ਖੁਦ ਬਣੋ ਆਪਣੇ ਘਰ ਦੇ ਇੰਟੀਰੀਅਰ ਡੈਕੋਰੇਟਰ
ਘਰ ਝੋਂਪੜੀਨੁਮਾ ਹੋਵੇ ਜਾਂ ਆਲੀਸ਼ਾਨ ਮਕਾਨ, ਹਰ ਪਰਿਵਾਰ ਲਈ ਉਸ ਦਾ ਘਰ ਸਭ ਤੋਂ ਪਿਆਰਾ ਹੁੰਦਾ ਹੈ ਵਧਦੀ ਮਹਿੰਗਾਈ, ਸ਼ਹਿਰਾਂ ਵੱਲ ਪਲਾਇਨ ਅਤੇ ਉੱਥੇ ਜਗ੍ਹਾ ਦੀ ਕਮੀ, ਮਕਾਨਾਂ ਦੀ ਘਾਟ ਆਦਿ ਉਲਟ ਹਾਲਾਤਾਂ ’ਚ ਆਦਮੀ ਅਜਿਹੇ ਘਰ ਦੀ ਕਲਪਨਾ ਕਰਦਾ ਹੈ, ਜੋ ਉਸ ਦੀ ਸੀਮਤ ਆਮਦਨ ਦੇ ਦਾਇਰੇ ’ਚ ਪ੍ਰਭਾਵਸ਼ਾਲੀ ਤੇ ਸਮਰੱਥ ਹੋਣ ਦੇ ਨਾਲ-ਨਾਲ ਸੁੰਦਰ ਅਤੇ ਮੌਲਿਕ ਵੀ ਹੋਵੇ ਬਣੇ-ਬਣਾਏ ਫਲੈਟਾਂ ਦੇ ਭੱਦੇ ਰੂਪ ’ਚ ਮੁੱਢਲੇ ਬਦਲਾਅ ਕਰਕੇ ਉਸ ਨੂੰ ਸੰਦਰ ਅਤੇ ਪ੍ਰਭਾਵਸ਼ਾਲੀ ਬਣਾਉਣਾ ਮੁਸ਼ਕਿਲ ਨਹੀਂ ਹੈ
ਜੇਕਰ ਸੂਝਬੂਝ ਨਾਲ ਕੰਮ ਕੀਤਾ ਜਾਵੇ ਤਾਂ ਸੀਮਤ ਆਮਦਨ ’ਚ ਵੀ ਇੱਕ ਆਮ ਪਰਿਵਾਰ ਆਪਣੇ ਸੁੰਦਰ ਅਤੇ ਸੁਵਿਧਾਪੂਰਨ ਅਤੇ ਖੁੱਲ੍ਹੇ ਘਰ ਦੀ ਕਲਪਨਾ ਨੂੰ ਸਾਕਾਰ ਬਣਾ ਸਕਦਾ ਹੈ ਘਰ ਦੀ ਅੰਦਰੂਨੀ ਸਜਾਵਟ ਵਧੀਆ ਢੰਗ ਨਾਲ ਕਰਕੇ ਘਰ ਦੀ ਘੱਟ ਜਗ੍ਹਾ ਨੂੰ ਕੁਝ ਹੱਦ ਤੱਕ ਵਧਾਇਆ ਜਾ ਸਕਦਾ ਹੈ ਅਜਿਹਾ ਕਰਕੇ ਸਮਾਨ ਸੁਰੱਖਿਅਤ ਅਤੇ ਸੁਵਿਵਸਥਿਤ ਢੰਗ ਨਾਲ ਰੱਖਿਆ ਜਾ ਸਕਦਾ ਹੈ ਫਰਨੀਚਰ, ਕੰਧਾਂ, ਖਿੜਕੀਆਂ ਅਤੇ ਦਰਵਾਜਿਆਂ ਆਦਿ ਨੂੰ ਧਿਆਨ ’ਚ ਰੱਖਦੇ ਹੋਏ ਸੈਲਫ਼ ਦਾ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ ਵਾਸ਼ਿੰਗ ਮਸ਼ੀਨ ਤੇ ਫਰਿੱਜ ਲਈ ਉਪਯੁਕਤ ਜਗ੍ਹਾ ਹੋਣੀ ਚਾਹੀਦੀ ਹੈ
ਜਗ੍ਹਾ ਦੀ ਕਮੀ ਕਾਰਨ ਛੋਟੇ-ਛੋਟੇ ਫਲੈਟਾਂ ’ਚ ਡਰਾਇੰਗ ਰੂਮ ਤੇ ਡਾਇਨਿੰਗ ਰੂਮ ਇੱਕ ਹੀ ਹੁੰਦੇ ਹਨ ਡਾਇਨਿੰਗ ਟੇਬਲ ਵੱਧ ਜਗ੍ਹਾ ਘੇਰਦਾ ਹੈ ਡਰਾਇੰਗ ਰੂਮ ਅਤੇ ਕਿਚਨ ਵਿਚਕਾਰਲੀ ਦੀਵਾਰ ਜਾਂ ਦਰਵਾਜ਼ੇ ਨੂੰ ਹਟਾ ਕੇ ਉੱਥੋ ਡਾਇਨਿੰਗ ਟੇਬਲ ਲਾ ਕੇ ਕਾਫ਼ੀ ਜਗ੍ਹਾ ਨੂੰ ਬਚਾਇਆ ਜਾ ਸਕਦਾ ਹੈ ਪੁਲ਼ ਆਊਟ ਬੈੱਡ, ਡਬਲ ਡੇਕਰ ਬੈੱਡ ਅਤੇ ਫੋਲਡਿੰਗ ਟੇਬਲ ਨੂੰ ਵਰਤ ਕੇ ਫਰਸ਼ ਦੀ ਜਗ੍ਹਾ ਨੂੰ ਬਚਾਇਆ ਜਾ ਸਕਦਾ ਹੈ
ਘਰ ਦੇ ਹਰੇਕ ਹਿੱਸੇ ’ਚ ਭਰਪੂਰ ਹਵਾ ਅਤੇ ਰੋਸ਼ਨੀ ਹੋਣੀ ਚਾਹੀਦੀ ਹੈ ਪੱਖੇ, ਲਾਈਟ, ਕੂਲਰ, ਐਗਜਾਸਟ ਫੈਨ ਅਤੇ ਲਾਈਟ ਪੁਆਇੰਟਾਂ ਨੂੰ ਸੁਚੱਜੇ ਢੰਗ ਨਾਲ ਲਗਵਾਉਣਾ ਚਾਹੀਦਾ ਹੈ
ਦੀਵਾਰਾਂ ਅਤੇ ਫਰਸ਼ ਨੂੰ ਰੰਗ-ਰੋਗਨ ਨਾਲ ਆਕਰਸ਼ਕ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ ਅਜਿਹੇ ਰੰਗਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਅੱਖਾਂ ਨੂੰ ਠੰਢਕ ਪ੍ਰਦਾਨ ਕਰੇ ਅਤੇ ਲੁਭਾਵਨੀ ਹੋਵੇ ਹਲਕੇ ਅਤੇ ਪਲੇਨ ਰੰਗਾਂ ਨਾਲ ਕਮਰਾ ਖੁੱਲ੍ਹਾ-ਖੁੱਲ੍ਹਾ ਪ੍ਰਤੀਤ ਹੁੰਦਾ ਹੈ ਅੱਜਕੱਲ੍ਹ ਫਰਸ਼ ਅਤੇ ਦੀਵਾਰਾਂ ਲਈ ਕਈ ਤਰ੍ਹਾਂ ਦੇ ਰੰਗ-ਰੋਗਨ, ਟਾਇਲਾਂ, ਵਾਲਪੇਪਰ, ਪੱਥਰ, ਮੈਟਸ, ਕਾਰਪੇਟਸ, ਲਿਨੋਲੀਅਮ, ਵਿਨਾਈਲ ਫੈਬਰਿਕਸ, ਦਰੀ, ਜੂਟ ਆਦਿ ਉਪਲੱਬਧ ਹਨ ਇਨ੍ਹਾਂ ਦੀ ਸਹੀ ਚੋਣ ਕਰਕੇ ਵਰਤੋਂ ਕਰਨੀ ਚਾਹੀਦੀ ਹੈ
ਕੁਦਰਤੀ ਪੱਥਰਾਂ ਦੀ ਵਰਤੋਂ ਕਰਕੇ ਦੀਵਾਰ ਅਤੇ ਫਰਸ਼ ਨੂੰ ਮੋਹਕ ਤੇ ਸੁੰਦਰ ਰੂਪ ਦਿੱਤਾ ਜਾ ਸਕਦਾ ਹੈ ਸੰਗਮਰਮਰ ਪੱਥਰ ਰੋਸ਼ਨੀ ਯੁਕਤ ਤੇ ਸੁੰਦਰਤਾ ਦਾ ਅਹਿਸਾਸ ਦਿੰਦਾ ਹੈ -ਰਾਜਾ ਤਾਲੁਕਦਾਰ