ਗੈਰ-ਇਸਤੇਮਾਲ ਵਾਲੀ ਵਸਤੂਆਂ ਹੋਣ ਅਤੇ ਗਿਆਨ ਉਨ੍ਹਾਂ ਦਾ ਨਸ਼ਟ ਹੋ ਜਾਣਾ ਸੁਭਾਵਿਕ ਹੈ
ਆਪਣੇ ਘਰਾਂ ’ਚ ਅਸੀਂ ਕਈ ਤਰ੍ਹਾਂ ਦੀਆਂ ਵਸਤੂਆਂ ਅਤੇ ਉਪਕਰਣਾਂ ਦੀ ਵਰਤੋਂ ਕਰਦੇ ਹਾਂ ਉਹ ਸਾਲਾਂ ਤੱਕ ਸਾਡੇ ਕੰਮ ਆਉਂਦੇ ਰਹਿੰਦੇ ਹਨ ਪਰ ਜੇਕਰ ਕਿਸੇ ਕਾਰਨ ਤੋਂ ਕਿਸੇ ਉਪਕਰਣ ਦੀ ਵਰਤੋਂ ਲੰਮੇ ਸਮੇਂ ਤੱਕ ਨਾ ਕੀਤੀ ਜਾਵੇ ਤਾਂ ਬਿਨਾਂ ਵਰਤੋਂ ਕੀਤੇ ਹੀ ਉਸ ਦੇ ਖਰਾਬ ਹੋ ਜਾਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਅਜਿਹਾ ਕੋਈ ਉਪਕਰਣ ਸਾਡੇ ਘਰ ’ਚ ਰੱਖਿਆ ਵੀ ਹੈ ਕੁਝ ਅਜਿਹਾ ਹੀ ਪ੍ਰਾਪਤ ਅਤੇ ਸੰਚਿਤ ਗਿਆਨ ਅਤੇ ਕੁਸ਼ਲਤਾਵਾਂ ਦੇ ਨਾਲ ਹੁੰਦਾ ਹੈ
ਸਿਰਫ਼ ਸਿੱਖਣਾ ਅਤੇ ਯਾਦ ਰੱਖਣਾ ਲੋਂੜੀਦਾ ਨਹੀਂ ਹੁੰਦਾ ਉਸ ਨੂੰ ਵਿਹਾਰ ’ਚ ਲਿਆਉਣਾ ਵੀ ਜ਼ਰੂਰੀ ਹੈ ਇੱਕ ਵਾਰ ਜੋ ਚੀਜ਼ ਸਾਡੇ ਵਿਹਾਰ ’ਚ ਆ ਜਾਂਦੀ ਹੈ ਉਸਨੂੰ ਯਾਦ ਰੱਖਣਾ ਅਤਿਅੰਤ ਸਰਲ ਹੋ ਜਾਂਦਾ ਹੈ ਅਤੇ ਯਾਦ ਰੱਖਣ ਲਈ ਕਿਸੇ ਗੱਲ ਨੂੰ ਦੁਹਰਾਉਂਦੇ ਰਹਿਣ ਤੋਂ ਜ਼ਿਆਦਾ ਚੰਗੀ ਗੱਲ ਕੋਈ ਹੋਰ ਹੋ ਹੀ ਨਹੀਂ ਸਕਦੀ ਅਸੀਂ ਜੋ ਵੀ ਉਪਕਰਣ ਖਰੀਦੀਏ, ਨਾ ਸਿਰਫ਼ ਉਨ੍ਹਾਂ ਨੂੰ ਹੀ ਲਗਾਤਾਰ ਵਰਤੋਂ ’ਚ ਲਿਆਈਏ ਸਗੋਂ ਅਸੀਂ ਜੋ ਸਿੱਖੀਏ ਉਸ ਨੂੰ ਵੀ ਯਾਦ ਰੱਖੀਏ ਅਤੇ ਵਿਹਾਰ ’ਚ ਲਿਆਈਏ
ਇਸ ’ਚ ਸ਼ੱਕ ਨਹੀਂ ਕਿ ਅਜਿਹੇ ਕਈ ਵਿਅਕਤੀ ਹਨ ਜੋ ਜੋ ਵੀ ਚੰਗਾ ਪੜ੍ਹਦੇ-ਲਿਖਦੇ ਅਤੇ ਚਿੰਤਨ ਕਰਦੇ ਹਨ ਉਸ ਨੂੰ ਦੁਹਰਾਉਂਦੇ ਰਹਿੰਦੇ ਹਨ ਅਤੇ ਇਸ ਨਾਲ ਉਹ ਗੱਲਾਂ ਸੁਭਾਵਿਕ ਤੌਰ ’ਤੇ ਉਨ੍ਹਾਂ ਦੇ ਆਚਰਣ ’ਚ ਆ ਜਾਂਦੀਆਂ ਹਨ ਪਰ ਜਿਨ੍ਹਾਂ ਵਿਅਕਤੀਆਂ ਨੂੰ ਚੰਗੀਆਂ ਗੱਲਾਂ ਦੀ ਜਾਣਕਾਰੀ ਹੀ ਨਹੀਂ ਹੁੰਦੀ ਜਾਂ ਜਿਨ੍ਹਾਂ ਨੂੰ ਚੰਗੀਆਂ ਗੱਲਾਂ ਭਾਉਂਦੀਆਂ ਨਹੀਂ ਹੁੰਦੀਆਂ, ਉਹ ਕਿਵੇਂ ਆਪਣੇ ਆਚਰਣ ਅਤੇ ਵਿਹਾਰ ਨੂੰ ਉੱਤਮ ਬਣਾਉਣ? ਅਜਿਹੇ ਵਿਅਕਤੀਆਂ ਨੂੰ ਵੀ ਚੰਗੀਆਂ ਗੱਲਾਂ ਨੂੰ ਆਪਣੇ ਸਾਹਮਣੇ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ,
ਜਿਸ ਨਾਲ ਉਹ ਉਨ੍ਹਾਂ ਦੇ ਜੀਵਨ ਨੂੰ ਸਕਾਰਾਤਮਕਤਾ ਦੇ ਕੇ ਉਨ੍ਹਾਂ ਦੇ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਤੇ ਉਨ੍ਹਾਂ ਦੇ ਆਚਰਣ ਨੂੰ ਸਾਤਵਿਕ ਬਣਾ ਸਕਣ ਅਤੇ ਇਸ ਦੇ ਲਈ ਸ਼ਾਸਤਰਾਂ ਦੀਆਂ ਚੰਗੀਆਂ ਗੱਲਾਂ ਨੂੰ ਵਾਰ-ਵਾਰ ਪੜ੍ਹਨ ਅਤੇ ਉਨ੍ਹਾਂ ਨੂੰ ਦੁਹਰਾਉਂਦੇ ਰਹਿਣ ਤੋਂ ਇਲਾਵਾ ਹੋਰ ਕੋਈ ਪ੍ਰਭਾਵਸ਼ਾਲੀ ਇਲਾਜ ਦਿਖਾਈ ਨਹੀਂ ਦਿੰਦਾ ਜੇ ਸਾਡੇ ਸਾਹਮਣੇ ਮਠਿਆਈਆਂ ਨਹੀਂ ਰੱਖੀਆਂ ਹੋਣਗੀਆਂ ਤਾਂ ਅਸੀਂ ਮਠਿਆਈਆਂ ਨਹੀਂ ਖਾ ਸਕਦੇ ਭੋਜਨ ਦੇ ਸਮੇਂ ਸਾਡੇ ਸਾਹਮਣੇ ਜੋ ਵੀ ਰੱਖਿਆ ਜਾਂਦਾ ਹੈ ਸਾਨੂੰ ਉਸ ਨੂੰ ਹੀ ਗ੍ਰਹਿਣ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਮਠਿਆਈਆਂ ਅਤੇ ਹੋਰ ਉਪਯੋਗੀ ਭੋਜਨ ਦਾ ਉਪਭੋਗ ਕਰਨ ਲਈ ਉਹ ਸਾਡੇ ਸਾਹਮਣੇ ਹੋਣਾ ਜ਼ਰੂਰੀ ਹੈ
ਉਸੇ ਤਰ੍ਹਾਂ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ਅਤੇ ਉਸ ਨੂੰ ਚੰਗਾ ਬਣਾਏ ਰੱਖਣ ਲਈ ਅਸੀਂ ਜੋ ਵੀ ਚੰਗਾ ਸਿੱਖਿਆ ਹੈ ਅਤੇ ਜੋ ਖੁਦ ਸਿੱਖਿਆ ਅਤੇ ਚਿੰਤਨ ਕੀਤਾ ਹੈ ਉਹ ਵੀ ਸਾਡੇ ਸਾਹਮਣੇ ਹੀ ਰਹਿਣਾ ਚਾਹੀਦਾ ਹੈ ਜੇਕਰ ਅਜਿਹਾ ਹੋਵੇਗਾ ਤਾਂ ਦੇਰ-ਸਵੇਰ ਉਸ ਦਾ ਪ੍ਰਭਾਵ ਵੀ ਜ਼ਰੂਰ ਹੀ ਸਾਡੇ ’ਤੇ ਪਵੇਗਾ ਨਾਲ ਹੀ ਜ਼ਰੂਰਤ ਪੈਣ ’ਤੇ ਉਸ ਦੀ ਵਰਤੋਂ ਵੀ ਸੰਭਵ ਹੋ ਸਕੇਗੀ ਜੇਕਰ ਸਮੇਂ ’ਤੇ ਕਿਸੇ ਚੀਜ਼ ਦੀ ਵਰਤੋਂ ਨਾ ਹੋ ਸਕੇ ਤਾਂ ਉਸ ਦਾ ਹੋਣਾ ਜਾਂ ਨਾ ਹੋਣਾ ਬਰਾਬਰ ਹੈ ਜੇਕਰ ਅਸੀਂ ਮਠਿਆਈਆਂ ਖਾਣੀਆਂ ਹਨ
ਤਾਂ ਮਠਿਆਈਆਂ ਲਿਆ ਕੇ ਰੱਖਣੀਆਂ ਹੋਣਗੀਆਂ ਅਤੇ ਇਹ ਉਦੋਂ ਸੰਭਵ ਹੈ ਜਦੋਂ ਅਸੀਂ ਯਾਦ ਰੱਖੀਏ ਕਿ ਅਸੀਂ ਮਠਿਆਈਆਂ ਲਿਆਉਣੀਆਂ ਹਨ ਅਤੇ ਬਣਾਉਣੀਆਂ ਹਨ ਇਸ ਦੇ ਲਈ ਸਾਨੂੰ ਮਠਿਆਈ ਸ਼ਬਦ ਯਾਦ ਰੱਖਣਾ ਹੋਵੇਗਾ ਅਤੇ ਉਦੋਂ ਯਾਦ ਰੱਖਣਾ ਹੋਵੇਗਾ ਜਦੋਂ ਤੱਕ ਉਸ ਦੀ ਛਵ੍ਹੀ ਸਾਡੇ ਮਨ ’ਚ ਇਕੱਠੀ ਨਾ ਹੋ ਜਾਵੇ
ਮਨ ਦਾ ਇਹ ਸੁਭਾਅ ਹੈ ਕਿ ਉਸ ’ਚ ਕੁਝ ਨਾ ਕੁਝ ਨਵਾਂ ਆਉਂਦਾ ਰਹਿੰਦਾ ਹੈ ਜੋ ਚੰਗਾ ਅਤੇ ਬੁਰਾ ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ ਬੁਰੇ ਅਤੇ ਅਣਉਪਯੋਗੀ ਤੋਂ ਬਚਣ ਲਈ ਵੀ ਸਾਨੂੰ ਚੰਗੇ ਅਤੇ ਉਪਯੋਗੀ ਨੂੰ ਪਹਿਲ ਦੇਣੀ ਪਵੇਗੀ ਚੰਗੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਲਈ ਮਨ ਦੀ ਕੰਡੀਸ਼ਨਿੰਗ ਕਰਨੀ ਪਵੇਗੀ ਚੰਗੀਆਂ ਗੱਲਾਂ ਜਦੋਂ ਤੱਕ ਸਾਡੇ ਵਿਹਾਰ ’ਚ ਨਾ ਆ ਜਾਣ ਉੁਨ੍ਹਾਂ ਨੂੰ ਯਾਦ ਰੱਖਣਾ ਹੋਵੇਗਾ
ਉਨ੍ਹਾਂ ਪਹਾੜਿਆਂ ਵਾਂਗ ਸਹੀ-ਸਹੀ ਰਟਣਾ ਅਤੇ ਯਾਦ ਰੱਖਣਾ ਹੋਵੇਗਾ ਜੇਕਰ ਅਸੀਂ ਪਹਾੜੇ ਭੁੱਲ ਜਾਈਏ ਤਾਂ ਗਣਿਤ ਦੇ ਆਸਾਨ ਤੋਂ ਆਸਾਨ ਪ੍ਰਸ਼ਨ ਵੀ ਹੱਲ ਨਹੀਂ ਕਰ ਸਕਾਂਗੇ ਜੀਵਨ ਦੇ ਗਣਿਤ ਨੂੰ ਠੀਕ ਤਰ੍ਹਾਂ ਹੱਲ ਕਰਨ ਲਈ, ਉਸ ’ਚ ਚੰਗੇ ਅੰਕ ਪ੍ਰਾਪਤ ਕਰਨ ਲਈ ਸਾਨੂੰ ਚੰਗੀਆਂ ਗੱਲਾਂ ਅਤੇ ਜੀਵਨ ਉਪਯੋਗੀ ਸੂਤਰਾਂ ਨੂੰ ਵੀ ਪਹਾੜਿਆਂ ਵਾਂਗ ਹੀ ਸਦਾ ਯਾਦ ਰੱਖਣਾ ਹੋਵੇਗਾ ਸ਼ਾਸਤਰਾਂ ਦੀਆਂ ਉਪਯੋਗੀ ਗੱਲਾਂ ਨੂੰ ਵਾਰ-ਵਾਰ ਦੁਹਰਾਉਣ ਨਾਲ ਜੀਵਨ ਦੀ ਦਸ਼ਾ ਅਤੇ ਦਿਸ਼ਾ ਦੋਵਾਂ ਦੇ ਬਦਲ ਜਾਣ ’ਚ ਸ਼ੱਕ ਦੀ ਕੋਈ ਸੰਭਾਵਨਾ ਨਹੀਂ
ਸੀਤਾਰਾਮ ਗੁਪਤਾ