ਜੋੜਾਂ ਦੇ ਦਰਦ ’ਚ ਲਾਓ ਅਦਰਕ ਦਾ ਲੇਪ
ਅਦਰਕ ਸਿਹਤ ਲਈ ਇੱਕ ਰਾਮਬਾਣ ਦਵਾਈ ਮੰਨੀ ਜਾਂਦੀ ਹੈ ਖਾਂਸੀ, ਜ਼ੁਕਾਮ ਅਤੇ ਬੁਖਾਰ ਵਰਗੀਆਂ ਬੀਮਾਰੀਆਂ ’ਚ ਅਦਰਕ ਦਾ ਅਰਕ ਜਾਂ ਕਾੜ੍ਹਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਅਦਰਕ ਦੀ ਚਾਹ ਵੀ ਜ਼ਿਆਦਾਤਰ ਘਰਾਂ ’ਚ ਬਣਦੀ ਹੈ,
ਪਰ ਕੀ ਤੁਸੀਂ ਸਰੀਰਕ ਦਰਦ ’ਚ ਅਦਰਕ ਦਾ ਲੇਪ ਲਾਉਣ ਦੇ ਬਾਰੇ ’ਚ ਸੁਣਿਆ ਹੈ? ਅਦਰਕ ਦਾ ਲੇਪ ਲਾਉਣ ਨਾਲ ਕਈ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾਂਦਾ ਹੈ ਖਾਸ ਕਰਕੇ ਜੋੜਾਂ ਅਤੇ ਕਮਰ ਦੇ ਦਰਦ ’ਚ ਅਦਰਕ ਦੇ ਲੇਪ ਨੂੰ ਲਾਉਣ ਨਾਲ ਕਾਫ਼ੀ ਫਾਇਦਾ ਮਿਲਦਾ ਹੈ
ਅਦਰਕ ’ਚ ਲੋਂੜੀਦੀ ਮਾਤਰਾ ’ਚ ਐਂਟੀਵਾਇਰਲ, ਐਂਟੀ ਬੈਕਟੀਰੀਅਲ, ਐਂਟੀ ਇੰਫਲੈਮੇਟਰੀ, ਐਂਟੀ ਫੰਗਲ ਗੁਣ ਪਾਏ ਜਾਂਦੇ ਹਨ, ਜੋ ਸਰੀਰ ਲਈ ਲਾਭਕਾਰੀ ਹੁੰਦੇ ਹਨ ਇਸ ਤੋਂ ਇਲਾਵਾ ਅਦਰਕ ’ਚ ਪ੍ਰੋਟੀਨ, ਕਾਰਬੋਹਾਈਡੇ੍ਰਟ, ਫਾਈਬਰ, ਕੈਲਸ਼ੀਅਮ, ਆਇਰਨ, ਪੋਟੇਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਦੀ ਵੀ ਚੰਗੀ ਮਾਤਰਾ ਪਾਈ ਜਾਂਦੀ ਹੈ,
ਇਸ ਲਈ ਇਸਦਾ ਲੇਪ ਲਾਉਣ ਨਾਲ ਸਰੀਰਕ ਦਰਦ ਤੋਂ ਰਾਹਤ ਮਿਲ ਸਕਦੀ ਹੈ ਵਿਸ਼ੇਸ਼ ਤੌਰ ’ਤੇ ਗੋਡਿਆਂ ਅਤੇ ਕਮਰ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਦਾ ਲੇਪ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ
Also Read :-
- ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
- ਘਰੇਲੂ ਖਰਚਿਆਂ ’ਤੇ ਲਾਓ ਲਗਾਮ
- ਘੰਟਿਆਂ ਤੱਕ ਮੋਬਾਇਲ ‘ਤੇ ਪੜ੍ਹਾਈ ਨਾਲ ਬੱਚਿਆਂ ਨੂੰ ਹੋ ਸਕਦਾ ਹੈ ਦ੍ਰਿਸ਼ਟੀ-ਰੋਗ
- ਵਰਕ ਫਰੋਮ ਹੋਮ ਨਾ ਬਣੇ ਸਿਰਦਰਦੀ
Table of Contents
ਆਓ ਜਾਣਦੇ ਹਾਂ ਅਦਰਕ ਦਾ ਲੇਪ ਲਾਉਣ ਦਾ ਤਰੀਕਾ ਅਤੇ ਫਾਇਦੇ:-
ਗੋਡਿਆਂ ਦੇ ਦਰਦ ਲਈ ਅਦਰਕ ਦਾ ਲੇਪ:
40 ਜਾਂ 45 ਸਾਲ ਦੀ ਉਮਰ ਤੋਂ ਬਾਅਦ ਗੋਡਿਆਂ ’ਚ ਦਰਦ ਹੋਣਾ ਇੱਕ ਆਮ ਗੱਲ ਹੈ ਗੋਡਿਆਂ ’ਚ ਦਰਦ ਅਤੇ ਸੋਜ ਹੋਣ ਕਾਰਨ ਚੱਲਣਾ, ਫਿਰਨਾ ਅਤੇ ਉੱਠਣਾ ਮੁਸ਼ਕਲ ਹੋ ਜਾਂਦਾ ਹੈ ਗੋਡਿਆਂ ’ਤੇ ਅਦਰਕ ਦਾ ਲੇਪ ਲਾਉਣ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ ਅਦਰਕ ’ਚ ਐਂਟੀ ਇੰਫਲੇਮੈਟਰੀ ਅਤੇ ਐਨਾਲਜੇਸਿਕ ਗੁਣ ਪਾਏ ਜਾਂਦੇ ਹਨ, ਜੋ ਸੋਜ ਅਤੇ ਦਰਦ ਨੂੰ ਅੰਦਰ ਤੋਂ ਘੱਟ ਕਰਨ ’ਚ ਮੱਦਦ ਕਰ ਸਕਦੇ ਹਨ
ਗੋਡਿਆਂ ’ਤੇ ਅਦਰਕ ਦਾ ਲੇਪ ਲਾਉਣ ਦਾ ਤਰੀਕਾ:
- ਤੁਸੀਂ ਚਾਹੇ ਤਾਂ ਅਦਰਕ ਨੂੰ ਮਿਕਸਰ, ਗ੍ਰਾਈਂਡਰ ’ਚ ਪੀਸ ਕੇ ਸਿੱਧੇ ਹੀ ਗੋਡਿਆਂ ’ਤੇ ਲਾ ਸਕਦੇ ਹੋ
- ਅਦਰਕ ਦਾ ਲੇਪ ਗੋਡਿਆਂ ’ਤੇ ਲਾਉਣ ਲਈ 20 ਤੋਂ 25 ਗ੍ਰਾਮ ਅਦਰਕ ਨੂੰ ਪੀਸ ਲਓ
- ਪੀਸੀ ਹੋਈ ਅਦਰਕ ’ਚ ਥੋੜ੍ਹਾ ਜਿਹਾ ਆਲਿਵ ਆਇਲ ਪਾਓ ਅਤੇ ਮਿਕਸ ਕਰੋ
- ਤੁਹਾਡਾ ਅਦਰਕ ਦਾ ਲੇਪ ਤਿਆਰ ਹੈ ਜੇਕਰ ਤੁਹਾਡੇ ਗੋਡਿਆਂ ’ਚ ਕਿਸੇ ਤਰ੍ਹਾਂ ਦੀ ਅੰਦਰੂਨੀ ਸੱਟ ਹੈ ਤਾਂ ਤੁਸੀਂ ਇਸ ਲੇਪ ’ਚ ਹਲਦੀ ਵੀ ਮਿਲਾ ਸਕਦੇ ਹੋ
- ਅਦਰਕ ਦਾ ਲੇਪ ਗੋਡਿਆਂ ’ਤੇ ਲਗਉਣ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ
- ਇਸ ਤੋਂ ਬਾਅਦ ਅਦਰਕ ਦਾ ਲੇਪ ਗੋਡਿਆਂ ਅਤੇ ਜੋੜਾਂ ਦੇ ਦਰਦ ’ਤੇ ਲਾਓ
- ਤੁਸੀਂ ਚਾਹੇ ਤਾਂ ਪੂਰੀ ਰਾਤ ਅਦਰਕ ਦੇ ਲੇਪ ਨੂੰ ਲਾ ਕੇ ਛੱਡ ਦਿਓ
- ਸਵੇਰੇ ਅਦਰਕ ਦੇ ਲੇਪ ਨੂੰ ਪਾਣੀ ਨਾਲ ਧੋਣ ਤੋਂ ਬਾਅਦ ਕਿਸੇ ਵੀ ਤੇਲ ਨਾਲ ਮਸਾਜ ਕਰੋ
- ਜੇਕਰ ਤੁਹਾਡੇ ਗੋਡਿਆਂ ’ਚ ਜ਼ਿਆਦਾ ਦਰਦ ਹੈ ਤਾਂ ਤੁਸੀਂ ਅਦਰਕ ਦੇ ਲੇਪ ਦਾ ਇਸਤੇਮਾਲ ਰੋਜ਼ਾਨਾ ਕਰ ਸਕਦੇ ਹੋ
ਗੋਡਿਆਂ ’ਤੇ ਅਦਰਕ ਦਾ ਲੇਪ ਲਾਉਣ ਦੇ ਫਾਇਦੇ
ਅਦਰਕ ’ਚ ਕਈ ਅਜਿਹੇ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਮਸਲਜ਼ ਨੂੰ ਅੰਦਰੋਂ ਠੀਕ ਕਰਨ ’ਚ ਮੱਦਦ ਕਰਦੇ ਹਨ ਰੋਜ਼ਾਨਾ ਅਦਰਕ ਦੇ ਲੇਪ ਦਾ ਇਸਤੇਮਾਲ ਕੀਤਾ ਜਾਵੇ ਤਾਂ ਸਿਰਫ਼ 2 ਹਫ਼ਤਿਆਂ ਦੇ ਅੰਦਰ ਹੀ ਗੋਡਿਆਂ ਅਤੇ ਕਮਰ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ
ਇਸ ਤੋਂ ਇਲਾਵਾ ਜੋੜਾਂ ਦੇ ਦਰਦ ’ਚ ਇਸ ਤਰ੍ਹਾਂ ਦਾ ਕੋਈ ਵੀ ਲੇਪ ਲਗਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ