ਆਇਆ ਦਿਨ ਪਿਆਰਾ ਪਿਆਰਾ… ਸੰਪਾਦਕੀ
ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਸੱਚੇ ਰੂਹਾਨੀ ਸੰਤ-ਮਹਾਂਪੁਰਸ਼, ਗੁਰੂ, ਪੀਰ-ਫਕੀਰ ਵੀ ਉਦੋਂ ਤੋਂ ਹੀ ਰੂਹਾਂ ਦੇ ਉੱਧਾਰ ਅਤੇ ਸੰਸਾਰ ਤੇ ਸਮਾਜ ਦੇ ਕਲਿਆਣ ਲਈ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਦੇ ਆਏ ਹਨ
ਉਹ ਸ੍ਰਿਸ਼ਟੀ ਤੇ ਸਮਾਜ ਦੇ ਉੱਧਾਰ ਦਾ ਉਦੇਸ਼ ਲੈ ਕੇ ਸੰਸਾਰ ਵਿੱਚ ਆਉਂਦੇ ਹਨ ਉਹ ਆਪਣਾ ਪੂਰਾ ਜੀਵਨ ਸ੍ਰਿਸ਼ਟੀ ਤੇ ਮਾਨਵਤਾ ਹਿੱਤ ਸਮਰਪਿਤ ਕਰ ਦਿੰਦੇ ਹਨ
ਧਰਤੀ ਦਾ ਚੱਪਾ-ਚੱਪਾ, ਕਣ-ਕਣ ਮਹਿਕ ਉੱਠਦਾ ਹੈ, ਜਦੋਂ ਪੂਰਨ ਯੁੱਗ-ਪੁਰਸ਼, ਸੰਤ-ਮਹਾਂਪੁਰਸ਼ ਅਵਤਾਰ ਧਾਰਨ ਕਰਕੇ ਧਰਤੀ ’ਤੇ ਚਰਨ ਟਿਕਾਉਂਦੇ ਹਨ ਅਧਿਕਾਰੀ ਰੂਹਾਂ ਮੰਗਲ-ਗੀਤ ਗਾਉਂਦੀਆਂ ਹਨ, ਖੁਸ਼ੀਆਂ ਮਨਾਉਂਦੀਆਂ ਹਨ
ਕਿ ਯੁੱਗਾਂ ਤੋਂ ਤੜਫਦੀਆਂ ਉਨ੍ਹਾਂ ਰੂਹਾਂ ਦੇ ਉੱਧਾਰ ਦਾ ਹੁਣ ਸਮਾਂ ਆ ਗਿਆ ਹੈ ਮਾਲਕ ਨਾਲ ਮਿਲਾਉਣ ਵਾਲਾ ਖੁਦ ਸੱਚਾ ਰਹਿਬਰ ਉਨ੍ਹਾਂ ਨੂੰ ਆਪਣੇ ਵਤਨ ਨੂੰ ਲਿਜਾਣ ਲਈ ਆ ਗਿਆ ਹੈ ਦੇਸ਼ ਨਿਕਾਲਾ ਦੀ ਸਜ਼ਾ ਪਾਉਣ ਵਾਲੇ ਵਿਅਕਤੀ ਦੀ ਉਸ ਸਮੇਂ ਦੀ ਖੁਸ਼ੀ ਦਾ ਵਰਣਨ ਕਿਵੇਂ ਹੋ ਸਕਦਾ ਹੈ
ਜਦੋਂ ਉਸ ਦੀ ਸਿਰਫ਼ ਉਸ ਜਲਾਵਤਨੀ ਦੀ ਹੀ ਮਾਫ਼ੀ ਨਾ ਹੋ ਜਾਵੇ, ਸਗੋਂ ਉਸ ਦੀ ਦੇਸ਼ ਵਾਪਸੀ ਅਤੇ ਮੁੜ ਤੋਂ ਉਹ ਆਪਣੇ ਘਰ-ਪਰਿਵਾਰ ’ਚ ਵਿਚਰਨ ਲੱਗ ਜਾਵੇ ਮੁਆਫ਼ੀ ਦੇਣ ਵਾਲਾ ਅਤੇ ਉਸ ਨੂੰ ਵਾਪਸ ਆਪਣੇ ਦੇਸ਼ ਲਿਆਉਣ ਤੇ ਉਸ ਦੇ ਪਰਿਵਾਰ ਨਾਲ ਮਿਲਾਉਣ ਵਾਲਾ ਕੋਈ ਹੋਰ ਨਹੀਂ, ਸਗੋਂ ਉਨ੍ਹਾਂ ਦਾ ਆਪਣਾ ਉਹੀ ਬਾਦਸ਼ਾਹ ਹੋਵੇ, ਜਿਸ ਨੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਸੀ
Also Read :-
- …ਦੇਹ ਧਾਰ ਜਗਤ ’ਤੇ ਆਏ -ਸੰਪਾਦਕੀ
- ਸੱਚ ਦਾ ਪੈਗ਼ਾਮ ਲੈ ਕੇ ਆਉਂਦੇ ਹਨ ਸੰਤ -ਸੰਪਾਦਕੀ
- ਕੋਰੋਨਾ ਵਧ ਰਿਹਾ ਹੈ, ਸੁਚੇਤ ਰਹੋ
- ਬਚਾਅ ‘ਚ ਹੀ ‘ਬਚਾਅ’
ਇਸੇ ਤਰ੍ਹਾਂ ਵਿੱਛੜੀਆਂ ਰੂਹਾਂ ਨੂੰ ਵਾਪਸ ਲਿਜਾਣ ਲਈ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਖੁਦ ਮਾਲਕ ਸਰੂਪ ਧਰਤ ’ਤੇ ਆਏ ਆਪ ਜੀ ਨੇ ਅੱਜ ਦੇ ਦਿਨ 25 ਜਨਵਰੀ ਨੂੰ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ਵਿਖੇ ਅਵਤਾਰ ਧਾਰਨ ਕੀਤਾ ਆਪ ਜੀ ਨੇ ਆਪਣੇ ਅਧਿਕਾਰ ਦੀਆਂ ਸਾਰੀਆਂ ਉਨ੍ਹਾਂ ਰੂਹਾਂ ਨੂੰ, ਜਿੱਥੇ-ਜਿੱਥੇ ਵੀ ਉਹ ਸਨ, ਖੁਦ ਲੱਭ-ਲੱਭ ਕੇ, ਜਗ੍ਹਾ-ਜਗ੍ਹਾ ਸਤਿਸੰਗਾਂ ਲਾ-ਲਾ ਕੇ ਨਿੱਜਘਰ ਪਹੁੰਚਾਇਆ ਅਤੇ ਉਨ੍ਹਾਂ ਨੂੰ ਕੁੱਲ ਮਾਲਕ ਨਾਲ ਮਿਲਾਇਆ ਜਦੋਂ ਉਨ੍ਹਾਂ ਰੂਹਾਂ ਨੂੰ ਪਤਾ ਲੱਗਿਆ ਕਿ ਇਨਸਾਨੀ ਚੋਲ਼ੇ ’ਚ ਉਨ੍ਹਾਂ ਨੂੰ ਲੈਣ ਲਈ ਖੰਡ-ਬ੍ਰਹਿਮੰਡਾਂ ਦਾ ਬਾਦਸ਼ਾਹ ਸਤਿਗੁਰੂ ਸ਼ਾਹ ਸਤਿਨਾਮ ਜੀ ਖੁਦ ਰੱਬ ਆਪ ਆਇਆ ਹੈ ਤਾਂ ਉਹ ਸ਼ੁਕਰ ਕਰਦੀਆਂ, ਸ਼ਗਨ ਮਨਾਉਂਦੀਆਂ, ਮੰਗਲ-ਗੀਤ ਗਾਉਂਦੀਆਂ ਹਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਇੱਕ ਭਜਨ ਵਿਚ ਫਰਮਾਉਂਦੇ ਹਨ-
ਆਇਆ ਦਿਨ ਪਿਆਰਾ ਪਿਆਰਾ, ਪਿਆਰਾ-ਪਿਆਰਾ
ਖੁਸ਼ੀਓਂ ਮੇਂ ਝੂਮੇ ਆਲਮ ਸਾਰਾ-ਸਾਰਾ, ਸਾਰਾ-ਸਾਰਾ
ਇਸ ਅਸਲੀਅਤ ਦਾ ਭੇਦ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਦੁਨੀਆਂ ਨੂੰ ਦੱਸਿਆ ਕਿ ਇਨ੍ਹਾਂ ਨੂੰ (ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ) ਬੰਦਾ ਨਾ ਸਮਝ ਲੈਣਾ ਇਹ ਖੁਦ-ਖੁਦਾ, ਕੁੱਲ ਮਾਲਕ ਸਰੂਪ ਹਨ ਸੱਚੇ ਰੂਹਾਨੀ ਸੰਤ ਹਮੇਸ਼ਾ ਜੀਵ-ਸ੍ਰਿਸ਼ਟੀ ਦੀ ਭਲਾਈ ਦਾ ਉਦੇਸ਼ ਲੈ ਕੇ ਅਵਤਾਰ ਧਾਰਨ ਕਰਦੇ ਹਨ ਇਨ੍ਹਾਂ ਪਰਉਪਕਾਰੀ ਸੰਤਾਂ, ਰੂਹਾਨੀ ਮਹਾਂਪੁਰਸ਼ਾਂ ਦੇ ਸ਼ੁੱਭ ਆਗਮਨ ’ਤੇ ਤਮਾਮ ਸ੍ਰਿਸ਼ਟੀ-ਜਗਤ, ਸ੍ਰਿਸ਼ਟੀ ਦਾ ਕਣ-ਕਣ, ਹਰ ਪ੍ਰਾਣੀ ਪੂਰੀ ਖੁਸ਼ੀ ਤੇ ਉਮੰਗ ਨਾਲ ਆਪਣੇ ਪੀਰ-ਓ-ਮੁਰਸ਼ਿਦ ਦਾ ਸਵਾਗਤ ਕਰਦਾ ਹੈ ਅਤੇ ਢੋਲ-ਢਮਾਕਿਆਂ ਨਾਲ ਨੱਚ-ਗਾ ਕੇ ਇਸ ਪਵਿੱਤਰ ਦਿਨ, ਪਵਿੱਤਰ ਮਹੀਨੇ ਦੀਆਂ ਖੁਸ਼ੀਆਂ ਮਨਾਉਂਦਾ ਹੈ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਸੱਚੇ ਮੁਰਸ਼ਿਦੇ ਕਾਮਿਲ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਸਥਾਪਤ ਡੇਰਾ ਸੱਚਾ ਸੌਦਾ ਸਰਵ-ਧਰਮ ਸੰਗਮ, ਰਾਮ-ਨਾਮ ਤੇ ਪਰਮਾਰਥੀ ਸੇਵਾ-ਕਾਰਜਾਂ ਨੂੰ ਆਪਣੇ ਰਹਿਮੋ-ਕਰਮ ਸਦਕਾ ਇਸ ਤਰ੍ਹਾਂ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ ਕਿ ਡੇਰਾ ਸੱਚਾ ਸੌਦਾ ਦਾ ਨਾਂਅ ਅੱਜ ਪੂਰੇ ਵਿਸ਼ਵ ਵਿੱਚ ਸੱਚੀ ਸ਼ਰਧਾ ਦਾ ਸੂਚਕ ਬਣਿਆ ਹੋਇਆ ਹੈ ਆਪ ਜੀ ਦਾ ਇਹ ਅਪਾਰ ਰਹਿਮੋ-ਕਰਮ ਹੈ
ਕਿ ਦੇਸ਼-ਵਿਦੇਸ਼ ’ਚ ਅੱਜ ਡੇਰਾ ਸੱਚਾ ਸੌਦਾ ਦੇ ਛੇ ਕਰੋੜ ਤੋਂ ਵੀ ਜ਼ਿਆਦਾ ਸ਼ਰਧਾਲੂ, ਸਾਧ-ਸੰਗਤ ਹੈ ਜੋ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਰਹਿਨੁਮਾਈ ਹੇਠ ਆਪ ਜੀ ਦੇ ਰਹਿਮੋ-ਕਰਮ ਨਾਲ ਮਾਲਾਮਾਲ ਹੋ ਰਹੇ ਹਨ ਡੇਰਾ ਸੱਚਾ ਸੌਦਾ’ਚ ਦਿਨ ਦੁੱਗਣੀ, ਰਾਤ ਚੌਗੁਣੀ ਬੇਪਰਵਾਹੀ ਰਹਿਮਤ ਵਰਸ ਰਹੀ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ, ਅਵਤਾਰ ਮਹੀਨੇ ਜਨਵਰੀ ਅਤੇ ਨਵੇਂ ਸਾਲ ਦੀਆਂ ਸਮੂਹ ਪਾਠਕਾਂ ਤੇ ਸਾਧ-ਸੰਗਤ ਨੂੰ ਸ਼ੁੱਭਕਾਮਨਾਵਾਂ ਅਤੇ ਲੱਖ-ਲੱਖ ਵਧਾਈ ਹੋਵੇ ਜੀ