Success Tips

ਕਾਮਯਾਬੀ ਲਈ ਹੋਵੇ ਦਮਦਾਰ ਆਈਡੀਆ

ਆਨਲਾਈਨ ਬਾਜ਼ਾਰ ਦੀ ਦੁਨੀਆਂ ਬਹੁਤ ਵੱਡੀ ਹੈ ਘੱਟ ਲਾਗਤ ’ਚ ਇੱਥੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਬੱਸ ਜ਼ਰੂਰਤ ਹੈ ਇੱਕ ਅਲੱਗ ਸੋਚ ਅਤੇ ਨਜ਼ਰੀਏ ਦੀ ਇੱਕ ਸਹੀ ਆਈਡੀਆ ਕਿਸ ਤਰ੍ਹਾਂ ਤੁਹਾਡੇ ਆਨਲਾਈਨ ਕਾਰੋਬਾਰ ਨੂੰ ਉੱਚਾਈਆਂ ’ਤੇ ਪਹੁੰਚਾ ਸਕਦਾ ਹੈ,

ਆਓ ਜਾਣਦੇ ਹਾਂ:- Success Tips

ਜੇਕਰ ਤੁਹਾਡੇ ਕੋਲ ਇੱਕ ਸ਼ਾਨਦਾਰ ਆਈਡੀਆ ਹੈ, ਜੋ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਦੇਣ ਦਾ ਦਮ ਰੱਖਦਾ ਹੈ, ਤਾਂ ਇੰਟਰਨੈੱਟ ਜ਼ਰੀਏ ਤੁਸੀਂ ਰਾਤੋ-ਰਾਤ ਕਰੋੜਪਤੀ ਬਣ ਸਕਦੇ ਹੋ ਜੀ ਹਾਂ, ਇਹ ਕੋਈ ਖਿਆਲੀ ਪੁਲਾਵ ਨਹੀਂ ਹੈ, ਸਗੋਂ ਹਕੀਕਤ ਹੈ ਫਲਿੱਪਕਾਰਟ ਦੇ ਸਚਿਨ ਬੰਸਲ-ਬਿੰਨੀ ਬੰਸਲ, ਸਨੈਪਡੀਲ ਦੇ ਕੁਨਾਲ ਬਹਿਲ, ਹਾਊਸਿੰਗ ਡਾੱਟ ਕਾੱਮ ਦੇ ਰਾਹੁਲ ਯਾਦਵ, ਪੇਟੀਐੱਮ ਦੇ ਵਿਜੈ ਸ਼ੇਖਰ ਸ਼ਰਮਾ ਦਾ ਨਾਂਅ ਉਨ੍ਹਾਂ ਸੈਂਕੜੇ ਲੋਕਾਂ ’ਚ ਸ਼ੁਮਾਰ ਹੁੰਦਾ ਹੈ, ਜਿਨ੍ਹਾਂ ਨੂੰ ਇੰਟਰਨੈੱਟ ਨੇ ਨਾ ਸਿਰਫ ਰਾਤੋ-ਰਾਤ ਦੇਸ਼ ਦੇ ਕਾਰੋਬਾਰੀ ਜਗਤ ’ਚ ਵੱਡੀ ਹਸਤੀ ਬਣਾ ਦਿੱਤਾ, ਸਗੋਂ ਦੇਖਦੇ ਹੀ ਦੇਖਦੇ ਉਹ ਕਰੋੜਪਤੀਆਂ ਦੀ ਸੂਚੀ ’ਚ ਸ਼ੁਮਾਰ ਕੀਤੇ ਜਾਣ ਲੱਗੇ ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਸ਼ਾਨਦਾਰ ਬਿਜਨੈੱਸ ਆਈਡੀਆ ਹੈ, ਜਿਸਦੇ ਦਮ ’ਤੇ ਤੁੁਸੀਂ ਕਰੋੜਪਤੀ ਬਣਨ ਦੇ ਸੁਫ਼ਨੇ ਸੰਜੋਈ ਬੈਠੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਇਸਨੂੰ ਅਮਲੀ ਜਾਮਾ ਕਿਵੇਂ ਪਹਿਨਾਈਏ ਤਾਂ ਸੰਭਾਵ ਹੈ ਇੱਥੇ ਤੁਹਾਡੇ ਹਰ ਸਵਾਲ ਦਾ ਜਵਾਬ ਮਿਲ ਜਾਵੇਗਾ।

Success Tips ਆਈਡੀਆ ਦੀ ਪੜਤਾਲ:

ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਬਿਜ਼ਨੈੱਸ ਆਈਡੀਆ ਆਪਣੇ ਪਰਿਵਾਰ ਵਾਲਿਆਂ, ਜਾਣਕਾਰਾਂ ਅਤੇ ਰਿਸਤੇਦਾਰਾਂ ਨਾਲ ਡਿਸਕਸ ਕਰੋ ਅਤੇ ਉਨ੍ਹਾਂ ਤੋਂ ਬੇਬਾਕ ਸਲਾਹ ਲਓ ਇਹ ਸਮਝਣ ਦੀ ਵੀ ਕੋਸ਼ਿਸ਼ ਕਰੋ ਕਿ ਕੀ ਸੱਚ ’ਚ ਤੁਹਾਡਾ ਆਈਡੀਆ ਅਜਿਹਾ ਹੈ, ਜੋ ਰਾਤੋ-ਰਾਤ ਹਿੱਟ ਹੋ ਸਕਦਾ ਹੈ ਇਸ ਦੇ ਨਾਲ ਹੀ ਥੋੜ੍ਹਾ ਮਾਰਕਿਟ ਰਿਸਰਚ ਵੀ ਕਰੋ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਉਹ ਆਈਡੀਆ ਪਹਿਲਾਂ ਤੋਂ ਹੀ ਮੌਜ਼ੂਦ ਹੋਵੇ ਇਹ ਵੀ ਸਮਝੋ ਕਿ ਕੀ ਅਸਲ ’ਚ ਤੁਸੀਂ ਇਸ ਕਾਬਲ ਹੋ ਕਿ ਉਸ ਆਈਡੀਆ ਨੂੰ ਆਪਣੀ ਕਾਬਲੀਅਤ ਦੇ ਦਮ ’ਤੇ ਅੱਗੇ ਲਿਜਾ ਸਕਦੇ ਹੋ? ਐਨੀ ਕਵਾਇਦ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਯਕੀਨ ਹੋ ਜਾਵੇ ਕਿ ਤੁਹਾਡਾ ਆਈਡੀਆ ਸੱਚ ’ਚ ਯੂਨੀਕ ਹੈ, ਤਾਂ ਘੱਟ ਤੋਂ ਘੱਟ ਐਨੀ ਪੂੰਜੀ ਦਾ ਪ੍ਰਬੰਧ ਜ਼ਰੂਰ ਕਰ ਲਓ ਕਿ ਜੇਕਰ ਸਾਲਭਰ ਤੱਕ ਤੁਹਾਨੂੰ ਇਸ ਬਿਜਨੈੱਸ ’ਚ ਕੋਈ ਕਮਾਈ ਜਾਂ ਲਾਭ ਨਾ ਹੋਇਆ ਜਾਂ ਤੁਹਾਡੇ ਬਿਜ਼ਨੈੱਸ ’ਚ ਕਿਸੇ ਇਨਵੈਸਟਰ ਨੇ ਪੈਸਾ ਨਾ ਲਾਇਆ ਤਾਂ ਵੀ ਇਸ ਨੂੰ ਬੰਦ ਕਰਨ ਦੀ ਨੌਬਤ ਨਾ ਆਵੇ।

ਕਿਵੇਂ ਬਣਾਈਏ ਟੀਮ?

ਕੋੋਈ ਵੀ ਬਿਜ਼ਨੈੱਸ ਇਕੱਲੇ ਦਮ ’ਤੇ ਕਦੇ ਖੜ੍ਹਾ ਨਹੀਂ ਹੋ ਸਕਦਾ ਇਸ ਲਈ ਇੱਕ ਟੀਮ ਦੀ ਜ਼ਰੂਰਤ ਹੋਵੇਗੀ ਜੇਕਰ ਤੁਹਾਡੇ ਕੋਲ ਲੋੜੀਂਦੀ ਪੂੰਜੀ ਹੈ ਕਿ ਤੁਸੀਂ ਜ਼ਰੂਰੀ ਮੈਨ-ਪਾਵਰ ਦਾ ਪ੍ਰਬੰਧ ਕਰ ਸਕੋ ਤਾਂ ਬਹੁਤ ਵਧੀਆ ਜੇਕਰ ਨਹੀਂ ਹੈ ਤਾਂ ਵੀ ਬਹੁਤਾ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਅੱਜ-ਕੱਲ੍ਹ ਜ਼ਿਆਦਾਤਰ ਸਟਾਰਟ-ਅੱਪਸ ਵਿਚ ਸ਼ੁਰੂਆਤੀ ਟੀਮ ਉਹ ਹੁੰਦੀ ਹੈ, ਜੋ ਕਿਸੇ ਕਰਮਚਾਰੀ ਵਾਂਗ ਨਹੀਂ, ਸਗੋਂ ਕੋ-ਫਾਊਂਡਰ ਦੇ ਰੂਪ ’ਚ ਉਸ ਬਿਜਨੈੱਸ ਨਾਲ ਜੁੜਦੀ ਹੈ ਤੁਹਾਨੂੰ ਵੀ ਇਸ ਮਾਡਲ ਨੂੰ ਅਪਨਾਉਣ ’ਚ ਝਿਜਕ ਨਹੀਂ ਹੋਣੀ ਚਾਹੀਦੀ ਇਸਦੇ ਜ਼ਰੀਏ ਤੁਸੀਂ ਇੱਕ ਬੇਹੱਦ ਸੀਨੀਅਰ ਵਿਅਕਤੀ ਨੂੰ ਆਪਣੀ ਕੰਪਨੀ ਨਾਲ ਜੋੜ ਸਕਦੇ ਹੋ, ਜਿਸ ਨੂੰ ਸੈੱਲਰੀ ਦੇਣਾ ਤੁਹਾਡੇ ਲਈ ਫਿਲਹਾਲ ਸੰਭਵ ਨਹੀਂ ਹੋਵੇਗਾ ਤੁਸੀਂ ਸਭ ਤੋਂ ਪਹਿਲਾਂ ਆਪਣੇ ਬਿਜ਼ਨੈੱਸ ਲਈ ਜ਼ਰੂਰੀ ਮੈਨ-ਪਾਵਰ ਦੀ ਪਹਿਚਾਣ ਕਰੋ।

ਫਿਰ ਉਸ ਏਰੀਏ ’ਚ ਠੀਕ-ਠਾਕ ਤਜ਼ਰਬਾ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਆਪਣੇ ਨਾਲ ਕੋ-ਫਾਊਂਡਰ ਦੇ ਤੌਰ ’ਤੇ ਜੋੜ ਲਓ ਇਸਦੇ ਬਦਲੇ ਤੁਸੀਂ ਉਸਨੂੰ ਕੰਪਨੀ ’ਚ ਕੁਝ ਸ਼ੇਅਰ ਦੇ ਸਕਦੇ ਹੋ, ਜੋ ਉਸਦੀ ਭੂਮਿਕਾ ਦੇ ਹਿਸਾਬ ਨਾਲ ਜਾਇਜ਼ ਜਾਂ ਢੁੱਕਵਾਂ ਹੋਵੇ ਅਜਿਹਾ ਕਰਦੇ ਹੋਏ ਤੁਹਾਨੂੰ ਬੱਸ ਐਨਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਵਿਅਕਤੀ ਵੀ ਤੁਹਾਡੇ ਵਾਂਗ ਉਸ ਪ੍ਰੋਜੈਕਟ ਨਾਲ ਫੁੱਲਟਾਈਮ ਜੁੜੇ ਅਤੇ ਉਸਨੂੰ ਵੀ ਇਸ ਆਈਡੀਆ ’ਤੇ ਓਨਾ ਹੀ ਯਕੀਨ ਹੋਵੇ, ਜਿੰਨਾ ਕਿ ਤੁਹਾਨੂੰ ਹੈ ਅਹਿਮ ਭੂਮਿਕਾਵਾਂ ’ਚ ਕੋ-ਫਾਊਂਡਰ ਦੇ ਰੂਪ ’ਚ ਲੋਕਾਂ ਨੂੰ ਜੋੜਨ ਤੋਂ ਬਾਅਦ ਵੀ ਤੁਹਾਨੂੰ ਜੂਨੀਅਰ ਲੈਵਲ ’ਤੇ ਕੁਝ ਲੋਕਾਂ ਦੀ ਲੋੜ ਹੋਵੇਗੀ, ਇਸ ਦੇ ਲਈ ਤੁਸੀਂ ਕਾਲੇਜ ਦੇ ਵਿਦਿਆਰਥੀਆਂ ਨੂੰ ਆਪਣੇ ਪ੍ਰੋਜੈਕਟ ਨਾਲ ਜੋੜ ਸਕਦੇ ਹੋ ਜਿਨ੍ਹਾਂ ਨੂੰ ਉਸ ਡਿਵੀਜ਼ਨ ’ਚ ਕੰਮ ਕਰਨ ’ਚ ਰੁਚੀ ਹੋਵੇ ਇਸ ਕੰਮ ’ਚ ਤੁਹਾਨੂੰ ਲੈਟਸਇੰਟਰਨ ਅਤੇ ਇੰਟਰਨਸ਼ਾਲਾ ਵਰਗੀ ਵੈੱਬਸਾਈਟ ਤੋਂ ਕਾਫ਼ੀ ਮੱਦਦ ਮਿਲ ਸਕਦੀ ਹੈ।

ਟੈਕਨਾਲੋਜੀ ਦਾ ਰੱਖੋ ਖਾਸ ਖਿਆਲ:

ਇੰਟਰਨੈੱਟ ’ਤੇ ਸਫ਼ਲ ਕਾਰੋਬਾਰ ਦੀ ਲਾਜ਼ਮੀ ਸ਼ਰਤ ਹੈ ਕਿ ਤੁਹਾਡਾ ਵੈਂਚਰ ਤਕਨੀਕੀ ਤੌਰ ’ਤੇ ਬੇਹੱਦ ਮਜ਼ਬੂਤ ਰਹੇ ਇਸ ’ਚ ਲੇਟੈਸਟ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੋਵੇ ਅਤੇ ਤੁਹਾਡੀ ਵੈੱਬਸਾਈਟ ਅਲੱਗ-ਅਲੱਗ ਡਿਵਾਈਜ਼, ਭਾਵ ਡੈਸਕਟਾਪ, ਲੈਪਟਾਪ, ਟੈਬਲੇਟ ਅਤੇ ਮੋਬਾਈਲ ਫੋਨ ਲਈ ਕੰਪੈਟੀਬਲ ਹੋਵੇ ਤੁਹਾਡੇ ਇੰਟਰਨੈੱਟ ਵੈਂਚਰ ’ਚ ਇਸ ਪੱਧਰ ’ਤੇ ਕੋਈ ਕਮੀ ਨਾ ਰਹਿ ਜਾਵੇ, ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਟੀਮ ’ਚ ਘੱਟੋ-ਘੱਟ ਇੱਕ ਵਿਅਕਤੀ ਅਜਿਹਾ ਹੋਵੇ, ਜੋ ਟੈਕਨਾਲੋਜੀ ਖੇਤਰ ਨਾਲ ਜੁੜਿਆ ਰਿਹਾ ਹੋਵੇ ਜਾਂ ਉਹ ਵਿਅਕਤੀ ਹੋਣਾ ਚਾਹੀਦੈ, ਜਿਸਨੂੰ ਵੈੱਬਸਾਈਟ ਡਿਜ਼ਾਈਨਿੰਗ-ਡਿਵੈਲਪਮੈਂਟ, ਐਪਲੀਕੇਸ਼ਨ ਮਾਰਕੀਟਿੰਗ, ਪੇਮੈਂਟ ਗੇਟਵੇ ਵਰਗੀਆਂ ਤਕਨੀਕੀ ਚੀਜ਼ਾਂ ਦੀ ਸਮਝ ਹੋਵੇ, ਤਾਂ ਕਿ ਵੈੱਬਸਾਈਟ ਡਿਜ਼ਾਈਨਿੰਗ ਅਤੇ ਡਿਵੈਲਪਮੈਂਟ ਦੇ ਪੱਧਰ ’ਤੇ ਕੋਈ ਕਮੀ ਨਾ ਰਹਿ ਜਾਵੇ।

ਸਮਾਰਟ ਅਪਰੋਚ ਕਾਮਯਾਬੀ ਦੀ ਗਾਰੰਟੀ:

ਇੰਟਰਨੈੱਟ ਦੀ ਦੁਨੀਆਂ ’ਚ ਕਾਮਯਾਬੀ ਪਾਉਣ ਲਈ ਤੁਹਾਡੇ ਕੋਲ ਚੰਗੀ ਟੀਮ ਹੋਣਾ, ਚੰਗੀ ਟੈਕਨਾਲੋਜੀ ਹੋਣਾ ਜਾਂ ਤੁਹਾਡੇ ਆਈਡੀਆ ਦਾ ਬਹੁਤ ਯੂਨੀਕ ਹੋਣਾ ਕਾਫੀ ਨਹੀਂ ਹੁੰਦਾ ਹੈ ਇਸਦੇ ਲਈ ਬਹੁਤ ਜ਼ਰੂਰੀ ਹੈ ਤੁਹਾਡਾ ਸਮਾਰਟ ਹੋਣਾ ਕਿਸੇ ਵੀ ਬਿਜਨੈੱਸ ’ਚ ਪੂੰਜੀ ਦੇ ਸਹੀ ਨਿਵੇਸ਼ ਦਾ ਬਹੁਤ ਮਹੱਤਵ ਹੈ ਅਤੇ ਇਹ ਚੀਜ਼ ਕਾਫੀ ਹੱਦ ਤੱਕ ਤੁਹਾਡੀ ਸਮਾਰਟ ਅਪਰੋਚ ’ਤੇ ਨਿਰਭਰ ਕਰਦੀ ਹੈ ਤੁਹਾਡੇ ਬਿਜਨੈੱਸ ਦੀ ਸਫਲਤਾ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਰੇਸ਼ਨਲ ਕੌਸਟ (ਕੀਮਤ) ਘੱਟ ਤੋਂ ਘੱਟ ਰੱਖੋ ਉਦੋਂ ਤੱਕ ਆਫਿਸ ਨਾ ਲਓ, ਜਦੋਂ ਤੱਕ ਤੁਹਾਡਾ ਕੰਮ ਨਾ ਚੱਲ ਜਾਵੇ, ਕਿਉਂਕਿ ਵੈਂਚਰ ਲਈ ਸਭ ਤੋਂ ਅਹਿਮ ਹੈ।

ਇੰਟਰਨੈੱਟ ਕੁਨੈਕਸ਼ਨ, ਨਾ ਕਿ ਕੋਈ ਜਗ੍ਹਾ ਆਪਣੇ ਵੈਂਚਰ ਦੀ ਪਬਲੀਸਿਟੀ ’ਤੇ ਫਾਲਤੂ ਖਰਚ ਨਾ ਕਰੋ, ਜਿਸ ਦੀ ਲੋੜ ਨਾ ਹੋਵੇ ਤੁਸੀਂ ਪਬਲੀਸਿਟੀ ਲਈ ਸੋਸ਼ਲ ਮੀਡੀਆ ਦਾ ਕ੍ਰਿਏਟਿਵ ਢੰਗ ਨਾਲ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਨਾ ਸਿਰਫ ਤੁਸੀਂ ਪੈਸੇ ਦੀ ਬੱਚਤ ਕਰ ਸਕੋਗੇ, ਸਗੋਂ ਆਪਣੇ ਟਾਰਗੇਟ ਆਡੀਅੰਸ ਨੂੰ ਸਹੀ ਤਰੀਕੇ ਨਾਲ ਆਪਣੇ ਬਾਰੇ ਦੱਸ ਸਕੋਗੇ, ਜੋ ਤੁਹਾਡੀ ਸਫਲਤਾ ਲਈ ਬਹੁਤ ਜ਼ਰੂਰੀ ਹੈ ਫੰਡਿੰਗ ਦਾ ਜੁਗਾੜ ਕਿਵੇਂ ਹੋਵੇ? ਕਈ ਮਾਮਲਿਆਂ ’ਚ ਲੋਕਾਂ ਕੋਲ ਸਿਰਫ ਅਤੇ ਸਿਰਫ ਆਈਡੀਆ ਹੁੰਦਾ ਹੈ ਉਨ੍ਹਾਂ ਕੋਲ ਐਨੀ ਵੀ ਪੂੰਜੀ ਨਹੀਂ ਹੁੰਦੀ ਕਿ ਉਹ ਉਸਨੂੰ ਅਮਲੀਜਾਮਾ ਪਹਿਨਾ ਸਕਣ ਅਜਿਹੇ ਲੋਕਾਂ ਕੋਲ ਦੋ ਵਿਕਲਪ ਹੁੰਦੇ ਹਨ।

ਪਹਿਲਾ ਇਹ ਕਿ ਉਹ ਆਪਣੇ ਪਰਿਵਾਰ, ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਆਪਣੇ ਪ੍ਰੋਜੈਕਟ ’ਚ ਪੈਸੇ ਲਾਉਣ ਨੂੰ ਕਹਿਣ ਅਤੇ ਉਸਦੇ ਬਦਲੇ ਉਨ੍ਹਾਂ ਨੂੰ ਸ਼ੇਅਰ ਦੇਣ ਦੂਜਾ ਤਰੀਕਾ ਇਹ ਹੋ ਸਕਦਾ ਹੈ ਕਿ ਉਹ ਇਨਕਿਊਬੇਟਰ ਜਾਂ ਫਿਰ ਐਕਸਲਰੇਟਰਸ ਦੀ ਮੱਦਦ ਲੈਣ, ਜੋ ਸਟਾਰਟ-ਅੱਪ ਨੂੰ ਨਾ ਸਿਰਫ ਸ਼ੁਰੂਆਤੀ ਪੂੰਜੀ ਨਿਵੇਸ਼ ਮੁਹੱਈਆ ਕਰਦੇ ਹਨ, ਸਗੋਂ ਜ਼ਰੂਰੀ ਮਾਰਗਦਰਸ਼ਨ ਵੀ ਕਰਦੇ ਹਨ ਜੇਕਰ ਤੁਹਾਡਾ ਬਿਜਨੈੱਸ ਇੱਕ ਲੈਵਲ ਤੱਕ ਪਹੁੰਚ ਚੁੱਕਾ ਹੈ ਉਦੋਂ ਤੁਹਾਨੂੰ ਫੰਡਿੰਗ ਦੀ ਜ਼ਰੂਰਤ ਹੈ ਤਾਂ ਤੁਸੀਂ ਐਂਜੇਲ ਇਨਵੈਸਟਰਾਂ ਨਾਲ ਸੰਪਰਕ ਕਰ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਗੂਗਲ, ਫੇਸਬੁੱਕ ਅਤੇ Çਲੰਕਡਇਨ ਦੇ ਜ਼ਰੀਏ ਖੋਜ ਸਕਦੇ ਹੋ।

ਸਟਾਰਟ-ਅੱਪ ਦੀਆਂ ਖ਼ਬਰਾਂ ਬਾਰੇ ਰਹੋ ਅੱਪਡੇਟਿਡ:

ਆਨਲਾਈਨ ਵੈਂਚਰ ਸ਼ੁਰੂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਬਾਰੇ ਖੁਦ ਨੂੰ ਅੱਪਡੇਟਿਡ ਰੱਖੋ ਅਜਿਹਾ ਕਰਨ ਨਾਲ ਨਾ ਸਿਰਫ ਤੁਹਾਨੂੰ ਦੂਜਿਆਂ ਦੀਆਂ ਗਲਤੀਆਂ ਤੋਂ ਸਬਕ ਸਿੱਖਣ ਦਾ ਮੌਕਾ ਮਿਲੇਗਾ, ਸਗੋਂ ਤੁਸੀਂ ਸੰਘਰਸ਼ ਅਤੇ ਕਾਮਯਾਬੀ ਦੀਆਂ ਕਹਾਣੀਆਂ ਤੋਂ ਖੁਦ ਲਈ ਵੀ ਹੌਂਸਲਾ ਜੁਟਾ ਸਕੋਗੇ ਇਸ ’ਚ ਕੁਝ ਵੈੱਬਸਾਈਟਾਂ ਬੇਹੱਦ ਮੱਦਦਗਾਰ ਸਾਬਿਤ ਹੋ ਸਕਦੀਆਂ ਹਨ ਜਿਵੇਂ ਯੋਰ ਸਟੋਰੀ ਡਾੱਟ ਕਾੱਮ, ਵੀਸੀ ਸਰਕਿਲ ਡਾਟ ਕਾਮ, ਅਤੇ ਐਂਟਰਪ੍ਰਿਨਓਰ ਡਾੱਟ ਕਾਮ।

ਸਾਭਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!