ਅਸਾਧ ਰੋਗ ਹੋਇਆ ਛੂਮੰਤਰ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਸੱਜਣ ਕੁਮਾਰ ਇੰਸਾਂ ਸਪੁੱਤਰ ਸ੍ਰੀ ਜੈਕਰਨ ਜੀ ਅੱਠ ਮਰਲਾ ਕਲੌਨੀ ਪਟੇਲ ਨਗਰ, ਹਿਸਾਰ ਸ਼ਹਿਰ, ਜ਼ਿਲ੍ਹਾ ਹਿਸਾਰ (ਹਰਿਆਣਾ) ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਕਰਦਾ ਹੈ:-
ਲਗਭਗ ਸੰਨ 2008 ਦੀ ਗੱਲ ਹੈ ਮੈਨੂੰ ਥੋੜ੍ਹਾ ਬੁਖਾਰ ਹੋਇਆ ਮੈਂ ਰਹੇਜਾ ਹਸਪਤਾਲ ਦੇ ਡਾ. ਰਹੇਜਾ ਤੋਂ ਦਵਾਈ ਲਈ ਦੋ ਦਿਨ ਤੱਕ ਅਰਾਮ ਨਹੀਂ ਆਇਆ ਤਾਂ ਡਾਕਟਰ ਦੇ ਅਨੁਸਾਰ ਮੈਂ ਸੀ.ਬੀ.ਸੀ. ਟੈਸਟ ਕਰਵਾਇਆ ਜਿਸ ਵਿੱਚ ਪਲੇਟਲੈਟਸ ਕਰੀਬ ਪੰਜਾਹ ਹਜ਼ਾਰ ਮਿਲੇ ਡਾਕਟਰ ਨੇ ਦੋ-ਤਿੰਨ ਦਿਨ ਦੀ ਹੋਰ ਦਵਾਈ ਦਿੱਤੀ ਅਤੇ ਫਿਰ ਸੀ.ਬੀ.ਸੀ. ਟੈਸਟ ਕਰਵਾਇਆ ਪਲੇਟਲੈਟਸ ਵਿੱਚ ਕੁਝ ਸੁਧਾਰ ਹੋਇਆ, ਪਰ ਜਿੰਨਾ ਸੁਧਾਰ ਹੋਣਾ ਚਾਹੀਦਾ ਸੀ, ਉਂਨਾ ਨਹੀਂ ਹੋਇਆ ਇਸ ਤਰ੍ਹਾਂ ਕਈ ਵਾਰ ਸੀ.ਬੀ.ਸੀ. ਟੈਸਟ ਕਰਵਾਇਆ ਗਿਆ ਪਰ ਪੂਰੀ ਤਰ੍ਹਾਂ ਸੁਧਾਰ ਨਹੀਂ ਹੋਇਆ ਫਿਰ ਡਾਕਟਰ ਦੇ ਅਨੁਸਾਰ ਮੈਂ ਬੋਨ ਮੈਰੋ (ੲਲ਼ਗ਼ਯ ਜਯਲ਼ਿ) ਦਾ ਟੈਸਟ ਕਰਵਾਇਆ ਤਾਂ ਕਿ ਪਤਾ ਲੱਗ ਸਕੇ ਕਿ ਪਲੇਟਲੈਟਸ ਘੱਟ ਕਿਉਂ ਹੋ ਰਹੇ ਹਨ ਰਿਪੋਰਟ ਦੇਖਣ ’ਤੇ ਡਾਕਟਰ ਨੇ ਦੱਸਿਆ ਕਿ ਜਿੱਥੇ ਪਲੇਟਲੈਟਸ ਬਣਦੇ ਹਨ, ਉੱਥੇ ਤਾਂ ਪੂਰੇ ਬਣ ਰਹੇ ਹਨ ਪਰ ਖੂਨ ਵਿੱਚ ਮਿਲ ਕੇ ਉਹਨਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ
ਫਿਰ ਡਾ. ਰਹੇਜਾ ਦੇ ਅਨੁਸਾਰ ਮੈਂ ਡਾ. ਲਵਨੀਸ਼ ਗੋਇਲ ਨੂੰ ਦਿਖਾਇਆ ਜੋ ਕਿ ਜਿੰਦਲ ਹਸਪਤਾਲ ਹਿਸਾਰ ਵਿੱਚ ਕੈਂਸਰ ਡਿਪਾਰਟਮੈਂਟ ਵਿੱਚ ਬੈਠਦੇ ਹਨ ਡਾਕਟਰ ਨੇ ਮੇਰੀਆਂ ਸਾਰੀਆਂ ਰਿਪੋਰਟਾਂ ਦੇਖ ਕੇ ਮੈਨੂੰ ਦੁਬਾਰਾ ਲਾਲ ਪੈਥਲੈਬ ਜਿੰਦਲ ਹਸਪਤਾਲ ਵਿੱਚ ਹੀ ਸੀ.ਬੀ.ਸੀ. ਕਰਵਾਉਣ ਨੂੰ ਕਿਹਾ, ਤਾਂ ਰਿਪੋਰਟ ਵਿੱਚ ਪਲੇਟਲੈਟਸ ਘੱੱਟ ਮਿਲੇ ਤਦ ਡਾਕਟਰ ਨੇ ਮੈਨੂੰ ਦੋ-ਤਿੰਨ ਦਿਨ ਦੀ ਦਵਾਈ ਦਿੱਤੀ ਫਿਰ ਸੀ.ਬੀ.ਸੀ. ਕਰਵਾਇਆ ਤਾਂ ਪਲੇਟਲੈਟਸ ਵਿੱਚ ਕੁਝ ਸੁਧਾਰ ਹੋਇਆ ਡਾਕਟਰ ਨੇ ਫਿਰ ਦਵਾਈ ਦਿੱਤੀ ਅਤੇ ਤੀਜੇ ਦਿਨ ਸੀ.ਬੀ.ਸੀ. ਕਰਵਾਉਣ ਨੂੰ ਕਿਹਾ ਇਸ ਤਰ੍ਹਾਂ ਪੰਦਰਾਂ-ਵੀਹ ਦਿਨਾਂ ਤੱਕ ਡਾਕਟਰ ਦਵਾਈ ਦਿੰਦਾ ਰਿਹਾ
ਅਤੇ ਸੀ.ਬੀ.ਸੀ. ਕਰਵਾਉਂਦਾ ਰਿਹਾ ਹਰ ਵਾਰ ਸੁਧਾਰ ਹੁੰਦਾ ਗਿਆ ਅਤੇ ਇਸ ਤਰ੍ਹਾਂ 15-20 ਦਿਨਾਂ ਬਾਅਦ ਪਲੇਟਲੈਟਸ ਪੂਰੇ ਹੋ ਗਏ ਭਾਵ ਡੇਢ ਲੱਖ ਦੇ ਲਗਭਗ ਫਿਰ ਡਾਕਟਰ ਨੇ ਕਿਹਾ ਕਿ ਹੁਣ ਤੁਸੀਂ ਇੱਕ ਹਫਤੇ ਲਈ ਦਵਾਈ ਬੰਦ ਕਰ ਦਿਓ ਅਤੇ ਸੱਤ ਦਿਨਾਂ ਬਾਅਦ ਦੁਆਰਾ ਸੀ.ਬੀ.ਸੀ. ਟੈਸਟ ਕਰਵਾਓ ਸੱਤ ਦਿਨ ਬਾਅਦ ਸੀ.ਬੀ.ਸੀ. ਕਰਵਾਈ ਤਾਂ ਪਲੇਟਲੈਟਸ ਫਿਰ ਘੱਟ ਗਏ ਜਦੋਂ ਡਾ. ਲਵਨੀਸ਼ ਗੋਇਲ ਨੂੰ ਰਿਪੋਰਟ ਦਿਖਾਈ ਤਾਂ ਉਸ ਨੇ ਰਿਪੋਰਟ ਦੇਖ ਕੇ ਕਿਹਾ ਕਿ ਰਿਪੋਰਟ ਠੀਕ ਨਹੀਂ ਹੈ ਮੈਂ ਕਿਹਾ ਕਿ ਡਾਕਟਰ ਸਾਹਿਬ, ਹੋਰ ਦਵਾਈ ਬਦਲ ਕੇ ਦੇਖ ਲਓ ਡਾਕਟਰ ਨੇ ਕਿਹਾ ਕਿ ਮੈਂ ਤੁਹਾਨੂੰ ਚੰਗੀ ਤੋਂ ਚੰਗੀ ਦਵਾਈ ਦੇ ਕੇ ਦੇਖ ਲਿਆ ਹੈ ਹੁਣ ਇਹ ਇਹਨਾਂ ਦਵਾਈਆਂ ਨਾਲ ਠੀਕ ਨਹੀਂ ਹੋਵੇਗਾ ਡਾਕਟਰ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ?
ਮੈਂ ਕਿਹਾ ਕਿ ਮੈਂ ਸਿੱਖਿਆ ਵਿਭਾਗ ਵਿੱਚ ਅਧਿਆਪਕ ਹਾਂ ਉਸਨੇ ਕਿਹਾ ਕਿ ਇਸਦਾ ਇੱਕ ਹੀ ਇਲਾਜ ਹੈ, ਪਲੇਟਲੈਟਸ ਪੂਰੇ ਕਰਨ ਲਈ ਤੁਹਾਨੂੰ ਇੰਜੈਕਸ਼ਨ ਲੱਗਣਗੇ ਮੈਂ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਇੰਜੈਕਸ਼ਨ ਲਗਾ ਦਿਓ, ਤੁਸੀਂ ਮੈਨੂੰ ਠੀਕ ਕਰ ਦਿਓ ਬੱਸ ਡਾਕਟਰ ਨੇ ਕਿਹਾ ਕਿ ਇਹ ਅਜਿਹੇ ਇੰਜੈਕਸ਼ਨ ਨਹੀਂ ਹਨ! ਮੈਂ ਕਿਹਾ, ਡਾਕਟਰ ਸਾਹਿਬ ਕਿਹੋ-ਜਿਹੇ ਹਨ! ਤਾਂ ਡਾਕਟਰ ਨੇ ਕਿਹਾ ਕਿ ਜੇਕਰ ਤੁਸੀਂ ਵਿਦੇਸ਼ੀ ਇੰਜੈਕਸ਼ਨ ਲਗਵਾਓਗੇ ਤਾਂ ਅੱਸੀ ਹਜ਼ਾਰ ਦੇ ਲਗਭਗ ਇੱਕ ਇੰਜੈਕਸ਼ਨ ਹੋਵੇਗਾ ਅਤੇ ਇੱਥੋਂ ਦਾ ਇੰਜੈਕਸ਼ਨ ਲਗਵਾਓਗੇ ਤਾਂ ਚਾਲੀ ਹਜ਼ਾਰ ਰੁਪਏ ਦਾ ਇੱਕ ਇੰਜੈਕਸ਼ਨ ਹੋਵੇਗਾ ਮੈਂ ਕਿਹਾ ਡਾਕਟਰ ਸਾਹਿਬ ਅਜਿਹੀ ਕੀ ਬਿਮਾਰੀ ਹੈ ਜੋ ਐਨੇ ਮਹਿੰਗੇ ਇੰਜੈਕਸ਼ਨ ਲੱਗਣਗੇ?
ਡਾਕਟਰ ਨੇ ਸਪੱਸ਼ਟ ਨਾ ਦੱਸਦੇ ਹੋਏ ਮੈਨੂੰ ਗੱਲ ਘੁੰਮਾ ਕੇ ਬਲੱਡ ਕੈਂਸਰ ਵੱਲ ਇਸ਼ਾਰਾ ਕੀਤਾ ਮੈਂ ਅਚਾਨਕ ਇਹ ਸੁਣਕੇ ਸੁੰਨ ਜਿਹਾ ਹੋ ਗਿਆ ਅਤੇ ਅੱਗੇ ਗੱਲ ਕਰਨ ਦੀ ਹਿੰਮਤ ਨਹੀਂ ਹੋਈ ਫਿਰ ਮੈਂ ਕੁਝ ਹਿੰਮਤ ਜੁਟਾ ਕੇ ਡਾਕਟਰ ਨੂੰ ਕਿਹਾ ਕਿ ਡਾਕਟਰ ਸਾਹਿਬ, ਇੱਕ ਇੰਜੈਕਸ਼ਨ ਨਾਲ ਮੈਂ ਠੀਕ ਹੋ ਜਾਵਾਂਗਾ? ਡਾਕਟਰ ਨੇ ਕਿਹਾ, ਤੁਸੀਂ ਇੱਕ ਇੰਜੈਕਸ਼ਨ ਨਾਲ ਵੀ ਠੀਕ ਹੋ ਸਕਦੇ ਹੋ ਅਤੇ ਦੋ-ਤਿੰਨ ਜਾਂ ਚਾਰ ਇੰਜੈਕਸ਼ਨ ਵੀ ਲੱਗ ਸਕਦੇ ਹਨ ਜੇਕਰ ਦੁਬਾਰਾ ਪਲੇਟਲੈਟਸ ਘੱਟ ਨਾ ਹੋਏ ਤਾਂ ਅੱਗੇ ਇੰਜੈਕਸ਼ਨ ਲਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਇੰਜੈਕਸ਼ਨ ਛੇ ਮਹੀਨਿਆਂ ਤੱਕ ਲਗਭਗ ਪਲੇਟਲੈਟਸ ਠੀਕ ਰੱਖੇਗਾ ਹੋ ਸਕਦਾ ਹੈ, ਤੁਹਾਡੀ ਚੰਗੀ ਕਿਸਮਤ ਹੋਵੇ ਤਾਂ ਅੱਗੇ ਕਦੇ ਹੋਰ ਇੰਜੈਕਸ਼ਨ ਦੀ ਜ਼ਰੂਰਤ ਨਾ ਪਵੇ ਮੈਂ ਡਰਿਆ ਹੋਇਆ ਸੀ ਮੈਂ ਇੱਕ ਸਵਾਲ ਹੋਰ ਡਾਕਟਰ ਤੋਂ ਪੁੱਛਿਆ ਕਿ ਜੇਕਰ ਇਨ੍ਹਾਂ ਇੰਜੈਕਸ਼ਨਾਂ ਨਾਲ ਵੀ ਠੀਕ ਨਾ ਹੋਇਆ ਤਾਂ ਫਿਰ ਕੀ ਹੋਵੇਗਾ? ਡਾਕਟਰ ਨੇ ਮੈਨੂੰ ਦੱਸਿਆ ਕਿ ਇਸ ਤੋਂ ਬਾਅਦ ਇੱਕ ਹੋਰ ਇਲਾਜ ਹੈ ਜਿਸ ਵਿੱਚ ਤੁਹਾਡੀ ਪਿੱਤੇ ਦੀ ਥੈਲੀ ਕੱਢਣੀ ਪਵੇਗੀ ਐਨਾ ਕਹਿਣ ’ਤੇ ਮੈਂ ਹਿੰਮਤ ਕਰਕੇ ਡਾਕਟਰ ਨੂੰ ਕਿਹਾ ਕਿ ਮੈਂ ਘਰ ਵਾਲਿਆਂ ਨਾਲ ਸਲਾਹ ਕਰਕੇ ਤੁਹਾਨੂੰ ਦੱਸੂੰਗਾ ਡਾਕਟਰ ਨੇ ਕਿਹਾ, ਠੀਕ ਹੈ, ਤੁਸੀਂ ਸਲਾਹ ਕਰ ਲਓ
ਮੈਂ ਮਨ ਹੀ ਮਨ ਰੋਂਦਾ ਹੋਇਆ ਹਿੰਮਤ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਘਰ ਪਹੁੰਚਿਆ ਤਾਂ ਘਰ ਵਾਲਿਆਂ ਨੇ ਮੇਰਾ ਉਦਾਸ ਚਿਹਰਾ ਦੇਖ ਕੇ ਪੁੱਛਿਆ ਕਿ ਕੀ ਗੱਲ ਹੈ, ਤੁਸੀਂ ਠੀਕ ਤਾਂ ਹੋ? ਮੇਰੀ ਘਰ ਵਾਲਿਆਂ ਨੂੰ ਦੱਸਣ ਦੀ ਹਿੰਮਤ ਨਾ ਹੋਈ ਪਰੰਤੂ ਵਾਰ-ਵਾਰ ਪੁੱਛਣ ’ਤੇ ਮੈਂ ਘਰ ਵਾਲਿਆਂ ਨੂੰ ਦੱਸ ਦਿੱਤਾ ਅਤੇ ਫਿਰ ਘਰ ਵਾਲੇ ਵੀ ਇਹ ਸੁਣ ਕੇ ਗੁੰਮ ਜਿਹੇ ਰਹਿ ਗਏ ਅਤੇ ਰੋਂਦੇ ਹੋਏ ਬੋਲੇ, ਤੁਹਾਨੂੰ ਕੁਝ ਨਹੀਂ ਹੋਵੇਗਾ ਮੈਂ ਘਰ ਵਿੱਚ ਦੋ-ਤਿੰਨ ਘੰਟੇ ਲੇਟਿਆ ਰਿਹਾ ਫਿਰ ਮੇਰੇ ਖਿਆਲ ਵਿਚ ਆਇਆ ਕਿ ਕਿਉਂ ਨਾ ਮੈਂ ਗੰਗਵਾ ਡੇਰੇ ਵਿੱਚ ਜਾਵਾਂ ਅਤੇ ਉੱਥੇ ਸੇਵਾਦਾਰ ਭਾਈ ਹਰਨੇਕ ਸਿੰਘ ਨੂੰ ਮਿਲਾਂ ਕਿਉਂਕਿ ਮੈਂ ਪੰਦਰਾਂ ਸਾਲ ਪਹਿਲਾਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਲਿਆ ਸੀ ਉੱਥੇ ਸੇਵਾਦਾਰ ਭਾਈ ਹਰਨੇਕ ਸਿੰਘ ਸੇਵਾ ਕਰਿਆ ਤੇ ਕਰਵਾਇਆ ਕਰਦੇ ਸਨ
ਮੇਰਾ ਉਹਨਾਂ ਨਾਲ ਬਹੁਤ ਪ੍ਰੇਮ ਸੀ ਮੈਂ ਭਾਈ ਹਰਨੇਕ ਸਿੰਘ ਦੇ ਕੋਲ ਚਲਿਆ ਗਿਆ ਅਤੇ ਮੈਂ ਆਪਣੀ ਬਿਮਾਰੀ ਬਾਰੇ ਉਸਨੂੰ ਦੱਸਿਆ ਉਸ ਨੇ ਮੈਨੂੰ ਹੌਂਸਲਾ ਦਿੰਦੇ ਹੋਏ ਕਿਹਾ, ਮਾਸਟਰ ਜੀ, ਤੁਹਾਨੂੰ ਕੋਈ ਬਿਮਾਰੀ ਨਹੀਂ ਹੈ ਤੁਹਾਨੂੰ ਕੁਝ ਨਹੀਂ ਹੋਵੇਗਾ ਤੁਸੀਂ ਚਿੰਤਾ ਨਾ ਕਰੋ ਆਪਾਂ ਦੋਵੇਂ ਕੱਲ੍ਹ ਹੀ ਸੁਬ੍ਹਾ ਪੂਜਨੀਕ ਗੁਰੂ ਜੀ (ਹਜੂਰ ਪਿਤਾ ਜੀ) ਨੂੰ ਮਿਲਣ ਸਰਸਾ ਦਰਬਾਰ ਚੱਲਾਂਗੇ ਅਤੇ ਪਿਤਾ ਜੀ ਨੂੰ ਤੁਹਾਡੀ ਬਿਮਾਰੀ ਬਾਰੇ ਅਰਜ਼ ਕਰਾਂਗੇ ਪਿਤਾ ਜੀ ਦੀ ਦਇਆ-ਦ੍ਰਿਸ਼ਟੀ ਤੇ ਬਚਨਾਂ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਂਗੇ ਮੈਂ ਬਾਈ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਅਗਲੇ ਦਿਨ ਸੁਬ੍ਹਾ ਸੇਵਾਦਾਰ ਭਾਈ ਦੇ ਨਾਲ ਮੈਂ ਅਤੇ ਮੇਰੇ ਜੀਜਾ ਜੀ ਵੀ ਸਰਸਾ ਡੇਰੇ ਵਿੱਚ ਚਲੇ ਗਏ ਮਜਲਿਸ ਬਾਰੇ ਪਤਾ ਕੀਤਾ ਤਾਂ ਦੱਸਿਆ ਗਿਆ ਕਿ ਸੁਬ੍ਹਾ ਦੀ ਮਜਲਿਸ ਨਹੀਂ ਹੋਵੇਗੀ ਅਤੇ ਸ਼ਾਮ ਦੀ ਮਜਲਿਸ ਹੈ
ਇਸ ਲਈ ਅਸੀਂ ਸ਼ਾਮ ਤੱਕ ਰੁਕ ਗਏ ਸ਼ਾਮ ਦੀ ਮਜਲਿਸ ਵਿੱਚ ਰੂ-ਬ-ਰੂ ਪ੍ਰੋਗਰਾਮ ਸੀ ਸ਼ਾਮ ਦੀ ਮਜਲਿਸ ਸ਼ੁਰੂ ਹੋ ਗਈ ਅਸੀਂ ਮਜਲਿਸ ਵਿੱਚ ਬੈਠ ਗਏ ਜਦੋਂ ਪੂਜਨੀਕ ਹਜ਼ੂਰ ਪਿਤਾ ਜੀ ਸਟੇਜ ’ਤੇ ਬਿਰਾਜਮਾਨ ਹੋਏ ਤਾਂ ਮੈਂ ਜੀ ਭਰ ਕੇ ਪਿਤਾ ਜੀ ਦੇ ਦਰਸ਼ਨ ਕੀਤੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਬਚਨ ਫ਼ਰਮਾਏ, ‘‘ਜੋ ਲੋਕ ਬਿਮਾਰ ਹਨ, ਉਹ ਰੂ-ਬ-ਰੂ ਪ੍ਰੋਗਰਾਮ ਵਿੱਚ ਬਿਮਾਰੀ ਦੀ ਕੋਈ ਗੱਲ ਨਾ ਕਰਨ ਉਹ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈਣ ਜਾਂ ਇੱਥੇ ਡੇਰਾ ਸੱਚਾ ਸੌਦਾ ਦਾ ਜੋ ਹਸਪਤਾਲ ਹੈ (ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ), ਤਾਂ ਇੱਥੋਂ ਦਵਾਈ ਲੈ ਕੇ ਜਾਣ ਅਤੇ ਦਵਾਈ ਲੈਣ ਤੋਂ ਪਹਿਲਾਂ ਪੰਜ ਮਿੰਟ ਸਿਮਰਨ ਕਰਕੇ ਦਵਾਈ ਲੈਣ ਅਤੇ ਜੋ ਲੰਬੇ ਸਮੇਂ ਤੋਂ ਬਿਮਾਰ ਹਨ, ਉਹ ਇੱਥੋਂ ਪ੍ਰਸ਼ਾਦ ਲੈ ਕੇ ਜਾਣ, ਮਾਲਕ ਉਹਨਾਂ ’ਤੇ ਜ਼ਰੂਰ ਰਹਿਮਤ ਕਰਨਗੇ’’
ਮੈਂ ਹੈਰਾਨ ਹੋ ਗਿਆ ਕਿ ਪਿਤਾ ਜੀ ਨੇ ਤਾਂ ਗੱਲ ਕਰਨ ਤੋਂ ਬਿਲਕੁਲ ਮਨ੍ਹਾ ਹੀ ਕਰ ਦਿੱਤਾ ਹੈ ਰੂ-ਬ-ਰੂ ਪ੍ਰੋਗਰਾਮ ਵਿੱਚ ਗੱਲਾਂ ਕਰਨ ਵਾਲੀ ਸੰਗਤ ਖੜ੍ਹੀ ਹੋ ਗਈ ਪ੍ਰੇਮੀ ਵਾਰੀ-ਵਾਰੀ ਪਿਤਾ ਜੀ ਨਾਲ ਗੱਲਾਂ ਕਰ ਰਹੇ ਸਨ ਤਾਂ ਹਿੰਮਤ ਕਰਕੇ ਮੈਂ ਵੀ ਖੜ੍ਹਾ ਹੋ ਗਿਆ ਇੱਕ ਸੇਵਾਦਾਰ ਭਾਈ, ਜਿਸਦੇ ਹੱਥ ਵਿੱਚ ਮਾਇਕ ਸੀ, ਉਹ ਮੇਰੇ ਕੋਲ ਆਇਆ ਉਸ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿਸ ਬਾਰੇ ਗੱਲ ਕਰਨੀ ਹੈ? ਮੈਂ ਕਿਹਾ, ਬਿਮਾਰੀ ਬਾਰੇ ਉਹ ਕਹਿਣ ਲੱਗਾ ਕਿ ਹੁਣੇ ਹੀ ਪਿਤਾ ਜੀ ਨੇ ਬਿਮਾਰੀ ਬਾਰੇ ਬਚਨ ਕੀਤੇ ਹਨ ਕਿ ਤੁਸੀਂ ਹਸਪਤਾਲ ਤੋਂ ਦਵਾਈ ਲੈ ਲਓ ਤੁਸੀਂ ਬਚਨਾਂ ਨੂੰ ਮੰਨੋ ਦਵਾਈ ਲੈ ਲਓ, ਠੀਕ ਹੋ ਜਾਓਗੇ ਬਿਮਾਰੀ ਬਾਰੇ ਗੱਲ ਨਹੀਂ ਹੋ ਸਕਦੀ ਮੈਂ ਉਦਾਸ ਹੋ ਕੇ ਬੈਠ ਗਿਆ ਕਿ ਗੱਲ ਨਹੀਂ ਹੋਈ
ਮਜਲਿਸ ਤੋਂ ਬਾਅਦ ਪਿਤਾ ਜੀ ਦੇ ਬਚਨ ਅਨੁਸਾਰ ਮੈਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ ਦਵਾਈ ਲੈਣ ਚਲਾ ਗਿਆ ਮੈਂ ਡਾਕਟਰ ਨੂੰ ਦਿਖਾਉਣ ਲਈ ਦਸ ਰੁਪਏ ਦੀ ਪਰਚੀ ਕਟਵਾਈ ਅਤੇ ਡਾਕਟਰ ਨੂੰ ਦਿਖਾਇਆ ਮੈਂ ਡਾਕਟਰ ਨੂੰ ਆਪਣੀ ਬਿਮਾਰੀ ਬਾਰੇ ਵਿਸਥਾਰ ਪੂਰਵਕ ਦੱਸਿਆ ਡਾਕਟਰ ਨੇ ਲੈਬ ਤੋਂ ਖੂਨ ਟੈਸਟ ਕਰਵਾਉਣ ਲਈ ਲਿਖ ਦਿੱਤਾ ਰਿਪੋਰਟ ਵਿੱਚ ਸਭ ਨਾਰਮਲ ਆਇਆ ਭਾਵ ਪਲੇਟਲੈਟਸ ਵੀ ਠੀਕ ਆਏ ਮੈਂ ਹੈਰਾਨ ਰਹਿ ਗਿਆ ਅਤੇ ਬਹੁਤ ਖੁਸ਼ ਵੀ ਹੋਇਆ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਕੋਈ ਬਿਮਾਰੀ ਨਹੀਂ ਹੈ ਤੁਸੀਂ ਬਿਲਕੁਲ ਤੰਦਰੁਸਤ ਹੋ ਮੈਂ ਘਰ ਆ ਗਿਆ, ਪਰੰਤੂ ਮੈਨੂੰ ਵਿਸ਼ਵਾਸ ਨਹੀਂ ਆਇਆ ਕਿ ਮੈਂ ਲਗਾਤਾਰ ਤਿੰਨ ਮਹੀਨਿਆਂ ਤੋਂ ਦਵਾਈ ਖਾ ਰਿਹਾ ਹਾਂ, ਓਦੋਂ ਰਿਪੋਰਟ ਠੀਕ ਕਿਉਂ ਨਹੀਂ ਆਈ ਅਤੇ ਅੱਜ ਰਿਪੋਰਟ ਠੀਕ ਕਿਵੇਂ ਆ ਗਈ!
ਕੁਝ ਦਿਨਾਂ ਬਾਅਦ ਮੈਂ ਆਪਣੀਆਂ ਸਾਰੀਆਂ ਰਿਪੋਰਟਾਂ ਨਾਲ ਲੈ ਕੇ ਫਿਰ ਤੋਂ ਡੇਰੇ ਦੇ ਹਸਪਤਾਲ ਵਿੱਚ ਗਿਆ ਅਤੇ ਡਾਕਟਰ ਨੂੰ ਆਪਣੀਆਂ ਸਾਰੀਆਂ ਰਿਪੋਰਟਾਂ ਦਿਖਾਈਆਂ ਡਾਕਟਰ ਕਹਿਣ ਲੱਗਾ ਕਿ ਤੁਸੀਂ ਦੁਬਾਰਾ ਫਿਰ ਆ ਗਏ! ਤੁਹਾਨੂੰ ਕੋਈ ਬਿਮਾਰੀ ਨਹੀਂ ਹੈ ਮੇਰੇ ਵਾਰ-ਵਾਰ ਕਹਿਣ ’ਤੇ ਕਿ ਡਾਕਟਰ ਸਾਹਿਬ, ਮੇਰਾ ਖੂਨ ਇੱਕ ਵਾਰ ਫਿਰ ਟੈਸਟ ਕਰਵਾ ਦਿਓ, ਤਾਂ ਡਾਕਟਰ ਨੇ ਫਿਰ ਟੈਸਟ ਲਈ ਲਿਖ ਦਿੱਤਾ ਪਰੰਤੂ ਰਿਪੋਰਟ ਫਿਰ ਵੀ ਨਾਰਮਲ ਆਈ ਫਿਰ ਡਾਕਟਰ ਕਹਿਣ ਲੱਗਾ ਕਿ ਤੁਸੀਂ ਪਿਛਲੀਆਂ ਰਿਪੋਰਟਾਂ ਨੂੰ ਪਾੜ ਕੇ ਸੁੱਟ ਦਿਓ ਫਿਰ ਡਾਕਟਰ ਨੇ ਮਜ਼ਾਕ ਵਿੱਚ ਕਿਹਾ ਕਿ ਜੇਕਰ ਤੁਹਾਨੂੰ ਡਾਕਟਰਾਂ ਨੂੰ ਜ਼ਿਆਦਾ ਫੀਸ ਦੇਣ ਦਾ ਸ਼ੌਂਕ ਹੈ
ਤਾਂ ਮੈਂ ਜਦੋਂ ਆਪਣਾ ਅਲੱਗ ਤੋਂ ਹਸਪਤਾਲ ਖੋਲ੍ਹਾਂਗਾ ਓਦੋਂ ਮੇਰੇ ਕੋਲ ਆ ਜਾਣਾ, ਓਦੋਂ ਫੀਸ ਲੈ ਲਵਾਂਗਾ ਪੂਜਨੀਕ ਸਤਿਗੁਰੂ ਓਦੋਂ ਤੋਂ ਲੈ ਕੇ ਅੱਜ ਤੱਕ ਲਗਭਗ ਸੋਲ੍ਹਾ ਸਾਲ ਤੋਂ ਬਿਲਕੁਲ ਠੀਕ ਹਾਂ ਅਤੇ ਮੈਂ ਠੀਕ ਹੀ ਰਹਾਂਗਾ ਪੂਜਨੀਕ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਤੇ ਬਚਨਾਂ ਨਾਲ ਹੀ ਮੇਰਾ ਪਹਾੜ ਵਰਗਾ ਕਰਮ ਪਲਾਂ ਵਿੱਚ ਕੱਟਿਆ ਗਿਆ ਮੈਂ ਪੂਜਨੀਕ ਗੁਰੂ ਜੀ ਨੂੰ ਬੇਨਤੀ ਕਰਦਾ ਹਾਂ ਕਿ ਹੇ ਮੇਰੇ ਸਤਿਗੁਰੂ ਜੀ, ਤੁਸੀਂ ਸਾਡੇ ’ਤੇ ਹਮੇਸ਼ਾ ਇਸੇ ਤਰ੍ਹਾਂ ਹੀ ਦਇਆ-ਮਿਹਰ ਬਣਾਈ ਰੱਖਣਾ ਜੀ ਅਤੇ ਬੁਰਾਈਆਂ ਤੋਂ ਬਚਾਈ ਰੱਖਣਾ ਜੀ ਅਤੇ ਦ੍ਰਿੜ੍ਹ ਵਿਸ਼ਵਾਸ ਵੀ ਬਰਾਬਰ ਬਣਾਈ ਰੱਖਣਾ ਜੀ