Home & Car Loan ਘਰ ਅਤੇ ਕਾਰ ਲੋਨ ਲੈਣਾ ਹੈ ਤਾਂ ਜ਼ਰੂਰ ਕਰੋ ਡਾਊਨ ਪੇਮੈਂਟ

ਸਕੂਨ ਨਾਲ ਰਹਿਣ ਲਈ ਆਪਣਾ ਇੱਕ ਘਰ ਅਤੇ ਆਰਾਮਦਾਇਕ ਆਵਾਜਾਈ ਲਈ ਇੱਕ ਕਾਰ, ਇਹ ਦੋਵੇਂ ਹੀ ਹੁਣ ਜ਼ਰੂਰੀ ਹੋ ਗਏ ਹਨ, ਪਰ ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਲਈ ਸਾਨੂੰ ਇੱਕ ਵੱਡੀ ਰਕਮ ਦੀ ਜ਼ਰੂਰਤ ਪੈਂਦੀ ਹੈ ਅਕਸਰ ਅੱਜ-ਕੱਲ੍ਹ ਜ਼ਿਆਦਾਤਰ ਲੋਕ ਇਨ੍ਹਾਂ ਜ਼ਰੂਰਤਾਵਾਂ ਨੂੰ ਪੂਰਾ ਕਰਨ ਲਈ ਲੋਨ ਦਾ ਸਹਾਰਾ ਲੈਂਦੇ ਹਨ, ਜਿਸਨੂੰ ਚੁਕਾਉਣ ’ਚ ਕਈ ਸਾਲ ਲੱਗ ਜਾਂਦੇ ਹਨ ਇਸ ਲਈ ਲੋਨ ਲੈਣਾ ਬਹੁਤ ਵੱਡਾ ਫੈਸਲਾ ਹੁੰਦਾ ਹੈ ਜਿਸਦਾ ਅਸਰ ਵਰਤਮਾਨ ਅਤੇ ਭਵਿੱਖ ਦੀ ਵਿੱਤੀ ਸਥਿਤੀ ਅਤੇ ਫੈਸਲਿਆਂ ’ਤੇ ਪੈਂਦਾ ਹੈ

ਜੇਕਰ ਤੁਸੀਂ ਵੀ ਘਰ ਜਾਂ ਕਾਰ ਖਰੀਦਣ ਲਈ ਲੋਨ ਲੈਣ ਦਾ ਵਿਚਾਰ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਤੁਸੀਂ ਪੂਰੀ ਵਿੱਤੀ ਤਿਆਰੀ ਕਰੋ ਤਾਂ ਕਿ ਇਹ ਲੋਨ ਤੁਹਾਡੇ ਅੱਜ ਅਤੇ ਆਉਣ ਵਾਲੇ ਕੱਲ੍ਹ ਨੂੰ ਪ੍ਰਭਾਵਿਤ ਨਾ ਕਰੇ

ਵਿੱਤੀ ਸਥਿਤੀ ਦਾ ਮੁੱਲਾਂਕਣ:

ਇਹ ਜ਼ਰੂਰੀ ਹੈ ਕਿ ਤੁਸੀਂ ਹੋਮ ਅਤੇ ਕਾਰ ਲੋਨ ਵਰਗੀਆਂ ਵੱਡੀਆਂ ਜਿੰਮੇਵਾਰੀਆਂ ਲੈਣ ਤੋਂ ਪਹਿਲਾਂ ਆਪਣੀ ਵਿੱਤੀ ਸਥਿਤੀ ਦਾ ਅਸਲ ਮੁੱਲਾਂਕਣ ਕਰੋ ਤੁਹਾਡੀ ਵਰਤਮਾਨ ਆਮਦਨ ਕਿੰਨੀ ਹੈ ਅਤੇ ਨੇੜਲੇ ਭਵਿੱਖ ’ਚ ਉਸ ’ਚ ਵਾਧੇ ਦੀਆਂ ਕੀ ਸੰਭਾਵਨਾਵਾਂ ਹਨ ਤੁਸੀਂ ਵਰਤਮਾਨ ਖਰਚਿਆਂ ਦੀ ਸੂਚੀ ਬਣਾਓ ਅਤੇ ਦੇਖੋ ਕਿ ਕੀ ਉਸ ’ਚ ਕਿਤੇ ਕਮੀ ਦੀ ਗੁੰਜਾਇਸ਼ ਹੈ ਇੱਕ ਸ਼ਬਦ ’ਚ ਕਹੀਏ ਤਾਂ ਆਪਣਾ ਬਜਟ ਬਣਾਓ ਤਾਂ ਕਿ ਬਾਅਦ ’ਚ ਵਿੱਤੀ ਸੰਕਟ ਤੋਂ ਬਚਿਆ ਜਾ ਸਕੇ ਪਹਿਲਾਂ ਤੋਂ ਚੱਲ ਰਹੇ ਲੋਨ ਨੂੰ ਜਿੰਨਾ ਜਲਦੀ ਹੋ ਸਕੇ ਬੰਦ ਕਰਨ ਦੀ ਵੀ ਜ਼ਰੂਰਤ ਹੋ ਸਕਦੀ ਹੈ ਤਾਂ ਕਿ ਤੁਸੀਂ ਵੱਡੇ ਲੋਨ ਦੀਆਂ ਕਿਸ਼ਤਾਂ ਚੁਕਾਉਣ ਲਈ ਆਰਥਿਕ ਤੌਰ ’ਤੇ ਪਹਿਲੂ ਬਣ ਸਕੋ

Also Read:  ਆਪਦੇ ਘਰ ਲੜਕਾ ਹੋਵੇਗਾ, ਜੋ ਸਭ ਤੋਂ ਅਲੱਗ ਹੀ ਹੋਵੇਗਾ! -ਸਤਿਸੰਗੀਆਂ ਦੇ ਅਨੁਭਵ

ਡਾਊਨ ਪੇਮੈਂਟ ਲਈ ਬੱਚਤ ਕਰੋ:

ਕੋਈ ਵੀ ਬੈਂਕ ਘਰ ਜਾਂ ਕਾਰ ਲਈ 100 ਫੀਸਦੀ ਕਰਜ਼ ਨਹੀਂ ਦਿੰਦਾ ਅਖੀਰ ਇਹ ਜ਼ਰੂਰੀ ਹੈ ਕਿ ਤੁਸੀਂ ਘਰ ਜਾਂ ਕਾਰ ਦੀ ਕੁੱਲ ਕੀਮਤ ਦਾ ਘੱਟ ਤੋਂ ਘੱਟ 20 ਫੀਸਦੀ ਡਾਊਨ ਪੇਮੈਂਟ ਜ਼ਰੂਰ ਕਰੋ, ਜਿਸ ਨਾਲ ਤੁਹਾਨੂੰ ਭਵਿੱਖ ’ਚ ਵਿੱਤੀ ਤੌਰ ’ਤੇ ਮੱਦਦ ਮਿਲੇਗੀ ਜੇਕਰ ਤੁਸੀਂ ਹਾਲੇ ਤੱਕ ਇਸ ਵਿਸ਼ੇ ’ਚ ਨਹੀਂ ਸੋਚਿਆ ਹੈ, ਤਾਂ ਅੱਜ ਹੀ ਬੱਚਤ ਸ਼ੁਰੂ ਕਰ ਦਿਓ ਤੁਸੀਂ ਜਿੰਨਾ ਜਿਆਦਾ ਡਾਊਨ ਪੇਮੈਂਟ ਕਰੋਂਗੇ, ਓਨਾ ਘੱਟ ਲੋਨ ਲੈਣਾ ਪਵੇਗਾ ਇਸ ਨਾਲ ਤੁਹਾਡੀ ਕਿਸਤ ਵੀ ਘੱਟ ਰਹੇਗੀ

ਦਸਤਾਵੇਜ਼ ਤਿਆਰ ਕਰੋ

ਘਰ ਜਾਂ ਕਾਰ ਲੋਨ ਦਾ ਬਿਨੈ ਕਰਨ ਲਈ ਆਮ ਤੌਰ ’ਤੇ 3 ਸਾਲਾਂ ਦੇ ਇਨਕਮ ਰਿਟਰਨ ਦੀ ਜ਼ਰੂਰਤ ਹੁੰਦੀ ਹੈ ਜੇਕਰ ਵਪਾਰੀ ਹੋ, ਤਾਂ 3 ਸਾਲਾਂ ਦੀ ਬੈਲੰਸ ਸ਼ੀਟ ਅਤੇ ਨਫੇ-ਨੁਕਸਾਨ ਖਾਤੇ ਦੀ ਜ਼ਰੂਰਤ ਵੀ ਪਵੇਗੀ ਇਨ੍ਹਾਂ ਸਾਰੇ ਕਾਗਜਾਤਾਂ ਨੂੰ ਸਮੇਂ ’ਤੇ ਰਿਟਰਨ ਆਦਿ ਫਾਈਲ ਟੈਕਸ ਇਕੱਠੇ ਕਰਨਾ ਸ਼ੁਰੂ ਕਰ ਦਿਓ

ਕ੍ਰੇਡਿਟ ਸਕੋਰ ’ਤੇ ਨਜ਼ਰ ਰੱਖੋ

ਬੈਂਕ ਤੋਂ ਲੋਨ ਲੈਣ ਲਈ ਇਹ ਜ਼ਰੂਰੀ ਹੈ ਕਿ ਬਿਲਾਂ ਅਤੇ ਕਰਜ਼ ਨੂੰ ਸਮੇਂ ’ਤੇ ਚੁਕਾਉਣ ਦਾ ਤੁਹਾਡਾ ਪਿਛਲਾ ਰਿਕਾਰਡ ਚੰਗਾ ਹੋਵੇ ਜੇਕਰ ਤੁਹਾਡਾ ਕੇ੍ਰਡਿਟ ਸਕੋਰ ਵਧੀਆ ਹੈ, ਤਾਂ ਤੁਸੀਂ ਘੱਟ ਵਿਆਜ ਦਰ ’ਤੇ ਲੋਨ ਲੈਣ ਲਈ ਆਪਣੇ ਬੈਂਕ ਨਾਲ ਮੁੱਲ ਭਾਅ ਕਰ ਸਕੋਂਗੇ ਇਸ ਲਈ ਪਹਿਲਾਂ ਆਪਣਾ ਕ੍ਰੇਡਿਟ ਸਕੋਰ ਪਤਾ ਕਰੋ ਅਤੇ ਉਸਨੂੰ ਉੱਚ ਪੱਧਰ ’ਤੇ ਬਣਾਏ ਰੱਖਣ ਲਈ ਕੇ੍ਰਡਿਟ ਕਾਰਡ ਦੇ ਬਿੱਲਾਂ ਅਤੇ ਹੋਰ ਕਰਜ਼ਿਆਂ ਦੀਆਂ ਕਿਸਤਾਂ ਦਾ ਸਮੇਂ ’ਤੇ ਭੁਗਤਾਨ ਕਰੋ ਆਮਤੌਰ ’ਤੇ ਜੇਕਰ ਤੁਸੀਂ ਆਪਣੇ ਕ੍ਰੇਡਿਟ ਕਾਰਡ ਦੀ ਕੁੱਲ ਮਨਜ਼ੂਰ ਲਿਮਟ ਦਾ 30 ਫੀਸਦੀ ਤੱਕ ਇਸਤੇਮਾਲ ਕਰਦੇ ਹੋ, ਤਾਂ ਇਸਨੂੰ ਵਧੀਆ ਮੰਨਿਆ ਜਾਂਦਾ ਹੈ

ਐਮਰਜੈਂਸੀ ਫੰਡ ਬਣਾਓ:

ਉਪਰੋਕਤ ਖਰਚਿਆਂ ਤੋਂ ਇਲਾਵਾ ਇੱਕ ਐਮਰਜੈਂਸੀ ਫੰਡ ਬਣਾਉਣਾ ਜ਼ਰੂਰੀ ਹੈ ਜਿਸ ਨਾਲ ਜੇਕਰ ਕੋਈ ਸਿਹਤ ਖਰਚ ਜਾਂ ਨੌਕਰੀ ਦੇ ਕਿਸੇ ਕਾਰਨ ਨਾਲ ਵਿੱਤੀ ਮੁਸ਼ਕਲ ਆ ਜਾਵੇ, ਤਾਂ ਵੀ ਤੁਹਾਡਾ ਕੰਮ ਸਹੀ ਚੱਲਦਾ ਰਹੇ ਆਮਤੌਰ ’ਤੇ 3 ਤੋਂ 6 ਮਹੀਨਿਆਂ ਦੇ ਖਰਚਿਆਂ ਦੇ ਸਮਾਨ ਰਕਮ ਐਮਰਜੈਂਸੀ ਫੰਡ ’ਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ’ਚ ਅਨੁਮਾਨਿਤ ਕਿਸ਼ਤਾਂ ਵੀ ਜੋੜ ਲਓ

Also Read:  Success Tips: ਕਾਮਯਾਬੀ ਲਈ ਹੋਵੇ ਦਮਦਾਰ ਆਈਡੀਆ

ਹੋਰ ਖਰਚਿਆਂ ਨੂੰ ਧਿਆਨ ’ਚ ਰੱਖੋ:

ਘਰ ਜਾਂ ਕਾਰ ਦੀ ਕੀਮਤ ’ਚ ਮੁੱਲ ਲਾਗਤ ਤੋਂ ਇਲਾਵਾ ਵੀ ਕੁਝ ਜ਼ਰੂਰੀ ਖਰਚ ਹੁੰਦੇ ਹਨ, ਜਿਵੇਂ ਰਜਿਸਟਰੀ ਅਤੇ ਆਰਟੀਓ ਫੀਸ, ਵਕੀਲ ਅਤੇ ਬਰੋਕਰ ਦੀ ਫੀਸ, ਪ੍ਰੋਪਰਟੀ, ਕਾਰ ਅਤੇ ਤੁਹਾਡੇ ਖੁਦ ਦੇ ਜੀਵਨ ਬੀਮਾ ਦਾ ਪ੍ਰੀਮੀਅਮ, ਮਕਾਨ ਜਾਂ ਕਾਰ ਦੀ ਮੁਰੰਮਤ ਆਦਿ ਇਨ੍ਹਾਂ ਸਾਰੇ ਖਰਚਿਆਂ ਨੂੰ ਧਿਆਨ ਨਾਲ ਆਪਣੇ ਬਜ਼ਟ ’ਚ ਸ਼ਾਮਲ ਕਰੋ

ਡਾਊਨ ਪੇਮੈਂਟ ਲਈ ਪੈਸਾ ਇਕੱਠਾ ਕਰਨ ਦੇ ਤਰੀਕੇ:

  • ਡਾਊਨ ਪੇਮਂੈਟ ਲਈ ਬੱਚਤ ਕਰਨਾ ਸਭ ਤੋਂ ਵਧੀਆ ਤਰੀਕਾ ਹੈ ਇਸਦੇ ਲਈ ਤੁਹਾਨੂੰ ਨਿਯਮਤ ਤੌਰ ’ਤੇ ਪੈਸਾ ਇਕੱਠਾ ਕਰਨ ਦੀ ਯੋਜਨਾ ਬਣਾਉਣੀ ਹੋਵੇਗੀ
  • ਤੁਸੀਂ ਆਪਣੇ ਨਿਵੇਸ਼ ਤੋਂ ਪ੍ਰਾਪਤ ਲਾਭ ਦੀ ਵਰਤੋਂ ਡਾਊਨ ਪੇਮੈਂਟ ਲਈ ਕਰ ਸਕਦੇ ਹੋ
  • ਤੁਸੀਂ ਪਰਿਵਾਰ ਜਾਂ ਦੋਸਤਾਂ ਨਾਲ ਡਾਊਨ ਪੇਮੈਂਟ ਲਈ ਤੋਹਫੇ ਪ੍ਰਾਪਤ ਕਰ ਸਕਦੇ ਹੋ
  • ਤੁਸੀਂ ਵਿਅਕਤੀਗਤ ਕਰਜ਼ ਜਾਂ ਪਰਿਵਾਰ ਤੋਂ ਕਰਜ਼ ਲੈ ਕੇ ਡਾਊਨ ਪੇਮੈਂਟ ਲਈ ਰਕਮ ਪ੍ਰਾਪਤ ਕਰ ਸਕਦੇ ਹੋ