ਸੰਤਾਂ ਦਾ ਪੈਗ਼ਾਮ ਇਨਸਾਨ ਨੂੰ ਇਨਸਾਨ ਨਾਲ ਜੋੜੋ -ਸੰਪਾਦਕੀ
ਸੰਤਾਂ ਦਾ ਸ੍ਰਿਸ਼ਟੀ ’ਤੇ ਆਗਮਨ ਹਮੇਸ਼ਾ ਸੁਖਕਾਰੀ ਹੁੰਦਾ ਹੈ ਸੱਚੇ ਸੰਤ ਆਪਣੇ ਪਰਉਪਕਾਰੀ ਕਾਰਜਾਂ ਰਾਹੀਂ ਹਮੇਸ਼ਾ ਅਤੇ ਹਰ ਸਮੇਂ ਸ੍ਰਿਸ਼ਟੀ ਦਾ ਭਲਾ ਸੋਚਦੇ ਹਨ ਅਤੇ ਹਮੇਸ਼ਾ ਭਲਾ ਕਰਦੇ ਹਨ ਸੰਤਾਂ ਦਾ ਦੁਨੀਆਂ ਦੇ ਪ੍ਰਤੀ ਇਹੀ ਸੱਚ ਦਾ ਪੈਗਾਮ ਹੈ ਕਿ ਇਨਸਾਨ ਨੂੰ ਇਨਸਾਨ ਨਾਲ ਜੋੜੋ ਇਨਸਾਨ ਨੂੰ ਧਰਮਾਂ ਨਾਲ ਜੋੜੋ ਤੇੇ ਇਨਸਾਨ ਨੂੰ ਭਗਵਾਨ ਨਾਲ ਜੋੜੋ ਸੰਤ ਸਦੀਆਂ ਤੋਂ ਹੀ ਸ੍ਰਿਸ਼ਟੀ ਦੇ ਪ੍ਰਤੀ ਆਪਣਾ ਇਹ ਸ਼ੁੱਭ ਕਰਮ ਕਰਦੇ ਆ ਰਹੇ ਹਨ ਇਹੀ ਈਸ਼ਵਰੀ-ਪੈਗ਼ਾਮ ਸੱਚੇ ਰੂਹਾਨੀ ਸੰਤ, ਪੀਰ-ਫਕੀਰ ਸ੍ਰਿਸ਼ਟੀ ’ਤੇ ਲੈ ਕੇ ਆਉਂਦੇ ਹਨ ਅਜਿਹੇ ਪਰਉਪਕਾਰੀ ਸੰਤ ਆਪਣੇ ਪਰਉਪਕਾਰੀ ਕਾਰਜਾਂ ਰਾਹੀਂ ਹਮੇਸ਼ਾ ਸ੍ਰਿਸ਼ਟੀ, ਭਾਵ ਪੂਰੀ ਮਾਨਵਤਾ ਦਾ ਭਲਾ ਕਰਦੇ ਹਨ
ਉਨ੍ਹਾਂ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਦੀਆਂ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਇਨਸਾਨੀਅਤ ਦੀ ਸਿੱਖਿਆ ਦੇਣਾ, ਇਨਸਾਨ ਨੂੰ ਇਨਸਾਨ ਨਾਲ ਜੋੜਨਾ ਅਤੇ ਇਨਸਾਨ ਨੂੰ ਭਗਵਾਨ ਨਾਲ ਜੋੜਨਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਤੇ ਨੇਕੀ-ਭਲਾਈ ਦੀ ਸਿੱਖਿਆ ਦੇਣਾ ਹੁੰਦਾ ਹੈ ਸੰਤਾਂ ਦਾ ਮਾਨਵਤਾ ਹਿੱਤ ’ਚ ਇਹ ਪਰਉਪਕਾਰੀ ਕਰਮ ਆਦਿ ਜੁਗਾਦਿ ਤੋਂ ਹੀ ਜਿਉਂ ਦਾ ਤਿਉਂ ਚੱਲਿਆ ਆ ਰਿਹਾ ਹੈ
ਅਸੀਂ ਇੱਥੇ ਗੱਲ ਕਰ ਰਹੇ ਹਾਂ ਡੇਰਾ ਸੱਚਾ ਸੌਦਾ ਦੀ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1948 ’ਚ ਡੇਰਾ ਸੱਚਾ ਸੌਦਾ ਦੇ ਨਾਂਅ ਨਾਲ ਇਸ ਸਰਵ-ਧਰਮ ਮਾਨਵਤਾ ਭਲਾਈ ਕੇਂਦਰ ਦੀ ਸਥਾਪਨਾ ਕੀਤੀ ਪੂਜਨੀਕ ਬੇਪਰਵਾਹ ਜੀ ਨੇ ਮਾਨਵਤਾ ਭਲਾਈ ਅਤੇ ਧਰਮਾਂ ਦੀ ਜੋ ਪਵਿੱਤਰ ਸਿੱਖਿਆ ਲੋਕਾਂ ਨੂੰ ਦਿੱਤੀ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਸ ਡੇਰਾ ਸੱਚਾ ਸੌਦਾ ਦਰਬਾਰ ’ਚ ਬਤੌਰ ਦੂਜੀ ਪਾਤਸ਼ਾਹੀ ਦੇ ਰੂਪ ’ਚ ਪੂਜਨੀਕ ਬੇਪਰਵਾਹ ਜੀ ਦੀਆਂ ਇਨ੍ਹਾਂ ਪਾਕ-ਪਵਿੱਤਰ ਸਿੱਖਿਆਵਾਂ ਨੂੰ (ਦੁਨੀਆਂ ਭਰ ’ਚ) ਜਨ-ਜਨ ਤੱਕ ਪਹੁੰਚਾਇਆ ਉਪਰੰਤ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਸ ਪਵਿੱਤਰ ਦਰਬਾਰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ ਡੇਰਾ ਸੱਚਾ ਸੌਦਾ ਦੀਆਂ ਪੂਜਨੀਕ ਤਿੰਨੋਂ ਪਾਤਸ਼ਾਹੀਆਂ ਇੱਕ ਹੀ ਰੂਪ ਹਨ
ਅਤੇ ਇੱਕ ਹੀ ਮਹਾਨ ਸ਼ਕਤੀ ਦਾ ਨਾਂਅ ਹਨ ਪੂਜਨੀਕ ਪਰਮ ਪਿਤਾ ਜੀ ਨੇ ਇਹ ਸਪੱਸ਼ਟ ਫ਼ਰਮਾਇਆ ਕਿ ‘ਹਮ ਥੇ, ਹਮ ਹੈਂ ਔਰ ਹਮ ਹੀ ਰਹੇਂਗੇ’ ਆਦਿ-ਜੁਗਾਦਿ ਦੀ ਉਹੀ ਈਸ਼ਵਰੀ-ਸ਼ਕਤੀ ਅੱਜ ਡੇਰਾ ਸੱਚਾ ਸੌਦਾ ਦੇ ਪੂਜਨੀਕ ਮੌਜੂਦਾ ਗੁਰੂ ਜੀ ਦੇ ਰੂਪ ’ਚ ਜਿਉਂ ਦੀ ਤਿਉਂ ਕੰਮ ਕਰ ਰਹੀ ਹੈ ਪੂਜਨੀਕ ਗੁਰੂ ਜੀ ਨੇ ਕੁੱਲ ਦੁਨੀਆਂ ਨੂੰ ਸੱਚ ਦੇ ਰਸਤੇ ’ਤੇ ਚਲਾਉਣ ਅਤੇ ਪੂਰੀ ਸ੍ਰਿਸ਼ਟੀ ਦੀ ਭਲਾਈ ਲਈ ਡੇਰਾ ਸੱਚਾ ਸੌਦਾ ’ਚ 170 ਮਾਨਵਤਾ ਭਲਾਈ ਦੇ ਕਾਰਜ ਸ਼ੁਰੂ ਕੀਤੇ ਹੋਏ ਹਨ ਆਪ ਜੀ ਦੀ ਪ੍ਰੇਰਨਾ ਨਾਲ ਦੇਸ਼-ਵਿਦੇਸ਼ ਦੀ ਲਗਭਗ ਅੱਠ ਕਰੋੜ ਸਾਧ-ਸੰਗਤ ਇਨ੍ਹਾਂ ਪਵਿੱਤਰ ਕਾਰਜਾਂ ਨਾਲ ਜੁੜ ਕੇ ਤਨ-ਮਨ-ਧਨ ਨਾਲ ਮਾਨਵਤਾ ਤੇ ਸਮਾਜ ਭਲਾਈ ਦੇ ਕਾਰਜ ਕਰ ਰਹੀ ਹੈ
ਪੂਜਨੀਕ ਗੁਰੂ ਜੀ ਦੇ ਇਹਨਾਂ ਮਾਨਵਤਾ ਤੇ ਸਮਾਜ ਭਲਾਈ ਦੇ ਸਾਰੇ 170 ਪੁੰਨ ਕਾਰਜਾਂ ’ਚੋਂ 79 ਤੋਂ ਜ਼ਿਆਦਾ ਕਾਰਜ ਵਿਸ਼ਵ-ਰਿਕਾਰਡ ਵੀ ਬਣ ਚੁੱਕੇ ਹਨ ਅਤੇ ਇਹ ਸਿਲਸਿਲਾ ਅੱਜ ਵੀ ਜਿਉਂ ਦਾ ਤਿਉਂ ਚੱਲ ਰਿਹਾ ਹੈ ਆਪ ਜੀ ਦੇ ਪਵਿੱਤਰ ਮਾਰਗ-ਦਰਸ਼ਨ ’ਚ ਡੇਰਾ ਸੱਚਾ ਸੌਦਾ ਆਪਣੇ ਨੇਕ ਤੇ ਪਰਉਪਕਾਰੀ ਕਾਰਜਾਂ ਰਾਹੀਂ ਅੱਜ ਪੂਰੇ ਵਿਸ਼ਵ ’ਚ ਆਪਣੀ ਪਹਿਚਾਣ ਬਣਾ ਚੁੱਕਾ ਹੈ ਪੂਜਨੀਕ ਗੁਰੂ ਜੀ ਦੇ ਇਹ ਪਵਿੱਤਰ ਬਚਨ ਕਿ ਜੇਕਰ ਸਾਰੀ ਦੁਨੀਆਂ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦਾ ਅਨੁਸਰਨ ਕਰਦੇ ਹੋਏ ‘ਕਿ ਇਨਸਾਨ ਨੂੰ ਇਨਸਾਨ ਨਾਲ ਤੇ ਇਨਸਾਨ ਨੂੰ ਧਰਮਾਂ ਅਤੇ ਇਨਸਾਨ ਨੂੰ ਭਗਵਾਨ ਨਾਲ ਜੋੜਨ ਦੀ ਪਵਿੱਤਰ ਸਿੱਖਿਆ ਨੂੰ ਇਸ ਪਲ ਅਪਣਾ ਲਏ ਅਤੇ ਪਰਮ ਪਿਤਾ ਪਰਮਾਤਮਾ ਨੂੰ ਦੁਆ ਹੈ ਕਿ ਅਜਿਹਾ ਹੋ ਜਾਵੇੇ, ਤਾਂ ਅਗਲੇ ਹੀ ਪਲ ਇਹ ਧਰਤੀ ਤੇ ਸਵਰਗ-ਜੰਨਤ ਜਿਹਾ ਨਜ਼ਾਰਾ ਬਣ ਜਾਵੇ ਅਤੇ ਇਸ ਧਰਤੀ ’ਤੇ ਕੋਈ ਗੈਰ ਨਾ ਹੋਵੇ, ਅਤੇ ਸਭ ਆਪਣੇ ਭਾਵ ਇੱਕ ਹੀ ਬਣ ਜਾਣ
ਸੱਚੇ ਸੰਤ ਹਮੇਸ਼ਾ ਸ੍ਰਿਸ਼ਟੀ ਦਾ ਭਲਾ ਕਰਨ ਅਤੇ ਪਰਮ ਪਿਤਾ ਪਰਮਾਤਮਾ ਤੋਂ ਬੇਮੁੱਖ ਹੋਏ ਲੋਕਾਂ ਨੂੰ ਰਾਮ-ਨਾਮ ਦੁਆਰਾ ਉਹਨਾਂ ਦੇ ਨਸ਼ੇ ਆਦਿ ਬੁਰਾਈਆਂ ਨੂੰ ਛੁਡਵਾ ਕੇ ਉਸੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਰੂਪੀ ਅਲੌਕਿਕ-ਸ਼ਕਤੀ ਨਾਲ ਜੋੜਨ ਆਉਂਦੇ ਹਨ ਅਤੇ ਡੇਰਾ ਸੱਚਾ ਸੌਦਾ ਦਾ ਇਹੀ ਪਰਉਪਕਾਰੀ ਕਰਮ ਡੇਰਾ ਸੱਚਾ ਸੌਦਾ ਰਾਹੀਂ ਅੱਜ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਸਮੁੱਚੇ ਜੀਵ-ਜਗਤ ਦੇ ਪ੍ਰਤੀ ਦਿਨ-ਰਾਤ ਇੱਕ ਕਰਦੇ ਹੋਏ ਜਨ-ਜਨ ਤੱਕ ਪਹੁੰਚਾ ਰਹੇ ਹਨ ਇਹੀ ਸੱਚਾ ਸੌਦਾ ਦਾ ਮੋਟਿਵ ਹੈ, ਇਹੀ ਗੁਰੂ ਜੀ ਦਾ ਉਦੇਸ਼ ਹੈ ਅਤੇ ਕੁੱਲ ਜੀਵ-ਜਗਤ ਦੀ ਭਲਾਈ ਲਈ ਉਹ ਰਾਤ-ਦਿਨ ਪਰਮ ਪਿਤਾ ਪਰਮੇਸ਼ਵਰ ਨੂੰ ਹਮੇਸ਼ਾ ਦੁਆ ਵੀ ਕਰਦੇ ਹਨ ਅਤੇ ਹਮੇਸ਼ਾ ਯਤਨਸ਼ੀਲ ਵੀ ਹਨ