Rainforest

ਕੁਦਰਤ ਦਾ ਤੋਹਫਾ Rainforest ਬਰਸਾਤੀ ਜੰਗਲ ਦੁਨੀਆ ਦੀ 20 ਪ੍ਰਤੀਸ਼ਤ ਤੋਂ ਵੱਧ ਆਕਸੀਜਨ ਇਨ੍ਹਾਂ ਜੰਗਲਾਂ ਤੋਂ ਪ੍ਰਾਪਤ ਹੁੰਦੀ ਹੈ। ਐਮਾਜ਼ਾਨ ਬਰਸਾਤੀ ਜੰਗਲ ਬ੍ਰਾਜ਼ੀਲ, ਪੇਰੂ, ਵੈਨੇਜ਼ੁਏਲਾ, ਇਕਵਾਡੋਰ, ਕੋਲੰਬੀਆ, ਗੁਆਨਾ, ਬੋਲੀਵੀਆ, ਸੂਰੀਨਾਮ ਅਤੇ ਫ੍ਰੈਂਚ ਗੁਆਨਾ ਵਿੱਚ 5.5 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।

ਕੁਦਰਤ ਨੇ ਮਨੁੱਖ ਨੂੰ ਬਹੁਤ ਸਾਰੇ ਤੋਹਫੇ ਦਿੱਤੇ ਹਨ ਜਿਸ ’ਚ ਮਨੁੱਖ ਲਈ ਕਈ ਤਰ੍ਹਾਂ ਦੇ ਅਲੱਗ-ਅਲੱਗ ਵਸੀਲੇ ਮੁਹੱਈਆ ਹਨ ਇਨ੍ਹਾਂ ’ਚ ਇੱਕ ਸਭ ਤੋਂ ਕੀਮਤੀ ਅਤੇ ਖੂਬਸੂਰਤ ਬਰਸਾਤੀ ਜੰਗਲ ਵਸੀਲਾ ਹੈ ਬਰਸਾਤੀ ਜੰਗਲ ਧਰਤੀ ਦੇ ਜੀਵਨ ਸੰਤੁਲਨ ਨੂੰ ਬਣਾਈ ਰੱਖਣ ’ਚ ਸਹਾਇਕ ਹਨ ਇਹ ਉਹ ਇਲਾਕੇ ਹੁੰਦੇ ਹਨ, ਜਿੱਥੇ ਔਸਤ ਤੋਂ ਵੱਧ ਬਾਰਿਸ਼ ਹੁੰਦੀ ਹੈ ਕਈ ਬਰਸਾਤੀ ਜੰਗਲ ਤਾਂ ਐਨੇ ਸੰਘਣੇ ਹੁੰਦੇ ਹਨ ਕਿ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚ ਪਾਉਂਦੀ

ਬਰਸਾਤੀ ਜੰਗਲਾਂ ਦਾ ਮਹੱਤਵ ਇੰਜ ਸਮਝਿਆ ਜਾ ਸਕਦਾ ਹੈ ਕਿ ਦੁਨੀਆਂ ਦੇ ਕਰੀਬ ਚਾਲ੍ਹੀ ਪ੍ਰਤੀਸ਼ਤ ਜੀਵ-ਜੰਤੂ ਅਤੇ ਰੁੱਖ-ਬੂਟੇ ਬਰਸਾਤੀ ਜੰਗਲ ਦੀ ਹੀ ਦੇਣ ਹਨ ਮੰਨਿਆ ਜਾਂਦਾ ਹੈ ਕਿ ਇਸ ਦੇ ਅਣਛੋਹੇ ਅਤੇ ਹਨੇ੍ਹਰੇ ਵਾਲੇ ਹਿੱਸਿਆਂ ’ਚ ਅੱਜ ਵੀ ਕਰੋੜਾਂ ਤਰ੍ਹਾਂ ਦੇ ਪੌਦੇ, ਜੀਵ ਅਤੇ ਬੂਟੀਆਂ ਬਹੁਤ ਸਾਰੇ ਅਜਿਹੇ ਇਨਸਾਨੀ ਕਬੀਲੇ ਵੀ ਹਨ ਜਿਨ੍ਹਾਂ ਦੇ ਵਿਸ਼ੇ ’ਚ ਸਾਨੂੰ ਅੱਜ ਵੀ ਕੁਝ ਨਹੀਂ ਪਤਾ ਇਹ ਦੁਨੀਆਂ ਦਾ ਸਭ ਤੋਂ ਵੱਡਾ ਦਵਾਖਾਨਾ ਜਾਂ ਦਵਾਈਆਂ ਬਣਾਉਣ ਲਈ ਕੱਚੇ ਮਾਲ ਦਾ ਸਪਲਾਇਰ ਹੈ ਬਰਸਾਤੀ ਜੰਗਲ ਪੂਰੇ ਵਿਸ਼ਵ ’ਚ ਫੈਲੇ ਹਨ

tree-houseਜੀਵ ਅਤੇ ਕੁਦਰਤੀ ਵਿਗਿਆਨਕ ਹਨੇ੍ਹਰੇ, ਸਿੱਲ੍ਹ ਨਾਲ ਭਰੇ ਪਰ ਕੁਦਰਤੀ ਖਜ਼ਾਨਿਆਂ ਦੇ ਭੰਡਾਰ, ਬਰਸਾਤੀ ਜੰਗਲਾਂ ਤੋਂ ਕੁਝ ਨਾ ਕੁਝ ਨਵਾਂ ਲੱਭ ਲਿਆਉਣ ਲਈ ਆਪਣੀ ਜਾਨ ਜ਼ੋਖਿਮ ’ਚ ਪਾਉਂਦੇ ਰਹਿੰਦੇ ਹਨ ਹਰ ਸਾਲ ਇਨ੍ਹਾਂ ਜੰਗਲਾਂ ’ਚ ਹੋਣ ਵਾਲੀ ਜ਼ਿਆਦਾ ਬਾਰਿਸ਼ ਦੀ ਵਜ੍ਹਾ ਨਾਲ ਇਨ੍ਹਾਂ ਦਾ ਨਾਂਅ ਬਰਸਾਤੀ ਜੰਗਲ ਪਿਆ ਹੈ ਹਰ ਸਾਲ ਇੱਥੇ ਔਸਤ ਰੂਪ ਨਾਲ 254 ਸੈਂਟੀਮੀਟਰ ਬਾਰਿਸ਼ ਹੁੰਦੀ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਬਾਰਿਸ਼ ’ਚ ਇੱਕ ਵੱਡਾ ਡੱਬਾ ਰੱਖਦੇ ਹੋ ਤਾਂ ਇਹ 254 ਸੈਂਟੀਮੀਟਰ ਦੀ ਉੱਚਾਈ ਤੱਕ ਭਰੇਗਾ ਇੱਥੋਂ ਦੀ ਗਰਮੀ ਅਤੇ ਹੁੰਮਸ ਦੀ ਵਜ੍ਹਾ ਨਾਲ ਵਰਖਾ ਵਾਲੇ ਜੰਗਲਾਂ ਨੂੰ ਚਾਰ ਪਰਤਾਂ ’ਚ ਵੰਡਿਆ ਜਾਂਦਾ ਹੈ

ਉੱਭਰਦੀ ਪਰਤ:

 ਇਹ ਬਰਸਾਤੀ ਜੰਗਲਾਂ ਦੀ ਉੱਪਰੀ ਪਰਤ ਹੁੰਦੀ ਹੈ ਇਹ ਪੌਦਿਆਂ ਨਾਲ ਬਣੀ ਹੁੰਦੀ ਹੈ ਜੋ ਗਰਮ ਤਾਪਮਾਨ ਅਤੇ ਤੇਜ਼ ਹਵਾਵਾਂ ਨੂੰ ਰੋਕਦੀ ਹੈ ਇਹ 80 ਮੀਟਰ ਦੀ ਉੱਚਾਈ ਭਾਵ ਜੋ ਲਗਭਗ 20 ਮੰਜ਼ਿਲੀ ਇਮਾਰਤ ਦੇ ਬਰਾਬਰ ਤੱਕ ਪਹੁੰਚ ਸਕਦੀ ਹੈ ਇਸ ਪਰਤ ’ਚ ਗਰੁੜ ਬਾਂਦਰ, ਤਿੱਤਲੀਆਂ, ਚਮਗਾਦੜ, ਸੱਪ ਅਤੇ ਕੀੜੇ-ਮਕੌੜੇ ਰਹਿੰਦੇ ਹਨ

Also Read:  Himachal Pradesh: ਝੀਲਾਂ ਦਾ ਸੂਬਾ ਹਿਮਾਚਲ ਪ੍ਰਦੇਸ਼

ਛੱਤਰੀ ਜਾਂ ਪੱਤੇਦਾਰ ਛੱਤ:

ਇਹ 60 ਮੀਟਰ ਦੀ ਉੱਚਾਈ ਭਾਵ ਜੋ ਲਗਭਗ 15 ਮੰਜ਼ਿਲੀ ਇਮਾਰਤ ਦੇ ਬਰਾਬਰ ਤੱਕ ਪਹੁੰਚ ਸਕਦੀ ਹੈ ਇਹ ਬਰਸਾਤੀ ਜੰਗਲਾਂ ਦੀ ਸਭ ਤੋਂ ਧਨੀ ਪਰਤ ਹੈ ਕਈ ਵਿਗਿਆਨੀਆਂ ਅਨੁਸਾਰ ਇਹ ਪਰਤ ਧਰਤੀ ’ਤੇ ਅੱਧੇ ਤੋਂ ਵੱਧ ਜੀਵਨ ਦੀ ਰੱਖਿਆ ਕਰ ਸਕਦੀ ਹੈ ਪਰ ਹਾਲੇ ਇਸ ਗੱਲ ਦੀ ਖੋਜ ਕੀਤੀ ਜਾ ਰਹੀ ਹੈ ਇਸ ਪਰਤ ’ਤੇ ਹੋਣ ਵਾਲੀ ਬਾਰਿਸ਼ 10 ਮਿੰਟਾਂ ਦੇ ਅੰਦਰ ਹੀ ਧਰਤੀ ’ਤੇ ਤੇਜ਼ੀ ਨਾਲ ਵਾਰ ਕਰ ਸਕਦੀ ਹੈ ਇਸ ਪਰਤ ’ਤੇ ਪੰਛੀ, ਬਾਂਦਰ, ਡੱਡੂ, ਕਿਰਲੀਆਂ, ਸੱਪ ਤੇ ਕਈ ਹੋਰ ਤਰ੍ਹਾਂ ਦੇ ਕੀੜੇ-ਮਕੌੜੇ ਰਹਿੰਦੇ ਹਨ

ਹੇਠਲਾ ਤਲ:

ਇਹ ਪਰਤ ਛੱਤਰੀ ਅਤੇ ਜੰਗਲੀ ਧਰਾਤਲ ਵਿਚਕਾਰ ਦਾ ਹਿੱਸਾ ਹੈ ਇਸ ਪਰਤ ’ਤੇ ਸੰਘਣੇ ਰੁੱਖ-ਬੂਟੇ, ਕਈ ਤਰ੍ਹਾਂ ਦੇ ਪੰਛੀ, ਸੱਪ ਜਿਵੇਂ ਅਜ਼ਗਰ, ਕਿਰਲੀ, ਜਗੁਆਰ, ਤੇਂਦੂਏ ਤੇ ਕੀੜਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ

ਜੰਗਲੀ ਧਰਾਤਲ:

ਇਹ ਜੰਗਲ ਦੀ ਸਭ ਤੋਂ ਹੇਠਲੀ ਪਰਤ ਹੁੰਦੀ ਹੈ ਜਿੱਥੇ ਕਾਫੀ ਹਨੇ੍ਹਰਾ ਹੁੰਦਾ ਹੈ ਧੁੱਪ ਦਾ ਸਿਰਫ 2 ਪ੍ਰਤੀਸ਼ਤ ਹਿੱਸਾ ਹੀ ਜ਼ਮੀਨ ਤੱਕ ਪਹੁੰਚਦਾ ਹੈ ਦੱਖਣੀ ਅਮਰੀਕਾ ਦੇ ਜਗੁਆਰ, ਅਫਰੀਕਾ ਦੇ ਗੋਰਿੱਲਾ ਅਤੇ ਤੇਂਦੂਏ, ਏਸ਼ੀਆ ਦੇ ਟੈਪੀਰਸ, ਬਾਘ ਅਤੇ ਹਾਥੀ ਇਸ ਪਰਤ ’ਚ ਰਹਿੰਦੇ ਹਨ ਲਗਭਗ 3 ਕਰੋੜ ਰੁੱਖ-ਬੂਟੇ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਅਤੇ 25 ਪ੍ਰਤੀਸ਼ਤ ਤੋਂ ਜ਼ਿਆਦਾ ਕੁਦਰਤੀ ਦਵਾਈਆਂ ਇਨ੍ਹਾਂ ਜੰਗਲਾਂ ਤੋਂ ਮਿਲਦੀਆਂ ਹਨ

ਇਹ ਜੰਗਲ ਧਰਤੀ ’ਤੇ ਆਕਸੀਜ਼ਨ ਬਣਾਉਂਦੇ ਹਨ ਇਸ ਲਈ ਇਨ੍ਹਾਂ ਨੂੰ ‘ਗ੍ਰਹਿ ਦੇ ਫੇਫੜੇ’ ਵੀ ਕਿਹਾ ਜਾਂਦਾ ਹੈ ਦੱਖਣੀ ਅਮਰੀਕਾ ਦਾ ਐਮਾਜ਼ਾਨ ਖੇਤਰ ਸੰਸਾਰ ਦਾ ਸਭ ਤੋਂ ਵੱਡਾ ਊਸ਼ਣਕਟੀਬੰਧੀ ਬਰਸਾਤੀ ਜੰਗਲ ਹੈ ਸੰਸਾਰ ਦੀ 20 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਆਕਸੀਜ਼ਨ ਇਨ੍ਹਾਂ ਜੰਗਲਾਂ ਤੋਂ ਪ੍ਰਾਪਤ ਹੁੰਦੀ ਹੈ ਅਮੇਜ਼ਨ ਬਰਸਾਤੀ ਜੰਗਲ ਬ੍ਰਾਜੀਲ, ਪੇਰੂ, ਵੈਨੇਜੂੂਏਲਾ, ਇਕਵਾਡੋਰ, ਕੋਲੰਬੀਆ, ਗੁਆਨਾ, ਬੋਲੀਵੀਆ, ਸੁਰੀਨਾਮ ਤੇ ਫਰੈਂਚ ਗੁਆਨਾ ’ਚ 5.5 ਵਰਗ ਕਿਲੋਮੀਟਰ ’ਚ ਫੈਲਿਆ ਹੋਇਆ ਹੈ ਐਮਾਜ਼ਾਨ ਬਰਸਾਤੀ ਜੰਗਲ ’ਚ ਚਿੜੀਆਂ ਦੀਆਂ ਪ੍ਰਜਾਤੀਆਂ ਦਾ 20 ਪ੍ਰਤੀਸ਼ਤ ਅਤੇ ਇੰਡੋਨੇਸ਼ੀਆ ਬਰਸਾਤੀ ਜੰਗਲ ’ਚ 14 ਪ੍ਰਤੀਸ਼ਤ ਰਹਿੰਦਾ ਹੈ

ਅਮੇਜਨ ਬਰਸਾਤੀ ਜੰਗਲਾਂ ’ਚ ਤੁਸੀਂ ਇਨ੍ਹਾਂ ਨੂੰ ਦੇਖ ਸਕਦੇ ਹੋ:

  • ਵਿਸ਼ਵ ਦੀਆਂ 10 ਪ੍ਰਤੀਸ਼ਤ ਜਾਨਵਰਾਂ ਦੀਆਂ ਪ੍ਰਜਾਤੀਆਂ
  • ਵਿਸ਼ਵ ਦੀਆਂ 20 ਪ੍ਰਤੀਸ਼ਤ ਪੰਛੀਆਂ ਦੀਆਂ ਪ੍ਰਜਾਤੀਆਂ
  • 20 ਲੱਖ ਤੋਂ ਜ਼ਿਆਦਾ ਵੱਖ-ਵੱਖ ਕੀੜਿਆਂ ਦੀਆਂ ਪ੍ਰਜਾਤੀਆਂ
  • ਤਿੱਤਲੀਆਂ ਦੀਆਂ ਅਲੱਗ-ਅਲੱਗ 2 ਹਜ਼ਾਰ ਪ੍ਰਜਾਤੀਆਂ
  • ਕਾੱਗਰ, ਜਗੁਆਰ, ਅਜਗਰ ਵਰਗੇ ਜੰਗਲੀ ਜਾਨਵਰਾਂ ਦੀਆਂ ਪ੍ਰਜਾਤੀਆਂ
  • 3 ਹਜ਼ਾਰ ਤੋਂ ਵੱਧ ਖਾਣ ਵਾਲੇ ਫਲਾਂ ਦੀਆਂ ਪ੍ਰਜਾਤੀਆਂ ਜਦੋਂਕਿ ਲੋਕ ਸਿਰਫ 200 ਤਰ੍ਹਾਂ ਦੇ ਹੀ ਫਲ ਖਾਂਦੇ ਹਨ ਜੋ ਬਰਸਾਤੀ ਜੰਗਲਾਂ ਤੋਂ ਆਉਂਦੇ ਹਨ
Also Read:  ਸਤਿਗੁਰੂ ਜੀ ਨੇ ਆਪਣੇ ਸ਼ਿਸ਼ ਦਾ ਅਸਾਧ ਰੋਗ ਕੱਟ ਦਿੱਤਾ-ਸਤਿਸੰਗੀਆਂ ਦੇ ਅਨੁਭਵ

ਇਨ੍ਹਾਂ ਹੀ ਜੰਗਲਾਂ ਤੋਂ ਆਉਂਦੀਆਂ ਹਨ ਢੇਰਾਂ ਚੀਜ਼ਾਂ:

ਵਿਗਿਆਨੀਆਂ ਦਾ ਮੰਨਣਾ ਹੈ ਕਿ ਬਰਸਾਤੀ ਜੰਗਲਾਂ ’ਚ ਅਜਿਹੇ ਲੱਖਾਂ ਪੌਦਿਆਂ ਅਤੇ ਕੀੜੇ-ਮਕੌੜਿਆਂ ਦੀਆਂ ਪ੍ਰਜਾਤੀਆਂ ਹਨ ਜਿਨ੍ਹਾਂ ਦੀ ਹਾਲੇ ਵੀ ਖੋਜ ਕਰਨਾ ਬਾਕੀ ਹੈ ਹਾਲਾਂਕਿ ਇਹ ਜੰਗਲ ਮਨੁੱਖੀ ਜੀਵਨ ਤੋਂ ਕਾਫੀ ਦੂਰ ਹਨ ਪਰ ਅਸੀਂ ਹਰ ਰੋਜ਼ ਜਿਹੜੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਉਹ ਚੀਜ਼ਾਂ ਇਨ੍ਹਾਂ ਹੀ ਜੰਗਲਾਂ ਤੋਂ ਆਉਂਦੀਆਂ ਹਨ

  • ਬਰਸਾਤੀ ਜੰਗਲਾਂ ਦੇ ਪੌਦਿਆਂ ਤੋਂ 120 ਤਰ੍ਹਾਂ ਦੀਆਂ ਦਵਾਈਆਂ ਪ੍ਰਾਪਤ ਹੁੰਦੀਆਂ ਹਨ
  • ਅਦਰਕ, ਕਾਲੀ ਮਿਰਚ, ਦਾਲਚੀਨੀ, ਹਲਦੀ, ਲਾਲ ਮਿਰਚ ਆਦਿ ਮਸਾਲੇ ਬਰਸਾਤੀ ਜੰਗਲਾਂ ਤੋਂ ਹੀ ਪ੍ਰਾਪਤ ਹੁੰਦੇ ਹਨ
  • ਰਬੜ, ਬਾਂਸ ਵਰਗੇ ਉਪਯੋਗੀ ਸਾਮਾਨ ਬਰਸਾਤੀ ਜੰਗਲਾਂ ਦੀ ਹੀ ਦੇਣ ਹਨ
  • ਅਨਾਨਾਸ, ਅਮਰੂਦ ਵਰਗੇ ਫਲ ਵੀ ਇੱਥੇ ਹੁੰਦੇ ਹਨ
  • ਮੱਕੀ, ਸ਼ਕਰਕੰਦੀ ਵਰਗੀਆਂ ਸਬਜ਼ੀਆਂ ਵੀ ਇੱਥੇ ਹੁੰਦੀਆਂ ਹਨ

ਵਿਸ਼ਵ ਭਰ ’ਚ ਬਰਸਾਤੀ ਜੰਗਲ ਇੱਕ ਕਰੋੜ 60 ਲੱਖ ਵਰਗ ਕਿਲੋਮੀਟਰ ਖੇਤਰ ’ਚ ਫੈਲੇ ਸਨ ਪਰ 1975 ਦੇ ਆਉਂਦੇ-ਆਉਂਦੇ ਘਟ ਕੇ ਸਿਰਫ ਇੱਕ ਕਰੋੜ ਵਰਗ ਕਿਲੋਮੀਟਰ ਖੇਤਰ ’ਚ ਹੀ ਰਹਿ ਗਏ ਖੁਰਾਕ ਅਤੇ ਖੇਤੀਬਾੜੀ ਸੰਗਠਨ ਅਨੁਸਾਰ 1981 ਤੋਂ 85 ਦੌਰਾਨ ਹਰ ਸਾਲ 40 ਲੱਖ ਹੈਕਟੇਅਰ ਬਰਸਾਤੀ ਜੰਗਲ ਖ਼ਤਮ ਹੋ ਗਏ ਜੋ ਕਿ ਕੁੱਲ ਬਰਸਾਤੀ ਜੰਗਲਾਂ ਦਾ ਇੱਕ ਪ੍ਰਤੀਸ਼ਤ ਹੈ ਜ਼ਾਹਿਰ ਹੈ ਕਿ ਇਸ ਨਾਲ ਜੈਵਿਕ ਵਿਭਿੰਨਤਾ ਦੀ ਵੀ ਵਿਆਪਕ ਤਬਾਹੀ ਹੋਈ ਹੈ ਅਨੁਮਾਨ ਹੈ ਕਿ ਜੇਕਰ ਜੰਗਲ ਇਸੇ ਰਫਤਾਰ ਨਾਲ ਖ਼ਤਮ ਹੁੰਦੇ ਰਹੇ ਤਾਂ ਸਾਲ 2025 ਤੱਕ ਸਿਰਫ ਐਮਾਜ਼ਾਨ, ਗੁਆਨਾ ਅਤੇ ਜੈਰੇ ’ਚ ਹੀ ਸੰਘਣੇ ਜੰਗਲ ਬਚਣਗੇ ਇਸੇ ਕਾਰਨ 2025 ਤੱਕ ਇਕੱਲੇ ਬੂਟਿਆਂ ਦੀਆਂ ਹੀ 60 ਹਜ਼ਾਰ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ

ਬਰਸਾਤੀ ਜੰਗਲ ਧਰਤੀ ਦੇ 14 ਪ੍ਰਤੀਸ਼ਤ ਹਿੱਸੇ ’ਤੇ ਫੈਲਿਆ ਹੋਣਾ ਚਾਹੀਦਾ ਹੈ ਪਰ ਇਹ ਘੱਟ ਹੋ ਕੇ ਸਿਰਫ 6 ਪ੍ਰਤੀਸ਼ਤ ਹੀ ਰਹਿ ਗਿਆ ਹੈ ਅਤੇ ਹਰ ਸੈਕਿੰਡ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ ਹੈ ਇਨ੍ਹਾਂ ਨੂੰ ਅੱਜ ਬਹੁਤ ਤੇਜ਼ੀ ਨਾਲ ਨਸ਼ਟ ਕੀਤਾ ਜਾ ਰਿਹਾ ਹੈ, ਹਰ ਮਿੰਟ 2 ਹਜ਼ਾਰ ਤੋਂ ਵੱਧ ਰੁੱਖ ਨਸ਼ਟ ਹੋ ਰਹੇ ਹਨ ਇਸ ਦੇ ਨਾਲ ਲੋਕਾਂ ਨੂੰ ਇਹ ਵੀ ਅਹਿਸਾਸ ਹੋ ਰਿਹਾ ਹੈ ਕਿ ਇਹ ਜੰਗਲ ਨਸ਼ਟ ਕਰਨ ਲਈ ਨਹੀਂ ਹਨ ਸਗੋਂ ਸਾਡੇ ਬੱਚਿਆਂ ਲਈ ਤੋਹਫਾ ਹਨ -ਨਰਿੰਦਰ ਦੇਵਾਂਗਣ