ਪੀਅਰ ਪ੍ਰੈਸ਼ਰ ਤੋਂ ਬਚੋ -ਟੀਨਏਜ਼ ਇੱਕ ਅਜਿਹੀ ਉਮਰ ਹੁੰਦੀ ਹੈ ਜਦੋਂ ਦੋਸਤ ਹੀ ਪੂਰੀ ਜ਼ਿੰਦਗੀ ਲੱਗਦੇ ਹਨ ਇਸ ਉਮਰ ’ਚ ਬੱਚਿਆਂ ਨੂੰ ਮਾਤਾ-ਪਿਤਾ ਦਾ ਕੁਝ ਸਮਝਾਉਣਾ ਜਾਂ ਸਲਾਹ ਦੇਣਾ, ਉਨ੍ਹਾਂ ਨੂੰ ਡਾਂਟਣਾ ਜਾਂ ਗੱਲ-ਗੱਲ ’ਤੇ ਟੋਕਣਾ ਬੁਰਾ ਲੱਗਣ ਲੱਗਦਾ ਹੈ ਉਨ੍ਹਾਂ ਲਈ ਜੋ ਉਹ ਖੁਦ ਸੋਚਦੇ ਹਨ, ਉਹੀ ਸਹੀ ਹੈ ਉਹ ਆਪਣੇ ਦੋਸਤਾਂ ’ਚ ਮਸਤ ਰਹਿਣਾ, ਉਨ੍ਹਾਂ ਦੀ ਸੁਣਨਾ ਤੇ ਉਨ੍ਹਾਂ ਅਨੁਸਾਰ ਚੱਲਣਾ, ਪਹਿਨਣਾ ਪਸੰਦ ਕਰਦੇ ਹਨ ਇਸ ਕਾਰਨ ਉਹ ਚੰਗੇ-ਮਾੜੇ ਦਾ ਨਾ ਸੋਚ ਸਕਦੇ ਹਨ ਨਾ ਸਮਝਦਾਰੀ ਨਾਲ ਚੱਲ ਸਕਦੇ ਹਨ ਅਜਿਹੇ ’ਚ ਬੱਚਿਆਂ ਦੇ ਵਿਹਾਰ ’ਚ ਬਦਲਾਅ ਨਜ਼ਰ ਆਉਣ ਲੱਗਦਾ ਹੈ
ਹਮਉਮਰ ਸਾਥੀਆਂ ਦੇ ਦਬਾਅ ਨੂੰ ਪੀਅਰ ਪ੍ਰੈਸ਼ਰ ਕਿਹਾ ਜਾਂਦਾ ਹੈ ਜਦੋਂ ਕਲਾਸ ਦੇ ਬੱਚੇ ਤਾਹਨੇ ਮਾਰਦੇ ਹਨ, ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ, ਤੁਹਾਨੂੰ ਦੇਖ ਕੇ ਉਨ੍ਹਾਂ ਦਾ ਹੱਸਣਾ, ਤੁਹਾਡੀ ਮੌਜ਼ੂਦਗੀ ਨੂੰ ਨਜ਼ਰਅੰਦਾਜ਼ ਕਰਨਾ ਜਾਂ ਬਾਇਕਾਟ ਕਰ ਦੇਣਾ, ਇਹ ਪੀਅਰ ਪ੍ਰੈਸ਼ਰ ਹੁੰਦਾ ਹੈ ਪੀਅਰ ਪ੍ਰੈਸ਼ਰ ਸਿਰਫ ਨੈਗੇਟਿਵ ਨਹੀਂ ਸਗੋਂ ਪਾਜ਼ੀਟਿਵ ਵੀ ਹੁੰਦਾ ਹੈ
Table of Contents
ਪਾਜ਼ੀਟਿਵ ਪੀਅਰ ਪ੍ਰੈਸ਼ਰ:-
ਉਨ੍ਹਾਂ ਬੱਚਿਆਂ ਨਾਲ ਰਹਿਣਾ ਜਿਸ ਨਾਲ ਬੱਚਿਆਂ ਦੀ ਨਾ ਸਿਰਫ ਪੜ੍ਹਾਈ ’ਤੇ ਸਗੋਂ ਪੂਰੀ ਗ੍ਰੋਥ ’ਤੇ ਅਸਰ ਪਵੇ, ਇਹ ਪਾਜ਼ੀਟਿਵ ਪੀਅਰ ਪ੍ਰੈਸ਼ਰ ਹੁੰਦਾ ਹੈ
- ਦੂਜਿਆਂ ਨੂੰ ਪੜ੍ਹਦਾ ਦੇਖ ਕੇ ਖੁਦ ਵੀ ਪੜ੍ਹਨਾ
- ਐਕਟੀਵਿਟੀਜ਼ ਵਿਚ ਹਿੱਸਾ ਲੈਣਾ
- ਚੰਗਾ ਖਾਣਾ ਖਾ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ
- ਕਲਾਸ ’ਚ ਉਤਸ਼ਾਹਿਤ ਹੋ ਕੇ ਬੈਠਣਾ
- ਹਰ ਵਿਸ਼ੇ ਦੀ ਟੀਚਰ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਨਾ
- ਚੰਗੀਆਂ ਫਿਲਮਾਂ ਦੇਖਣਾ
- ਆਪਣੇ ਦੋਸਤਾਂ ਜਾਂ ਜ਼ਰੂਰਤਮੰਦਾਂ ਦੀ ਮੱਦਦ ਕਰਨਾ
ਨੈਗੇਟਿਵ ਪੀਅਰ ਪ੍ਰੈਸ਼ਰ:-
ਨੈਗੇਟਿਵ ਪੀਅਰ ਪ੍ਰੈਸ਼ਰ ਨਾਲ ਬੱਚੇ ਦਾ ਤੌਰ-ਤਰੀਕਾ ਬਦਲਣ ਲੱਗਦਾ ਹੈ, ਉਹ ਗਲਤ ਆਦਤਾਂ ’ਚ ਪੈਣ ਲੱਗਦੇ ਹਨ ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਡੋਲਦਾ ਹੈ
- ਸਭ ਨਾਲ ਹਰ ਸਮੇਂ ਝੂਠ ਬੋਲਣਾ
- ਖਾਣ-ਪੀਣ ਅਤੇ ਨੀਂਦ ’ਤੇ ਧਿਆਨ ਨਾ ਦੇਣਾ
- ਸ਼ਰਾਬ, ਸਿਗਰਟ, ਜੂਆ ਖੇਡਣ ਵਰਗੇ ਨਸ਼ਿਆਂ ਦੀ ਚਪੇਟ ’ਚ ਆ ਜਾਣਾ
- ਮਹਿੰਗਾ, ਬ੍ਰਾਂਡਿਡ ਸਾਮਾਨ ਖਰੀਦਣਾ ਅਤੇ ਮਨਪਸੰਦ ਗੈਜੇਟਸ ਨਾ ਮਿਲਣ ’ਤੇ ਰੌਲਾ ਪਾਉਣਾ ਸ਼ੁਰੂ ਕਰ ਦੇਣਾ
- ਹਰ ਸਮੇਂ ਗੁੱਸੇ ’ਚ ਰਹਿਣਾ ਤੇ ਸਭ ਨਾਲ ਬਦਤਮੀਜੀ ਨਾਲ ਗੱਲ ਕਰਨਾ
- ਚੋਰੀ, ਛੇੜਛਾੜ ਜਾਂ ਕੁੱਟ-ਮਾਰ ਵਰਗੇ ਅਪਰਾਧਾਂ ’ਚ ਪੈ ਜਾਣਾ
- ਹਰ ਸਮੇਂ ਮੋਬਾਇਲ ਜਾਂ ਕੰਪਿਊਟਰ ’ਚ ਲੱਗੇ ਰਹਿਣਾ
ਸੁਝਾਅ:-
ਜੇਕਰ ਬੱਚੇ ਨੈਗੇਟਿਵ ਪੀਅਰ ਪੈ੍ਰਸ਼ਰ ’ਚ ਆ ਕੇ ਇਨ੍ਹਾਂ ਆਦਤਾਂ ਨੂੰ ਆਪਣੀ ਜ਼ਿੰਦਗੀ ’ਚ ਸ਼ਾਮਲ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣਾ ਜ਼ਰੂਰੀ ਹੈ ਇਸ ਲਈ ਬੱਚਿਆਂ ਦੇ ਨਾਲ-ਨਾਲ ਮਾਪਿਆਂ ਤੇ ਟੀਚਰ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ
ਸੈਲਫ ਹੈਲਪ:-
- ਆਪਣੇ-ਆਪ ਨਾਲ ਅਤੇ ਆਪਣੇ ਮਾਪਿਆਂ ਨਾਲ ਇਮਾਨਦਾਰ ਹੋਣਾ ਜ਼ਰੂਰੀ ਹੈ
- ਚੰਗੇ-ਮਾੜੇ ਦਾ ਫਰਕ ਖੁਦ ਪਹਿਚਾਣੋ ਅਤੇ ਗਲਤ ਕੰਮਾਂ ਤੋਂ ਹੌਲੀ-ਹੌਲੀ ਮੂੰਹ ਮੋੜ ਲਓ
- ਕਿਸੇ ਵੀ ਸਮੱਸਿਆ ਦਾ ਹੱਲ ਕੱਢਣ ਲਈ ਮਾਪਿਆਂ ਦੀ ਮੱਦਦ ਲਓ
- ਸ਼ੋਅ ਆਫ ’ਚ ਨਾ ਪੈ ਕੇ ਆਪਣੇ ਮਾਪਿਆਂ ਦੀ ਜੇਬ੍ਹ ਦੇ ਅਨੁਸਾਰ ਚੱਲੋ
- ਇਸ ਗੱਲ ਨੂੰ ਸਮਝੋ ਕਿ ਤੁਹਾਡੇ ਮਾਪੇ ਤੁਹਾਡੇ ਭਲੇ ਲਈ ਹੀ ਤੁਹਾਨੂੰ ਡਾਂਟਦੇ ਹਨ ਇਸ ਨਾਲ ਤੁਹਾਨੂੰ ਫਾਇਦਾ ਹੀ ਹੋਵੇਗਾ
- ਪੀਅਰ ਗਰੁੱਪ ਕਾਰਨ ਆਪਣੀਆਂ ਬਿਹਤਰ ਆਦਤਾਂ ਅਤੇ ਸਨਮਾਨ ਨੂੰ ਦਾਅ ’ਤੇ ਨਾ ਲਾਓ
ਪੇਰੈਂਟਸ ਦਾ ਰੋਲ:-
- ਬੱਚੇ ਦੇ ਦੋਸਤ ਕਿਹੋ-ਜਿਹੇ ਹਨ ਜ਼ਰੂਰ ਜਾਣੋ ਆਪਣੇ ਬੱਚੇ ਨੂੰ ਕਹਿ ਕੇ ਉਸਦੇ ਦੋਸਤਾਂ ਨੂੰ ਘਰ ਸੱਦੋ ਤਾਂ ਕਿ ਤੁਹਾਨੂੰ ਉਸ ਦੀ ਸੰਗਤ ਦਾ ਅੰਦਾਜ਼ਾ ਹੋਵੇ
- ਬੱਚਿਆਂ ਨੂੰ ਮਹਿੰਗੀਆਂ ਚੀਜ਼ਾਂ ਨਾ ਖਰੀਦ ਕੇ ਦਿਓ ਉਸ ਨੂੰ ਸਹੀ ਤਰੀਕੇ ਨਾਲ ਜੇਬ੍ਹ ਅਨੁਸਾਰ ਹੀ ਖਰਚ ਕਰਨਾ ਸਿਖਾਓ
- ਆਪਣੇ ਬੱਚੇ ਨਾਲ ਗੱਲਬਾਤ ਕਰੋ ਤਾਂ ਕਿ ਉਹ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਨਾ ਪਸੰਦ ਕਰੇ
- ਜੇਕਰ ਤੁਹਾਨੂੰ ਉਨ੍ਹਾਂ ਦੀ ਕੋਈ ਗੱਲ ਗਲਤ ਲੱਗ ਰਹੀ ਹੈ ਜੋ ਉਹ ਆਪਣੇ ਦੋਸਤਾਂ ਦੇ ਦਬਾਅ ’ਚ ਸੋਚ ਰਿਹਾ ਹੈ ਤਾਂ ਉਨ੍ਹਾਂ ਨਾਲ ਬੈਠ ਕੇ ਆਰਾਮ ਨਾਲ ਗੱਲ ਕਰੋ ਤੇ ਉਨ੍ਹਾਂ ਨੂੰ ਗੱਲ ਸਮਝਾਓ, ਡਾਂਟ ਨਾ ਮਾਰੋ
- ਜੇਕਰ ਤੁਹਾਨੂੰ ਉਨ੍ਹਾਂ ਦਾ ਗਰੁੱਪ ਸਹੀ ਨਹੀਂ ਲੱਗ ਰਿਹਾ ਤਾਂ ਹੋਰ ਦੋਸਤ ਜਾਂ ਨਵੇਂ ਦੋਸਤ ਬਣਾਉਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰੋ
- ਤੁਸੀਂ ਉਨ੍ਹਾਂ ਦੇ ਦੋਸਤਾਂ ਜਾਂ ਜਾਣ-ਪਹਿਚਾਣ ਦਾ ਦਾਇਰਾ ਵਧਾਉਣ ਲਈ ਉਨ੍ਹਾਂ ਨੂੰ ਪਰਿਵਾਰ ਦੇ ਫੰਕਸ਼ਨਾਂ ’ਚ ਲਿਜਾਓ
- ਉਨ੍ਹਾਂ ਨੂੰ ਕਿਸੇ ਐਕਟੀਵਿਟੀ ਜਿਵੇਂ ਕਿ ਕ੍ਰਿਕਟ, ਫੁੱਟਬਾਲ, ਸਵੀਮਿੰਗ, ਸਿੰਗਿੰਗ, ਡਾਂਸਿੰਗ, ਮਿਊਜਿਕ ਯੰਤਰ ਸਿੱਖਣ ’ਚ ਦਾਖਲਾ ਦਿਵਾਓ
ਟੀਚਰ ਲਈ ਟਿਪਸ:-
- ਬੱਚਿਆਂ ਦੀ ਸੀਟ ਬਦਲਦੇ ਰਹੋ ਤਾਂ ਕਿ ਕਲਾਸ ’ਚ ਬੱਚਿਆਂ ਦੀ ਦੋਸਤੀ ਵਧੇ
- ਕਲਾਸ ’ਚ ਸ਼ਰਾਰਤੀ ਬੱਚਿਆਂ ਨੂੰ ਹਾਵੀ ਨਾ ਹੋਣ ਦਿਓ
- ਨਵੇਂ ਬੱਚਿਆਂ ਦੀ ਰੈਂਗਿੰਗ ਨਾ ਹੋਣ ਦਿਓ ਸਗੋਂ ਉਨ੍ਹਾਂ ਨੂੰ ਸਪੋਰਟ ਕਰੋ
- ਬੱਚਿਆਂ ’ਤੇ ਚੀਕੋ ਨਾ ਸਗੋਂ ਪਿਆਰ ਨਾਲ ਗੱਲ ਸਮਝਾਓ
- ਬੱਚਾ ਜੇਕਰ ਜਵਾਬ ਦਿੰਦੇ ਸਮੇਂ ਹਕਲਾਵੇ ਜਾਂ ਅੜੇ ਤਾਂ ਉਸ ਦਾ ਮਜ਼ਾਕ ਨਾ ਬਣਾਓ, ਨਾ ਹੀ ਬਣਨ ਦਿਓ ਸਗੋਂ ਉਸ ਤੋਂ ਅਸਾਨ ਸਵਾਲ ਪੁੱਛੋ
- ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਚੰਗੀਆਂ ਗੱਲਾਂ ਅਤੇ ਵੈਲਿਊਜ਼ ਦੇ ਕੇ ਉਨ੍ਹਾਂ ਨੂੰ ਚੰਗੇ ਸੰਸਕਾਰ ਦਿਓ
- ਬੱਚਿਆਂ ’ਤੇ ਪੜ੍ਹਾਈ ਦਾ ਦਬਾਅ ਨਾ ਪਾਓ ਬੱਚਿਆਂ ਦੀ ਤੁਲਨਾ ਵੀ ਨਾ ਕਰੋ ਹਰ ਬੱਚੇ ਦੀ ਸਥਿਤੀ ਦੂਜੇ ਤੋਂ ਵੱਖ ਹੁੰਦੀ ਹੈ ਇਸ ਗੱਲ ’ਤੇ ਧਿਆਨ ਦਿਓ
-ਸ਼ਿਵਾਂਗੀ ਝਾਂਬ