ਆਲੂ ਦੀ ਟਿੱਕੀ aloo-tikki
Table of Contents
ਸਮੱਗਰੀ:
500 ਗ੍ਰਾਮ ਆਲੂ, 7-8 ਬ੍ਰੈੱਡ ਸਲਾਇਸ, 1 ਕੱਪ ਹਰੇ ਮਟਰ ਦੇ ਦਾਣੇ, ਅੱਧੀ ਛੋਟੀ ਚਮਚ ਧਨੀਆ ਪਾਊਡਰ, 1/4 ਛੋਟੀ ਚਮਚ ਅਮਚੂਰ ਪਾਊਡਰ, 1/4 ਛੋਟੀ ਚਮਚ ਗਰਮ ਮਸਾਲਾ, ਲੋੜ ਅਨੁਸਾਰ ਲਾਲ ਮਿਰਚ, ਸਵਾਦ ਅਨੁਸਾਰ ਨਮਕ, 3-4 ਟੇਬਲ ਸਪੂਨ ਰਿਫਾਇੰਡ ਤੇਲ ਜਾਂ ਦੇਸੀ ਘਿਓ
ਬਣਾਉਣ ਦੀ ਵਿਧੀ:-
ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਕੂਕਰ ‘ਚ ਉਬਾਲ ਲਓ ਅਤੇ ਮਟਰ ਦੇ ਦਾਣਿਆਂ ਨੂੰ ਮਿਕਸੀ ‘ਚ ਪੀਸ ਲਓ ਹੁਣ ਕੜਾਹੀ ‘ਚ ਇੱਕ ਟੇਬਲ ਸਪੂਨ ਤੇਲ ਪਾ ਕੇ ਗਰਮ ਕਰੋ ਅਤੇ ਉਸ ਵਿੱਚ ਧਨੀਆ ਪਾਊਡਰ ਪਾ ਕੇ ਭੁੰਨ ਲਓ ਉਸ ਤੋਂ ਬਾਅਦ ਇਸ ਵਿੱਚ ਪੀਸੀ ਹੋਈ ਮਟਰ, ਨਮਕ, ਅਮਚੂਰ ਪਾਊਡਰ, ਲਾਲ ਮਿਰਚ ਅਤੇ ਗਰਮ ਮਸਾਲਾ ਪਾਓ ਅਤੇ ਕਲਛੀ ਨਾਲ ਚਲਾ ਕੇ 2-3 ਮਿੰਟ ਤੱਕ ਭੁੰਨੋ ਟਿੱਕੀ ਵਿੱਚ ਭਰਨ ਲਈ ਪਿੱਠੀ ਤਿਆਰ ਹੈ (ਮਟਰ ਦੀ ਪਿੱਠੀ ਬਿਨਾਂ ਭੁੰਨੇ ਵੀ ਬਣਾਈ ਜਾਂਦੀ ਹੈ)
ਆਲੂਆਂ ਨੂੰ ਠੰਢਾ ਕਰਕੇ ਛਿਲੋ ਅਤੇ ਕੱਦੂਕਸ ਕਰਕੇ ਨਮਕ ਮਿਲਾ ਲਓ ਬ੍ਰੈਡ ਨੂੰ ਮਿਕਸੀ ‘ਚ ਬਰੀਕ ਪੀਸ ਲਓ ਅਤੇ ਕੱਦੂਕਸ ਕੀਤੇ ਆਲੂਆਂ ‘ਚ ਮਿਲਾ ਕੇ ਆਟੇ ਵਾਂਗ ਗੁੰਨ੍ਹ ਲਓ ਗੁੰਨ੍ਹੇ ਹੋਏ ਆਲੂਆਂ ਦੇ 8 ਬਰਾਬਰ ਭਾਗਾਂ ‘ਚ ਟੁਕੜੇ ਤੋੜੋ ਅਤੇ ਉਹਨਾਂ ਵਿੱਚ ਭਰਨ ਵਾਲੀ ਪਿੱਠੀ ਨੂੰ ਵੀ 8 ਬਰਾਬਰ ਹਿੱਸਿਆਂ ‘ਚ ਵੰਡ ਲਓ ਹੁਣ ਆਲੂ ਦੇ ਮਿਸ਼ਰਨ ਦਾ ਇੱਕ ਟੁਕੜਾ ਲਓ ਅਤੇ ਉਂਗਲੀਆਂ ਨਾਲ ਉਸ ਦੇ ਵਿਚਕਾਰ ਇੱਕ ਖੱਡਾ ਬਣਾ ਕੇ ਉਸ ਦੇ ਅੰਦਰ ਪਿੱਠੀ ਭਰ ਦਿਓ ਆਲੂ ਨੂੰ ਚਾਰੇ ਪਾਸਿਓ ਉੱਪਰ ਨੂੰ ਉਠਾ ਕੇ ਪਿੱਠੀ ਨੂੰ ਅੰਦਰ ਬੰਦ ਕਰ ਦਿਓ ਅਤੇ ਆਲੂ ਨੂੰ ਗੋਲ ਕਰਕੇ ਹਥੇਲੀ ਨਾਲ ਦਬਾ ਕੇ ਚਪਟਾ ਕਰ ਲਓ
ਸਾਰੇ ਟੁਕੜਿਆਂ ਨੂੰ ਇਸੇ ਤਰ੍ਹਾਂ ਬਣਾ ਲਓ ਹੁਣ ਗੈਸ ‘ਤੇ ਤਵਾ ਗਰਮ ਕਰੋ ਅਤੇ ਉਸ ‘ਤੇ ਇੱਕ ਟੇਬਲ ਸਪੂਨ ਤੇਲ ਪਾਕੇ ਤਵੇ ‘ਤੇ ਚਾਰੇ ਪਾਸੇ ਫੈਲਾ ਦਿਓ ਜਿੰਨੀਆਂ ਟਿੱਕੀਆਂ ਇੱਕ ਵਾਰ ‘ਚ ਤਵੇ ‘ਤੇ ਆ ਜਾਣ ਉਨੀਆਂ ਰੱਖ ਕੇ ਸੇਕ ਲਓ ਚਮਚ ਨਾਲ ਥੋੜ੍ਹਾ-ਥੋੜ੍ਹਾ ਤੇਲ ਟਿੱਕੀਆਂ ਉੱਪਰ ਪਾ ਕੇ ਹਲਕੀ ਗੈਸ ‘ਤੇ ਪਲਟੇ ਨਾਲ ਪਲਟ-ਪਲਟ ਕੇ ਦੋਵੇਂ ਪਾਸਿਆਂ ਤੋਂ ਭੂਰਾ ਹੋਣ ਤੱਕ ਸੇਕ ਲਓ ਆਲੂਆਂ ਦੀਆਂ ਟਿੱਕੀਆਂ ਤਿਆਰ ਹਨ ਆਲੂ ਦੀਆਂ 1-2 ਟਿੱਕੀਆਂ ਪਲੇਟ ‘ਚ ਰੱਖ ਕੇ ਉੱਪਰ ਹਰੀ ਚਟਣੀ, ਮਿੱਠੀ ਚਟਣੀ, ਚਾਟ ਮਸਾਲਾ ਅਤੇ ਫੇਂਟੀ ਹੋਈ ਦਹੀ ਪਾ ਕੇ ਪਰੋਸੋ ਅਤੇ ਖਾਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.