ਸੰਭਾਲੋਂ ਦਿਲ ਦੀ ਧੜਕਣ
ਸਵਾਲ:- Palpitations ਕੀ ਹੈ? ਨੌਜਵਾਨ ਵਰਗ ’ਚ ਇਸਨੂੰ ਲੈ ਕੇ ਕਾਫੀ ਅਸਹਿਜ਼ਤਾ ਹੈ
ਜਵਾਬ:- Palpitations ਜਿਸ ਨੂੰ ਆਮ ਭਾਸ਼ਾ ’ਚ ਦਿਲ ਦੀ ਧੜਕਨ ਨੂੰ ਮਹਿਸੂਸ ਕਰਨਾ ਕਹਿੰਦੇ ਹਨ ਇਹ ਆਮ ਅਤੇ ਖਾਸ ਦੋਵਾਂ ਤਰ੍ਹਾਂ ਹੀ ਹੋ ਸਕਦੀ ਹੈ ਆਮ ਤੌਰ ’ਤੇ ਜੀਵਨਕਾਲ ’ਚ ਕਈ ਵਾਰ ਧੜਕਨ ਆਮ ਤੌਰ ’ਤੇ ਵੀ ਵਧਦੀ ਹੈ, ਜਿਵੇਂ ਕਿ ਚਿੰਤਾਗ੍ਰਸਤ ਹੋਣ ’ਤੇ, ਉਦਾਸੀ ਦੇ ਸਮੇਂ, ਘਬਰਾਹਟ ਹੋਣ ’ਤੇ, ਪ੍ਰੈਗਨੈਂਸੀ ਦੌਰਾਨ, ਜ਼ਿਆਦਾ ਮਿਹਨਤ ਕਰਨ ’ਤੇ, ਜ਼ਿਆਦਾ ਚਾਹ/ਕੌਫੀ ਦੇ ਸੇਵਨ ਨਾਲ, ਅਤੇ ਕਿਸੇ ਵੀ ਤਰ੍ਹਾਂ ਦੀਆਂ ਉਤੇਜਕ ਦਵਾਈਆਂ/ਨਸ਼ਿਆਂ ਦੇ ਸੇਵਨ ਨਾਲ ਹਾਲਾਤ ਅਨੁਸਾਰ ਵਧਣ ਵਾਲੀ ਧੜਕਨ ਘੱਟ ਸਮੇਂ ਲਈ ਵਧਦੀ ਹੈ ਅਤੇ ਆਮ ਤੌਰ ’ਤੇ ਖੁਦ ਹੀ ਜਾਂ ਧੜਕਨ ਵਧਣ ਦੇ ਕਾਰਨ ਦੇ ਹੱਲ ਨਾਲ ਫਿਰ ਆਮ ਹੋ ਸਕਦੀ ਹੈ।
ਸਵਾਲ:-ਧੜਕਨ ਦਾ ਖਾਸ ਤੌਰ ’ਤੇ ਵਧਣਾ ਕੀ ਹੈ?
ਜਵਾਬ:- ਕਈ ਵਾਰ ਧੜਕਨ ਵਧਣ ਦਾ ਕਾਰਨ ਥਾਇਰਾਇਡ (Hyper Thyroidism), ਦਿਲ ਦੇ ਵਾਲਵ ਜਾਂ ਪੰਪਿੰਗ ਨਾਲ ਜੁੜੇ ਕਾਰਨ ਵੀ ਹੁੰਦੇ ਹਨ ਅਜਿਹੀ ਸਥਿਤੀ ’ਚ ਧੜਕਨ ਲੰਬੇ ਸਮੇਂ ਤੱਕ ਵਧੀ ਰਹਿੰਦੀ ਹੈ ਲੋੜੀਂਦੀ ਜਾਂਚ ਜਾਂ ਇਲਾਜ ਰਾਹੀਂ ਹੀ ਇਸਦਾ ਹੱਲ ਹੁੰਦਾ ਹੈ।
ਸਵਾਲ:-ਕਿਹੜਾ ਟੈਸਟ ਸ਼ੁਰੂਆਤੀ ਤੌਰ ’ਤੇ ਧੜਕਨ ਦੀ ਸਮੱਸਿਆ ਲਈ ਜ਼ਰੂਰੀ ਹੈ?
ਜਵਾਬ:-
- 1. ਈਸੀਜੀ:- ਸਭ ਤੋਂ ਉਪਯੋਗੀ ਟੈਸਟ ਹੈ, ਜੇਕਰ ਤੁਰੰਤ ਕਿਸੇ ਨੇੜਲੀ ਮੈਡੀਕਲ ਸੰਸਥਾ ’ਚ ਈਸੀਜੀ ਸੰਭਵ ਹੋਵੇ।
- 2. ਈਕੋ ਕਾਰਡੀਓਗ੍ਰਾਫੀ- ਇਸ ਨਾਲ ਦਿਲ ਦੀਆਂ ਵਾਲਵ ਸਬੰਧੀ ਅਤੇ ਪੰਪਿੰਗ ਸਬੰਧੀ ਸਮੱਸਿਆਵਾਂ ਦਾ ਪਤਾ ਲਾਇਆ ਜਾਂਦਾ ਹੈ।
- 3. ਥਾਇਰਾਇਡ ਫੰਗਸਨ ਟੈਸਟ- ਥਾਇਰਾਇਡ ਸਬੰਧੀ ਜਾਂਚ ਹੁੰਦੀ ਹੈ।
- 4. Serum Electrolytes (ਸੋਡੀਅਮ, ਪੋਟੇਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ)- ਖੂਨ ’ਚ Electrolytes ਦਾ ਵਧੇ-ਘਟੇ ਲੇਵਲ ਕਾਰਨ ਵੀ ਧੜਕਨ ਅਨਿਯਮਿਤ ਹੋ ਸਕਦੀ ਹੈ।
ਸਵਾਲ: ਕਈ ਵਾਰ ਧੜਕਨ 200 ਜਾਂ ਉਸ ਤੋਂ ਜ਼ਿਆਦਾ ਹੋਣ ’ਤੇ ਕੁਝ ਮਰੀਜ਼ਾਂ ’ਚ ਸਾਰੇ ਟੈਸਟ ਆਮ ਹੋਣ ’ਤੇ ਵੀ ਕਾਰਨ ਦਾ ਪਤਾ ਨਹੀਂ ਲੱਗਦਾ, ਇਹ ਕਿਹੋ-ਜਿਹੀ ਅਵਸਥਾ ਹੈ?
ਜਵਾਬ:- ਕਈ ਵਾਰ ਕੁਝ ਮਰੀਜ਼ਾਂ ’ਚ ਧੜਕਨ ਕੁਝ ਸਮੇਂ ਲਈ ਆਮ ਤੌਰ ’ਤੇ 150 ਤੋਂ 300 ਤੱਕ ਹੋ ਜਾਂਦੀ ਹੈ ਅਜਿਹੀ ਹਾਲਤ ’ਚ ਈਸੀਜੀ ਕਾਫੀ ਸਹਾਇਕ ਹੁੰਦੀ ਹੈ ਜੇਕਰ ਇਹ ਸਥਿਤੀ ਕੁਝ ਸੈਕਿੰਡਾਂ ਜਾਂ ਮਿੰਟਾਂ ਲਈ ਹੁੰਦੀ ਹੈ ਅਤੇ ਈਸੀਜੀ ਤੁਰੰਤ ਸੰਭਵ ਨਾ ਹੋਵੇ ਤਾਂ E.P. Study (Electrophysiology Study) ਇੱਕ ਆਧੁਨਿਕ ਤਕਨੀਕ ਹੈ ਜਿਸ ਨਾਲ ਦਿਲ ਦੇ ਜਿਸ ਹਿੱਸੇ ਤੋਂ ਧੜਕਨ ਵਧ ਰਹੀ ਹੈ, ਨਾੜ ਦੇ ਰਸਤੇ ਤਾਰ ਰਾਹੀਂ ਉਸ ਬਿੰਦੂ (ਥਾਂ) ਦਾ ਪਤਾ ਲਾਇਆ ਜਾਂਦਾ ਹੈ ਜ਼ਰੂਰੀ ਹੋੋਣ ’ਤੇ ਉਸ ਬਿੰਦੂ (ਥਾਂ) ਨੂੰ ਠੀਕ ਕਰ ਦਿੱਤਾ ਜਾਂਦਾ ਹੈ ਜਿਸਨੂੰ ਡਕਅ (Radio Frequency Ablation) ਕਹਿੰਦੇ ਹਨ ਜਿਸ ਨਾਲ ਕਾਫੀ ਹੱਦ ਤੱਕ ਭਵਿੱਖ ’ਚ ਧੜਕਨ ਵਧਣ ਦੀ ਸ਼ਿਕਾਇਤ ਤੋਂ ਬਚਿਆ ਜਾ ਸਕਦਾ ਹੈ।
ਸਵਾਲ:- ਜੇਕਰ ਧੜਕਨ ਦਾ ਵਧਣਾ ਕੁਝ ਸਮੇਂ ਲਈ ਹੋਵੇ ਅਤੇ ਈਸੀਜੀ ਦੀ ਸੁਵਿਧਾ ਨੇੜੇ-ਤੇੜੇ ਅਤੇ ਸਮੇਂ ’ਤੇ ਉਪਲੱਬਧ ਨਾ ਹੋਵੇ ਤਾਂ ਹੋਰ ਕੀ ਵਿਕਲਪ ਹੈ?
ਜਵਾਬ:- Holter Study ਮੋਬਾਇਲਨੁਮਾ ਇੱਕ ਯੰਤਰ ਹੈ ਜਿਸ ਨੂੰ ਸਰੀਰ ਨਾਲ ਲਾ ਕੇ ਰੱਖਣ ਨਾਲ 24 ਤੋਂ 72 ਘੰਟਿਆਂ ਤੱਕ ਈਸੀਜੀ ਦੀ ਡਿਜ਼ੀਟਲ ਰਿਕਾਰਡਿੰਗ ਸੰਭਵ ਹੈ ਜਿਸਨੂੰ ਬਾਅਦ ’ਚ ਕੰਪਿਊਟਰ ਦੀ ਮੱਦਦ ਨਾਲ ਦੇਖਿਆ ਅਤੇ ਪਰਖਿਆ ਜਾ ਸਕਦਾ ਹੈ। ਜੇਕਰ ਧੜਕਨ ਕਈ-ਕਈ ਦਿਨਾਂ ਅਤੇ ਮਹੀਨਿਆਂ ਤੋਂ ਬਾਅਦ ਫਿਰ ਵਧਦੀ ਹੈ, ਉਸ ਸਥਿਤੀ ’ਚ E.P. Study (Electrophysiology Study) ਜਿਸਦੇ ਬਾਰੇ ਪਹਿਲਾਂ ਦੱਸਿਆ ਗਿਆ ਸੀ, ਉਹ ਜਾਂਚ ਜ਼ਰੂਰੀ ਹੋ ਜਾਂਦੀ ਹੈ।
ਸਵਾਲ:- ਕੀ ਦਿਲ ਦੀ ਪੰਪਿੰਗ ਦਾਇਰਾ ਘੱਟ ਹੋਣ ’ਤੇ ਵੀ ਧੜਕਨ ਵਧ ਸਕਦੀ ਹੈ?
ਜਵਾਬ:- ਕਈ ਵਾਰ ਪਹਿਲਾਂ ਤੋਂ ਆਏ ਹਾਰਟਅਟੈਕ ਦੀ ਵਜ੍ਹਾ ਨਾਲ ਅਤੇ ਕਿਸੇ ਹੋਰ ਜੈਨੇਟਿਕ ਅਤੇ ਇਨਫੈਕਸ਼ਨ ਕਾਰਨ ਦਿਲ ਦੀ ਪੰਪਿੰਗ ਸਮਰੱਥਾ ਬਹੁਤ ਘੱਟ ਹੁੰਦੀ ਹੈ ਅਜਿਹੇ ਲੋਕਾਂ ’ਚ ਦਿਲ ਦੀ ਧੜਕਨ ਵਧਣ ਦੀ ਸੰਭਾਵਨਾ ਹੁੰਦੀ ਹੈ, ਜਿਸਨੂੰ VT/VF (Ventricular Tachycardia/Fibrillation) ਕਿਹਾ ਜਾਂਦਾ ਹੈ ਜੇਕਰ ਸਮੇਂ ’ਤੇ ਇਸਦਾ ਇਲਾਜ (ਦਵਾਈ ਰਾਹੀਂ ਤੇ ਲੋੜ ਪੈਣ ’ਤੇ ਡੀਸੀ ਸ਼ਾੱਕ) ਕਿਸੇ ਚਿਕਿੱਤਸਾ ਸੰਸਥਾਨ ’ਚ ਨਾ ਮਿਲੇ ਤਾਂ ਇਹ ਸਥਿਤੀ ਜਾਨਲੇਵਾ ਵੀ ਹੋ ਸਕਦੀ ਹੈ।
ਸਵਾਲ:- ਦਿਲ ਦੀ ਧੜਕਨ ਦਾ ਕੰਟਰੋਲ ਤੋਂ ਬਾਹਰ ਹੋਣਾ ਕੀ ਹੈ, ਇਸਦੇ ਕੀ ਨੁਕਸਾਨ ਹਨ?
ਜਵਾਬ:- ਅਜਿਹੀ ਸਥਿਤੀ ਨੂੰ Atrial Fibrillation/Flutter ਕਿਹਾ ਜਾਂਦਾ ਹੈ ਜਿਸ ਨਾਲ ਈਸੀਜੀ ’ਚ ਧੜਕਨ ਅਨਿਯਮਿਤ ਹੁੰਦੀ ਹੈ ਆਮ ਭਾਸ਼ਾ ’ਚ ਕਹੀਏ ਤਾਂ ਕਦੇ ਘੱਟ ਕਦੇ ਜ਼ਿਆਦਾ ਜ਼ਿਆਦਾ ਉਮਰ, ਜ਼ਿਆਦਾ ਬੀਪੀ, ਸ਼ਰਾਬ ਦੇ ਸੇਵਨ, ਥਾਈਰਾਇਡ ਹਾਰਮੋਨ ਦੀ ਅਧਿਕਤਾ ਆਦਿ ਕਈ ਕਾਰਨ ਜਿਨ੍ਹਾਂ ਨੂੰ Nonvalvular ਕਿਹਾ ਜਾਂਦਾ ਹੈ। ਜਦੋਂ ਦਿਲ ਦੇ ਵਾਲਵ ਸਬੰਧੀ ਸਮੱਸਿਆ ਵੀ ਇਸਦੇ ਨਾਲ ਹੋਵੇ ਤਾਂ ਇਸਨੂੰ Valvular ਅਕ ਕਿਹਾ ਜਾਂਦਾ ਹੈ ਇਸ ਸਥਿਤੀ ’ਚ ਲੰਬੇ ਸਮੇਂ ਤੱਕ ਰਹਿਣ ਨਾਲ ਦਿਲ ਦੀ ਪੰਪਿੰਗ ਘੱਟ ਹੋਣ ਦਾ, ਹਾਰਟ ਫੇਲੀਅਰ ਦਾ ਅਤੇ ਬਰੇਨ ਸਟਰੋਕ (ਲਕਵਾ) ਹੋਣ ਦਾ ਖ਼ਤਰਾ ਰਹਿੰਦਾ ਹੈ।
ਸਵਾਲ:- ਅਜਿਹੇ ਹਾਲਾਤਾਂ ’ਚ ਡਾਕਟਰੀ ਸਲਾਹ ਦੀ ਕੀ ਅਹਿਮੀਅਤ ਹੈ?
ਜਵਾਬ:- ਜਿਵੇਂ ਕਿ ਪਹਿਲਾਂ ਵੀ ਅਸੀਂ ਚਰਚਾ ਕੀਤੀ ਹੈ ਕਿ ਧੜਕਨ ਦਾ ਵਧਣਾ ਆਮ ਅਤੇ ਖਾਸ ਹੋ ਸਕਦਾ ਹੈ ਇਸ ਲਈ ਦਿਲ ਦੇ ਡਾਕਟਰ ਨਾਲ ਸਲਾਹ ਅਤੇ ਜ਼ਰੂਰੀ ਜਾਂਚ ਪ੍ਰ੍ਰਕਿਰਿਆ ਰਾਹੀਂ ਇਸਨੂੰ ਸਮਝਿਆ ਜਾ ਸਕਦਾ ਹੈ ਦਵਾਈ ਅਤੇ ਕਿਸੇ ਆਧੁਨਿਕ ਇਲਾਜ ਦੀ ਜ਼ਰੂਰਤ ਹਰ ਤਰ੍ਹਾਂ ਦੇ ਕੇਸ ’ਚ ਨਹੀਂ ਹੁੰਦੀ ਹੈ ਪਰ ਫਿਰ ਵੀ ਛੇਤੀ ਤੋਂ ਛੇਤੀ ਜਾਂਚ ਅਤੇ ਇਲਾਜ ਕਰਵਾ ਲੈਣਾ ਚਾਹੀਦਾ।