ਈਅਰ ਫੋਨ ਨਾ ਬਣ ਜਾਣ ਕਿੱਲਰ ਫੋਨ
ਮੋਬਾਈਲ ਅਤੇ ਆਈਪਾੱਡ ’ਤੇ ਈਅਰ ਫੋਨ ਨਾਲ ਮਿਊਜ਼ਿਕ ਸੁਣਨ ਦਾ ਰੁਝਾਨ ਜਦੋਂ ਤੋਂ ਵਧਿਆ ਹੈ, ਉਦੋਂ ਤੋਂ ਹਾਦਸੇ ਵੀ ਵਧ ਗਏ ਹਨ ਭਾਵੇਂ ਉਹ ਹਾਦਸਾ ਜਾਨ ਜਾਣ ਦਾ ਹੋਵੇ, ਐਕਸੀਡੈਂਟ ਦਾ ਹੋਵੇ ਜਾਂ ਕੰਨਾਂ ਤੋਂ ਘੱਟ ਸੁਣਾਈ ਦੇਣ ਦਾ ਈਅਰਫੋਨ ਜ਼ਰੀਏ ਮਿਊਜ਼ਿਕ ਸੁਣਨ ਜਾਂ ਗੱਲ ਕਰਨ ਨਾਲ ਘੱਟ ਆਵਾਜ਼ ਵੀ ਸਾਫ ਅਤੇ ਤੇਜ਼ ਸੁਣਾਈ ਦਿੰਦੀ ਹੈ ਕਿਉਂਕਿ ਈਅਰ ਫੋਨ ਕੰਨ ਦੇ ਬਹੁਤ ਨੇੜੇ ਹੁੰਦੇ ਹਨ ਅਤੇ ਸਾਊਂਡ ਲੌਸ ਬਹੁਤ ਘੱਟ ਹੁੰਦਾ ਹੈ
Table of Contents
ਡਰਾਈਵਿੰਗ ਦੇ ਨਾਲ ਨਾ ਕਰੋ ਮੋਬਾਈਲ ਫੋਨ ਦਾ ਇਸਤੇਮਾਲ
- ਡਰਾਈਵਿੰਗ ਕਰਦੇ ਹੋਏ ਮੋਬਾਈਲ ਫੋਨ ’ਤੇ ਗੱਲ ਕਰਨਾ ਸੜਕ ਹਾਦਸਿਆਂ ਨੂੰ ਸੱਦਾ ਦੇਣਾ ਹੈ ਜਦੋਂ ਵੀ ਡਰਾਈਵਿੰਗ ਕਰ ਰਹੇ ਹੋਵੋ ਤਾਂ ਮੋਬਾਈਲ ’ਤੇ ਗੱਲ ਨਾ ਕਰੋ ਜੇਕਰ ਕੋਈ ਕਾੱਲ ਆਉਂਦੀ ਵੀ ਹੋਵੇ ਤਾਂ ਉਸਨੂੰ ਕੱਟ ਦਿਓ ਜਾਂ ਸੜਕ ਦੇ ਇੱਕ ਕਿਨਾਰੇ ’ਤੇ ਸਕੂਟਰ, ਗੱਡੀ ਰੋਕ ਕੇ ਗੱਲ ਕਰੋ
- ਸ਼ਰਾਬ ਪੀ ਕੇ ਗੱਡੀ ਚਲਾਉਣਾ ਜਿੰਨਾ ਖ਼ਤਰਨਾਕ ਹੈ ਓਨਾ ਹੀ ਮੋਬਾਈਲ ’ਤੇ ਗੱਲ ਕਰਦੇ ਹੋਏ ਗੱਡੀ ਚਲਾਉਣਾ ਹੈ, ਇਸ ਲਈ ਗੱਡੀ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ ਨਾ ਕਰੋ
- ਬਹੁਤ ਸਾਰੇ ਲੋਕ ਸੋਚਦੇ ਹਨ ਕਿ ਹੈਂਡਸ ਫ੍ਰੀ ਈਅਰ ਫੋਨ ਜ਼ਰੀਏ ਮੋਬਾਈਲ ’ਤੇ ਗੱਲ ਕਰਨਾ ਸੁਰੱਖਿਅਤ ਹੈ ਪਰ ਮਾਹਿਰਾਂ ਅਨੁਸਾਰ ਤੁਹਾਡਾ ਧਿਆਨ ਗੱਡੀ ਚਲਾਉਣ ’ਚ ਲਗਭਗ 40 ਪ੍ਰਤੀਸ਼ਤ ਵੰਡਿਆ ਜਾਂਦਾ ਹੈ
- ਫੋਨ ਤੋਂ ਜ਼ਿਆਦਾ ਐੱਸਐੱਮਐੱਸ ਪੜ੍ਹਨਾ ਜਾਂ ਕਰਨਾ ਬਹੁਤ ਖ਼ਤਰਨਾਕ ਹੈ ਕਿਉਂਕਿ ਐੱਸਐੱਮਐੱਸ ਪੜ੍ਹਦੇ ਤੇ ਕਰਦੇ ਸਮੇਂ ਤੁਹਾਨੂੰ ਆਪਣੀਆਂ ਅੱਖਾਂ ਸੜਕ ਤੋਂ ਹਟਾ ਕੇ ਮੋਬਾਈਲ ਦੀ ਸਕਰੀਨ ’ਤੇ ਲਾਉਣੀਆਂ ਪੈਂਦੀਆਂ ਹਨ ਇਹ ਤਾਂ ਹੋਰ ਵੀ ਖ਼ਤਰਨਾਕ ਸਥਿਤੀ ਹੈ
ਈਅਰਫੋਨ ਦੀ ਵਰਤੋਂ ਇਨ੍ਹਾਂ ਥਾਵਾਂ ’ਤੇ ਨਾ ਕਰੋ
- ਈਅਰਫੋਨ ਲਾ ਕੇ ਗਾਣੇ ਸੁਣਨਾ ਜਾਂ ਗੱਲ ਕਰਨਾ ਮੋਬਾਈਲ ’ਤੇ ਗਲਤ ਨਹੀਂ ਹੈ ਪਰ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਅਸੀਂ ਈਅਰਫੋਨ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਖਤਰੇ ਨਾਲ ਘਿਰ ਸਕਦੇ ਹਾਂ, ਜਿਵੇਂ-
- ਸੜਕ ਪਾਰ ਕਰਦੇ ਸਮੇਂ ਜਾਂ ਸੜਕ ਦੇ ਕਿਨਾਰੇ ਚੱਲਦੇ ਸਮੇਂ
- ਗੱਡੀ ਚਲਾਉਂਦੇ ਸਮੇਂ
- ਸਟੇਸ਼ਨ, ਬੱਸ ਸਟਾੱਪ, ਹਵਾਈ ਅੱਡੇ ’ਤੇ
- ਗੱਡੀ ਪਾਰਕ ਕਰਦੇ ਸਮੇਂ ਜਾਂ ਪਾਰਕਿੰਗ ਸਾਈਟ ’ਤੇ
- ਮਾੱਲ ਜਾਂ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ
- ਕੰਸਟ੍ਰਕਸ਼ਨ ਸਾਈਟਾਂ ’ਤੇ
- ਪੁਲ ’ਤੇ, ਪੁੱਲ ਦੇ ਹੇਠਾਂ ਜਾਂ ਪੁੱਲ ਖ਼ਤਮ ਹੋਣ ਦੇ ਆਸ-ਪਾਸ
- ਕੋਈ ਵੀ ਜ਼ਰੂਰੀ ਕੰਮ ਕਰਦੇ ਸਮੇਂ
- ਜਦੋਂ ਤੁਸੀਂ ਮੋਬਾਈਲ ’ਤੇ ਗਾਣਾ ਸੁਣ ਰਹੇ ਹੋ ਜਾਂ ਦੂਜੇ ਨਾਲ ਗੱਲ ਕਰ ਰਹੇ ਹੋ ਤਾਂ ਵਾਲਿਊਮ ਘੱਟ ਰੱਖੋ
- ਦੋ ਘੰਟਿਆਂ ਤੋਂ ਜ਼ਿਆਦਾ ਈਅਰਫੋਨ ਕੰਨਾਂ ’ਤੇ ਨਾ ਲਾ ਕੇ ਰੱਖੋ, ਜੇਕਰ ਲੰਮੇ ਸਮੇਂ ਤੱਕ ਲਾਉਣਾ ਵੀ ਹੋਵੇ ਤਾਂ ਥੋੜੇ੍ਹ ਸਮੇਂ ਬਾਅਦ ਕੰਨਾਂ ਨੂੰ ਆਰਾਮ ਦਿਓ
- ਰਾਤ ਨੂੰ ਜੇਕਰ ਤੁਸੀਂ ਈਅਰਫੋਨ ਵਰਤ ਕੇ ਗੱਲ ਕਰ ਰਹੇ ਹੋ ਜਾਂ ਮਿਊਜ਼ਿਕ ਸੁਣ ਰਹੇ ਹੋ ਤਾਂ ਉਨ੍ਹਾਂ ਨੂੰ ਕੱਢ ਕੇ ਰੱਖ ਦਿਓ, ਫਿਰ ਸੌਣ ਜਾਓ ਨਹੀਂ ਤਾਂ ਕੰਨਾਂ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ
- ਅਜਿਹੇ ਈਅਰਫੋਨ ਦੀ ਚੋਣ ਕਰੋ ਜੋ ਕੰਨਾਂ ਦੇ ਅੰਦਰ ਜ਼ਿਆਦਾ ਨਾ ਜਾਣ ਸਗੋਂ ਬਾਹਰੀ ਹਿੱਸੇ ਤੱਕ ਹੀ ਰਹਿਣ
- ਵਿੱਚ-ਵਿੱਚ ਦੀ ਸਿੰਗਲ ਈਅਰ ਫੋਨ ਦੀ ਵੀ ਵਰਤੋਂ ਕਰ ਸਕਦੇ ਹੋ
ਈਅਰ ਫੋਨ ਨਾਲ ਸਿਹਤ ’ਤੇ ਪੈਣ ਵਾਲੇ ਅਸਰ ਤੋਂ ਬਚੋ
- ਈਅਰ ਫੋਨ ਅਤੇ ਹੈੱਡਫੋਨ ਦਾ ਜ਼ਿਆਦਾ ਇਸਤੇਮਾਲ ਤੁਹਾਡੀ ਸੁਣਨ ਦੀ ਸਮੱਰਥਾ ’ਤੇ ਅਸਰ ਪਾ ਸਕਦਾ ਹੈ
- ਫੁੱਲ ਵਾਲਿਊਮ ’ਤੇ ਮਿਊਜ਼ਿਕ ਨਾ ਸੁਣੋ ਇਸ ਨਾਲ ਸੁਣਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਜੇਕਰ ਮਿਊਜ਼ਿਕ ਸੁਣਨਾ ਵੀ ਹੋਵੇ ਤਾਂ 10 ਤੋਂ 50 ਫੀਸਦੀ ਵਾਲਿਊਮ ’ਤੇ ਹੀ ਸੁਣੋ
- ਲਗਾਤਾਰ ਆਈ ਪਾੱਡ ’ਤੇ ਮਿਊਜ਼ਿਕ ਨਾ ਸੁਣੋ ਵੱਧ ਤੋਂ ਵੱਧ 60 ਮਿੰਟਾਂ ਤੱਕ ਸੁਣੋ -ਨੀਤੂ ਗੁਪਤਾ