ਜਿਵੇਂ ਦੀ ਨੀਤ, ਉਵੇਂ ਦੀ ਮੁਰਾਦ
ਅਸੀਂ ਕਲਪ ਬ੍ਰਿਛ ਅਤੇ ਕਾਮਧੇਨੂ ਦੇ ਵਿਸ਼ੇ ’ਚ ਪੜਿ੍ਹਆ ਵੀ ਹੈ ਅਤੇ ਸੁਣਿਆ ਵੀ ਹੈ ਕਹਿੰਦੇ ਹਨ, ਇਹ ਦੋਵੇਂ ਮਨੁੱਖ ਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਦੇ ਹਨ ਕਲਪ ਬ੍ਰਿਛ ਦੇ ਹੇਠਾਂ ਬੈਠ ਕੇ ਮਨੁੱਖ ਜੋ ਵੀ ਕਾਮਨਾ ਕਰਦਾ ਹੈ, ਉਹ ਜ਼ਰੂਰ ਪੂਰੀ ਹੋ ਜਾਂਦੀ ਹੈ ਸਾਡੇ ਸਰੀਰ ’ਚ ਸਾਡਾ ਦਿਮਾਗ ਕਲਪ ਬ੍ਰਿਛ ਵਾਂਗ ਹੁੰਦਾ ਹੈ ਮਨੁੱਖ ਜਿਸ ਚੀਜ਼ ਦੀ ਕਾਮਨਾ ਕਰਦਾ ਹੈ, ਉਹ ਦੇਰ-ਸਵੇਰ ਉਸਨੂੰ ਜ਼ਰੂਰ ਮਿਲ ਜਾਂਦੀ ਹੈ ਜਿਹੋ-ਜਿਹੀ ਕਾਮਨਾ ਉਹ ਕਰਦਾ ਹੈ, ਉਸ ਦੇ ਅਨੁਸਾਰ ਉਸਨੂੰ ਉਸਦਾ ਫ਼ਲ ਮਿਲਦਾ ਰਹਿੰਦਾ ਹੈ
ਜੀਵਨ ’ਚ ਅੱਗੇ ਵਧਣ ਲਈ ਮਨੁੱਖ ਨੂੰ ਆਪਣੇ ਵਿਚਾਰਾਂ ’ਤੇ ਕੰਟਰੋਲ ਰੱਖਣਾ ਚਾਹੀਦਾ ਹੈ ਮਨੁੱਖ ਦੇ ਵਿਚਾਰਾਂ ਨਾਲ ਹੀ ਉਸਦਾ ਜੀਵਨ ਸਵਰਗਮਈ ਜਾਂ ਨਰਕਮਈ ਬਣਦਾ ਹੈ ਜੀਵਨ ’ਚ ਸੁੱਖ ਜਾਂ ਦੁੱਖ ਆਉਂਦੇ ਹਨ, ਉਸਦੇ ਲਈ ਜ਼ਿਆਦਾਤਰ ਉਸਦੀ ਸੋਚ ਕਾਰਨ ਬਣਦੀ ਹੈ ਮਨੁੱਖ ਦੇ ਵਿਚਾਰ ਅਲਾਦੀਨ ਦੇ ਚਿਰਾਗ ਵਾਂਗ ਹੁੰਦੇ ਹਨ ਉਸ ਤੋਂ ਉਹ ਜੋ ਮੰਗਦਾ ਹੈ ਉਹ ਉਸਨੂੰ ਮਿਲ ਜਾਂਦਾ ਹੈ ਜੇਕਰ ਉਸਦੀ ਸੋਚ ਸਕਾਰਾਤਮਕ ਹੋਵੇਗੀ ਤਾਂ ਉਹ ਆਪਣੇ ਜੀਵਨਕਾਲ ’ਚ ਸਕਾਰਾਤਮਕ ਕੰਮ ਕਰਕੇ ਪ੍ਰਸਿੱਧ ਹੋ ਜਾਂਦਾ ਹੈ ਅਤੇ ਉਦਾਹਰਨ ਬਣ ਜਾਂਦਾ ਹੈ
ਇਸਦੇ ਉਲਟ ਕੁਝ ਲੋਕਾਂ ਨੂੰ ਜੀਵਨ ’ਚ ਦੁੱਖ-ਪ੍ਰੇਸ਼ਾਨੀਆਂ ਹੀ ਮਿਲਦੀਆਂ ਹਨ ਕਿਉਂਕਿ ਉਹ ਸਦਾ ਅਸ਼ੁੱਭ ਦੀ ਹੀ ਕਾਮਨਾ ਕਰਦੇ ਹਨ ਮਨੁੱਖ ਪਹਿਲਾਂ ਰੱਜ ਕੇ ਖਾ ਲੈਂਦਾ ਹੈ, ਫਿਰ ਕਹਿੰਦਾ ਹੈ ਹੁਣ ਤਾਂ ਪੇਟ ’ਚ ਦਰਦ ਹੋਵੇਗਾ ਜਾਂ ਗੈਸ ਬਣੇਗੀ ਅਤੇ ਪ੍ਰੇਸ਼ਾਨ ਕਰੇਗੀ ਅਸਲ ’ਚ ਉਹੋ-ਜਿਹਾ ਹੋ ਜਾਂਦਾ ਹੈ ਮੀਂਹ ’ਚ ਮਜ਼ੇ ਲੈ ਕੇ ਆਉਂਦਾ ਹੈ ਅਤੇ ਨਾਲ ਹੀ ਕਹਿੰਦਾ ਹੈ ਹੁਣ ਤਾਂ ਮੈਨੂੰ ਖੰਘ-ਜ਼ੁਕਾਮ ਜਾਂ ਬੁਖਾਰ ਹੋ ਜਾਵੇਗਾ ਆਖ਼ਰ ਉਹ ਬਿਮਾਰ ਪੈ ਜਾਂਦਾ ਹੈ ਕਦੇ ਕਹਿੰਦਾ ਹੈ ਕਿ ਕਿਤੇ ਮੇਰਾ ਪੈਰ ਤਿਲ੍ਹਕ ਗਿਆ ਤਾਂ ਲੱਤ ’ਚ ਫਰੈਕਚਰ ਹੋ ਜਾਵੇਗਾ ਥੋੜ੍ਹਾ ਜਿਹਾ ਦੁੱਖ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਹ ਆਪਣੀ ਕਿਸਮਤ ਨੂੰ ਕੋਸਣ ਲੱਗਦਾ ਹੈ ਫਿਰ ਤਾਂ ਸੱਚਮੁੱਚ ਹੀ ਉਸ ਦੀ ਕਿਸਮਤ ਉਸਨੂੰ ਧੋਖਾ ਦੇ ਜਾਂਦੀ ਹੈ ਭਾਵ ਖਰਾਬ ਹੋ ਜਾਂਦੀ ਹੈ ਵੱਡੇ-ਬਜ਼ੁਰਗ ਕਹਿੰਦੇ ਹਨ-
‘ਜਿਵੇਂ ਦੀ ਨੀਅਤ ਉਵੇਂ ਦੀ ਮੁਰਾਦ’
ਇਸੇ ਤਰ੍ਹਾਂ ਸਾਡਾ ਅਵਚੇਤਨ ਮਨ ਕਲਪ ਬ੍ਰਿਛ ਵਾਂਗ ਸਾਡੀਆਂ ਇੱਛਾਵਾਂ ਨੂੰ ਇਮਾਨਦਾਰੀ ਨਾਲ ਪੂਰਾ ਕਰ ਦਿੰਦਾ ਹੈ ਇਸ ਲਈ ਮਨੁੱਖ ਨੂੰ ਚਾਹੀਦੈ ਕਿ ਉਹ ਆਪਣੇ ਦਿਮਾਗ ’ਚ ਚੰਗੇ ਵਿਚਾਰਾਂ ਨੂੰ ਪ੍ਰਵੇਸ਼ ਕਰਨ ਦੀ ਮਨਜ਼ੂਰੀ ਦੇਵੇ ਅਤੇ ਬੁਰੇ ਵਿਚਾਰਾਂ ਨੂੰ ਕੱਢ ਦੇਵੇ ਜੇਕਰ ਬੁਰੇ ਵਿਚਾਰ ਮਨ ’ਚ ਸਮਾ ਜਾਣਗੇ ਤਾਂ ਫਿਰ ਉਸਦਾ ਬੁਰਾ ਨਤੀਜਾ ਉਸਨੂੰ ਜ਼ਰੂਰ ਹੀ ਭੁਗਤਣਾ ਪਵੇਗਾ ਕਹਿਣ ਦਾ ਅਰਥ ਇਹ ਹੈ ਕਿ ਮਨੁੱਖ ਨੂੰ ਸਦਾ ਸਕਾਰਾਤਮਕ ਵਿਚਾਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਨਕਾਰਾਤਮਕ ਵਿਚਾਰਾਂ ਤੋਂ ਮੂੰਹ ਮੋੜ ਲੈਣਾ ਚਾਹੀਦਾ ਹੈ
ਇਸ ਸਬੰਧੀ ਇੱਕ ਕਹਾਣੀ ਪੜ੍ਹੀ ਸੀ ਕੁਝ ਸੋਧ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਕਿਸੇ ਸੰਘਣੇ ਜੰਗਲ ’ਚ ਕਲਪ ਬਿਰਖ਼ ਵਾਂਗ ਇੱਕ ਇੱਛਾਪੂਰਤੀ ਦਰੱਖਤ ਸੀ ਉਸਦੇ ਹੇਠਾਂ ਬੈਠ ਕੇ ਕੋਈ ਵੀ ਮਨੁੱਖ ਕਾਮਨਾ ਕਰਦਾ ਸੀ ਤਾਂ ਉਹ ਤੁਰੰਤ ਪੂਰੀ ਹੋ ਜਾਂਦੀ ਸੀ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਸਨ ਉਸ ਸੰਘਣੇ ਜੰਗਲ ’ਚ ਜਾਣ ਦੀ ਕੋਈ ਹਿੰਮਤ ਹੀ ਨਹੀਂ ਕਰਦਾ ਸੀ ਸੰਯੋਗ ਨਾਲ ਇੱਕ ਵਾਰ ਥੱਕਿਆ ਹੋਇਆ ਵਪਾਰੀ ਉਸ ਦਰੱਖਤ ਦੇ ਹੇਠਾਂ ਆਰਾਮ ਕਰਨ ਲਈ ਬੈਠ ਗਿਆ ਥਕਾਵਟ ਕਾਰਨ ਉਸਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਉਹ ਸੌਂ ਗਿਆ ਜਾਗਦੇ ਹੀ ਉਸਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ, ਉਸਨੇ ਆਸ-ਪਾਸ ਦੇਖ ਕੇ ਸੋਚਿਆ ਕਿ ਕਾਸ਼! ਕੁਝ ਖਾਣ ਨੂੰ ਮਿਲ ਜਾਵੇ
ਤੁਰੰਤ ਸਵਾਦਿਸ਼ਟ ਪਕਵਾਨਾਂ ਨਾਲ ਭਰੀ ਥਾਲੀ ਹਵਾ ’ਚ ਤੈਰਦੀ ਹੋਈ ਉਸਦੇ ਸਾਹਮਣੇ ਆ ਗਈ ਵਪਾਰੀ ਨੇ ਭਰਪੇਟ ਖਾਣਾ ਖਾਧਾ ਅਤੇ ਭੁੱਖ ਸ਼ਾਂਤ ਹੋਣ ਤੋਂ ਬਾਅਦ ਸੋਚਣ ਲੱਗਾ ਕਿ ਕਾਸ਼! ਕੁਝ ਪੀਣ ਨੂੰ ਵੀ ਮਿਲ ਜਾਂਦਾ ਤਾਂ ਵਧੀਆ ਹੁੰਦਾ ਤੁਰੰਤ ਉਸਦੇ ਸਾਹਮਣੇ ਹਵਾ ’ਚ ਤੈਰਦੇ ਹੋਏ ਕਈ ਸ਼ਰਬਤ ਆ ਗਏ ਸ਼ਰਬਤ ਪੀਣ ਤੋਂ ਬਾਅਦ ਉਹ ਆਰਾਮ ਨਾਲ ਬੈਠ ਕੇ ਸੋਚਣ ਲੱਗਾ ਕਿ ਕਿਤੇ ਮੈਂ ਸੁਫਨਾ ਤਾਂ ਨਹੀਂ ਦੇਖ ਰਿਹਾ ਹਾਂ ਹਵਾ ’ਚੋਂ ਖਾਣਾ-ਪਾਣੀ ਪ੍ਰਗਟ ਹੁੰਦਿਆਂ ਪਹਿਲਾਂ ਕਦੇ ਨਹੀਂ ਦੇਖਿਆ ਹੈ ਅਤੇ ਨਾ ਹੀ ਸੁਣਿਆ ਹੈ ਜ਼ਰੂਰ ਹੀ ਇਸ ਦਰੱਖਤ ’ਤੇ ਕੋਈ ਭੂਤ ਰਹਿੰਦਾ ਹੋਵੇਗਾ ਜੋ ਖੁਆ-ਪਿਆ ਕੇ ਬਾਅਦ ’ਚ ਮੈਨੂੰ ਵੀ ਖਾ ਜਾਵੇਗਾ
ਉਸਦੇ ਅਜਿਹਾ ਸੋਚਦੇ ਹੀ ਪਲਕ ਝਪਕਦੇ ਉਸਦੇ ਸਾਹਮਣੇ ਇੱਕ ਭੂਤ ਆਇਆ ਤੇ ਉਸਨੂੰ ਖਾ ਗਿਆ ਇਹ ਕਹਾਣੀ ਸਾਨੂੰ ਇਹੀ ਸਮਝਾ ਰਹੀ ਹੈ ਕਿ ਮਨੁੱਖ ਦੀ ਜਿਹੋ-ਜਿਹੀ ਸੋਚ ਹੁੰਦੀ ਹੈ, ਉਹੋ-ਜਿਹਾ ਹੀ ਫਲ ਮਿਲਦਾ ਹੈ ਜੇਕਰ ਉਸਨੇ ਨਕਾਰਾਤਮਕ ਨਾ ਸੋਚਿਆ ਹੁੰਦਾ ਤਾਂ ਸ਼ਾਇਦ ਉਹ ਉਸ ਜੰਗਲ ’ਚੋਂ ਸੁਰੱਖਿਅਤ ਨਿੱਕਲ ਜਾਂਦਾ ਘਰ ਜਾ ਕੇ ਪਰਿਵਾਰ ਨਾਲ ਆਰਾਮ ਨਾਲ ਰਹਿੰਦਾ ਪਰ ਅਜਿਹਾ ਹੋ ਨਹੀਂ ਸਕਿਆ ਆਪਣੀ ਨਕਾਰਾਤਮਕ ਸੋਚ ਕਾਰਨ ਉਸਦੀ ਮੌਤ ਉੱਥੇ ਜੰਗਲ ’ਚ ਹੀ ਹੋ ਗਈ
ਆਪਣੇ ਆਸ-ਪਾਸ ਅਜਿਹੀ ਵਿਚਾਰਧਾਰਾ ਦੇ ਲੋਕ ਸਾਨੂੰ ਮਿਲ ਜਾਂਦੇ ਹਨ ਕਈ ਵਾਰ ਉਨ੍ਹਾਂ ’ਤੇ ਗੁੱਸਾ ਵੀ ਆਉਂਦਾ ਹੈ ਕਿ ਜਦੋਂ ਪਤਾ ਹੈ ਕਿ ਫਲਾਂ ਕੰਮ ਕਰਕੇ ਨੁਕਸਾਨ ਹੋਵੇਗਾ ਤਾਂ ਉਸ ਕੰਮ ਨੂੰ ਕਰੋ ਹੀ ਨਾ ਜੇਕਰ ਕਰ ਲਿਆ ਤਾਂ ਫਿਰ ਪ੍ਰੇਸ਼ਾਨ ਨਾ ਹੋਵੋ ਅਸੀਂ ਆਪਣੀ ਸੋਚ ਦਾ ਦਾਇਰਾ ਜਦੋਂ ਤੱਕ ਨਹੀਂ ਬਦਲਾਂਗੇ, ਉਦੋਂ ਤੱਕ ਸੁਖੀ ਨਹੀਂ ਰਹਿ ਸਕਦੇ, ਦੁੱਖ ਅਤੇ ਕਸ਼ਟ ਸਾਨੂੰ ਸਤਾਉਂਦੇ ਹੀ ਰਹਿਣਗੇ ਆਪਣੇ ਕਲਪ ਬ੍ਰਿਛ ਦੇ ਹੇਠਾਂ ਬੈਠ ਕੇ ਸ਼ੁੱਭ ਦੀ ਕਾਮਨਾ ਕਰਨ ਨਾਲ ਚੰਗਾ ਹੀ ਹੋਵੇਗਾ ਅਤੇ ਸਦਾ ਅਸ਼ੁੱਭ ਸੋਚਣ ਨਾਲ ਆਪਣੇ ਪੈਰ ’ਤੇ ਕੁਹਾੜੀ ਮਾਰਨ ਦਾ ਕੰਮ ਕਰਾਂਗੇ ਇਸ ਲਈ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ
-ਚੰਦਰ ਪ੍ਰਭਾ ਸੂਦ