a-career-in-photography-is-full-of-passion-and-money

ਜਨੂੰਨ ਤੇ ਪੈਸਿਆਂ ਨਾਲ ਭਰਪੂਰ ਹੈ ਫੋਟੋਗ੍ਰਾਫੀ ‘ਚ ਕਰੀਅਰ a-career-in-photography-is-full-of-passion-and-money
ਇੰਟਰਨੈੱਟ ਦੇ ਇਸ ਯੁੱਗ ‘ਚ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ‘ਚ ਫੋਟੋਗ੍ਰਾਫਰ ਹੀ ਹੈ ਅੱਜ-ਕੱਲ੍ਹ ਹਰ ਵਿਅਕਤੀ ਆਪਣੀ ਜਾਂ ਦੂਜਿਆਂ ਦੀ ਫੋਟੋ ਤੇ ਵੀਡਿਓ ਬਣਾ ਕੇ ਪੋਸਟ ਕਰਦਾ ਹੈ ਉਂਜ ਤਾਂ ਫੋਟੋਗ੍ਰਾਫੀ ‘ਚ ਹਰ ਵਿਅਕਤੀ ਦਾ ਇੰਟਰਸਟ ਹੁੰਦਾ ਹੈ ਪਰ ਜੇਕਰ ਤੁਹਾਨੂੰ ਫੋਟੋਗ੍ਰਾਫੀ ਦੇ ਨਾਲ ਕੁਦਰਤ ਨਾਲ ਜੁੜੇ ਰਹਿਣਾ ਪਸੰਦ ਹੈ ਤਾਂ ਤੁਸੀਂ ਬਤੌਰ ਫੋਟੋਗ੍ਰਾਫਰ ਆਪਣਾ ਕਰੀਅਰ ਬਣਾ ਸਕਦੇ ਹੋ

ਫੋਟੋਗ੍ਰਾਫੀ ਦਾ ਇਹ ਖੇਤਰ ਬੇਹੱਦ ਅਲੱਗ ਹੈ ਅਤੇ ਇਸ ਖੇਤਰ ‘ਚ ਭਵਿੱਖ ਦੇਖ ਰਹੇ ਵਿਦਿਆਰਥੀਆਂ ਨੂੰ ਹਰਦਮ ਇੱਕ ਨਵੇਂ ਚੈਲੰਜ ਲਈ ਤਿਆਰ ਰਹਿਣਾ ਹੁੰਦਾ ਹੈ ਆਧੁਨਿਕ ਅਤੇ ਡਿਜ਼ੀਟਲ ਕੈਮਰੇ ਦੇ ਆਉਣ ਨਾਲ ਹੁਣ ਫੋਟੋਗ੍ਰਾਫੀ ਪਹਿਲਾਂ ਤੋਂ ਜ਼ਿਆਦਾ ਅਸਾਨ ਹੋ ਗਈ ਹੈ ਵੈਸੇ ਲੋਕ ਸ਼ੌਂਕੀਆ ਤੌਰ ‘ਤੇ ਫੋਟੋਗ੍ਰਾਫੀ ਕਰਦੇ ਹਨ ਪਰ ਜੇਕਰ ਇਸ ਨੂੰ ਕਰੀਅਰ ਦੇ ਰੂਪ ‘ਚ ਚੁਣਿਆ ਜਾਵੇ ਤਾਂ ਇਹ ਇੱਕ ਬਿਹਤਰੀਨ ਕਰੀਅਰ ਦਾ ਬਦਲ ਬਣ ਸਕਦਾ ਹੈ ਅੱਜ ਫੋਟੋਗ੍ਰਾਫੀ ਨਾ ਸਿਰਫ਼ ਇੱਕ ਗਲੈਮਰ ਕਰੀਅਰ ਆੱਪਸ਼ਨ ਹੈ ਸਗੋਂ ਇਸ ‘ਚ ਨਾਂਅ ਅਤੇ ਪੈਸਾ ਵੀ ਚੰਗਾ ਕਮਾਇਆ ਜਾ ਸਕਦਾ ਹੈ

ਫੋਟੋਗ੍ਰਾਫੀ ਲਈ ਕਰੀਅਰ ਯੋਗਤਾ:

ਜਿਨ੍ਹਾਂ ਲੋਕਾਂ ‘ਚ ਫੋਟੋਗ੍ਰਾਫੀ ਲਈ ਜਨੂੰਨ ਹੈ ਉਨ੍ਹਾਂ ਲੋਕਾਂ ਲਈ ਕਿਸੇ ਵੀ ਤਰ੍ਹਾਂ ਦੀ ਯੋਗਤਾ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਤੁਸੀਂ ਇਸ ਦੇ ਲਈ ਕੋਈ ਪ੍ਰੋਫੈਸ਼ਨਲ ਕੋਰਸ ਕਰਨਾ ਚਾਹੁੰਦੇ ਹੋ ਤਾਂ 12ਵੀਂ ਤੋਂ ਬਾਅਦ ਇਸ ਦੇ ਕਈ ਤਰ੍ਹਾਂ ਦੇ ਕੋਰਸਾਂ ‘ਚ ਐਡਮਿਸ਼ਨ ਲੈ ਕੇ ਪ੍ਰੋਫੈਸ਼ਨਲ ਫੋਟੋਗ੍ਰਾਫੀ ਸਿੱਖ ਸਕਦੇ ਹੋ 12ਵੀਂ ਤੋਂ ਬਾਅਦ ਫੋਟੋਗ੍ਰਾਫੀ ‘ਚ ਕਈ ਤਰ੍ਹਾਂ ਦੇ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਹੁੰਦੇ ਹਨ

ਉਨ੍ਹਾਂ ‘ਚ ਦਾਖਲਾ ਲਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਫੋਟੋਸ਼ਾਪ ਵਰਗੇ ਸਾਫਟਵੇਅਰ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ ਤਾਂਕਿ ਆਪਣੀ ਫੋਟੋਗ੍ਰਾਫੀ ਸਕਿੱਲ ਨੂੰ ਹੋਰ ਜ਼ਿਆਦਾ ਨਿਖਾਰਿਆ ਜਾ ਸਕੇ ਤੁਸੀਂ ਫੋਟੋਗ੍ਰਾਫੀ ‘ਚ ਬੈਚਲਰ ਡਿਗਰੀ ਜਾਂ ਫੋਟੋਜਰਨਿਲਜ਼ਮ ਕਰਨ ਤੋਂ ਬਾਅਦ ਇਸ ਖੇਤਰ ‘ਚ ਕਦਮ ਰੱਖ ਸਕਦੇ ਹੋ ਫੋਟੋਗ੍ਰਾਫੀ ਨਾਲ ਜੁੜੇ ਸੈਮੀਨਾਰ ਤੇ ਵਰਕਸ਼ਾਪ ਅਟੈਂਡ ਕਰਨੇ ਚਾਹੀਦੇ ਹਨ ਇਸ ਨਾਲ ਤੁਹਾਨੂੰ ਇਸ ਖੇਤਰ ਦੀ ਡੂੰਘੀ ਜਾਣਕਾਰੀ ਪ੍ਰਾਪਤ ਹੋਵੇਗੀ

ਫੋਟੋਗ੍ਰਾਫੀ ਦੀਆਂ ਸ਼ਾਖਾਵਾਂ:

ਫੋਟੋਗ੍ਰਾਫੀ ਦੀਆਂ ਵੱਖ-ਵੱਖ ਸ਼ਾਖਾਵਾਂ ਵੀ ਹਨ ਜਿਨ੍ਹਾਂ ‘ਚ ਤੁਸੀਂ ਕਰੀਅਰ ਬਣਾ ਸਕਦੇ ਹੋ-

ਇਸ਼ਤਿਹਾਰ ਤੇ ਫੈਸ਼ਨ ਫੋਟੋਗ੍ਰਾਫੀ:

ਫੋਟੋਗ੍ਰਾਫੀ ਦੀ ਇਸ ਸ਼ਾਖਾ ‘ਚ ਕਰੀਅਰ ਦੀਆਂ ਅਪਾਰ ਸੰਭਾਵਨਾਵਾਂ ਮੌਜ਼ੂਦ ਹਨ ਹਰ ਐਡ ਏਜੰਸੀ ਨੂੰ ਕੁਸ਼ਲ ਫੋਟੋਗ੍ਰਾਫਰਾਂ ਦੀ ਜ਼ਰੂਰਤ ਹੁੰਦੀ ਹੈ ਨਾਲ ਹੀ ਫੈਸ਼ਨ ਫੋਟੋਗ੍ਰਾਫੀ ਵੀ ਇਸ ਦਾ ਹਿੱਸਾ ਹੈ ਪਰ ਇਸ ‘ਚ ਤਕਨੀਕ ਤੋਂ ਜ਼ਿਆਦਾ ਹਾਲਾਤਾਂ ਦੀ ਖੂਬਸੂਰਤੀ ਨੂੰ ਉਜਾਗਰ ਕੀਤਾ ਜਾਂਦਾ ਹੈ

ਕਲਾ ਅਤੇ ਫਿਲਮ:

ਫੋਟੋਗ੍ਰਾਫੀ ਦੀ ਇਸ ਸ਼ਾਖਾ ‘ਚ ਵੀ ਪ੍ਰੋਫੈਸ਼ਨਲ ਫੋਟੋਗ੍ਰਾਫਰਾਂ ਦੀ ਕਾਫੀ ਮੰਗ ਰਹਿੰਦੀ ਹੈ ਫਿਲਮ ਮੈਕਿੰਗ ਦੇ ਸ਼ੁਰੂਆਤ ਤੋਂ ਇਸ ਦੇ ਪ੍ਰਦਰਸ਼ਨ ਤੱਕ ਸਾਰੀਆਂ ਗਤੀਵਿਧੀਆਂ ਕੈਮਰੇ ‘ਚ ਕੈਦ ਕੀਤੀਆਂ ਜਾਂਦੀਆਂ ਹਨ

ਸਾਇੰਸ ਅਤੇ ਤਕਨੀਕ-

ਫੋਟੋਗ੍ਰਾਫੀ ਦੀ ਇਸ ਸਾਖਾ ‘ਚ ਵੀ ਬਹੁਤ ਕਰੀਅਰ ਹਨ ਅੱਜ ਟੈਕਨਾਲੋਜੀ ਤੋਂ ਲੈ ਕੇ ਮੈਡੀਕਲ ਸਾਇੰਸ ਤੱਕ ‘ਚ ਫੋਟੋਗ੍ਰਾਫਰਾਂ ਦੀ ਕਾਫੀ ਡਿਮਾਂਡ ਹੈ

ਵਾਇਲਡ ਲਾਈਫ:

ਐਡਵੈਂਚਰ ਨਾਲ ਭਰੀ ਫੋਟੋਗ੍ਰਾਫੀ ਦੀ ਇਸ ਸ਼ਾਖਾ ‘ਚ ਹਰ ਸਾਲ ਕਈ ਪੇਸ਼ੇਵਰਾਂ ਦੀ ਜ਼ਰੂਰਤ ਰਹਿੰਦੀ ਹੈ ਫੋਟੋਗ੍ਰਾਫੀ ਸਿੱਖਣ ਵਾਲਾ ਹਰ ਸ਼ਖ਼ਸ ਇੱਕ ਵਾਰ ਵਾਇਲਡ ਲਾਈਫ ਫੋਟੋਗ੍ਰਾਫੀ ‘ਚ ਆਪਣਾ ਹੱਥ ਜ਼ਰੂਰ ਅਜਮਾਉਂਦਾ ਹੈ

ਫੋਟੋ ਜਰਨਲਿਜ਼ਮ:

ਫੋਟੋਗ੍ਰਾਫੀ ਦੇ ਨਾਲ ਤੁਹਾਡੇ ‘ਚ ਲਿਖਣ ਦੀ ਕਲਾ ਵੀ ਹੈ ਤਾਂ ਫੋਟੋਗ੍ਰਾਫੀ ਦੀ ਇਸ ਸ਼ਾਖਾ ‘ਚ ਤੁਸੀਂ ਬਿਹਤਰੀਨ ਕਰੀਅਰ ਬਣਾ ਸਕਦੇ ਹੋ ਮੀਡੀਆ ਸੰਸਥਾਨਾਂ ਨੂੰ ਹਰ ਸਾਲ ਕਈ ਸਾਰੇ ਫੋਟੋ ਜਰਨਲਿਸਟ ਦੀ ਜ਼ਰੂਰਤ ਪੈਂਦੀ ਹੈ

ਫੋਟੋਗ੍ਰਾਫੀ ਕਰਨ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:

ਲਾਇਟਾਂ: ਫੋਟੋ ਦੀ ਖੂਬਸੂਰਤੀ ਛੁਪੀ ਹੁੰਦੀ ਹੈ ਉਸ ਦੀਆਂ ਲਾਇਟਾਂ ‘ਚ ਫੋਟੋਗ੍ਰਾਫੀ ਲਈ ਤੁਹਾਨੂੰ ਲਾਇਟਾਂ ਦੀ ਨਾਲੇਜ਼ ਹੋਣਾ ਜ਼ਰੂਰੀ ਹੈ ਤੇਜ਼ ਧੁੱਪ ਜਾਂ ਤੇਜ਼ ਰੌਸ਼ਨੀ ਪੋਟ੍ਰੇਟ ਫੋਟੋਗ੍ਰਾਫੀ ਲਈ ਸਹੀ ਨਹੀਂ ਮੰਨੀ ਜਾਂਦੀ ਹੈ ਜਦਕਿ ਲੈਂਡਰਸਕੈਪ ਫੋਟੋਗ੍ਰਾਫੀ ਲਈ ਘੱਟ ਰੌਸ਼ਨੀ ਖਰਾਬ ਹੁੰਦੀ ਹੈ ਜਿਸ ਚੀਜ਼ ਦੀ ਫੋਟੋ ਖਿੱਚਣੀ ਹੈ ਉਸ ‘ਤੇ ਲਾਇਟ ਚੰਗੀ ਤਰ੍ਹਾਂ ਪੈਣੀ ਜ਼ਰੂਰੀ ਹੈ ਜੇਕਰ ਤੁਸੀਂ ਖੁੱਲ੍ਹੀ ਥਾਂ ‘ਤੇ ਫੋਟੋਗ੍ਰਾਫੀ ਕਰਨਾ ਚਾਹੁੰਦੇ ਹੋ ਤਾਂ ਦਿਨ ਦਾ ਉਹ ਸਮਾਂ ਚੁਣਨਾ ਚਾਹੀਦਾ ਹੈ ਜਦੋਂ ਮੱਧਮ ਰੌਸ਼ਨੀ ਹੋਵੇ

ਫਰੇਮ ਕੰਪੋਜੀਸ਼ਨ:

ਲਾਇਟਾਂ ਤੋਂ ਬਾਅਦ ਦੂਜੀ ਸਭ ਤੋਂ ਮਹੱਤਵਪੂਰਨ ਗੱਲ ਧਿਆਨ ਰੱਖਣੀ ਹੈ ਉਹ ਹੈ ਫਰੇਮ ਕੰਪੋਜੀਸ਼ਨ ਆਪਣੇ ਫਰੇਮ ਆੱਬਜੈਕਟ ਤੋਂ ਇਲਾਵਾ ਜ਼ਿਆਦਾ ਚੀਜ਼ਾਂ ਨੂੰ ਨਾ ਰੱਖੋ ਇਸ ਨਾਲ ਮੁੱਖ ਵਿਸ਼ਾ ਭਟਕੇਗਾ ਅਤੇ ਤੁਸੀਂ ਜੋ ਦਿਖਾਉਣਾ ਚਾਹ ਰਹੇ ਸੀ ਉਹ ਬਾਕੀ ਚੀਜਾਂ ਦੇ ਵਿੱਚ ਛੁਪ ਜਾਏਗਾ ਫੋਟੋ ਦੀ ਸੁੰਦਰਤਾ ਲਈ ਇਹ ਜ਼ਰੂਰੀ ਹੈ ਕਿ ਤੁਹਾਡੀ ਫਰੇਮ ‘ਚ ਸਿਰਫ਼ ਸਬਜੈਕਟ ਹੀ ਹੋਵੇ ਕਿਉਂਕਿ ਗੈਰ-ਜ਼ਰੂਰਤਮੰਦ ਚੀਜ਼ਾਂ ਤੁਹਾਡੀ ਫੋਟੋ ਨੂੰ ਖਰਾਬ ਕਰ ਸਕਦੀਆਂ ਹਨ

ਸਕਿੱਲਜ਼:

ਇੱਕ ਫੋਟੋਗ੍ਰਾਫਰ ਬਣਨ ਲਈ ਸਭ ਤੋਂ ਪਹਿਲਾਂ ਤੁਹਾਡੇ ਫੋਟੋਗ੍ਰਾਫੀ ਸਕਿੱਲਜ਼ ਬਿਹਤਰ ਹੋਣੇ ਚਾਹੀਦੇ ਹਨ ਤਾਂ ਕਿ ਤੁਸੀਂ ਇੱਕ ਪਰਫੈਕਟ ਕਲਿੱਕ ਕਰ ਸਕੋ ਇਸ ਦੇ ਉਲਟ ਤੁਹਾਡੇ ਅੰਦਰ ਬਹੁਤ ਜ਼ਿਆਦਾ ਹੌਂਸਲਾ ਹੋਣਾ ਜ਼ਰੂਰੀ ਹੈ ਦਰਅਸਲ, ਕਈ ਵਾਰ ਇੱਕ ਬਿਹਤਰੀਨ ਫੋਟੋ ਲੈਣ ਲਈ ਤੁਹਾਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਸਕਦਾ ਹੈ ਨਾਲ ਹੀ ਤੁਹਾਨੂੰ ਕੰਪਿਊਟਰ ਵੀ ਆਉਣਾ ਚਾਹੀਦਾ ਹੈ ਤਾਂਕਿ ਤੁਸੀਂ ਆਪਣੀ ਖਿੱਚੀਆਂ ਗਈਆਂ ਤਸਵੀਰਾਂ ਨੂੰ ਐਡਿਟ ਕਰਕੇ ਇੱਕ ਪਰਫੈਕਟ ਫੋਟੋ ਪੇਸ਼ ਕਰ ਸਕੋ

ਇੱਥੋ ਕਰ ਸਕਦੇ ਹੋ ਫੋਟੋਗ੍ਰਾਫੀ ਦਾ ਕੋਰਸ:

ਫੋਟੋਗ੍ਰਾਫੀ ਦੇ ਕਈ ਸੰਸਥਾਨ ਹਨ ਜੋ ਤੁਹਾਨੂੰ ਹਰ ਵੱਡੇ ਸ਼ਹਿਰ ‘ਚ ਮਿਲ ਜਾਣਗੇ ਪਰ ਫਿਰ ਵੀ ਜੇਕਰ ਤੁਸੀਂ ਭਾਰਤ ਦੇ ਪ੍ਰਮੁੱਖ ਸੰਸਥਾਨਾਂ ਤੋਂ ਫੋਟੋਗ੍ਰਾਫੀ ਸਿੱਖਣਾ ਚਾਹੁੰਦੇ ਹੋ,

ਤਾਂ ਪ੍ਰਮੁੱਖ ਸੰਸਥਾਨ ਇਸ ਪ੍ਰਕਾਰ ਹਨ:

  • ਏ.ਜੇ.ਕੇ. ਮਾਸ ਕਮਿਊਨੀਕੇਸ਼ਨ ਸੈਂਟਰ, ਜਾਮੀਆ ਮਿਲੀਆ ਇਸਲਾਮਿਆ,ਨਵੀਂ ਦਿੱਲੀ
  • ਦਿੱਲੀ ਸਕੂਲ ਆਫ਼ ਫੋਟੋਗ੍ਰਾਫੀ, ਦਿੱਲੀ
  • ਫਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਆਫ਼ ਇੰਡੀਆ, ਪੂਨੇ
  • ਨੈਸ਼ਨਲ ਇੰਸਟੀਚਿਊਟ ਆਫ਼ ਫੋਟੋਗ੍ਰਾਫੀ, ਮੁੰਬਈ
  • ਇੰਡੀਅਨ ਇੰਸਟੀਚਿਊਟ ਫਾਰ ਡਿਵੈਲਪਮੈਂਟ ਇਨ ਐਜ਼ੂਕੇਸ਼ਨ ਐਂਡ ਐਡਵਾਂਸਡ ਸਟੱਡੀਜ਼, ਅਹਿਮਦਾਬਾਦ

ਵਰਟੀਕਲ, 360 ਐਂਗਲ ਤੇ ਏਰੀਅਲ ਫੋਟੋਗ੍ਰਾਫੀ ਦਾ ਵਧ ਰਿਹਾ ਟ੍ਰੈਂਡ

ਵਾਈਬ੍ਰੇਂਟ ਕਲਰ:

ਇੱਕ ਹੀ ਤਸਵੀਰ ‘ਚ ਖੂਬ ਸਾਰੇ ਬ੍ਰਾਈਟ ਰੰਗ ਰੋਜ਼ ਸ਼ੇਅਰ ਕੀਤੀ ਜਾਣ ਵਾਲੀਆਂ ਹਜ਼ਾਰਾਂ-ਲੱਖਾਂ ਤਸਵੀਰਾਂ ‘ਚ ਵੱਖ ਹੀ ਦਿਖਾਈ ਦਿੰਦੀ ਹੈ, ਜਿੰਨੇ ਜ਼ਿਆਦਾ ਰੰਗ ਹੋਣਗੇ ਤਸਵੀਰ ਓਨੀ ਹੀ ਵੱਖਰੀ ਦਿਖੇਗੀ ਗ੍ਰਾਫਿਟੀ, ਵਾਲ ਪੇਂਟਿੰਗ ਅਤੇ ਹੋਰ ਆਊਟਡੋਰ ਡਿਜ਼ਾਇਨ ਦੀ ਵੀ ਮੰਗ ਹੈ
ਵਰਟੀਕਲ: ਇਮੇਜ਼ ਦੇ ਐਂਗਲ ‘ਤੇ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਵਰਟੀਕਲ ਫੋਟੋਗ੍ਰਾਫਸ ਦਾ ਟਰੈਂਡ ਜ਼ੋਰਾਂ ‘ਤੇ ਹੈ ਹਾਰੀਜਾਨਟੀਕਲ ਐਂਗਲ ਸਿਰਫ਼ ਲੈਂਡਰਸਕੈਪਸ ਅਤੇ ਵਰਟੀਕਲ ਪੋਟੇਟਸ ‘ਚ ਦੇਖ ਸਕਦੇ ਹੋ ਸਮਾਰਟਫੋਨਾਂ ਦੀ ਵਜ੍ਹਾ ਨਾਲ ਜ਼ਿਆਦਾਤਰ ਫੋਟੋ ਵਰਟੀਕਲ ਲੈਣ ਦਾ ਟ੍ਰੈਂਡ ਨੌਜਵਾਨਾਂ ‘ਚ ਚੱਲ ਰਿਹਾ ਹੈ

ਰਿਲੈਕਸਟ ਵੇਡਿੰਗ ਫੋਟੋਗ੍ਰਾਫੀ:

ਵੇਡਿੰਗ ਫੋਟੋਗ੍ਰਾਫੀ ਦਾ ਖਰਚਾ ਬਣਾਉਣ ਲਈ ਇੰਸਟੈਕਸ ਕੈਮਰਾ ਜਿਵੇਂ ਸੈਲਫ-ਕੈਪਚਰਿੰਗ ਬਦਲ ਅਪਣਾਏ ਜਾ ਰਹੇ ਹਨ ਵੇਡਿੰਗ ਫੋਟੋਗ੍ਰਾਫਰ ਹੁਣ ਸਿਰਫ਼ ਇੰਸਟੈਂਟ ਫੋਟੋਗ੍ਰਾਫੀ ਡਿਵਾਇਜ਼ ਦਾ ਹੀ ਇਸਤੇਮਾਲ ਕਰੋ ਇਸ ਨਾਲ ਸ਼ੇਅਰ ਕੀਤੀ ਜਾ ਰਹੀਆਂ ਤਸਵੀਰਾਂ ‘ਤੇ ਵੀ Àਨ੍ਹਾਂ ਦਾ ਕੰਟਰੋਲ ਰਹੇਗਾ

ਡਰੋਨ ਐਕਟੀਵਿਟੀ:

ਡਰੋਨ ਹੁਣ ਸਸਤੇ ਅਤੇ ਬਿਹਤਰ ਹੋ ਗਏ ਹਨ, ਇਸ ਲਈ ਪਹਿਲਾਂ ਤੋਂ ਜ਼ਿਆਦਾ ਫੋਟੋਗ੍ਰਾਫਰ ਇਨ੍ਹਾਂ ਦੀ ਵਰਤੋਂ ਕਰਨ ਲੱਗੇ ਹਨ ਏਰੀਅਲ ਫੋਟੋਗ੍ਰਾਫੀ ਟ੍ਰੈਂਡ ਵੀ ਵਧੇਗਾ ਜਿਸ ਨਾਲ ਥੋੜ੍ਹਾ ਜ਼ਿਆਦਾ ਕੈਪਚਰ ਕੀਤਾ ਜਾ ਸਕੇਗਾ ਇਸ ਦੀ ਕੁਆਲਿਟੀ ਤਾਂ ਬਿਹਤਰ ਹੁੰਦੀ ਹੀ ਹੈ, ਕੰਨਟੈਟ ਵੀ ਬਿਹਤਰ ਬਣਦਾ ਹੈ ਡਰੋਨ ਵੇਡਿੰਗ ਫੋਟੋਗ੍ਰਾਫੀ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ

360 ਫੋਟੋਗ੍ਰਾਫੀ:

ਫੋਟੋਗ੍ਰਾਫੀ ਦੇ ਬਦਲਦੇ ਦੌਰ ‘ਚ ਫੋਟੋਗ੍ਰਾਫਰ ਲਈ 360 ਐਂਗਲ ਸਭ ਤੋਂ ਵੱਡਾ ਟ੍ਰੈਂਡ ਹੋਣ ਲੱਗਿਆ ਹੈ ਪੈਨੋਰੈਮਿਕ ਲੈਂਡਸਕੈਪ ਅਤੇ ਰੀਅਲ ਅਸਟੈਟ ਫੋਟੋਗ੍ਰਾਫੀ ਲਈ ਇਹ ਖਾਸ ਹੈ ਇਹ ਪ੍ਰੋਡਕਟ ਫੋਟੋਗ੍ਰਾਫੀ ਲਈ ਹੈ ਫੋਟੋਗ੍ਰਾਫਰ 360 ਡਿਗਰੀ ਐਂਗਲ ‘ਤੇ ਜ਼ਿਆਦਾ ਸ਼ੂਟ ਕਰਦੇ ਹਨ ਖਾਸ ਡਿਵਾਇਜ਼ ਦੀ ਵਰਤੋਂ ਕਰਕੇ ਆਪਣੇ ਸਮਾਰਟਫੋਨਾਂ ਨੂੰ ਵੀ ਇਸ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ ਇਸ ਨਾਲ ਟਾਇਮਲੈਪਸ ਫੋਟੋਗ੍ਰਾਫੀ ‘ਚ ਮੱਦਦ ਮਿਲੇਗੀ ਇਸ ਸੈੱਟਅਪ ਦੇ ਨਾਲ ਕਮਰੇ ਦਾ 360 ਡਿਗਰੀ ਵਿਊ ਵੀ ਕੈਪਚਰ ਕਰ ਸਕਦੇ ਹੋ ਇਸ ਤਰ੍ਹਾਂ ਰਿਅਲਿਟੀ ਅਤੇ ਫੋਟੋਗ੍ਰਾਫੀ ਦੇ ਵਿੱਚ ਦੇ ਫਰਕ ਨੂੰ ਘੱਟ ਕੀਤਾ ਜਾ ਸਕੇਗਾ

ਕਲਾਊਡ ਸਟੋਰੇਜ਼:

ਬਿਹਤਰ ਤਕਨੀਕ ਦੇ ਨਾਲ ਕੈਮਰੇ ਦੇ ਰੈਜ਼ਾਲਿਊਸ਼ਨ ਵੀ ਬਿਹਤਰ ਹੋ ਰਹੇ ਹਨ ਵੱਡੇ ਰੈਜ਼ਾਲਿਊਸ਼ਨ ਦਾ ਮਤਲਬ ਹੈ ਕਿ ਕੈਪਚਰ ਕੀਤੇ ਗਏ ਸੀਨ ‘ਚੋਂ ਥੋੜ੍ਹੀ ਜ਼ਿਆਦਾ ਜਾਣਕਾਰੀ ਸਟੋਰ ਕਰਨ ਲਈ ਵੱਡੇ ਫਾਈਲ ਸਾਇਜ਼ ਦੇ ਨਾਲ ਜ਼ਿਆਦਾ ਸਟੋਰੇਜ਼ ਦੀ ਜ਼ਰੂਰਤ ਪੈਂਦੀ ਹੈ ਜ਼ਿਆਦਾ ਵੱਡੀ ਫਾਈਲ ਹੋਣ ਕਾਰਨ ਇੱਥੇ ਸਟੋਰੇਜ਼ ਮਹਿਸੂਸ ਹੋਵੇਗੀ ਤਾਂ ਕਲਾਊਡ ਸਟੋਰੇਜ਼ ਦੀ ਮੱਦਦ ਕੀਤੀ ਜਾ ਸਕਦੀ ਹੈ ਇਸ ਦੇ ਜ਼ਰੀਏ ਤੁਸੀਂ ਆਪਣੀ ਫੋਟੋ ਵੀ ਸਟੋਰ ਕਰ ਸਕਦੇ ਹੋ ਅਤੇ ਮੂਵ ਵੀ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪਣੀ ਫੋਟੋ ਨੂੰ ਕਿਤੇ ਵੀ ਦੇਖ ਸਕਦੇ ਹੋ, ਬਸ ਤੁਹਾਨੂੰ ਸਿਰਫ਼ ਇੰਟਰਨੈੱਟ ਦੀ ਜ਼ਰੂਰਤ ਹੋਵੇਗੀ ਜੇਕਰ ਇੰਟਰਨੈੱਟ ਹੈ ਤਾਂ ਤੁਸੀਂ ਟਰੈਵਲ ਕਰਦੇ ਹੋਏ ਵੀ ਆਪਣੀਆਂ ਫੋਟੋਆਂ ਨੂੰ ਐਡਿਟ ਕਰ ਸਕਦੇ ਹੋ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!