Children's story

Children’s story: The Eagle and the Sparrow ਬਾਲ ਕਹਾਣੀ : ਇੱਲ ਤੇ ਚਿੜੀ

ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਉਨ੍ਹੀਂ ਦਿਨੀਂ ਸਾਰੇ ਪੰਛੀਆਂ ਦੀ ਆਪਸ ’ਚ ਗੂੜ੍ਹੀ ਦੋਸਤੀ ਸੀ ਇੱਲ ਚਿੜੀ ਨੂੰ ਦੇਖ ਕੇ ਉਸ ’ਤੇ ਝਪਟਦੀ ਨਹੀਂ ਸੀ ਇੱਕ ਦਿਨ ਸਵੇਰੇ-ਸਵੇਰੇ ਇੱਲ ਉੱਡ ਰਹੀ ਸੀ ਉਸੇ ਸਮੇਂ ਉਸ ਨੂੰ ਜ਼ਮੀਨ ’ਤੇ ਹਿੱਲਦੀ ਹੋਈ ਇੱਕ ਪੀਲੇ ਰੰਗ ਦੀ ਚੀਜ਼ ਦਿਖਾਈ ਦਿੱਤੀ ਪਹਿਲਾਂ ਤਾਂ ਉਹ ਡਰ ਗਈ ਫਿਰ ਹਿੰਮਤ ਕਰਕੇ ਉਸ ਦੇ ਨੇੜੇ ਗਈ

ਇੱਲ ਨੇ ਅਜਿਹੀ ਰੰਗੀਨ ਚੀਜ਼ ਪਹਿਲਾਂ ਕਦੇ ਨਹੀਂ ਦੇਖੀ ਸੀ ਉਹ ਉਸ ਦੇ ਹੋਰ ਨੇੜੇ ਗਈ ਉਸ ’ਚ ਕੋਈ ਹਰਕਤ ਨਾ ਹੁੰਦੀ ਦੇਖ ਉਸ ਦੀ ਹਿੰਮਤ ਬੱਝੀ ਕੋਲ ਜਾ ਕੇ ਉਸ ਨੇ ਉਸ ’ਚ ਬੱਝੀ ਰੱਸੀ ਨੂੰ ਆਪਣੇ ਪੰਜੇ ਨਾਲ ਛੂਹਿਆ ਫਿਰ ਵੀ ਉਸ ’ਚ ਕੋਈ ਹਰਕਤ ਨਾ ਹੋਈ ਇੱਲ ਨੇ ਰੱਸੀ ਨੂੰ ਆਪਣੀ ਚੁੰਝ ’ਚ ਫੜ ਕੇ ਉਸ ਚੀਜ਼ ਨੂੰ ਚੁੱਕ ਲਿਆ ਜਿਵੇਂ ਹੀ ਉਹ ਉੱਡੀ, ਉਸ ਨੂੰ ਸਾਹਮਣੇ ਦਰੱਖਤ ’ਤੇ ਚਿੜੀ ਦਿਖਾਈ ਦਿੱਤੀ
ਚਿੜੀ ਬੋਲੀ, ‘‘ਨਮਸਤੇ, ਇੱਲ ਭੈਣੇ ਇਹ ਸਵੇਰੇ-ਸਵੇਰੇ ਗੁਬਾਰਾ ਫੜ੍ਹੀ ਕਿੱਥੇ ਜਾ ਰਹੀ ਏਂ?’’

‘‘ਗੁਬਾਰਾ? ਇਹ ਗੁਬਾਰਾ ਕੀ ਹੁੰਦਾ?’’ ‘‘ਤੁਸੀਂ ਨਹੀਂ ਜਾਣਦੇ ਕਿ ਗੁਬਾਰਾ ਕੀ ਹੁੰਦਾ?’’ ‘‘ਨਹੀਂ ਤਾਂ!’’ ਇੱਲ ਨੇ ਸਿਰ ਹਿਲਾਉਂਦੇ ਹੋਏ ਕਿਹਾ

‘‘ਤਾਂ ਫਿਰ ਇਹ ਤੁਹਾਡੀ ਚੁੰਝ ’ਚ ਕੀ ਹੈ?’’ ਚਿੜੀ ਨੇ ਪੀਲੇ ਰੰਗ ਦੀ ਚੀਜ਼ ਵੱਲ ਇਸ਼ਾਰਾ ਕਰਦਿਆਂ ਪੁੱਛਿਆਂ ‘‘ਹਾ ਹਾ ਹਾ’’, ਇੱਲ ਜ਼ੋਰ-ਜ਼ੋਰ ਦੀ ਹੱਸਣ ਲੱਗੀ, ‘‘ਮੈਂ ਨਹੀਂ ਜਾਣਦੀ ਕਿ ਇਹ ਕੀ ਹੈ? ਮੈਨੂੰ ਤਾਂ ਇਹ ਜ਼ਮੀਨ ’ਤੇ ਪਈ ਮਿਲੀ ਮੈਂ ਸੋਚਿਆ ਕਿ ਕੋਈ ਨਵਾਂ ਪੰਛੀ ਹੈ ਪਰ ਇਸ ’ਚ ਕੋਈ ਹਰਕਤ ਨਾ ਹੁੰਦੀ ਦੇਖ ਕੇ ਮੈਂ ਇਸ ਨੂੰ ਨਾਲ ਹੀ ਚੁੱਕ ਲਿਆਈ’’

ਇੱਲ ਦੀ ਗੱਲ ਸੁਣ ਕੇ ਚਿੜੀ ਵੀ ਜ਼ੋਰ-ਜ਼ੋਰ ਦੀ ਹੱਸਣ ਲੱਗੀ ਉਸ ਨੇ ਗੁਬਾਰੇ ਨੂੰ ਪਲੋਸਦੇ ਹੋਏ ਦੱਸਿਆ, ‘‘ਇਸ ਨੂੰ ਗੁਬਾਰਾ ਕਹਿੰਦੇ ਹਨ ਇਸ ’ਚ ਹਵਾ ਭਰੀ ਹੁੰਦੀ ਹੈ ਇਸ ’ਚ ਲੱਗੇ ਧਾਗੇ ਦੇ ਸਿਰੇ ਨੂੰ ਫੜ ਲਓ ਤਾਂ ਇਹ ਇੱਧਰ-ਉੱਧਰ ਹਵਾ ’ਚ ਨੱਚਦਾ ਹੈ’’ ‘‘ਕਿਵੇਂ?’’ ਬੁੱਧੂਆਂ ਵਾਂਗ ਇੱਲ ਨੇ ਗੁਬਾਰੇ ਨੂੰ ਇੱਕਟੱਕ ਨਿਹਾਰਦੇ ਹੋਏ ਉਤਸੁਕਤਾ ਨਾਲ ਪੁੱਛਿਆ

Also Read:  ਵਿਟਾਮਿਨਸ ਤੇ ਮਿਨਰਲਸ ਨਾਲ ਭਰਪੂਰ ਖੱਟਾ-ਮਿੱਠਾ ਅਨਾਨਾਸ

ਚਿੜੀ ਬੋਲੀ, ‘‘ਆਓ, ਮੈਂ ਤੁਹਾਨੂੰ ਦੱਸਾਂ ਕਿ ਗੁਬਾਰਾ ਕਿਵੇਂ ਨੱਚਦਾ ਹੈ’’ ਚਿੜੀ ਨੇ ਝੱਟ ਗੁਬਾਰੇ ਦੀ ਰੱਸੀ ਦੇ ਸਿਰੇ ਨੂੰ ਆਪਣੀ ਚੁੰਝ ’ਚ ਦਬਾ ਲਿਆ ਗੁਬਾਰਾ ਹਵਾ ’ਚ ਇੱਧਰ-ਉੱਧਰ ਉੱਡਣ ਲੱਗਾ ਗੁਬਾਰੇ ਨੂੰ ਹਵਾ ’ਚ ਨੱਚਦਾ ਵੇਖ ਕੇ ਇੱਲ ਬਹੁਤ ਖੁਸ਼ ਹੋਈ ਗੁਬਾਰੇ ਤੋਂ ਹੁੰਦੀ ਹੋਈ ਇੱਲ ਦੀ ਨਜ਼ਰ ਜਦੋਂ ਧਰਤੀ ’ਤੇ ਪਈ ਤਾਂ ਉਸਨੂੰ ਦੂਰ ਖਾਣਾ ਨਜ਼ਰ ਆਇਆ ਗੁਬਾਰੇ ਦੀ ਗੱਲ ਭੁੱਲ ਕੇ ਇੱਲ ਉਸ ਵੱਲ ਭੱਜੀ ਜਾਂਦੇ-ਜਾਂਦੇ ਬੋਲੀ, ‘‘ਭੈਣ ਗੁਬਾਰੇ ਦਾ ਧਿਆਨ ਰੱਖਣਾ, ਇਸ ਨਾਲ ਮੇਰੇ ਬੱਚੇ ਖੇਡਣਗੇ’’

‘‘ਅੱਛਾ!’’ ਚਿੜੀ ਬੋਲੀ ਚਿੜੀ ਕੁਝ ਦੇਰ ਤੱਕ ਗੁਬਾਰੇ ਨਾਲ ਖੇਡਦੀ ਰਹੀ ਫਿਰ ਥੱਕ ਕੇ ਉਸਨੂੰ ਫੜੀ ਬੈਠੀ ਰਹੀ ਕਾਫੀ ਦੇਰ ਹੋ ਗਈ ਪਰ ਇੱਲ ਨਹੀਂ ਆਈ ਗੁਬਾਰੇ ਨੂੰ ਫੜਦੇ-ਫੜਦੇ ਚਿੜੀ ਪ੍ਰੇਸ਼ਾਨ ਹੋ ਗਈ ਅਚਾਨਕ ਉਸ ਨੂੰ ਧਿਆਨ ਆਇਆ ਕਿ ਉਸ ਨੂੰ ਬਹੁਤ ਜ਼ੋਰ ਦੀ ਭੁੱਖ ਵੀ ਲੱਗੀ ਹੈ ਉਸਨੇ ਗੁੱਸੇ ’ਚ ਗੁਬਾਰੇ ’ਤੇ ਚੁੰਝ ਮਾਰ ਦਿੱਤੀ ਗੁਬਾਰਾ ਪਾਟ ਗਿਆ

‘‘ਹੁਣ ਕੀ ਹੋਵੇਗਾ?’’ ਚਿੜੀ ਡਰ ਗਈ ਪਾਟੇ ਗੁਬਾਰੇ ਨੂੰ ਉੱਥੇ ਛੱਡ ਕੇ ਉਹ ਚੁੱਪਚਾਪ ਆਪਣੇ ਆਲ੍ਹਣੇ ’ਚ ਚਲੀ ਗਈ ਕੁਝ ਦੇਰ ਬਾਅਦ ਇੱਲ ਨੂੰ ਆਪਣੇ ਗੁਬਾਰੇ ਦੀ ਯਾਦ ਆਈ ਉਹ ਝੱਟ ਭੱਜ ਕੇ ਗੁਬਾਰੇ ਵਾਲੀ ਥਾਂ ’ਤੇ ਗਈ ਉੱਥੇ ਚਿੜੀ ਨੂੰ ਨਾ ਦੇਖ ਕੇ ਤੇ ਪਾਟੇ ਗੁਬਾਰੇ ਨੂੰ ਰੁੱਖ ਦੀ ਟਾਹਣੀ ’ਤੇ ਲਟਕਦਾ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ ਚਿੜੀ ਨੂੰ ਗੁਬਾਰੇ ਬਾਰੇ ਪੁੱਛਣ ਲਈ ਉਹ ਉਸਦੇ ਆਲ੍ਹਣੇ ਕੋਲ ਗਈ ਉਸਨੇ ਚਿੜੀ ਨੂੰ ਬਹੁਤ ਆਵਾਜ਼ਾਂ ਮਾਰੀਆਂ ਪਰ ਚਿੜੀ ਆਲ੍ਹਣੇ ਤੋਂ ਬਾਹਰ ਨਹੀਂ ਨਿੱਕਲੀ ਆਲ੍ਹਣੇ ’ਚ ਹੀ ਵੜੀ ਰਹੀ

ਇੱਲ ਬਹੁਤ ਦੇਰ ਤੱਕ ਚਿੜੀ ਦੇ ਨਿੱਕਲਣ ਦੀ ਉਡੀਕ ਕਰਦੀ ਰਹੀ ਜਦੋਂ ਉਹ ਨਾ ਨਿੱਕਲੀ ਤਾਂ ਥੱਕ ਕੇ ਉੱਥੋਂ ਚਲੀ ਗਈ ਇੱਲ ਦੇ ਜਾਣ ਤੋਂ ਬਾਅਦ ਹੀ ਚਿੜੀ ਆਲ੍ਹਣੇ ’ਚੋਂ ਬਾਹਰ ਆਈ ਇਸ ਘਟਨਾ ਤੋਂ ਬਾਅਦ ਚਿੜੀ ਇੱਲ ਤੋਂ ਡਰਨ ਲੱਗੀ ਅਤੇ ਇੱਲ ਵੀ ਉਸਨੂੰ ਫੜਨ ਦੀ ਤਾਕ ’ਚ ਰਹਿਣ ਲੱਗੀ ਕਹਿੰਦੇ ਹਨ, ਉਦੋਂ ਤੋਂ ਇੱਲ ਅਤੇ ਚਿੜੀ ’ਚ ਦੁਸ਼ਮਣੀ ਹੋ ਗਈ ਇੱਲ ਚਿੜੀ ਨੂੰ ਝਪਟਣ ਲਈ ਤਿਆਰ ਰਹਿੰਦੀ ਹੈ, ਮੰਨੋ ਕਹਿ ਰਹੀ ਹੋਵੇ, ‘‘ਮੇਰਾ ਗੁਬਾਰਾ ਦੇ, ਮੇਰਾ ਗੁਬਾਰਾ ਦੇ’’ -ਨਰਿੰਦਰ ਦੇਵਾਂਗਣ

Also Read:  ਭਿਆਨਕ ਕਰਮ ਵੀ ਕਟ ਜਾਂਦੇ ਹਨ -Experience of Satsangis