Ilamchand

ਬਜ਼ੁਰਗ ਐਥਲੀਟ ਇਲਮ ਚੰਦ ਇੰਸਾਂ ਨੇ ਫਿਰ ਜਿੱਤਿਆ ਸੋਨਾ
ਜੀਵਨ ਦੀਆਂ 91 ਬਸੰਤ ਦੇਖ ਚੁੱਕੇ ਇਲਮ ਚੰਦ ਦੀ ਸਰੀਰਕ ਸਮਰੱਥਾ ਦੇ ਆਯੋਜਕ ਵੀ ਹੋਏ ਕਾਇਲ

ਭਗਤੀ ਅਤੇ ਯੋਗ ਨਾਲ ਇਨਸਾਨ ਖੁਦ ਨੂੰ ਐਨਾ ਮਜ਼ਬੂਤ ਬਣਾ ਸਕਦਾ ਹੈ ਕਿ ਉਸ ਲਈ ਉਮਰ ਦੇ ਹਰ ਪੜਾਅ ’ਚ ਸਫ਼ਲਤਾ ਉਸਦੇ ਕਦਮ ਚੁੰਮਦੀ ਹੈ ਕੁਝ ਅਜਿਹੇ ਹੀ ਜ਼ਜ਼ਬੇ ਅਤੇ ਹਿੰਮਤ ਦੇ ਧਾਰਨੀ ਹਨ 91 ਸਾਲ ਦੇ ਇਲਮ ਚੰਦ ਇੰਸਾਂ, ਜੋ ਇਸ ਉਮਰ ’ਚ ਖੇਡ ਦਾ ਹਰ ਮੈਦਾਨ ਜਿੱਤ ਕੇ ਨਿੱਕਲਦੇ ਹਨ ‘ਮੈਡਲ ਮਸ਼ੀਨ’ ਦੇ ਨਾਂਅ ਨਾਲ ਮਸ਼ਹੂਰ ਇਲਮ ਚੰਦ ਬਜ਼ੁਰਗ ਸਨਮਾਨ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ ਹਾਲ ਹੀ ’ਚ ਉਨ੍ਹਾਂ ਨੇ ਕਰਨਾਟਕ ’ਚ ਹੋਈ 45ਵੀਂ ਕੌਮੀ ਮਾਸਟਰਜ਼ ਚੈਂਪੀਅਨਸ਼ਿਪ ’ਚ ਪੋਲ ਵਾਲਟ ਮੁਕਾਬਲੇ ’ਚ ਸੋਨਾ ਅਤੇ ਉੱਚੀ ਛਾਲ ’ਚ ਚਾਂਦੀ ਤਮਗਾ ਪ੍ਰਾਪਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਬਜ਼ੁਰਗ ਐਥਲੀਟ ਇਲਮ ਚੰਦ ਇੰਸਾਂ

ਹੁਣ ਤੱਕ 530 ਤੋਂ ਜ਼ਿਆਦਾ ਤਮਗੇ ਜਿੱਤ ਚੁੱਕੇ ਹਨ ਜਿਸ ’ਚ 113 ਕੌਮਾਂਤਰੀ ਅਤੇ 240 ਕੌਮੀ ਤਮਗੇ ਸ਼ਾਮਲ ਹਨ ਉਮਰ ਦਾ ਸੈਂਕੜਾ ਲਾਉਣ ਦੇ ਨੇੜੇ ਪਹੁੰਚ ਚੁੱਕੇ ਇਲਮ ਚੰਦ ’ਚ ਅੱਜ ਵੀ ਐਨੀ ਫੁਰਤੀ ਹੈ ਕਿ ਉਹ ਫਰਾਟਾ ਦੌੜ ’ਚ ਐਨੀ ਤੇਜ਼ ਰਫ਼ਤਾਰ ਨਾਲ ਭੱਜਦੇ ਹਨ ਕਿ ਪਲਕ ਝਪਕਦੇ ਹੀ ਦੇਖਣ ਵਾਲੇ ਦੀਆਂ ਅੱਖਾਂ ਤੋਂ ਓਹਲੇ ਹੋ ਜਾਂਦੇ ਹਨ ਇਸ ਉਪਲੱਬਧੀ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਹ ਅੱਜ ਜੋ ਕੁਝ ਵੀ ਹਨ, ਪੂਜਨੀਕ ਗੁਰੂ ਜੀ ਦੀ ਪਾਵਨ ਪ੍ਰੇਰਨਾ ਦੀ ਬਦੌਲਤ ਹੈ ਉਨ੍ਹਾਂ ਦਾ ਮਾਰਗਦਰਸ਼ਨ ਹੀ ਮੇਰੇ ਜੀਵਨ ਨੂੰ ਪਲ-ਪਲ ਨਵੀਂ ਗਤੀ ਦੇ ਰਿਹਾ ਹੈ

ਬੀਤੀ 4 ਤੋਂ 9 ਮਾਰਚ ਤੱਕ ਕਰਨਾਟਕ ਦੇ ਬੈਂਗਲੁਰੂ ਸ਼ਹਿਰ ਸਥਿਤ ਕਾਂਟੇਰਾਵਾ ਇੰਡੋਰ ਸਟੇਡੀਅਮ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਮੈਦਾਨ ’ਚ 45ਵੀਂ ਕੌਮੀ ਮਾਸਟਰਜ਼ ਚੈਂਪੀਅਨਸ਼ਿਪ ਹੋਈ ਹਰਿਆਣਾ ਵੱਲੋਂ ਖੇਡਦੇ ਹੋਏ 91 ਸਾਲ ਦੇ ਬਜ਼ੁਰਗ ਖਿਡਾਰੀ ਇਲਮ ਚੰਦ ਇੰਸਾਂ ਝੰਡਾਬਰਦਾਰ ਬਣੇ ਇਸ ਚੈਂਪੀਅਨਸ਼ਿਪ ’ਚ ਹਰਿਆਣਾ ਸੂਬੇ ਤੋਂ 27 ਔਰਤ ਖਿਡਾਰੀਆਂ ਸਮੇਤ  ਕੁੱਲ 114 ਖਿਡਾਰੀਆਂ ਨੇ ਹਿੱਸਾ ਲਿਆ 85 ਸਾਲ ਤੋਂ ਜ਼ਿਆਦਾ ਦੇ ਉਮਰ ਵਰਗ ’ਚ ਇਲਮ ਚੰਦ ਨੇ ਪੋਲ ਵਾਲਟ ਮੁਕਾਬਲੇ ’ਚ ਸੋਨ ਤੇ ਉੱਚੀ ਛਾਲ ’ਚ ਚਾਂਦੀ ਤਮਗਾ ਜਿੱਤਿਆ ਯੋਗਾ ਕੋਚ ਦੀ ਭੂਮਿਕਾ ਨਿਭਾਉਣ ਵਾਲੇ ਇਲਮ ਚੰਦ ਵੱਖ-ਵੱਖ ਮੁਕਾਬਿਲਆਂ ’ਚ ਹੁਣ ਤੱਕ 530 ਤੋਂ ਜ਼ਿਆਦਾ ਤਮਗੇ ਜਿੱਤ ਚੁੱਕੇ ਹਨ

ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇਲਮ ਚੰਦ ਹੁਣ ਤੱਕ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ, ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਅਤੇ ਸਪੋਰਟਸਮੈਨ ਐਡਵੈਂਚਰ ’ਚ ਮਾਣਯੋਗ ਉੱਪ ਰਾਸ਼ਟਰਪਤੀ ਵੱਲੋਂ ਬਜ਼ੁਰਗ ਸਨਮਾਨ ਨਾਲ ਸਨਮਾਨਿਤ ਹੋ ਚੁੱਕੇ ਹਨ

ਸੰਨ 2000 ’ਚ ਬਦਲੀ ਜ਼ਿੰਦਗੀ, ਖੁੱਲ੍ਹਾ ਐਥਲੀਟ ਦਾ ਦੁਆਰ

ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਰਣਛਾੜ ਦੇ ਰਹਿਣ ਵਾਲੇ ਇਲਮ ਚੰਦ ਇੰਸਾਂ ਵਰਤਮਾਨ ’ਚ ਸਰਸਾ ਜ਼ਿਲ੍ਹੇ ਦੇ ਸ਼ਾਹ ਸਤਿਨਾਮ ਜੀ ਪੁਰਾ ਪਿੰਡ ’ਚ ਰਹਿੰਦੇ ਹਨ ਉਹ 16 ਸਾਲ ਤੱਕ ਸਕੂਲ ’ਚ ਬਤੌਰ ਪ੍ਰਿੰਸੀਪਲ ਸੇਵਾਵਾਂ ਦੇ ਚੁੱਕੇ ਹਨ ਯੋਗ ਦੀ ਸ਼ੁਰੂਆਤ ਉਨ੍ਹਾਂ ਨੇ ਸੰਨ 2000 ’ਚ ਉਦੋਂ ਕੀਤੀ, ਜਦੋਂ ਉਹ ਸ਼ੂਗਰ ਅਤੇ ਖੰਘ ਵਰਗੀਆਂ ਬਿਮਾਰੀਆਂ ਦੀ ਲੰਮੀ ਪੀੜਾ ਦੇ ਚੱਲਦਿਆਂ ਪਹਿਲੀ ਵਾਰ ਡੇਰਾ ਸੱਚਾ ਸੌਦਾ ’ਚ ਸਤਿਸੰਗ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਰੂਬਰੂ ਹੋਏ ਪੂਜਨੀਕ ਗੁਰੂ ਜੀ ਨੇ ਉਸ ਦੌਰਾਨ ਇਲਮ ਚੰਦ ਨੂੰ ਕਸਰਤ ਅਤੇ ਯੋਗਾ ਕਰਨ ਦੀ ਸਲਾਹ ਦਿੱਤੀ ਇਸ ਤੋਂ ਬਾਅਦ ਉਨ੍ਹਾਂ ਨੇ ਯੋਗ ਨੂੰ ਜੀਵਨ ਦਾ ਆਧਾਰ ਬਣਾ ਲਿਆ, ਜਿਸ ਨਾਲ ਬਿਮਾਰੀਆਂ ਤਾਂ ਖ਼ਤਮ ਹੋਈਆਂ ਹੀ, ਖੇਡਾਂ ਦੀ ਦੁਨੀਆਂ ’ਚ ਉਨ੍ਹਾਂ ਨੂੰ ਨਵੀਂ ਐਂਟਰੀ ਮਿਲ ਗਈ ਉਦੋਂ ਤੋਂ ਇਲਮ ਚੰਦ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਉੱਥੋਂ ਤਮਗੇ ਜਿੱਤ ਕੇ ਹੀ ਵਾਪਸ ਆਉਂਦੇ ਹਨ