ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ ਬਣਾਓ ਖਾਸ ਪਲਾਨ ਮੌਜ-ਮਸਤੀ ਦੇ ਨਾਲ ਕਰੋ ਫਾਇਦੇ ਦੀ ਗੱਲ
ਗਰਮੀ ਦੀਆਂ ਛੁੱਟੀਆਂ ਮੇਰੇ ਅਤੇ ਮੇਰੇ ਪਰਿਵਾਰ ਦੇ ਪਸੰਦੀਦਾ ਸਮੇਂ ’ਚੋਂ ਇੱਕ ਹਨ, ਕਿਉਂਕਿ ਸਾਡੇ ਲਈ ਇਹ ਤਣਾਅ ਮੁਕਤ ਯਾਤਰਾਵਾਂ ’ਤੇ ਜਾਣ ਅਤੇ ਕੁਦਰਤ ਦੇ ਨੇੜੇ ਜਾਣ ਦਾ ਇੱਕ ਆਦਰਸ਼ ਸਮਾਂ ਹੈ ਆਮ ਤੌਰ ’ਤੇ ਇਨ੍ਹਾਂ ਛੁੱਟੀਆਂ ’ਚ ਨਾਨਾ-ਨਾਨੀ ਨੂੰ ਮਿਲਣ ਜਾਂਦੇ ਹਨ ਜਾਂ ਪਰਿਵਾਰ ਅਤੇ ਦੋਸਤਾਂ ਨਾਲ ਘੁੰਮਣ ਨਿੱਕਲ ਜਾਂਦੇ ਹਨ ਇਨ੍ਹਾਂ ਛੁੱਟੀਆਂ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇਸ ਦੌਰਾਨ ਪਰਿਵਾਰ ਨਾਲ ਬਿਤਾਇਆ ਗਿਆ ਸਮਾਂ ਸਾਡੇ ਜੀਵਨ ਭਰ ਦੀਆਂ ਯਾਦਾਂ ਬਣ ਜਾਂਦਾ ਹੈ
ਕੁਝ ਅਜਿਹੀ ਮਨੋਦਸ਼ਾ ਹਰ ਵਿਦਿਆਰਥੀ ਦੀ ਰਹਿੰਦੀ ਹੈ, ਜੋ ਅਕਸਰ ਪੜ੍ਹਾਈ ਦੇ ਅਕੇਵੇਂ ਤੋਂ ਨਿੱਕਲ ਕੇ ਕੁਝ ਪਲ ਕੁਦਰਤ ਦੀ ਗੋਦ ’ਚ ਅਤੇ ਸਮਾਜਿਕ ਰਿਸ਼ਤਿਆਂ ਦੀ ਬੁਨਿਆਦ ’ਚ ਬਿਤਾਉਣਾ ਚਾਹੁੰਦਾ ਹੈ 15 ਸਾਲ ਦੀ ਰਹਿਮਤਪ੍ਰੀਤ ਦੱਸਦੀ ਹੈ ਕਿ ਗਰਮੀ ਦੀਆਂ ਛੁੱਟੀਆਂ ਸਾਲ ਦਾ ਸਭ ਤੋਂ ਮਜ਼ੇਦਾਰ ਟਾਈਮ ਹੁੰਦਾ ਹੈ, ਕਿਉਂਕਿ ਮੈਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ ਮੈਂ ਅਪਰੈਲ-ਮਈ ’ਚ ਹੀ ਆਪਣੀਆਂ ਗਰਮੀ ਦੀਆਂ ਛੁੱਟੀਆਂ ਦੀ ਯੋਜਨਾ ਬਣਾਉਣਾ ਸ਼ੁਰੂ ਕਰ ਦਿੰਦੀ ਹਾਂ ਹੋਸਟਲ ਦੇ ਬੰਦ ਕਮਰੇ ਤੋਂ ਖੁੱਲ੍ਹੀ ਹਵਾ ’ਚ ਸਾਹ ਲੈਣ ਦੀ ਤਲਬ ਐਨੀ ਜ਼ਿਆਦਾ ਹੁੰਦੀ ਹੈ ਕਿ ਗਰਮੀ ਦੀਆਂ ਛੁੱਟੀਆਂ ਦੇ ਬਹਾਨੇ ਆਪਣੇ ਪਰਿਵਾਰ ਭਾਵ ਦਾਦਾ-ਦਾਦੀ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਉਨ੍ਹਾਂ ਦੀਆਂ ਮਿੱਠੀਆਂ-ਮਿੱਠੀਆਂ, ਪਿਆਰੀਆਂ-ਪਿਆਰੀਆਂ ਗੱਲਾਂ, ਝਾੜ-ਝੰਬ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ
7ਵੀਂ ਜਮਾਤ ’ਚ ਦਾਖਲਾ ਲੈਣ ਵਾਲੇ ਨੂਰਜੋਤ ਨੇ ਵੀ ਇਸ ਵਾਰ ਛੁੱਟੀਆਂ ਨੂੰ ਲੈ ਕੇ ਖਾਸ ਪਲਾਨ ਤਿਆਰ ਕੀਤਾ ਹੈ ਉਸ ਦਾ ਕਹਿਣਾ ਹੈ ਕਿ ਇਸ ਵਾਰ ਉਹ ਖੇਡਾਂ ਦਾ ਜੰਮ ਕੇ ਅਨੰਦ ਲਏਗਾ, ਕਿਉਂਕਿ ਪੜ੍ਹਾਈ ਦੇ ਇਸ ਦੌਰ ’ਚ ਉਹ ਹਾਲੇ ਇਸ ਤੋਂ ਅਛੂਤਾ ਹੀ ਹੈ ਉਸ ਦਾ ਕੋਈ ਹਿੱਲ ਸਟੇਸ਼ਨ ਵੀ ਘੁੰਮਣ ਜਾਣ ਦਾ ਇਰਾਦਾ ਹੈ ਤਾਂ ਕਿ ਕੁਦਰਤ ਦੇ ਨਜ਼ਾਰੇ ਦੇਖਣ ਅਤੇ ਉਸਦੇ ਦਰਮਿਆਨ ਰਹਿਣ ਦਾ ਮਜ਼ਾ ਲਿਆ ਜਾ ਸਕੇ ਮੇਰੇ ਦਾਦਾ-ਦਾਦੀ ਨੇ ਕਈ ਹਿੱਲ ਸਟੇਸ਼ਨਾਂ ’ਤੇ ਫੈਲੀਆਂ ਵੱਖ-ਵੱਖ ਤਰ੍ਹਾਂ ਦੀਆਂ ਬਨਸਪਤੀਆਂ ਅਤੇ ਸੱਭਿਆਚਾਰਕ ਵਿਰਾਸਤਾਂ ਬਾਰੇ ਦੱਸਿਆ ਹੈ ਇਸ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ
ਇਹ ਛੁੱਟੀਆਂ ਮਾਪਿਆਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦੀਆਂ ਅਕਸਰ ਬੱਚੇ ਛੁੱਟੀ ਦੇ ਅਨੰਦ ਦੇ ਨਾਂਅ ’ਤੇ ਪੜ੍ਹਾਈ ਤੋਂ ਦੂਰ ਹੋਣ ਲੱਗਦੇ ਹਨ ਅਜਿਹੇ ’ਚ ਜਿੱਥੇ ਮਾਂ-ਬਾਪ ਨੂੰ ਉਨ੍ਹਾਂ ਦਾ ਹੋਮਵਰਕ ਪੂਰਾ ਕਰਵਾਉਣਾ ਹੁੰਦਾ ਹੈ, ਉੱਥੇ ਸਕੂਲ ਖੁੱਲ੍ਹਦੇ ਹੀ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਦਾ ਵੀ ਖਾਸ ਖਿਆਲ ਰੱਖਣਾ ਹੁੰਦਾ ਹੈ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨੂੰ ਅਪਣਾ ਕੇ ਮਾਂ-ਬਾਪ ਆਪਣੇ ਬੱਚਿਆਂ ਨੂੰ ਇਨ੍ਹਾਂ ਛੁੱਟੀਆਂ ’ਚ ਅਸਾਨੀ ਨਾਲ ਪੜ੍ਹਾਈ ਕਰਵਾ ਸਕਦੇ ਹਨ ਅਤੇ ਸਮਰ ਲਰਨਿੰਗ ਦਾ ਨੁਕਸਾਨ ਹੋਣ ਤੋਂ ਵੀ ਬੱਚ ਜਾਵੇਗਾ ਬੱਚਿਆਂ ਨੂੰ ਨਿਯਮਤ ਤੌਰ ’ਤੇ ਪੜ੍ਹਾਈ ਕਰਵਾਉਣ ਦੀ ਥਾਂ ਤੁਸੀਂ ਖੇਡਾਂ ਦਾ ਸਹਾਰਾ ਵੀ ਲੈ ਸਕਦੇ ਹੋ ਇਸ ਕੰਮ ’ਚ ਕੁਝ ਐਪ ਅਤੇ ਵੈੱਬਸਾਈਟਾਂ ਤੋਂ ਮੱਦਦ ਮਿਲ ਸਕਦੀ ਹੈ ਕਿਉਂਕਿ ਬੱਚਿਆਂ ਦਾ ਜ਼ਿਆਦਾਤਰ ਸਮਾਂ ਸਕ੍ਰੀਨ ਦੇ ਸਾਹਮਣੇ ਹੀ ਬੀਤਦਾ ਹੈ ਤਾਂ ਅਜਿਹੇ ’ਚ ਇਨ੍ਹਾਂ ਐਪਸ ਦੇ ਜ਼ਰੀਏ ਉਨ੍ਹਾਂ ਦੇ ਸਕ੍ਰੀਨ ਟਾਈਮ ਨੂੰ ਕੁਆਲਿਟੀ ਟਾਈਮ ’ਚ ਬਦਲਿਆ ਜਾ ਸਕਦਾ ਹੈ
ਇਸ ਤੋਂ ਇਲਾਵਾ ਸਮਰ ਕੈਂਪ ਬੱਚਿਆਂ ਦੇ ਸਿੱਖਣ ਦਾ ਬਿਹਤਰੀਨ ਤਰੀਕਾ ਸਾਬਤ ਹੋ ਸਕਦਾ ਹੈ ਜਿਸ ’ਚ ਉਹ ਖੇਡ-ਖੇਡ ’ਚ ਬਹੁਤ ਕੁਝ ਸਿੱਖ ਜਾਂਦੇ ਹਨ ਬੱਚਿਆਂ ਲਈ ਅਜਿਹੇ ਕੈਂਪ ਚੁਣਨੇ ਚਾਹੀਦੇ ਹਨ ਜਿਨ੍ਹਾਂ ’ਚ ਖੇਡਾਂ ਦੇ ਨਾਲ ਐਜੂਕੇਸ਼ਨਲ ਕਲਾਸਾਂ ਵੀ ਸ਼ਾਮਲ ਹੋਣ ਇਸ ’ਚ ਮੈਥ ਟ੍ਰਿਕਸ, ਸਾਇੰਸ ਐਕਸਪੈਰੀਮੈਂਟ, ਗ੍ਰਾਮਰ, ਵੈਦਿਕ ਮੈਥਸ, ਹੈਂਡ ਰਾਈਟਿੰਗ ਆਦਿ ਹੋ ਸਕਦੇ ਹਨ ਸਮਰ ਕੈਂਪ ’ਚ ਆਰਟ ਐਂਡ ਕ੍ਰਾਫਟ ਦੇ ਨਾਲ ਮਿਊਜ਼ਿਕ, ਰੀਡਿੰਗ ਅਤੇ ਹਾਲੀ-ਡੇਅ ਹੋਮਵਰਕ ਵਰਗੀ ਐਕਟੀਵਿਟੀ ਨੂੰ ਹਿੱਸਾ ਬਣਾਇਆ ਜਾ ਸਕਦਾ ਹੈ
ਇਸ ਤੋਂ ਇਲਾਵਾ ਵਰਕਸ਼ੀਟ ਨਾਲ ਪੜ੍ਹਾਈ ਦਾ ਅੱਜ-ਕੱਲ੍ਹ ਖਾਸਾ ਰੁਝਾਨ ਹੈ ਗਰਮੀ ਦੀਆਂ ਛੁੱਟੀਆਂ ’ਚ ਰੋਜ਼ਾਨਾ ਇੱਕ ਜਾਂ ਦੋ ਵਰਕਸ਼ੀਟਾਂ ਕਰਨ ਨਾਲ ਬੱਚਿਆਂ ਦੀ ਪੜ੍ਹਾਈ ਦੀ ਆਦਤ ਤਾਂ ਬਣੇਗੀ ਹੀ, ਨਾਲ ਹੀ ਉਨ੍ਹਾਂ ਨੂੰ ਅਜਿਹੇ ਸਵਾਲ ਵੀ ਹੱਲ ਕਰਨ ਦਾ ਮੌਕਾ ਮਿਲੇਗਾ, ਜੋ ਉਨ੍ਹਾਂ ਦੇ ਸਿਲੇਬਸ ’ਚ ਨਹੀਂ ਹੁੰਦੇ ਇਸ ਨਾਲ ਉਨ੍ਹਾਂ ਦੀ ਦਿਮਾਗੀ ਸਮਰੱਥਾ ਹੋਰ ਬਿਹਤਰ ਹੋਵੇਗੀ
Table of Contents
ਮੋਬਾਇਲ ਦੀ ਜ਼ਿਆਦਾ ਵਰਤੋਂ ਦੇ ਸਕਦੀ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ
ਛੁੱਟੀਆਂ ’ਚ ਅਕਸਰ ਦੇਖਦੇ ਹਾਂ ਕਿ ਕਈ ਬੱਚੇ ਜ਼ਿਆਦਾਤਰ ਸਮਾਂ ਘਰ ਦੇ ਕਿਸੇ ਕੋਨੇ ’ਚ ਪਏ ਹੀ ਬੀਤਾ ਦਿੰਦੇ ਹਨ ਅਜਿਹਾ ਮੋਬਾਇਲ ਦੀ ਲਤ ਦੇ ਚੱਲਦਿਆਂ ਹੁੰਦਾ ਹੈ, ਜੋ ਜ਼ਿਆਦਾਤਰ ਸਮਾਂ ਖੁਦ ਨੂੰ ਮੋਬਾਇਲ ਨਾਲ ਅਟੈਚ ਰੱਖਦੇ ਹਨ ਵਰਤਮਾਨ ਸਮੇਂ ’ਚ ਲੋਕ ਐਨੇ ਰੁੱਝ ਗਏ ਹਨ ਕਿ ਆਪਣੇ ਬੱਚਿਆਂ ਬਾਰੇ ਸੋਚਦੇ ਹੀ ਨਹੀਂ ਹਨ ਮੋਬਾਇਲ ਵਰਗੀਆਂ ਚੀਜ਼ਾਂ ਬੱਚਿਆਂ ਦੇ ਹੱਥ ’ਚ ਅੱਜ-ਕੱਲ੍ਹ ਅਸਾਨੀ ਨਾਲ ਪਹੁੰਚ ਰਹੀਆਂ ਹਨ, ਜੋ ਕਿ ਬਹੁਤ ਗਲਤ ਹੈ ਅੱਜ-ਕੱਲ੍ਹ ਲੋਕ ਬੱਚਿਆਂ ਨੂੰ ਖਾਣਾ ਖੁਆਉਣ ਲਈ ਮੋਬਾਇਲ ਦੀ ਵਰਤੋਂ ਕਰਦੇ ਹਨ ਛੋਟੇ-ਛੋਟੇ ਬੱਚਿਆਂ ਦੇ ਹੱਥ ’ਚ ਵੀ ਮੋਬਾਈਲ ਹੀ ਨਜ਼ਰ ਆਉਂਦਾ ਹੈ ਪਰ ਅਜਿਹਾ ਕਰਨਾ ਬਿਲਕੁਲ ਗਲਤ ਹੈ ਮਾਪੇ ਕੋਸ਼ਿਸ਼ ਕਰਨ ਕਿ ਜਿੰਨਾ ਹੋ ਸਕੇ ਉਨ੍ਹਾਂ ਨੂੰ ਮੋਬਾਇਲ ਤੋਂ ਦੂਰ ਰੱਖਣ ਜ਼ਿਆਦਾ ਮੋਬਾਇਲ ਦੀ ਵਰਤੋਂ ਕਰਨ ਨਾਲ ਬੱਚਿਆਂ ਨੂੰ ਇਹ ਸਮੱਸਿਆਵਾਂ ਪੇਸ਼ ਆ ਸਕਦੀਆਂ ਹਨ:-
- ਸੁਭਾਅ ’ਚ ਬਦਲਾਅ
- ਮੋਬਾਇਲ ਦੀ ਲਤ ਲੱਗਣਾ
- ਇੱਥੋਂ ਤੱਕ ਕਿ ਡਿਪ੍ਰੈਸ਼ਨ ਵੀ
- ਨੀਂਦ ਵੀ ਘੱਟ ਆਉਣ ਲੱਗੇਗੀ
- ਮੋਟਾਪਾ ਵਧਣਾ
- ਨਜ਼ਰ ’ਤੇ ਅਸਰ ਪੈਂਦਾ ਹੈ
ਇਹ ਤਰੀਕੇ ਅਪਣਾਓ, ਬੱਚੇ ਰਹਿਣਗੇ ਮੋਬਾਇਲ ਤੋਂ ਦੂਰ
- ਜਦੋਂ ਵੀ ਤੁਹਾਡਾ ਬੱਚਾ ਮੋਬਾਇਲ ਚਲਾਉਣ ਦੀ ਜਿੱਦ ਕਰੇ ਤਾਂ ਉਸ ਨੂੰ ਸਮਝਾਓ, ਉਸਦਾ ਧਿਆਨ ਦੂਜੀਆਂ ਚੀਜ਼ਾਂ ’ਤੇ ਲਿਜਾਣ ਦੀ ਕੋਸ਼ਿਸ਼ ਕਰੋ
- ਆਪਣੇ ਬੱਚਿਆਂ ਨੂੰ ਕ੍ਰਿਏਟਿਵ ਚੀਜ਼ਾਂ ’ਚ ਬਿਜੀ ਰੱਖੋ, ਜਿਵੇਂ ਕਿ ਡਾਂਸ ਕਲਾਸਿਜ, ਪੇਂਟਿੰਗ ਬਣਾਉਣਾ, ਕੂਕਿੰਗ ਜਾਂ ਘਰ ’ਚ ਹੋਰ ਕੋਈ ਕ੍ਰਿਏਟਿਵ ਕੰਮ ਦਿਓ
- ਜਦੋਂ ਬੱਚੇ ਨਾਲ ਹੋਣ ਅਤੇ ਤੁਹਾਡੇ ਨਾਲ ਗੱਲ ਕਰਨ ਤਾਂ ਉਨ੍ਹਾਂ ਸਾਹਮਣੇ ਮੋਬਾਇਲ ਨਾ ਚਲਾਓ
- ਬੱਚਿਆਂ ਦੇ ਹੱਥ ’ਚ ਮੋਬਾਇਲ ਦੇਣ ਦੀ ਬਜਾਏ ਉਨ੍ਹਾਂ ਨਾਲ ਕੁਝ ਸਮਾਂ ਬਤੀਤ ਕਰੋ ਉਨ੍ਹਾਂ ਦੇ ਨਾਲ ਖੇਡੋ, ਖੁਦ ਦੇ ਬਚਪਨ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰੋ
- ਜੇਕਰ ਤੁਹਾਡਾ ਬੱਚਾ ਬਹੁਤ ਜ਼ਿੱਦ ਕਰਦਾ ਹੈ ਤਾਂ ਹੌਲੀ-ਹੌਲੀ ਉਸਦੀਆਂ ਇਨ੍ਹਾਂ ਆਦਤਾਂ ਨੂੰ ਦੂਰ ਕਰੋ ਇੱਕ ਦਿਨ ’ਚ ਹੀ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੋ
- ਯੂਟਿਊਬ ’ਤੇ ਵੀਡੀਓਜ਼ ਦਿਖਾਉਣ ਤੋਂ ਚੰਗਾ ਹੈ, ਉਨ੍ਹਾਂ ਨੂੰ ਕੋਈ ਕਿੱਸੇ-ਕਹਾਣੀਆਂ ਸੁਣਾਓ
- ਆਪਣੇ ਮੋਬਾਇਲ ਨੂੰ ਪਾਸਵਰਡ ਜ਼ਰੂਰ ਲਾਓ ਤਾਂ ਕਿ ਤੁਹਾਡੇ ਬੱਚੇ ਮੋਬਾਇਲ ਖੋਲ੍ਹ ਨਾ ਸਕਣ
ਇਹ ਕੰਮ ਕਰੋ:
- ਛੁੱਟੀਆਂ ’ਚ ਬੱਚਿਆਂ ਨੂੰ ਪ੍ਰਸਨੈਲਿਟੀ ਡਿਵੈਲਪਮੈਂਟ ਦਾ ਕੋਰਸ ਕਰਵਾਓ
- ਯੋਗਾ ਦਾ ਕੋਰਸ ਕਰਵਾਓ
- ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਵਾਓ
- ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਓ
- ਆਪਣੇ ਸ਼ਹਿਰ ਦੀ ਪੁਰਾਤਨ ਵਿਰਾਸਤ ਤੋਂ ਜਾਣੂ ਕਰਵਾਓ, ਉਨ੍ਹਾਂ ਦੀਆਂ ਵੀਡੀਓ, ਫੋਟੋਆਂ ਬਣਵਾਓ ਅਤੇ ਉਨ੍ਹਾਂ ’ਤੇ ਕਹਾਣੀ ਲਿਖਣ ਲਈ ਪ੍ਰੇਰਿਤ ਕਰੋ
- ਬੱਚਿਆਂ ਨੂੰ ਪੜ੍ਹਾਈ ਕਰਵਾਓ ਪਰ ਖੇਡ-ਖੇਡ ’ਚ ਤਾਂ ਕਿ ਉਨ੍ਹਾਂ ਨੂੰ ਇਹ ਨਾ ਲੱਗੇ ਕਿ ਉਨ੍ਹਾਂ ’ਤੇ ਛੁੱਟੀਆਂ ’ਚ ਵੀ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈ