ਮੁਬਾਰਕ! ਮੁਬਾਰਕ! ਜਨਵਰੀ ਮੁਬਾਰਕ! -ਸੰਪਾਦਕੀ editorial
ਨਵਾਂ ਸਾਲ 2025 ਦੇ ਆਉਣ ਦਾ ਇਹ ਸ਼ੁੱਭ ਵੇਲਾ ਹੈ ਜਦੋਂ ਅਸੀਂ ਪੁਰਾਣੇ ਨੂੰ ਛੱਡ ਨਵੇਂ ਵੱਲ ਜਾਂਦੇ ਹਾਂ ਤਾਂ ਉਸਦਾ ਰੋਮਾਂਚ ਹੋਣਾ ਸੁਭਾਵਿਕ ਹੈ ਨਵੇਂ ਸਾਲ ਦਾ ਰੋਮਾਂਚ ਜਨ-ਜਨ ’ਚ ਹੈ, ਹਰ ਮਨ ’ਚ ਹੈ ਇਹ ਨਵਾਂ ਸਾਲ ਸਾਡੇ ਲਈ ਇੱਕ ਡੈਸਟੀਨੇਸ਼ਨ ਦੀ ਤਰ੍ਹਾਂ ਹੈ ਜਿਸਦਾ ਆਪਣਾ ਰੋਮਾਂਚ ਹੈ, ਜੋਸ਼ ਹੈ ਇੱਕ ਨਵੀਂ ਉਮੰਗ ਹੈ, ਨਵੀਂ ਤਰੰਗ ਹੈ ਇੱਕ ਨਵਾਂ ਵੇਲਾ ਹੈ ਇਸ ਵੇਲੇ ਤੱਕ ਪਹੁੰਚਣ ’ਚ ਅਸੀਂ ਸਭ ਇੱਕ ਲੰਮਾ ਸਫਰ ਤੈਅ ਕਰਕੇ ਆਏ ਹਾਂ, ਜਿਸਦੀ ਆਪਣੀ ਦਾਸਤਾਨ ਹੈ ਸਭ ਦੇ ਆਪਣੇ ਕਿੱਸੇ ਹਨ ਆਪਣੇ-ਆਪਣੇ ਫਲਸਫੇ ਹਨ ਇਸ ਲੰਮੇ ਸਫਰ ਦੇ ਆਪਣੇ ਖੱਟੇ-ਮਿੱਠੇ ਤਜਰਬੇ ਲੈ ਕੇ ਅਸੀਂ ਇਸ ਨਵੇਂ ਦੌਰ ਦੀ ਦਹਿਲੀਜ਼ ’ਤੇ ਹਾਂ ਜਿਸਦਾ ਐਂਟਰੀ ਪੁਆਇੰਟ ਜਨਵਰੀ ਦਾ ਇਹ ਸ਼ੁੱਭ ਮਹੀਨਾ ਹੈ ਇਸ ਦੀਆਂ ਸਭ ਨੂੰ ਸ਼ੁੱਭਕਾਮਨਾਵਾਂ ਸਭ ਲਈ ਇਹ ਸੁੱਖਮਈ ਹੋਵੇ ਇਸਦਾ ਆਉਣਾ ਸਭ ਦੇ ਲਈ ਸੁਖਕਾਰੀ ਹੋਵੇ
ਇਨ੍ਹਾਂ ਸ਼ੁੱਧ ਭਾਵਨਾਵਾਂ, ਸ਼ੁੱਭ ਕਾਮਨਾਵਾਂ ਦੇ ਨਾਲ ਨਵੇਂ ਦੌਰ ਦਾ ਇਹ ਕਾਰਵਾਂ ਚੱਲਦਾ ਰਹੇ, ਹਰ ਦਿਨ ਵੱਧਦਾ ਰਹੇ ਅੱਜ ਪੂਰਾ ਜ਼ਮਾਨਾ ਜਨਵਰੀ ਦੇ ਆਉਣ ਦੀਆਂ ਖੁਸ਼ੀਆਂ ’ਚ ਸ਼ਰੀਕ ਹੈ ਇਸਦੀ ਰੰਗਤ ’ਚ ਲਬਰੇਜ਼ ਹੈ, ਜਗ੍ਹਾ-ਜਗ੍ਹਾ ਇਸਦੇ ਜਸ਼ਨ ਮਨਾਏ ਜਾ ਰਹੇ ਹਨ ਕਿਤੇ ਜਲਸੇ-ਜੁਲੂਸ ਦੀਆਂ ਕਤਾਰਾਂ ਸਜੀਆਂ ਹੋਈਆਂ ਹਨ, ਕਿਤੇ ਰੰਗ-ਬਿਰੰਗੀ ਜਗਮਗ ਹੈ ਕਿਤੇ ਦਿਲਕਸ਼ ਆਤਿਸ਼ਬਾਜੀ ਨਾਲ ਇਸ ਸ਼ੁੱਭ ਆਗਮਨ ਦੀਆਂ ਘੜੀਆਂ ਸਜਾਈਆਂ ਜਾਂਦੀਆਂ ਹਨ ਮਤਲਬ ਜ਼ਮੀਨ-ਆਸਮਾਨ ਇਸ ਸ਼ੁੱਭ ਜਨਵਰੀ ਦੇ ਰੰਗ ’ਚ ਰੰਗਿਆ ਹੋਇਆ ਹੈ
ਕੀ ਦੇਸ਼, ਕੀ ਵਿਦੇਸ਼ ਹਰ ਕੋਈ ਇਨ੍ਹਾਂ ਨਵੀਆਂ ਖੁਸ਼ੀਆਂ ’ਚ ਮਸ਼ਗੂਲ ਹੈ ਗੱਲ ਕਰੀਏ ਵਿਦੇਸ਼ਾਂ ਦੀ ਤਾਂ ਦੁਨੀਆਂ ਦੀ ਇੱਕ ਬਹੁਤ ਵੱਡੀ ਆਬਾਦੀ’ਚ ਕ੍ਰਿਸਮਿਸ ਦੇ ਤਿਉਹਾਰ ਤੋਂ ਹੀ ਨਵੇਂ ਸਾਲ ਦੀਆਂ ਖੁਸ਼ੀਆਂ ਦਾ ਰੰਗਮੰਚ ਸੱਜ ਜਾਂਦਾ ਹੈ ਉਨ੍ਹਾਂ ਦੀ ਆਪਣੀ ਸੱਭਿਅਤਾ ਹੈ, ਸੱਭਿਆਚਾਰ ਹੈ ਜਿਸਦੇ ਸਿੱਟੇੇ ਵਜੋਂ ਉਹ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕਰਦੇ ਹਨ ਰਹੀ ਗੱਲ ਆਪਣੇ ਦੇਸ਼ ਭਾਰਤ ਦੀ, ਤਾਂ ਇੱਥੇ ਆਪਣੀ ਉੱਚ ਕੋਟੀ ਦੀ ਭਾਰਤੀ ਸੱਭਿਅਤਾ ਹੈ ਇੱਕ ਸ਼ਾਨਦਾਰ ਸੱਭਿਆਚਾਰ ਹੈ ਜਿਸਦੇ ਆਗੋਸ਼ ’ਚ ਤਿਉਹਾਰਾਂ ਦੀਆਂ ਰੰਗ-ਬਿਰੰਗੀਆਂ ਛਟਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ ਸ਼ੁੱਭ ਜਨਵਰੀ ਦੇ ਇਸ ਆਗਮਨ ’ਤੇ ਪੂਰੇ ਦੇਸ਼ ’ਚ ਸ਼ਾਨਦਾਰ ਆਯੋਜਨ ਹੁੰਦੇ ਹਨ ਭਾਰਤ ਦੀ ਇਹ ਧਰਤੀ ਸੰਤ-ਮਹਾਂਪੁਰਸ਼ਾਂ, ਪੀਰਾਂ-ਫਕੀਰਾਂ ਦੀ ਧਰਤੀ ਹੈ ਇਹੀ ਕਾਰਨ ਹੈ
ਕਿ ਇੱਥੋਂ ਦੇ ਮੁੱਖ ਤਿਉਹਾਰਾਂ ’ਚ ਭਗਤੀ-ਭਾਵ ਦੀ ਇੱਕ ਅਨੁਪਮ ਝਲਕ ਮਿਲਦੀ ਹੈ ਇਸ ਸ਼ੁਭ ਜਨਵਰੀ ਦੇ ਸ਼ੁੱਭ ਆਗਮਨ ’ਤੇ ਸਜੀਆਂ ਮਹਿਫਿਲਾਂ ’ਚ ਉਸੇ ਭਗਤੀ-ਭਾਵ ਦਾ ਰਸਪਾਨ ਕਰਨਾ ਹੋਵੇ ਤਾਂ ਤੁਸੀਂ ਚਲੇ ਆਓ ਡੇਰਾ ਸੱਚਾ ਸੌਦਾ ਸਰਸਾ, ਜਿੱਥੇ ਅਲੌਕਿਕ ਪਿਆਰ ਦੇ ਰੰਗ ’ਚ ਹਰ ਕੋਈ ਮਸਤ ਹੋ ਜਾਂਦਾ ਹੈ ਇਸ ਮਸਤੀ ਦਾ ਕੋਈ ਸਾਨੀ ਨਹੀਂ ਹੈ ਕਿਉਂਕਿ ਮਸਤੀ ਦੇ ਇਹ ਭੰਡਾਰ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਨਾਮੀ ਦੇਸ਼ ਤੋਂ ਆਪਣੇ ਨਾਲ ਲੈ ਕੇ ਆਏ ਹਨ ਇਸ ਜਨਵਰੀ ਦੇ ਮਹੀਨੇ ’ਚ ਮੁਬਾਰਕ ਚਰਨ ਟਿਕਾ ਕੇ ਇਸ ਨੂੰ ਭਾਗਾਂ ਭਰੀ ਕਰ ਦਿੱਤਾ ਇਸ ਸ਼ੁੱਭ ਆਗਮਨ ਦੀ ਖੁਸ਼ੀ ’ਤੇ ਰੂਹਾਂ ਅਲੌਕਿਕ ਰੋਮਾਂਚ ਨਾਲ ਭਰ ਗਈਆਂ ਕੁਦਰਤ ਦਾ ਕਣ-ਕਣ ਰੋਮਾਂਚਿਤ ਹੋ
ਉੱਠਿਆ ਉਸ ਦੇ ਸੁਆਗਤ ’ਚ ਪੱਤਾ-ਪੱਤਾ ਹਿਲੌਰੇ ਖਾਣ ਲੱਗਿਆ ਜ਼ਿੰਦਗੀ ਦੀ ਨਵੀਂ ਸਵੇਰ ਹੋ ਗਈ ਤਨ-ਮਨ ਚਹਿਕ ਗਏ ਮਨਾਂ ਦੀ ਮੈਲ ਮਿੱਟ ਗਈ ਵੈਰ-ਭਾਵ, ਦੁੱਖ-ਕਲੇਸ਼ ਧੂੜ ਹੋ ਗਏ ਇੱਕ ਨਵੀ ਰਚਨਾ ਦਾ ਜਨਮ ਹੋਇਆ ਸ਼ੁੱਭ ਵਿਚਾਰ, ਸ਼ੁੱਭ ਸੰਕਲਪ ਪੈਦਾ ਹੋਏ ਸਭ ਦੇ ਭਲੇ ਦੀਆਂ ਦੁਆਵਾਂ ਦੇ ਨਾਲ ਸਮਾਜ ਭਲਾਈ, ਮਨੁੱਖਤਾ ਦੀ ਇੱਕ ਨਵੀਂ ਮਸ਼ਾਲ ਜਾਗ ਉੱਠੀ ਨਿਸਵਾਰਥ ਸੇਵਾ ਭਾਵਨਾ ਦੀ ਇੱਕ ਅਜਿਹੀ ਨਵੀਂ ਲੌਅ ਪੈਦਾ ਹੋਈ ਕਿ ਲੋਕ ਹੈਰਾਨ ਰਹਿ ਗਏ
ਇਹ ਸ਼ੁੱਭ ਜਨਵਰੀ ਦੇ ਸ਼ੁੱਭ ਆਗਮਨ ਦਾ ਪ੍ਰਤਾਪ ਹੈ ਕਿ ਲੋਕਾਂ ਨੂੰ ਨਵੀਆਂ ਪੇ੍ਰਰਨਾਵਾਂ ਦਾ ਬਲ ਮਿਲਿਆ ਜੀਵਨ ਸੁਧਰ ਗਏ ਲੋਕ-ਪਰਲੋਕ ਸੰਵਰ ਗਏ ਅਤੇ ਆਪਣੇ ਸਤਿਗੁਰੂ ਦੇ ਗੁਨਗਾਣ ’ਚ ਹਰ ਕੋਈ ਮਸਤ ਹੋ ਗਿਆ ਅਜਿਹਾ ਅਲੌਕਿਕ ਨਜ਼ਾਰਾ, ਅਜਿਹੀ ਮਸਤੀ ਹਰ ਕਿਸੇ ਨੂੰ ਨਸੀਬ ਹੋਵੇ ਨਵੇਂ ਸਾਲ ਦਾ ਹਰ ਦਿਨ ਸਭ ਦੇ ਲਈ ਮਸਤੀ ਭਰਿਆ ਹੋਵੇ ਇਹ ਮਸਤੀ ਬੰਦਗੀ ਨੂੰ ਪਰਵਾਨ ਹੋਵੇ ਖੁਸ਼-ਮਿਜਾਜ਼ ਹਰ ਸਵੇਰੇ ਅਤੇ ਖੁਸ਼ਨੁਮਾ ਹਰ ਸ਼ਾਮ ਹੋਵੇ ਇਨ੍ਹਾਂ ਸ਼ੁੱਭਕਾਮਨਾਵਾਂ ਦੇ ਨਾਲ ਸ਼ੁੱਭ ਜਨਵਰੀ ਦੀ ਸ਼ੁੱਭ ਮੁਬਾਰਕਬਾਦ!
-ਸੰਪਾਦਕ