… ਆਏ ਦੁਨੀਆ ‘ਤੇ ਧਾਰ ਅਵਤਾਰ ਜੀ 53ਵਾਂਪਵਿੱਤਰ ਅਵਤਾਰ ਦਿਹਾੜਾ 15 ਅਗਸਤ avatar-day
ਆਪਣੇ ਗੁਰੂ ਮੁਰਸ਼ਿਦ ਦਾ ਅਵਤਾਰ ਦਿਹਾੜਾ ਸੰਗਤਾਂ ਲਈ ਬਹੁਤ ਵੱਡਾ ਤੇ ਪਵਿੱਤਰ ਤਿਉਹਾਰ ਹੁੰਦਾ ਹੈ ਉਹ ਮਹਾਨ ਸਤਿਗੁਰੂ ਜਿਸ ਨੇ ਜੀਵਾਂ ਨੂੰ ਆਪਣਾ ਈਸ਼ਵਰੀ ਪਿਆਰ ਬਖ਼ਸ਼ ਕੇ ਸੰਸਾਰ ਸਾਗਰ ਤੋਂ ਮੁਕਤ ਕੀਤਾ ਦੁਨੀਆ ਦੇ ਝਮੇਲਿਆਂ ਤੋਂ ਜਿਨ੍ਹਾਂ ਨੇ ਉਹਨਾਂ ਦਾ ਜਿਉਂਦੇ-ਜੀਅ ਖਹਿੜਾ ਛੁਡਾਇਆ ਅਜਿਹੇ ਪਰਮ ਦਿਆਲੂ ਸਤਿਗੁਰੂ ਦਾ ਸਾਧ-ਸੰਗਤ ਸਵਾਸ-ਸਵਾਸ ਰਾਹੀਂ ਸ਼ੁਕਰ-ਗੁਜ਼ਾਰ ਹੈ, ਧੰਨ-ਧੰਨ ਗਾਉਂਦੀ ਹੈ ਸਤਿਗੁਰੂ ਮੌਲਾ ਅੱਜ ਦੇ ਦਿਨ ਦੁਨੀਆ ‘ਤੇ ਅਵਤਾਰ ਧਾਰ ਕੇ ਆਏ ਅਤੇ ਦੁਖੀ, ਪੀੜਤਾਂ ਅਤੇ ਆਪਣੇ ਮਨ ਤੇ ਕਰਮਾਂ ਦੇ ਸਤਾਇਆਂ ਦੇ ਹਿਰਦਿਆਂ ‘ਤੇ ਠੰਢਕ ਵਰਸਾਈ ਆਪਣੇ ਸਤਿਗੁਰ ਮੁਰਸ਼ਿਦੇ-ਕਾਮਲ ਦਾ ਪਾਵਨ ਅਵਤਾਰ ਦਿਹਾੜਾ ਸਾਧ-ਸੰਗਤ ਹਮੇਸ਼ਾ ਖੂਬ ਧੂਮ-ਧਾਮ ਨਾਲ ਮਨਾਉਂਦੀ ਹੈ ਮਹਾਂਪੁਰਸ਼ਾਂ ਦੀ ਪਵਿੱਤਰ ਬਾਣੀ ਵਿੱਚ ਦਰਜ ਹੈ
ਕਿ ਪਰਮ ਪਿਤਾ ਪਰਮਾਤਮਾ ਆਪਣਾ ਹਰ ਕੰਮ ਆਪਣੇ ਅਵਤਾਰ ਸੰਤ-ਮਹਾਂਪੁਰਸ਼ਾਂ ਦੇ ਰੂਪ ਵਿੱਚ ਕਰਦਾ ਹੈ ‘ਸੰਤਾਂ ਹੱਥ ਸੌਂਪੀ ਪੂੰਜੀ’ ਚਾਹੇ ਕੋਈ ਮੰਨੇ ਜਾਂ ਨਾ ਮੰਨੇ ਪਰ ਇਹ ਸੌ ਫੀਸਦੀ ਸੱਚ ਹੈ ਅਤੇ ਇਹ ਵੀ ਬਿਲਕੁਲ ਸੱਚ ਹੈ ਕਿ ਭਗਵਾਨ ਨੂੰ ਮਿਲਣ ਦਾ ਰਸਤਾ ਜਿਸ ਨੇ ਵੀ ਦੱਸਿਆ ਜਿਸ ਨੇ ਉਸ ਦੇ ਭਗਤਾਂ ਨੂੰ ਭਗਵਾਨ ਨਾਲ ਮਿਲਾਇਆ ਉਹ ਮਾਤਾ ਦੀ ਕੁੱਖ ਤੋਂ ਪੈਦਾ ਹੋਏ ਇੱਕ ਸੰਤ ਹੀ ਸਨ ਉਹ ਪਰਮ ਦਿਆਲੂ ਸੰਤ ਜਿਸ ਨੇ ਸਾਨੂੰ ਧਰਮਾਂ ਦਾ ਪਤਾ ਦੱਸਿਆ, ਜਿਸ ਨੇ ਸਾਨੂੰ ਧਰਮ-ਮਰਿਆਦਾ ਅਨੁਸਾਰ ਚੱਲਣਾ ਸਿਖਾਇਆ, ਜਿਸ ਨੇ ਇਨਸਾਨ ਨੂੰ ਭਗਵਾਨ ਨਾਲ ਮਿਲਾਇਆ ਉਹ ਕੋਈ ਹੋਰ ਨਹੀਂ, ਉਹ ਸੰਤ ਹੀ ਸਨ
ਵੱਖ-ਵੱਖ ਧਰਮਾਂ ਦੀ ਭਾਸ਼ਾ ਵਿੱਚ ਉਸ ਨੂੰ ਗੁਰੂ, ਪੀਰ-ਫਕੀਰ, ਮੁਰਸ਼ਿਦੇ-ਕਾਮਲ ਆਦਿ ਕੁਝ ਵੀ ਕਹੋ, ਸਨ ਤਾਂ ਸਾਡੇ ਅਤੇ ਤੁਹਾਡੇ ਵਰਗਾ ਇੱਕ ਇਨਸਾਨ ਹੀ ਸੰਤਾਂ ਦੀ ਬਾਣੀ ਵਿੱਚ ਆਉਂਦਾ ਵੀ ਹੈ ”ਬ੍ਰਹਮ ਬੋਲੇ ਕਾਇਆ ਕੇ ਓਹਲੇ ਕਾਇਆ ਬਿਨ ਬ੍ਰਹਮ ਕਿਆ ਬੋਲੇ” ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਾਰੇ ਹੀ ਪੂਰਨ ਗੁਰੂ, ਸੰਤ, ਪੀਰ-ਫਕੀਰ ਜੋ ਪਰਮ ਪਿਤਾ ਪਰਮਾਤਮਾ ਵਿੱਚ ਅਭੇਦ ਹਨ, ਜਿਸ ਨੇ ਅੱਲ੍ਹਾ, ਰਾਮ, ਵਾਹਿਗੁਰੂ, ਗੌਡ ਨੂੰ ਆਪਣੇ ਅੰਤਰ ਹਿਰਦੇ ਵਿੱਚ ਪ੍ਰਗਟ ਕਰ ਲਿਆ ਹੈ, ਜਦੋਂ-ਜਦੋਂ ਵੀ ਉਹ ਧਰਤ ‘ਤੇ ਆਏ ਉਹ ਇੱਕ ਇਨਸਾਨ ਹੀ ਸਨ
ਨਾਂਅ ਚਾਹੇ ਕੋਈ ਵੀ ਰੱਖਿਆ ਗਿਆ ਸੀ ਇੱਕ ਮਾਤਾ ਦੀ ਕੁੱਖੋਂ ਪੈਦਾ ਹੋਏ ਅਤੇ ਪਿਤਾ ਦੇ ਸਾਏ ਹੇਠ ਪਲੇ, ਵੱਡੇ ਹੋਏ ਅਤੇ ਹੋਰ ਸਾਰੀਆਂ ਕਿਰਿਆਵਾਂ ਵੀ ਉਹਨਾਂ ਦੀਆਂ ਇੱਕ ਇਨਸਾਨ (ਸਾਡੇ-ਤੁਹਾਡੇ) ਵਾਂਗ ਰਹੀਆਂ ਹਨ ਤਾਂ ਕਹਿਣ ਦਾ ਮਤਲਬ ਕਿ ਉਸ ਪਰਮ ਪਿਤਾ ਪਰਮਾਤਮਾ ਨੇ ਦੁਨੀਆ ‘ਚ ਭੁੱਲੇ ਭਟਕਿਆਂ, ਆਪਣੇ ਧਰਮ-ਕਰਮ ਅਤੇ ਪਰਮੇਸ਼ਵਰ ਨੂੰ ਭੁੱਲਿਆਂ, ਪਰਮੇਸ਼ਵਰ ਦੀ ਹੋਂਦ ਤੋਂ ਗੁੰਮਰਾਹ ਹੋਇਆਂ ਨੂੰ ਸਮਝਾ-ਬੁਝਾ ਕੇ ਸਿੱਧੇ ਰਸਤੇ ‘ਤੇ ਚਲਾਉਣ ਲਈ ਹਰ ਯੁੱਗ ਤੇ ਹਰ ਸਮੇਂ-ਕਾਲ ‘ਚ ਗੁਰੂ, ਸੰਤ ਦਾ ਚੋਲ਼ਾ ਧਾਰਨ ਕੀਤਾ ਭਾਵ ਇੱਕ ਇਨਸਾਨ ਦੇ ਰੂਪ ਵਿੱਚ ਜਨਮ ਲਿਆ, ਅਵਤਾਰ ਧਾਰਨ ਕੀਤਾ ਇਸੇ ਪਵਿੱਤਰ ਕੜੀ ਤਹਿਤ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਵਿਸਥਾਰਪੂਰਵਕ ਜੀਵਨ ਵਰਣਨ ਡੇਰਾ ਸੱਚਾ ਸੌਦਾ ਦੇ ਪਵਿੱਤਰ ਇਤਿਹਾਸ ਵਿੱਚ ਮਿਲਦਾ ਹੈ ਆਪ ਜੀ ਡੇਰਾ ਸੱਚਾ ਸੌਦਾ ‘ਚ ਬਤੌਰ ਤੀਜੇ ਗੁਰੂ ਡਾ. ਐੱਮਐੱਸਜੀ ਦੇ ਨਾਂਅ ਨਾਲ ਡੇਰਾ ਸ਼ਰਧਾਲੂਆਂ ਦੇ ਦਿਲਾਂ ਵਿੱਚ ਵਸਦੇ ਹਨ
Table of Contents
ਪਵਿੱਤਰ ਜੀਵਨ-ਝਾਤ:-
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰੰਘ ਜੀ ਇੰਸਾਂ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਰਹਿਣ ਵਾਲੇ ਹਨ ਆਪ ਜੀ ਦਾ ਜਨਮ 15 ਅਗਸਤ 1967 ਨੂੰ ਪੂਜਨੀਕ ਪਿਤਾ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਘਰ ਪਰਮ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖੋਂ ਹੋਇਆ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਹਨ
15 ਅਗਸਤ 1967 ਦਾ ਪਵਿੱਤਰ ਦਿਹਾੜਾ ਰੂਹਾਨੀਅਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ‘ਚ ਦਰਜ ਹੈ ਜਿਸ ਦਿਨ ਪਰਮ ਪਿਤਾ ਪਰਮੇਸ਼ਵਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ਵਿੱਚ ਬੰਦੀਛੋੜ ਬਣ ਕੇ ਆਏ, ਮਾਨਵਤਾ ਤੇ ਸ੍ਰਿਸ਼ਟੀ ਦੇ ਉੱਧਾਰ ਲਈ ਖੁਦ ਅਵਤਾਰ ਧਾਰਨ ਕੀਤਾ ਪੂਜਨੀਕ ਗੁਰੂ ਜੀ ਆਪਣੇ ਪੂਜਨੀਕ ਮਾਤਾ-ਪਿਤਾ ਦੀ ਬਹੁਤ ਹੀ ਲਾਡਲੀ ਇਕਲੌਤੀ ਸੰਤਾਨ ਹਨ ਆਪ ਜੀ ਦੇ ਪਵਿੱਤਰ ਜਨਮ ਦੇ ਨਾਲ ਅਨੇਕਾਂ ਦਿਲਚਸਪ ਘਟਨਾਵਾਂ ਜੁੜੀਆਂ ਹੋਈਆਂ ਹਨ ਜੋ ਇਸ ਤਰ੍ਹਾਂ ਵਰਣਨਯੋਗ ਹਨ
ਪੂਜਨੀਕ ਸੰਤ ਤ੍ਰਿਵੈਣੀ ਦਾਸ ਜੀ ਦਾ ਪਿੰਡ ਸ੍ਰੀ ਗੁਰੂਸਰ ਮੋਡੀਆ ਵਿੱਚ ਬਹੁਤ ਮਾਣ-ਸਨਮਾਨ ਸੀ ਅਤੇ ਪੂਜਨੀਕ ਬਾਪੂ ਜੀ ਦਾ ਉਹਨਾਂ ਪ੍ਰਤੀ ਹੱਦੋਂ ਵੱਧ ਸਨੇਹ, ਪਿਆਰ ਤੇ ਸਤਿਕਾਰ ਸੀ ਲਗਭਗ 18 ਸਾਲ ਵਿਆਹ ਨੂੰ ਬੀਤ ਗਏ ਸਨ ਪਰ ਕੋਈ ਸੰਤਾਨ ਨਹੀਂ ਹੋਈ ਸੀ ਕਦੇ-ਕਦੇ ਬਹੁਤ ਹੀ ਗਮਗੀਨ ਅਵਸਥਾ ਵਿੱਚ ਪੂਜਨੀਕ ਬਾਪੂ ਜੀ ਆਪਣੇ ਅੰਦਰ ਦੀ ਇਸ ਪੀੜਾ ਨੂੰ ਸੰਤ ਤ੍ਰਿਵੈਣੀ ਦਾਸ ਜੀ ਦੇ ਸਾਹਮਣੇ ਦੱਸ ਦਿਆ ਕਰਦੇ ਕਿ ਏਨੇ ਵੱਡੇ ਖਾਨਦਾਨ ਦਾ ਇੱਕ ਵਾਰਸ ਤਾਂ ਹੋਣਾ ਚਾਹੀਦਾ ਹੈ ਪੂਜਨੀਕ ਸੰਤ ਜੀ ਨੂੰ ਪਰਮ ਪਿਤਾ ਪਰਮੇਸ਼ਵਰ ਦੀ ਭਗਤੀ ਦੇ ਬਲ ‘ਤੇ ਆਪਣੇ ਅੰਤਰ-ਹਿਰਦੇ ‘ਚ ਬਹੁਤ ਗਿਆਨ ਸੀ ਉਹ ਪੂਜਨੀਕ ਬਾਪੂ ਜੀ ਦੀ ਅੰਦਰੂਨੀ ਅਵਸਥਾ ਤੋਂ ਭਲੀ-ਭਾਂਤ ਜਾਣੂੰ ਸਨ ਜਦੋਂ ਵੀ ਕਦੇ ਅਜਿਹੀ ਗੱਲ ਹੁੰਦੀ ਉਹ ਪੂਜਨੀਕ ਬਾਪੂ ਜੀ ਨੂੰ ਭਰਪੂਰ ਹੌਂਸਲਾ ਦਿੰਦੇ ਕਿ ਨੰਬਰਦਾਰ ਜੀ, ਤੁਸੀਂ ਹੌਂਸਲਾ ਰੱਖੋ
ਆਪ ਜੀ ਦੇ ਘਰ ਕੋਈ ਐਸਾ-ਵੈਸਾ ਬੱਚਾ ਨਹੀਂ, ਸਗੋਂ ਖੁਦ ਰੱਬ ਦਾ ਰੂਪ ਜਨਮ ਲਵੇਗਾ ਦਿਲ ਛੋਟਾ ਨਾ ਕਰੋ ਉਹ ਜ਼ਰੂਰ ਆਵੇਗਾ ਅਤੇ ਜਦੋਂ ਸਮਾਂ ਆਇਆ ਪੂਜਨੀਕ ਗੁਰੂ ਜੀ ਨੇ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੇ ਘਰ 18 ਸਾਲਾਂ ਬਾਅਦ ਅਵਤਾਰ ਧਾਰਨ ਕੀਤਾ ਪੂਜਨੀਕ ਗੁਰੂ ਜੀ ਦੇ ਅਵਤਾਰ ਧਾਰਨ ਕਰਨ ‘ਤੇ ਸੰਤ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਢੇਰ ਸਾਰੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਖੁਦ ਪਰਮ ਪਿਤਾ ਪਰਮੇਸ਼ਵਰ ਨੇ ਆਪ ਜੀ ਦੇ ਘਰ ਅਵਤਾਰ ਧਾਰਨ ਕੀਤਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਆਪ ਜੀ ਦੇ ਕੋਲ 23 ਸਾਲਾਂ ਤੱਕ ਹੀ ਰਹਿਣਗੇ ਅਤੇ ਉਸ ਤੋਂ ਬਾਅਦ ਆਪਣੇ ਮਕਸਦ ਦੀ ਪੂਰਤੀ ਲਈ (ਈਸ਼ਵਰੀ ਕਾਰਜ ਯਾਨੀ ਜੀਵ ਤੇ ਸਮਾਜ ਉੱਧਾਰ ਲਈ) ਉਹਨਾਂ ਕੋਲ ਹੀ ਚਲੇ ਜਾਣਗੇ ਜਿਨ੍ਹਾਂ ਨੇ ਇਹਨਾਂ ਨੂੰ ਆਪ ਜੀ ਦੇ ਘਰ ਆਪ ਜੀ ਦਾ ਲਾਡਲਾ ਬਣਾ ਕੇ ਭੇਜਿਆ ਹੈ
ਆਪ ਜੀ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੇ ਬਹੁਤ ਹੀ ਲਾਡਲੇ ਹਨ ਵਿਸ਼ੇਸ਼ ਕਰਕੇ ਪੂਜਨੀਕ ਬਾਪੂ ਜੀ ਤਾਂ ਆਪਣੇ ਤੋਂ ਇੱਕ ਪਲ ਲਈ ਵੀ ਆਪ ਜੀ ਨੂੰ ਦੂਰ ਨਹੀਂ ਕਰਨਾ ਚਾਹੁੰਦੇ ਸਨ ਉਮਰ ਸਿਰਫ਼ ਚਾਰ ਕੁ ਸਾਲ, ਪੂਜਨੀਕ ਬਾਪੂ ਜੀ ਆਪ ਜੀ ਨੂੰ ਆਪਣੇ ਮੋਢਿਆਂ ‘ਤੇ ਬਿਠਾ ਕੇ ਖੇਤਾਂ ਨੂੰ ਜਾ ਰਹੇ ਸਨ ਅਚਾਨਕ ਆਪ ਜੀ ਨੇ ਉੱਥੇ ਕੋਲ ਹੀ ਇੱਕ ਖੇਤ ਵੱਲ ਉਂਗਲੀ ਦਾ ਇਸ਼ਾਰਾ ਕਰਕੇ ਪੂਜਨੀਕ ਬਾਪੂ ਜੀ ਨੂੰ ਕਿਹਾ ‘ਇੱਧਰ ਆਪਣੇ ਖਲਿਹਾਣ(ਪਿੜ) ਹੋਇਆ ਕਰਦੇ ਸਨ’ ਇਹ ਸੁਣ ਕੇ ਪੂਜਨੀਕ ਬਾਪੂ ਜੀ ਵੀ ਇੱਕਦਮ ਹੈਰਾਨ ਹੋ ਗਏ ਸਨ ਕਿ ਸਾਡੇ ਸਾਂਝੇ ਖਲਿਆਣ ਤਾਂ ਵਾਕਿਆਈ ਉੱਥੇ ਹੀ ਹੋਇਆ ਕਰਦੇ ਸਨ, ਪਰ ਉਹ ਬਹੁਤ ਅਰਸਾ ਪਹਿਲਾਂ ਦੀ ਗੱਲ ਹੈ, ਮਤਲਬ ਪੂਜਨੀਕ ਗੁਰੂ ਜੀ ਦੇ ਜਨਮ ਤੋਂ ਵੀ ਕਈ ਸਾਲ ਪਹਿਲਾਂ ਫਿਰ ਤੁਰੰਤ ਸੰਤ ਤ੍ਰਿਵੈਣੀ ਦਾਸ ਜੀ ਦੇ ਬਚਨ ਵੀ ਯਾਦ ਆ ਗਏ ਕਿ ਆਪਦੇ ਘਰ ਖੁਦ ਭਗਵਾਨ ਸਵਰੂਪ ਆਏ ਹਨ
ਇਸੇ ਤਰ੍ਹਾਂ ਇੱਕ ਹੋਰ ਜ਼ਿਕਰ ਹੈ-ਪੂਜਨੀਕ ਬਾਪੂ ਜੀ ਆਪਣੀ ਕੁਝ ਜ਼ਮੀਨ ਹਰ ਸਾਲ ਠੇਕੇ ‘ਤੇ ਦਿਆ ਕਰਦੇ ਸਨ ਇਸ ਵਾਰ ਜਦੋਂ ਉਹੀ ਠੇਕੇਦਾਰ ਸੱਜਣ ਪੂਜਨੀਕ ਬਾਪੂ ਜੀ ਤੋਂ ਅਗਲੇ ਸਾਲ ਲਈ ਠੇਕੇ ਦੀ ਗੱਲ ਕਰ ਰਹੇ ਸਨ ਤਾਂ ਪੂਜਨੀਕ ਗੁਰੂ ਜੀ ਨੇ (ਉਸੇ ਬਾਲ ਅਵਸਥਾ ਵਿੱਚ) ਆਪਣੇ ਪੂਜਨੀਕ ਬਾਪੂ ਜੀ ਨੂੰ ਉਸ ਜ਼ਮੀਨ ‘ਤੇ ਖੁਦ ਕਾਸ਼ਤ ਕਰਨ ਨੂੰ ਕਿਹਾ ਇਸ ‘ਤੇ ਠੇਕੇਦਾਰ ਭਾਈਆਂ ਨੇ ਪੂਜਨੀਕ ਬਾਪੂ ਜੀ ਨੂੰ ਅਪੀਲ ਕੀਤੀ ਕਿ ਆਪ ਜ਼ਮੀਨ ਨਹੀਂ ਦੇਵੋਗੇ ਤਾਂ ਅਸੀਂ ਖਾਵਾਂਗੇ ਕੀ! ਅਸੀਂ ਤਾਂ ਭੁੱਖੇ ਮਰ ਜਾਵਾਂਗੇ
ਤਾਂ ਪੂਜਨੀਕ ਗੁਰੂ ਜੀ ਨੇ ਆਪਣੀ ਦੂਜੀ ਸਾਈਡ ਵਾਲੀ ਜ਼ਮੀਨ ਦੇਣ ਲਈ ਕਿਹਾ ਕਿ ਉਹ ਵਾਲੀ ਜ਼ਮੀਨ ਉਹਨਾਂ ਨੂੰ ਦੇ ਦੇਣ ਇਸ ‘ਤੇ ਪੂਜਨੀਕ ਬਾਪੂ ਜੀ ਨੇ ਖੁਦ ਵੀ ਹਾਮੀ ਭਰਦੇ ਹੋਏ ਕਿਹਾ ਕਿ ‘ਕਾਕਾ ਠੀਕ ਕਹਿੰਦਾ ਹੈ’ ਅਸਲ ਵਿਚ ਪੂਜਨੀਕ ਬਾਪੂ ਜੀ ਨੇ ਆਪਣੇ ਪ੍ਰਤੱਖ ਅਨੁਭਵਾਂ ਰਾਹੀਂ ਆਪਣੇ ਲਾਡਲੇ ‘ਚ ਪਰਮਾਤਮਾ ਦੀ ਝਲਕ ਨੂੰ ਮਹਿਸੂਸ ਕਰ ਲਿਆ ਸੀ ਅਤੇ ਇਸੇ ਲਈ ਬਾਪੂ ਜੀ ਆਪਣੇ ਲਾਡਲੇ ਦੀ ਹਰ ਗੱਲ ‘ਤੇ ਆਪਣੀ ਸਹਿਮਤੀ ਜਤਾਇਆ ਕਰਦੇ ਸਨ ਅਸਲ ਵਿਚ ਇਸ ਹਕੀਕਤ ਦਾ ਰਾਜ਼ ਵੀ ਸੰਤ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਸ਼ੁਰੂ ‘ਚ ਹੀ ਦੱਸ ਦਿੱਤਾ ਸੀ
ਉਸ ਜ਼ਮੀਨ ‘ਤੇ ਉਸੇ ਸਾਲ ਪੂਜਨੀਕ ਬਾਪੂ ਜੀ ਨੇ ਛੋਲਿਆਂ ਦੀ ਬਿਜਾਈ ਕਰਵਾਈ ਕੁਦਰਤ ਦੇ ਭਾਣੇ ਨਾਲ ਬਾਰਿਸ਼ਾਂ ਚੰਗੀਆਂ ਹੋਈਆਂ ਅਤੇ ਉਸ ਬਰਾਨੀ ਜ਼ਮੀਨ ‘ਤੇ ਉਸ ਸਾਲ ਛੋਲਿਆਂ ਦੀ ਭਰਪੂਰ ਫਸਲ ਹੋਈ ਈਸ਼ਵਰੀ ਮਾਇਆ ਨੂੰ ਨਿਹਾਰ ਕੇ ਪੂਜਨੀਕ ਬਾਪੂ ਜੀ ਦਾ ਆਪਣੇ ਲਾਡਲੇ ਪ੍ਰਤੀ ਵਿਸ਼ਵਾਸ ਹੋਰ ਦ੍ਰਿੜ ਹੋ ਗਿਆ ਇਹ ਸਨ ਪੂਜਨੀਕ ਗੁਰੂ ਜੀ ਦੇ ਨੂਰੀ ਬਚਪਨ ਦੀਆਂ ਕੁਝ ਦਿਲਚਸਪ ਘਟਨਾਵਾਂ ਇੱਥੇ ਜੋ ਕੁਝ ਵੀ ਉਪਰੋਕਤ ਅਨੁਸਾਰ ਘਟਨਾਵਾਂ ਦਾ ਵਰਣਨ ਕੀਤਾ ਜਾ ਰਿਹਾ ਹੈ ਇਹ ਕਿਸੇ ਕਿਸਮ ਦੇ ਕਿੱਸੇ, ਕਹਾਣੀਆਂ ਦਾ ਹਿੱਸਾ ਨਹੀਂ ਹਨ, ਸਗੋਂ ਸੌ ਪ੍ਰਤੀਸ਼ਤ ਅਸਲੀਅਤ ਤੇ ਸੱਚੀਆਂ ਘਟਨਾਵਾਂ ਹਨ ਅਤੇ ਸ੍ਰੀ ਗੁਰੂਸਰ ਮੋਡੀਆ ਦਾ ਲਗਭਗ ਹਰ ਸਮਕਾਲੀਨ ਸ਼ਖਸ ਇਹਨਾਂ ਵਰਣਨਾਂ ਦੀ ਛਾਤੀ ਠੋਕ ਕੇ ਹਾਮੀ ਭਰਦਾ ਹੈ
ਉਹਨਾਂ ਦਿਨਾਂ ‘ਚ ਪਿੰਡ ‘ਚ ਬਰਸਾਤੀ ਪਾਣੀ ਨੂੰ ਇੱਕ ਵੱਡੇ ਆਕਾਰ ਦੀ ਡਿੱਗੀ ਵਿਚ ਇਕੱਠਾ ਕਰਨ ਦੀ ਚਰਚਾ ਚੱਲੀ ਪਿੰਡ ਦੇ ਵੱਡੇ ਬਜ਼ੁਰਗਾਂ ਦਾ ਸੁਝਾਅ ਸ਼ਲਾਘਾਯੋਗ ਸੀ ਸਾਰਿਆਂ ਨੇ ਸਹਿਮਤੀ ਜਤਾਈ ਆਪਣੇ ਇਸ ਕਾਰਜ ਦੀ ਆਗਿਆ ਲੈਣ ਲਈ ਜਾਂ ਇੰਜ ਕਹਿ ਲਓ ਸੰਤਾਂ ਦੇ ਬਚਨ ਕਰਵਾਉਣ ਲਈ, ਕਿਉਂਕਿ ਪਿੰਡ ਦਾ ਹਰ ਸਾਂਝਾ ਕਾਰਜ ਸੰਤਾਂ ਦੇ ਬਚਨਾਂ ਅਨੁਸਾਰ ਹੀ ਕੀਤਾ ਜਾਂਦਾ ਸੀ, ਤਾਂ ਕਿ ਏਨਾ ਵੱਡਾ ਕਾਰਜ ਨਿਰਵਿਘਨ ਤੇ ਸਫਲਤਾਪੂਰਵਕ ਪੂਰਾ ਹੋਵੇ, ਪਿੰਡ ਦੇ ਕੁਝ ਮੁਖੀ ਲੋਕ ਸੰਤ ਤ੍ਰਿਵੈਣੀ ਦਾਸ ਜੀ ਨੂੰ ਮਿਲੇ ਸਾਰੇ ਪਿੰਡ ਵਾਲਿਆਂ ਦਾ ਸੰਤ ਜੀ ‘ਚ ਦ੍ਰਿੜ ਵਿਸ਼ਵਾਸ ਸੀ ਕਿਉਂਕਿ ਉਹ ਹਮੇਸ਼ਾ ਪਿੰਡ ਤੇ ਪਿੰਡ ਵਾਸੀਆਂ ਦੀ ਭਲਾਈ ਦੀ ਹੀ ਗੱਲ ਕਰਦੇ ਸਨ
ਸੰਤ ਜੀ ਉਹਨਾਂ ਦੇ ਫੈਸਲੇ ਤੋਂ ਬਹੁਤ ਖੁਸ਼ ਸਨ ਉਹਨਾਂ ਨੇ ਡਿੱਗੀ ਦੀ ਖੁਦਾਈ ਕਰਨ ਦਾ ਜਿੱਥੇ ਮਹੂਰਤ (ਦਿਨ-ਸਮਾਂ) ਦੱਸਿਆ, ਨਾਲ ਹੀ ਇਹ ਵੀ ਕਿਹਾ ਕਿ ਡਿੱਗੀ ਦੀ ਖੁਦਾਈ ਦੇ ਕਾਰਜ ਦਾ ਸ਼ੁੱਭ ਆਰੰਭ ਨੰਬਰਦਾਰ ਸਾਹਿਬ ਦੇ ਬੇਟੇ (ਪੂਜਨੀਕ ਗੁਰੂ ਜੀ) ਤੋਂ ਪਹਿਲਾ ਟੱਕ ਲਗਵਾ ਕੇ ਕਰਾਂਗੇ ਉਂਜ ਤਾਂ ਸਾਰਿਆਂ ਦੀ ਸੌ ਪ੍ਰਤੀਸ਼ਤ ਸਹਿਮਤੀ ਸੀ, ਸਭ ਨੇ ਸਤਿ-ਬਚਨ ਕਿਹਾ ਪਰ ਹੋ ਸਕਦਾ ਹੈ ਦੋ-ਚਾਰ ਵਿਅਕਤੀਆਂ ਨੇ ਸ਼ਾਇਦ ਆਪਣੇ ਮਤੇ ਅਨੁਸਾਰ ਕਿਹਾ ਹੋਵੇ ਕਿ ਉਹ ਤਾਂ (ਪੂਜਨੀਕ ਗੁਰੂ ਜੀ) ਹਾਲੇ ਬਹੁਤ ਛੋਟਾ-ਨੰਨ੍ਹਾ ਬਾਲਕ ਹੈ, ਕਹੀ ਕਿਵੇਂ ਚੁੱਕ ਸਕੇਗਾ ਪਰ ਸੰਤ ਜੀ ਨੇ ਜ਼ੋਰ ਦੇ ਕੇ ਆਪਣੇ ਬਚਨਾ ਨੂੰ ਦ੍ਰਿੜਤਾ ਨਾਲ ਕਿਹਾ ਕਿ ਪਹਿਲਾ ਟੱਕ ਤਾਂ ਆਪਾਂ ਨੰਬਰਦਾਰ ਦੇ ਬੇਟੇ ਤੋਂ ਵੀ ਲਗਵਾਵਾਂਗੇ
ਪੂਜਨੀਕ ਸੰਤ ਜੀ ਦੇ ਮਾਰਗ-ਦਰਸ਼ਨ ਵਿਚ ਉਹ ਸਾਰਾ ਕਾਰਜ ਸਫਲਤਾਪੂਰਵਕ ਪੂਰਨ ਹੋਇਆ ਪਿੰਡ ਵਿਚ ਖੁਸ਼ੀ ਦਾ ਮਾਹੌਲ ਸੀ ਪ੍ਰਚੱਲਿਤ ਪ੍ਰਥਾ ਅਨੁਸਾਰ ਮਿੱਠੇ ਚੌਲਾਂ ਦਾ ਜੱਗ ਕੀਤਾ ਗਿਆ ਸਮੁੱਚੇ ਪਿੰਡ-ਵਾਸੀਆਂ ਨੇ ਪੁੰਨ ਦੇ ਇਸ ਕਾਰਜ ਵਿਚ ਆਪਣਾ ਵਧ-ਚੜ੍ਹ ਕੇ ਸਹਿਯੋਗ ਕੀਤਾ ਸੰਤ ਜੀ ਨੇ ਸਮੁੱਚੇ ਪਿੰਡ ਵਾਸੀਆਂ ਨੂੰ ਇਹ ਵੀ ਬਚਨ ਕੀਤਾ ਕਿ ਇਸ ਡਿੱਗੀ ਦਾ ਪਾਣੀ ਕਦੇ ਖ਼ਤਮ ਨਹੀਂ ਹੋਵੇਗਾ ਚਾਹੇ ਪਾਣੀ ਦੀ ਕਿੰਨੀ ਵੀ ਵਰਤੋਂ ਹੁੰਦੀ ਰਹੇ, ਕਿਉਂਕਿ ਇਸ ਦਾ ਮਹੂਰਤ ਆਪਾਂ ਉਸ ਮਹਾਂਪੁਰਸ਼, ਰੱਬੀ ਸ਼ਖ਼ਸੀਅਤ ਤੋਂ ਕਰਵਾਇਆ ਹੈ, ਜਿਨ੍ਹਾਂ ਦੀ ਮਹਾਨ ਹਸਤੀ ਦਾ ਪਤਾ ਸਮਾਂ ਆਉਣ ‘ਤੇ ਸਭ ਨੂੰ ਲੱਗੇਗਾ
ਇਹ ਹਨ ਪੂਜਨੀਕ ਗੁਰੂ ਜੀ ਦੇ ਨੂਰੀ ਬਚਪਨ ਦੀਆਂ ਕੁਝ ਸੱਚਾਈਆਂ ਹੋਰ ਵੀ ਕਈ ਅਜਿਹੀਆਂ ਅਦਭੁੱਤ ਤੇ ਦਿਲਚਸਪ ਘਟਨਾਵਾਂ ਹਨ ਜੋ ਆਪ ਸ੍ਰੀ ਗੁਰੂਸਰ ਮੋਡੀਆ ਦੇ ਆਦਰਯੋਗ ਪਿੰਡ ਵਾਸੀਆਂ ਨੂੰ ਮਿਲ ਕੇ ਜਾਣ ਸਕਦੇ ਹੋ
ਕਰਮਠਤਾ ਦੀ ਮਿਸਾਲ:-
ਪੂਜਨੀਕ ਗੁਰੂ ਜੀ ਕਰਮਠਤਾ ਦੀ ਮਿਸਾਲ ਹਨ ਇਹ ਗੱਲ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਪੂਜਨੀਕ ਗੁਰੂ ਜੀ ਦਾ ਜਨਮ ਇੱਕ ਬਹੁਤ ਹੀ ਵੱਡੇ ਲੈਂਡਲਾੱਰਡ ਪਰਿਵਾਰ ਵਿਚ ਹੋਇਆ ਹੈ ਆਪ ਜੀ ਨੇ 7-8 ਸਾਲ ਦੀ ਉਮਰ ‘ਚ ਹੀ ਪੂਜਨੀਕ ਬਾਪੂ ਜੀ ਦੇ ਏਨੇ ਵੱਡੇ ਜ਼ਿੰਮੀਂਦਾਰਾ ਕੰਮ ਨੂੰ ਪੂਰਨ ਤੌਰ ‘ਤੇ ਸੰਭਾਲ ਲਿਆ ਸੀ ਰਾਜਸਥਾਨ ਦੇ ਇਸ ਏਰੀਆ ‘ਚ ਜਦੋਂ ਤੋਂ ਨਹਿਰਾਂ ਆਈਆਂ, ਆਪ ਜੀ ਨੇ ਆਪਣੀ ਸਖ਼ਤ ਮਿਹਨਤ ਨਾਲ, ਜਿੱਥੇ ਪਹਿਲਾਂ ਸਿਰਫ 20 ਏਕੜ ਜ਼ਮੀਨ ਵਿੱਚ ਪਾਣੀ ਲੱਗਦਾ ਸੀ, ਪੂਰੀ ਦੀ ਪੂਰੀ ਜ਼ਮੀਨ ‘ਚ ਨਹਿਰੀ ਪਾਣੀ ਦੀ ਸਿੰਜਾਈ ਹੋਣ ਲੱਗੀ ਹੈ ਟਰੈਕਟਰ ਤਾਂ ਆਪ ਜੀ ਨੇ ਉਸੇ 7-8 ਸਾਲ ਦੀ ਉਮਰ ‘ਚ ਹੀ ਚਲਾਉਣਾ ਸ਼ੁਰੂ ਕਰ ਦਿੱਤਾ ਸੀ,
ਚਾਹੇ ਡਰਾਈਵਰ ਸੀਟ ‘ਤੇ ਬੈਠੇ ਆਪ ਜੀ ਦੇ ਪੈਰ ਕਲੱਚ-ਬ੍ਰੇਕ ਤੱਕ ਨਹੀਂ ਪਹੁੰਚ ਪਾਉਂਦੇ ਸੀ (ਸੀਟ ਤੋਂ ਖੜ੍ਹੇ ਹੋ ਕੇ ਕਲੱਚ ਬ੍ਰੇਕ ਲਾਉਣਾ ਪੈਂਦਾ ਸੀ) ਪਰ ਆਪ ਜੀ ਨੇ ਆਪਣੀ ਜ਼ਮੀਨ ‘ਤੇ ਬਹੁਤ ਹੀ ਸਖ਼ਤ ਮਿਹਨਤ ਕੀਤੀ ਇਸ ਸੱਚਾਈ ਨੂੰ ਹਰ ਪਿੰਡ ਵਾਸੀ ਜਾਣਦਾ ਹੈ ਅਤੇ ਇਹ ਸੱਚਾਈ ਵੀ ਸਭ ਭਲੀ-ਭਾਂਤ ਜਾਣਦੇ ਹਨ ਕਿ ਜਦੋਂ ਤੋਂ ਆਪ ਜੀ ਨੇ ਖੇਤੀ ਦੇ ਕੰਮ ਨੂੰ ਆਪਣੇ ਹੱਥ ਵਿਚ ਲਿਆ ਸੀ, ਪੜ੍ਹਾਈ ਵੀ ਕਰਨਾ ਅਤੇ ਨਾਲ-ਨਾਲ ਗੇਮਜ਼ ਵੀ ਖੇਡਣਾ, ਫਸਲ ਵੀ ਦੁੱਗਣੀ-ਚੌਗੁਣੀ ਅਤੇ ਆਮਦਨ ਵੀ ਪਹਿਲਾਂ ਨਾਲੋਂ ਦੁੱਗਣੀ-ਚੌਗੁਣੀ ਹੁੰਦੀ ਰਹੀ ਹੈ
ਖੇਤੀਬਾੜੀ ਦਾ ਸਾਰਾ ਕੰਮਕਾਰ ਆਪ ਜੀ ਖੁਦ ਆਪਣੇ ਹੱਥੀਂ ਕਰਿਆ ਕਰਦੇ, ਹਾਲਾਂਕਿ ਸਹਿਯੋਗ ਲਈ ਪੂਜਨੀਕ ਬਾਪੂ ਜੀ ਦੇ ਕਿੰਨੇ ਹੀ ਸੀਰੀ, ਨੌਕਰ ਆਦਿ ਵੀ ਸਨ ਇਸੇ ਤਰ੍ਹਾਂ ਡੇਰਾ ਸੱਚਾ ਸੌਦਾ ਵਿਚ ਆ ਕੇ ਆਪ ਜੀ ਨੇ ਆਪਣੀ ਸਖਤ ਕਰਮਠਤਾ ਦੀ ਮਿਸਾਲ ਪੇਸ਼ ਕੀਤੀ ਆਪ ਜੀ ਦੀ ਸਖਤ ਮਿਹਨਤ ਤੇ ਪ੍ਰੇਰਨਾ ਨਾਲ ਹੀ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਵਿਖੇ ਉਹ ਕਿਹੜਾ ਫਲ ਤੇ ਸਬਜੀਆਂ ਹਨ (ਅਮਰੂਦ, ਨਾਸ਼ਪਤੀ, ਸੇਬ, ਚੀਕੂ, ਆੜੂ, ਕੇਲਾ ਵਰਗੇ ਫਲ ਅਤੇ ਬਾਦਾਮ, ਅਖਰੋਟ ਵਰਗੇ ਡ੍ਰਾਈਫਰੂਟ) ਜੋ ਇੱਥੋਂ ਦੇ ਰੇਤਲੇ ਟਿੱਬਿਆਂ ਨੂੰ ਉਪਜਾਊ ਬਣਾ ਕੇ ਨਾ ਉਗਾਏ ਹੋਣ ਪੂਜਨੀਕ ਗੁਰੂ ਜੀ ਦੀ ਅਜਿਹੀ ਸਖਤ ਮਿਹਨਤ ਦੇ ਹਰ ਕੋਈ ਦੇਖਣ, ਸੁਣਨ ਵਾਲੇ ਕਾਇਲ (ਪ੍ਰਭਾਵਿਤ) ਹਨ
ਹਮ ਤੁਝਮੇਂ ਤੁਮ ਮੁਝਮੇਂ:-
ਜਿਵੇਂ-ਜਿਵੇਂ ਪੂਜਨੀਕ ਗੁਰੂ ਜੀ ਆਪਣੀ ਉਮਰ ਦੇ ਪੜਾਅ ‘ਚ ਅੱਗੇ ਵਧਦੇ ਗਏ ਆਪ ਜੀ ਦੇ ਮਨੁੱਖੀ ਹਿਤੈਸ਼ੀ ਅਤੇ ਸਮਾਜ ਭਲਾਈ ਕਾਰਜਾਂ ਦਾ ਦਾਇਰਾ ਵੀ ਹੋਰ ਵੱਡਾ ਹੁੰਦਾ ਗਿਆ ਅਤੇ ਖਾਸ ਕਰਕੇ ਡੇਰਾ ਸੱਚਾ ਸੌਦਾ ਵਿਚ ਆਉਣ ਤੋਂ ਬਾਅਦ ਹਰ ਸਮੇਂ ਮਨੁੱਖਤਾ ਦੀ ਸੇਵਾ ਦੀ ਦਿਨ-ਰਾਤ ਚਰਚਾ ਹੁੰਦੀ ਈਸ਼ਵਰੀ ਮਰਿਆਦਾ ਅਨੁਸਾਰ ਆਪਣੇ ਸੱਚੇ ਮੁਰਸ਼ਿਦੇ-ਕਾਮਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ 5-6 ਸਾਲ ਦੀ ਉਮਰ ‘ਚ ਨਾਮ-ਸ਼ਬਦ, ਗੁਰਮੰਤਰ ਪ੍ਰਾਪਤ ਕੀਤਾ ਜ਼ਾਹਿਰ ਹੈ ਜਿਵੇਂ ਆਪ ਜੀ ਨੇ ਆਪਣੇ ਪਿਆਰੇ ਮੁਰਸ਼ਿਦ ਨੂੰ ਪਰਮ ਪਿਤਾ ਪਰਮਾਤਮਾ ਦੇ ਰੂਪ ‘ਚ ਪਾਇਆ ਉਸੇ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਨਾਮ-ਸ਼ਬਦ, ਗੁਰਮੰਤਰ ਦੇ ਰੂਪ ‘ਚ ਆਪਣਾ ਇਲਾਹੀ ਸਵਰੂਪ ਪ੍ਰਦਾਨ ਕਰਕੇ ਆਪਣੇ ਭਾਵੀ ਜਾਨਸ਼ੀਨ-ਉੱਤਰਾਧਿਕਾਰੀ ਦੇ ਰੂਪ ਵਿਚ ਆਪ ਜੀ ਨੂੰ ਪਾ ਲਿਆ
ਅਤੇ ਜਦੋਂ ਸਹੀ ਵਕਤ ਆਇਆ ਭਾਵ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਆਪ ਜੀ ਨੂੰ, ਭਾਵ 23 ਸਾਲ ਦੀ ਉਮਰ ‘ਚ ਹੀ ਡੇਰਾ ਸੱਚਾ ਸੌਦਾ ‘ਚ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕਰਕੇ ਇਸ ਅਸਲੀਅਤ ਨੂੰ ਪੂਰੀ ਦੁਨੀਆ ‘ਤੇ ਜੱਗ-ਜ਼ਾਹਿਰ ਕਰ ਦਿੱਤਾ ਕਿ ‘ਹਮ ਤੁਝਮੇਂ ਤੁਮ ਮੁਝਮੇਂ’ ਕੋਈ ਸ਼ੰਕਾ ਭਰਮ ਵੀ ਕਿਸੇ ਦੇ ਮਨ ਅੰਦਰ ਨਹੀਂ ਰਹਿਣ ਦਿੱਤਾ ਜਦ ਇਹ ਬਚਨ ਵੀ ਕੀਤੇ ਕਿ ‘ਅਸੀਂ ਸੀ, ਹਾਂ ਅਤੇ ਅਸੀਂ ਰਹਾਂਗੇ’ ਇੱਕ ਹੋਰ ਦਿਲਚਸਪ ਤੇ ਹੈਰਾਨੀਜਨਕ ਸੱਚ ਕਿ ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਬਾਰੇ ਵਸੀਅਤ ਕਈ ਦਿਨ ਪਹਿਲਾਂ ਹੀ ਮੁਕੰਮਲ ਕਰਵਾ ਲਈ ਸੀ ਵਸੀਅਤ ਵਿਚ ਵਿਸ਼ੇਸ਼ ਤੌਰ ‘ਤੇ ਸੇਵਾਦਾਰਾਂ ਨੂੰ ਇਹ ਲਿਖਣ ਲਈ ਹੁਕਮ ਫਰਮਾਇਆ ਕਿ ‘ਅੱਜ ਤੋਂ ਹੀ’ ਲਿਖਵਾਉਣਾ ਹੈ ਡੇਰਾ ਸੱਚਾ ਸੌਦਾ ਦੀ ਜ਼ਮੀਨ-ਜਾਇਦਾਦ ਅਤੇ ਸਾਧ-ਸੰਗਤ ਦੀ ਸੇਵਾ-ਸੰਭਾਲ ਆਦਿ ਹਰ ਤਰ੍ਹਾਂ ਦੀ ਜ਼ਿੰਮੇਵਾਰੀ ‘ਅੱਜ ਤੋਂ ਹੀ’ (ਇਹ ਸ਼ਬਦ ਵਿਸ਼ੇਸ਼ ਤੌਰ ‘ਤੇ ਦਰਜ ਕਰਵਾਏ) ਇਹਨਾਂ ਦੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ) ਹੈ
ਹਾਲਾਂਕਿ ਵਸੀਅਤ ਦਾ ਆਮ ਤੌਰ ‘ਤੇ ਮਤਲਬ ਸਾਡੇ ਬਾਅਦ ਹੁੰਦਾ ਹੈ, ਪਰ ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਬਖਸ਼ਿਸ਼ ਕਰਨ ਤੋਂ ਕਈ ਦਿਨ ਪਹਿਲਾਂ ਹੀ ਤਿਆਰ ਕਰਵਾਈ ਆਪਣੀ ਵਸੀਅਤ ‘ਚ ‘ਅੱਜ ਤੋਂ ਹੀ’ ਸ਼ਬਦ ਲਿਖਵਾਇਆ ਜਦੋਂ ਪੂਜਨੀਕ ਪਰਮ ਪਿਤਾ ਜੀ ਖੁਦ ਆਪਣੀ ਵਸੀਅਤ ਵਿਚ ਇਹ ਸਭ ਲਿਖਵਾ ਰਹੇ ਹਨ ਤਾਂ ਕਿਸੇ ਦੇ ਕੋਈ ਕਿੰਤੂ-ਪ੍ਰੰਤੂ ਦਾ ਸਵਾਲ ਹੀ ਨਹੀਂ ਹੋ ਸਕਦਾ
ਰੂਹਾਨੀਅਤ ਤੇ ਮਾਨਵਤਾ ਦਾ ਕਾਰਵਾਂ ਦਿਨ ਦੁੱਗਣਾ ਰਾਤ ਚੌਗੁਣਾ:-
ਪੂਜਨੀਕ ਗੁਰੂ ਜੀ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਗੁਰਗੱਦੀ ‘ਤੇ ਬਿਰਾਜਮਾਨ ਹੋਏ ਇਸ ਦੇ ਨਾਲ ਹੀ ਜਿਵੇਂ ਸਮਾਜ ਤੇ ਮਾਨਵਤਾ ਭਲਾਈ ਦੇ ਕਾਰਜਾਂ ਦਾ ਹੜ੍ਹ ਆ ਗਿਆ ਹੋਵੇ ਇੱਕ ਪਾਸੇ ਜਿੱਥੇ ਮਾਲਕ ਪਰਮ ਪਿਤਾ ਪਰਮਾਤਮਾ ਦਾ ਰੂਹਾਨੀ ਕਾਰਵਾਂ ਦਿਨ-ਰਾਤ ਵਧਦਾ ਚਲਿਆ ਗਿਆ ਅਤੇ ਦੂਜੇ ਪਾਸੇ ਨਾਲੋਂ-ਨਾਲ ਹੀ ਡੇਰਾ ਸੱਚਾ ਸੌਦਾ ਸਾਧ-ਸੰਗਤ ਦੇ ਭਰਪੂਰ ਸਹਿਯੋਗ ਨਾਲ ਵਿਸ਼ਵ-ਪੱਧਰੀ ਭਲਾਈ ਕਾਰਜ ਕਰਕੇ ਬੱਚੇ-ਬੱਚੇ ਦੇ ਮਨ ‘ਚ ਘਰ ਕਰ ਗਿਆ ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗ ਦਰਸ਼ਨ ਵਿੱਚ ਡੇਰਾ ਸੱਚਾ ਸੌਦਾ ਰਾਹੀਂ ਚਲਾਏ 134 ਮਾਨਵਤਾ ਭਲਾਈ ਕਾਰਜਾਂ ਤੋਂ ਅੱਜ ਪੂਰਾ ਵਿਸ਼ਵ ਵਾਕਿਫ਼ ਹੈ
ਭਲਾਈ ਕਾਰਜਾਂ ਦੇ ਵਿਸ਼ਵ ਰਿਕਾਰਡ:-
ਪੂਜਨੀਕ ਗੁਰੂ ਜੀ ਦੀ ਪਾਕ-ਪਵਿੱਤਰ ਪ੍ਰੇਰਨਾ ਅਤੇ ਸਾਧ-ਸੰਗਤ ਦਾ ਹੌਂਸਲਾ ਤੇ ਸਹਿਯੋਗ ਵਰਣਨ ਤੋਂ ਪਰ੍ਹੇ ਹੈ ਸਾਧ-ਸੰਗਤ ਜਿਸ ਵੀ ਕੰਮ ਨੂੰ (ਸੇਵਾ-ਕਾਰਜ ਨੂੰ) ਹੱਥ ਪਾਉਂਦੀ ਉਹੀ ਕਾਰਜ ਵਿਸ਼ਵ ਰਿਕਾਰਡ ਬਣ ਜਾਂਦਾ ਹੈ ਸਾਧ-ਸੰਗਤ ਦੇ ਸਹਿਯੋਗ ਨਾਲ ਡੇਰਾ ਸੱਚਾ ਸੌਦਾ ਨੇ ਖੂਨਦਾਨ ਦੇ ਖੇਤਰ ਵਿੱਚ ਤਿੰਨ ਵਿਸ਼ਵ ਰਿਕਾਰਡ ਸਥਾਪਿਤ ਕੀਤੇ ਹਨ ਪਹਿਲਾ-7 ਦਸੰਬਰ 2003 ਨੂੰ 15432 ਯੂਨਿਟ ਖੂਨਦਾਨ ਕਰਨ ‘ਤੇ, ਦੂਜਾ-10 ਅਕਤੂਬਰ 2004 ਨੂੰ 17921 ਯੂਨਿਟ ਅਤੇ ਤੀਜਾ-8 ਅਗਸਤ 2010 ਨੂੰ 43732 ਯੂਨਿਟ ਖੂਨਦਾਨ ਕਰਨ ‘ਤੇ ਇਸੇ ਤਰ੍ਹਾਂ ਪੌਦਾ ਰੋਪਣ ਵਾਤਾਵਰਨ ਸੁਰੱਖਿਆ ਦੇ ਖੇਤਰ ‘ਚ ਚਾਰ ਵਿਸ਼ਵ ਰਿਕਾਰਡ ਇਸ ਤਰ੍ਹਾਂ ਹਨ
-ਪਹਿਲਾ-15 ਅਗਸਤ 2009 ਨੂੰ ਇੱਕ ਘੰਟੇ ਵਿੱਚ 938007 ਪੌਦੇ ਲਾਉਣ ‘ਤੇ ਅਤੇ ਇਸੇ ਦਿਨ ਪੂਰੇ ਦਿਨ 8 ਘੰਟਿਆਂ ‘ਚ 6873451 ਪੌਦੇ ਲਾਉਣ ‘ਤੇ ਦੂਜਾ ਵਿਸ਼ਵ ਰਿਕਾਰਡ ਬਣਿਆ ਅਤੇ ਤੀਜਾ 15 ਅਗਸਤ 2011 ਨੂੰ ਇੱਕ ਘੰਟੇ ‘ਚ 19,45,535 ਪੌਦੇ ਅਤੇ ਚੌਥਾ ਵਿਸ਼ਵ ਰਿਕਾਰਡ 15 ਅਗਸਤ 2012 ਨੂੰ 1 ਘੰਟੇ ‘ਚ 20,39,747 ਪੌਦੇ ਲਾਉਣ ‘ਤੇ ਬਣਿਆ ਇਸ ਤੋਂ ਇਲਾਵਾ ਹੋਰ ਵੀ ਕਈ ਸਮਾਜ ਭਲਾਈ ਦੇ ਖੇਤਰ ‘ਚ ਅਨੇਕਾਂ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ‘ਤੇ ਦਰਜ ਹਨ ਇਹ ਸਾਰੇ ਵਿਸ਼ਵ ਰਿਕਾਰਡ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ‘ਤੇ ਦਰਜ਼ ਹਨ ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਦੋ ਰਿਕਾਰਡ ਲਿਮਕਾ ਬੁੱਕ ਆਫ਼ ਰਿਕਾਰਡਜ਼ ‘ਚ ਵੀ ਦਰਜ਼ ਹਨ ਅਤੇ ਦਰਜ਼ਨਾਂ ਹੋਰ ਰਿਕਾਰਡ ਏਸ਼ੀਆ ਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ‘ਚ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਹਨ
ਸਫਾਈ ਮਹਾਂ ਅਭਿਆਨ:-
‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਦੇ ਬੈਨਰ ਹੇਠ 21 ਤੇ 22 ਸਤੰਬਰ 2011 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸ਼ੁਰੂ ਹੋਏ ਸਫਾਈ ਮਹਾਂ ਅਭਿਆਨਾਂ ਰਾਹੀਂ ਪਵਿੱਤਰ ਤੀਰਥ-ਸਥਾਨ ਰਿਸ਼ੀਕੇਸ਼ ਤੇ ਸ੍ਰੀ ਹਰਿਦੁਆਰ ‘ਚ ਪਵਿੱਤਰ ਗੰਗਾ ਜੀ, ਤੀਰਥਧਾਮ ਸ੍ਰੀ ਜਗਨਨਾਥ ਪੁਰੀ (ਓੜੀਸ਼ਾ) ਸ੍ਰੀ ਅਜਮੇਰ ਸ਼ਰੀਫ ਸਮੇਤ ਦਰਜ਼ਨਾਂ ਸਫਾਈ ਅਭਿਆਨ ਚਲਾ ਕੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਦੇ ਸਹਿਯੋਗ ਨਾਲ ਕਈ ਸੂਬਿਆਂ ਦੇ ਵੱਡੇ ਸ਼ਹਿਰਾਂ ਤੇ ਮਹਾਂਨਗਰਾਂ ਨੂੰ ਮਹਾਂਸਫਾਈ ਦੀ ਸੌਗਾਤ ਦਿੱਤੀ ਹੈ ਜੋ ਦੁਨੀਆ ਭਰ ‘ਚ ਅੱਜ ਵੀ ਯਾਦ ਕੀਤਾ ਜਾਂਦਾ ਹੈ ਸਗੋਂ ਵਿਦੇਸ਼ਾਂ ਦੇ ਕਈ ਹਿੱਸਿਆਂ ‘ਚ ਉੱਥੋਂ ਦੀ ਸਾਧ-ਸੰਗਤ ਵੱਲੋਂ ਸਫਾਈ ਅਭਿਆਨ, ਪੌਦਾਰੋਪਣ ਵਰਗੇ ਅਨੇਕਾਂ ਭਲਾਈ ਕਾਰਜ ਅੱਜ ਵੀ ਜਿਉਂ ਦੇ ਤਿਉਂ ਕੀਤੇ ਜਾ ਰਹੇ ਹਨ
ਖੂਨਦਾਨ-ਜੀਵਨਦਾਨ:-
ਖੂਨਦਾਨ ਕਰਨ ਦੀ ਹੁਣ ਵੀ ਜਿੱਥੇ ਕਿਤੇ ਗੱਲ ਹੁੰਦੀ ਹੈ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਖੁਦ ਉੱਥੇ ਪਹੁੰਚ ਕੇ ਆਪਣਾ ਖੂਨਦਾਨ ਕਰਦੇ ਹਨ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ‘ਚ ਖੂਨਦਾਨੀਆਂ ਨੂੰ ਚੱਲਦੇ-ਫਿਰਦੇ ਬਲੱਡ ਪੰਪ ਕਹਿ ਕੇ ਨਿਵਾਜ਼ਿਆ ਹੈ ਪਿਛਲੇ ਦਿਨੀਂ ਵਰਲਡ ਥੈਲੇਸੀਮੀਆ ਦਿਵਸ ‘ਤੇ ਦੇਸ਼ ਭਰ ਦੇ ਬਲੱਡ ਬੈਂਕਾਂ ਤੋਂ ਡੇਰਾ ਸੱਚਾ ਸੌਦਾ ਕੋਲ ਖੂਨਦਾਨ ਸਬੰਧੀ ਆਈ ਮੰਗ ਦੇ ਆਧਾਰ ‘ਤੇ ਕਰੋਨਾ ਮਹਾਂਬਿਮਾਰੀ ਦੇ ਕਹਿਰ ਦੀ ਪਰਵਾਹ ਨਾ ਕਰਦੇ ਹੋਏ ਡੇਰਾ ਸ਼ਰਧਾਲੂਆਂ ਨੇ ਪੀੜਤ ਬੱਚਿਆਂ ਲਈ 7980 ਯੂਨਿਟ ਖੂਨਦਾਨ ਕੀਤਾ ਜੋ ਥੈਲੇਸੀਮੀਆ ਪੀੜਤ ਬੱਚਿਆਂ ਲਈ ‘ਇੱਕ ਮੁਸਕਾਨ’ ਦੇਣ ‘ਚ ਸਮਰੱਥ ਹੋਇਆ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਡੇਰਾ ਸ਼ਰਧਾਲੂਆਂ ਨੇ ਵੀ ਇਹ ਪ੍ਰਣ ਕੀਤਾ ਹੋਇਆ ਹੈ ਕਿ ਖੂਨ ਦੀ ਘਾਟ ਕਾਰਨ ਕਿਸੇ ਨੂੰ ਵੀ ਮਰਨ ਨਹੀਂ ਦਿੱਤਾ ਜਾਵੇਗਾ ਅਤੇ ਸਾਡੀ ਇਹ ਕੋਸ਼ਿਸ਼ ਹਮੇਸ਼ਾ ਜਾਰੀ ਰਹੇਗੀ
ਸਮਾਜ ਉਪਕਾਰ ਦੀ ਮਿਸਾਲ:-
ਸਮਾਜ ਉਪਕਾਰ ਦੀ ਗੱਲ ਕਰੀਏ ਤਾਂ ਕਿਸੇ ਦੇ ਜ਼ਹਿਨ ਵਿਚ ਵੀ ਵੇਸਵਾ ਤੇ ਕਿੰਨਰਾਂ ਦੇ ਉੱਧਾਰ ਦਾ ਖਿਆਲ ਤੱਕ ਨਹੀਂ ਆਇਆ ਹੋਵੇਗਾ ਪੂਜਨੀਕ ਗੁਰੂ ਜੀ ਦਾ ਇਹ ਉਪਕਾਰ ਅਤੀ ਵਰਣਨਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ ਕਈ ਵੇਸਵਾਵਾਂ ਨੂੰ ਗੰਦਗੀ ਭਰੀ ਜ਼ਿੰਦਗੀ ‘ਚੋਂ ਕੱਢ ਕੇ ਉਹਨਾਂ ਨੂੰ ਸ਼ੁੱਭ ਦੇਵੀ ਦੇ ਰੂਪ ‘ਚ ਚੰਗੇ ਖਾਨਦਾਨਾਂ ‘ਚ ਸ਼ਾਦੀ-ਵਿਆਹ ਕਰਕੇ ਘਰ ਤੇ ਵਰ ਦਿੱਤਾ ਹੈ ਇਸੇ ਤਰ੍ਹਾਂ ਕਿੰਨਰ ਭਾਈਚਾਰੇ ਨੂੰ ਸੁਖਦੁਆ ਸਮਾਜ ਦਾ ਨਾਂਅ ਦੇ ਕੇ ਦੇਸ਼ ਦੀ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਤੋਂ ਉਹਨਾਂ ਨੂੰ ਥਰਡ-ਜੈਂਡਰ ਦੇ ਨਾਂਅ ਨਾਲ ਦੇਸ਼ ਦੀ ਨਾਗਰਿਕਤਾ ਦਿਵਾਈ ਅਤੇ ਨਾਲ ਹੀ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਉਹਨਾਂ ਸਾਰੀਆਂ ਸਹੂਲਤਾਂ ਦਾ ਹੱਕਦਾਰ ਬਣਾਇਆ ਜੋ ਦੇਸ਼ ਦੇ ਕਿਸੇ ਆਮ ਨਾਗਰਿਕ ਨੂੰ ਮਿਲਦੀਆਂ ਹਨ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਵੱਲੋਂ ਨਿਰਧਾਰਤ ਮਾਨਵਤਾ ਭਲਾਈ ਕਾਰਜਾਂ ਦੀ ਬਹੁਤ ਲੰਬੀ ਫਹਿਰਿਸਤ ਹੈ ਅਤੇ ਜੇਕਰ ਇਹਨਾਂ 134 ਭਲਾਈ ਕਾਰਜਾਂ ਦਾ ਵਿਸਥਾਰ ਕੀਤਾ ਜਾਵੇ ਤਾਂ ਕਲਮ ਤੇ ਜ਼ੁਬਾਨ ਵੀ ਥੱਕ ਜਾਵੇਗੀ, ਇਹਨਾਂ ਨੂੰ ਵਰਣਨ ਨਹੀਂ ਕੀਤਾ ਜਾ ਸਕੇਗਾ
ਰਾਸ਼ਟਰ ਪ੍ਰਤੀ ਇੱਕ ਹੋਰ ਉਪਕਾਰ:-
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਾਵਨ ਅਵਤਾਰ ਦਿਹਾੜੇ ‘ਤੇ 15 ਅਗਸਤ, ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਦੇ ਮੌਕੇ ‘ਤੇ ਹਰ ਸਾਲ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਵਾਤਾਵਰਨ ਸੁਰੱਖਿਆ ਲਈ ਦੇਸ਼ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਵੀ ਕਈ ਥਾਈਂ ਸਾਧ-ਸੰਗਤ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦੀ ਜੀ-ਜਾਨ ਨਾਲ ਕੋਸ਼ਿਸ਼ ਕਰਦੀ ਹੈ
ਇਸੇ ਤਰ੍ਹਾਂ ਪੂਜਨੀਕ ਗੁਰੂ ਜੀ ਦੇ ਮਾਨਵਤਾ ਪ੍ਰਤੀ ਉਪਕਾਰਾਂ ਨੂੰ ਕਦੇ ਕੋਈ ਭੁਲਾ ਨਹੀਂ ਸਕਦਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ 53ਵੇਂ ਅਵਤਾਰ ਦਿਵਸ (15 ਅਗਸਤ) ਦੀ ਸਾਰੀ ਸ੍ਰਿਸ਼ਟੀ ਨੂੰ ਵਧਾਈ ਹੋਵੇ ਜੀ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.