barbers-daughter-scores-99-5-in-class-xii-punjab

ਹੇਅਰ ਡ੍ਰੈਸਰ ਦੀ ਬੇਟੀ ਨੇ ਕੀਤਾ ਕਮਾਲ, 12ਵੀਂ ‘ਚ ਹਾਸਲ ਕੀਤੇ 99.5 ਪ੍ਰਤੀਸ਼ਤ ਅੰਕ, ਪੰਜਾਬ ‘ਚ ਕੀਤਾ ਟਾੱਪ

ਡੇਰਾ ਸੱਚਾ ਸੌਦਾ ਨੇ ਕੀਤਾ ਸਨਮਾਨਿਤ

ਸੂਬੇ ‘ਚ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਵਾਲੀ ਜਸਪ੍ਰੀਤ ਕੌਰ ਨੂੰ ਡੇਰਾ ਸੱਚਾ ਸੌਦਾ ਦੇ ਬਲਾਕ ਨੰਗਲ ਕਲਾਂ ਦੇ ਸੇਵਾਦਾਰਾਂ ਨੇ ਸਨਮਾਨਿਤ ਕੀਤਾ ਬਲਾਕ ਭੰਗੀਦਾਸ ਅਵਤਾਰ ਸਿੰਘ ਦਲੀਏਵਾਲਾ, 25 ਮੈਂਬਰ ਗੁਰਦੀਪ ਸਿੰਘ, 25 ਮੈਂਬਰ ਹਮੀਰ ਸਿੰਘ ਰਾਏਪੁਰ, 15 ਮੈਂਬਰ ਗੁਲਾਬ ਸਿੰਘ ਰਾਏਪੁਰ, 15 ਮੈਂਬਰ ਹਰਦੀਪ ਸਿੰਘ ਨੰਗਲ ਖੁਰਦ, 15 ਮੈਂਬਰ ਗੁਰਤੇਜ ਸਿੰਘ ਨੰਗਲ ਕਲਾਂ, 15 ਮੈਂਬਰ ਗੁਰਬਖਸ਼ ਸਿੰਘ, ਭੰਗੀਦਾਸ ਗੁਰਦੀਪ ਸਿੰਘ, ਦਲਜੀਤ ਸਿੰਘ, ਕਿਰਨਪਾਲ ਲਵਲੀ, ਗੁਰਜੀਤ ਸਿੰਘ ਤੇ ਮਨਦੀਪ ਬੱਬੂ ਨੇ ਇਸ ਮੌਕੇ ‘ਤੇ ਹੋਣਹਾਰ ਵਿਦਿਆਰਥਣ ਜਸਪ੍ਰੀਤ ਕੌਰ ਨੂੰ 5100 ਰੁਪਏ ਦਾ ਨਗਦ ਪੁਰਸਕਾਰ ਦੇ ਕੇ ਉਸ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਦੱਸ ਦਈਏ ਕਿ ਜਸਪ੍ਰੀਤ ਕੌਰ ਨੂੰ ਇਸ ਉਪਲੱਬਧੀ ‘ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ

ਹਰੇਕ ਮਾਂ-ਬਾਪ ਦਾ ਸੁਫਨਾ ਹੁੰਦਾ ਹੈ ਕਿ ਉਸ ਦੀ ਔਲਾਦ ਸਮਾਜ ‘ਚ ਕੁਝ ਅਜਿਹਾ ਕਰੇ ਜਿਸ ਨਾਲ ਪਰਿਵਾਰ ਦਾ ਨਾਂਅ ਰੌਸ਼ਨ ਹੋਵੇ ਪਰ ਇੱਕ ਬੇਟੀ ਨੇ ਅਜਿਹਾ ਕਰਿਸ਼ਮਾ ਕਰ ਦਿਖਾਇਆ ਹੈ ਜਿਸ ‘ਤੇ ਪੂਰੇ ਪੰਜਾਬ ਨੂੰ ਮਾਨ ਹੈ ਜਸਪ੍ਰੀਤ ਕੌਰ ਨੇ ਪੰਜਾਬ ਸਿੱਖਿਆ ਬੋਰਡ ਰਾਹੀਂ ਐਲਾਨੇ 12ਵੀਂ ਦੇ ਪ੍ਰੀਖਿਆ ਨਤੀਜਿਆਂ ‘ਚ ਸੂਬੇ ‘ਚ ਟਾੱਪ ਕੀਤਾ ਹੈ ਜਸਪ੍ਰੀਤ ਨੇ ਆਰਟਸ ‘ਚ 99.5 ਪ੍ਰਤੀਸ਼ਤ ਅੰਕ ਲੈ ਕੇ ਇਹ ਦਰਸਾ ਦਿੱਤਾ ਹੈ ਕਿ ਬੇਟੀਆਂ ਕਿਸੇ ਵੀ ਖੇਤਰ ‘ਚ ਘੱਟ ਨਹੀਂ ਹਨ

ਖਾਸ ਗੱਲ ਇਹ ਵੀ ਹੈ ਕਿ ਜਸਪ੍ਰੀਤ ਨੇ ਜਿਨ੍ਹਾਂ ਹਾਲਾਤਾਂ ‘ਚ ਇਸ ਮੁਕਾਮ ਨੂੰ ਹਾਸਲ ਕੀਤਾ ਹੈ, ਉਹ ਆਪਣੇ ਆਪ ‘ਚ ਹੈਰਤਅੰਗੇਜ਼ ਹੈ ਜਸਪ੍ਰੀਤ ਨੇ ਲੁਧਿਆਣਾ ‘ਚ ਬੈਚਲਰ ਆੱਫ ਆਰਟ ਲਈ ਦਾਖਲਾ ਲਿਆ ਹੈ ਅਤੇ ਭਵਿੱਖ ‘ਚ ਉਹ ਸਿਵਲ ਸਰਵਿਸ ‘ਚ ਜਾਣਾ ਚਾਹੁੰਦੀ ਹੈ,ਤਾਂ ਕਿ ਲੋਕਾਂ ਦੀ ਸੇਵਾ ‘ਚ ਉਹ ਆਪਣਾ ਬਹੁਮੁੱਲ ਯੋਗਦਾਨ ਕਰ ਸਕੇ ਦਰਅਸਲ ਜਸਪ੍ਰੀਤ ਕੌਰ ਦੇ ਪਿਤਾ ਬਲਦੇਵ ਸਿੰਘ ਨਿਵਾਸੀ ਬਾਜੇਵਾਲਾ (ਮਾਨਸਾ) ਹੇਅਰ ਡ੍ਰੈਸਰ ਹਨ, ਜੋ ਦਿਨਭਰ ਦੀ ਮਿਹਨਤ ਤੋਂ ਬਾਅਦ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ, ਦੂਜੇ ਪਾਸੇ ਮਾਤਾ ਮਨਦੀਪ ਕੌਰ ਗ੍ਰਹਿਸਥੀ ਸੰਭਾਲਦੇ ਹਨ

ਪੂਰਾ ਪਰਿਵਾਰ ਫਸਲ ਕਟਾਈ ਵਰਗੇ ਝੋਨੇ, ਕਣਕ ਤੇ ਸਰ੍ਹੋਂ ਆਦਿ ਕੰਮ ‘ਤੇ ਨਿਰਭਰ ਹਨ ਅਜਿਹੇ ਹਾਲਾਤਾਂ ‘ਚ ਜਸਪ੍ਰੀਤ ਕੌਰ ਨੇ ਆਪਣਾ ਰਸਤਾ ਖੁਦ ਤੈਅ ਕੀਤਾ ਜਸਪ੍ਰੀਤ ਦੱਸਦੀ ਹੈ ਕਿ ਪਰਿਵਾਰ ਦਾ ਗੁਜ਼ਾਰਾ ਮਜ਼ਦੂਰੀ ਨਾਲ ਚੱਲਦਾ ਹੈ ਅਜਿਹੇ ‘ਚ ਘਰ ਦੇ ਸਾਰੇ ਮੈਬਰਾਂ ਨੂੰ ਸਹਿਯੋਗ ਕਰਨਾ ਪੈਂਦਾ ਹੈ ਮੈਂ ਵੀ ਪੜ੍ਹਾਈ ਦੇ ਨਾਲ-ਨਾਲ ਹੋਰ ਕੰਮਾਂ ‘ਚ ਹੱਥ ਵਟਾਉਂਦੀ ਸੀ ਜਿਸ ਦਿਨ ਸਕੂਲ ‘ਚ ਛੁੱਟੀ ਹੁੰਦੀ, ਉਸ ਦਿਨ ਉਹ ਵੀ ਪਰਿਵਾਰ ਦੇ ਨਾਲ ਮਜ਼ਦੂਰੀ ਦੇ ਕੰਮ ‘ਤੇ ਜਾਂਦੀ ਪਰ ਪੜ੍ਹਾਈ ਪ੍ਰਤੀ ਆਪਣੀ ਲਗਨ ਨੂੰ ਕਦੇ ਘੱਟ ਨਹੀਂ ਹੋਣ ਦਿੱਤਾ ਸਵੇਰੇ 4 ਵਜੇ ਉੱਠ ਕੇ ਸਕੂਲ ਜਾਣ ਤੱਕ ਪੂਰਾ ਸਮਾਂ ਪੜ੍ਹਾਈ ਲਈ ਨਿਸ਼ਚਿਤ ਕੀਤਾ ਹੋਇਆ ਸੀ ਜਿਵੇਂ ਹੀ ਸਕੂਲ ਤੋਂ ਵਾਪਸ ਆਉਂਦੀ, ਥੋੜ੍ਹੇ ਆਰਾਮ ਤੋਂ ਬਾਅਦ ਫਿਰ ਤੋਂ ਪੜ੍ਹਨ ਬੈਠ ਜਾਂਦੀ ਰਾਤ ਨੂੰ ਕਰੀਬ ਸਾਢੇ 11 ਵਜੇ ਤੱਕ ਪੜ੍ਹਦੀ ਰਹਿੰਦੀ

ਅਧਿਆਪਕਾਂ ‘ਤੇ ਮਾਣ ਹੈ

ਵਿਡੰਬਨਾ ਦੇਖੋ, ਜਿਸ ਸਕੂਲ ਤੋਂ ਸਟੇਟ ਦੀ ਟਾੱਪਰ ਨਿੱਕਲੀ, ਉਸ ਸਕੂਲ ‘ਚ ਗਿਆਰ੍ਹਵੀਂ ਤੇ ਬਾਰਵ੍ਹੀਂ ਦੇ ਬੱਚੇ ਲੈਕਚਰਾਰਾਂ ਦੀ ਕਮੀ ਨਾਲ ਜੂਝ ਰਹੇ ਸਨ ਟਾੱਪਰ ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਜਿਨ੍ਹਾਂ ਅਧਿਆਪਕਾਂ ਨੇ ਉਸ ਨੂੰ 9ਵੀਂ ਤੇ 10ਵੀਂ ਜਮਾਤ ‘ਚ ਪੜ੍ਹਾਇਆ ਸੀ, ਉਨ੍ਹਾਂ ਅਧਿਆਪਕਾ ਨੇ ਆਗਾਮੀ ਜਮਾਤਾਂ ‘ਚ ਸਿੱਖਿਆ ਦਿੱਤੀ ਆਪਣੇ ਅਧਿਆਪਕਾਂ ‘ਤੇ ਮਾਣ ਕਰਦੇ ਹੋਏ ਉਹ ਦੱਸਦੀ ਹੈ ਕਿ ਜਦੋਂ ਵੀ ਕਿਸੇ ਵੀ ਪੱਖ ਬਾਰੇ ਪੁੱਛਣਾ ਹੁੰਦਾ ਤਾਂ ਅਧਿਆਪਕ ਹਮੇਸ਼ਾ ਮੇਰੀ ਸ਼ੰਕਾ ਦਾ ਹੱਲ ਕਰਦੇ ਸਨ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!