ਦਿਲ ਕਹੇਗਾ ‘ਹੈਪੀ-ਹੈਪੀ’ ਅਤਿਆਧੁਨਿਕ ਸੁਵਿਧਾ: ਸ਼ਾਹ ਸਤਿਨਾਮ ਜੀ ਹਸਪਤਾਲ ’ਚ ਸਥਾਪਿਤ ਹੋਈ ਨਵੀਂ ਤਕਨੀਕ ਨਾਲ ਲੈਸ ਕੈਥ ਲੈਬ ਤੁਹਾਡਾ ਦਿਲ ਇੱਕ ਮਿੰਟ ’ਚ ਲਗਭਗ 70 ਵਾਰ ਧੜਕਦਾ ਹੈ, ਇਹ ਕਰੀਬ 4 ਲੀਟਰ ਖੂਨ ਨੂੰ ਪੰਪ ਕਰਕੇ ਸਰੀਰ ਦੇ ਸਾਰੇ ਹਿੱਸਿਆਂ ’ਚ ਆਕਸੀਜ਼ਨ ਅਤੇ ਪੋਸ਼ਕ ਤੱਤ ਸਪਲਾਈ ਕਰਦਾ ਹੈ, ਜੋ ਸਿਹਤਮੰਦ ਸਰੀਰ ਲਈ ਬਹੁਤ ਜ਼ਰੂਰੀ ਹੈ ਭਾਵ ਦਿਲ ਦਾ ਸਿਹਤਮੰਦ ਰਹਿਣਾ ਹੀ ਤੁਹਾਡੇ ਸਰੀਰ ਦੀ ਤੰਦਰੁਸਤੀ ਦਾ ਅਸਲ ਰਾਜ਼ ਹੈ।
ਡੇਰਾ ਸੱਚਾ ਸੌਦਾ ਹਮੇਸ਼ਾ ਤੋਂ ਯਤਨਸ਼ੀਲ ਰਿਹਾ ਹੈ ਕਿ ਲੋਕਾਂ ਦਾ ਦਿਲੋ-ਦਿਮਾਗ ਹੀ ਨਹੀਂ, ਦਿਲ ਦਾ ਮਿਜ਼ਾਜ ਵੀ ਹਮੇਸ਼ਾ ਤੰਦਰੁਸਤ ਰਹੇ ਇਸ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਦਿਲ ਸਬੰਧੀ ਬਿਮਾਰੀਆਂ ਨੂੰ ਲੈ ਕੇ ਲਗਾਤਾਰ ਜਾਗਰੂਕਤਾ ਕੈਂਪ ਲਗਾ ਰਿਹਾ ਹੈ ਇਹੀ ਨਹੀਂ, ਡੇਰਾ ਸੱਚਾ ਸੌਦਾ ਵੱਲੋਂ ਦਿਲ ਦੇ ਆਕਾਰ ’ਚ ਬਣੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਕਿਫਾਇਤੀ ਦਰਾਂ ’ਤੇ ਉੱਚ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਖਾਸ ਗੱਲ ਇਹ ਵੀ ਹੈ ਕਿ ਇਸ ਹਸਪਤਾਲ ’ਚ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਹਰਿਆਣਾ ਦੀ ਨਵੀਨਤਮ ਕੈਥ ਲੈਬ ਅਤੇ ਈਕੋ ਕਾਰਡੀਓਗ੍ਰਾਫੀ ਮਸ਼ੀਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।
ਇੱਥੇ ਦਿਲ ਦੇ ਰੋਗ ’ਚ ਸਟੰਟ ਆਦਿ ਪਾਉਣ ਲਈ ਪ੍ਰਸਿੱਧ ਫਿਲਿਪਸ ਕੰਪਨੀ ਦੀ ਨਵੀਂ ਟੈਕਨਾਲੋਜੀ ਵਾਲੀਆਂ ਅਜੂਰੀਅਨ 5 ਸੀ 12 ਮਸ਼ੀਨ ਸਥਾਪਿਤ ਕੀਤੀ ਗਈ ਹੈ ਉੱਥੇ ਦਿਲ ਦੇ ਰੋਗ ਦੀ ਜਾਂਚ ਲਈ ਈਪੀਆਈਕਿਊਸੀਵੀਐਕਸਆਈ ਮਸ਼ੀਨ ਦੀ ਸਹੂਤਲ ਵੀ ਉਪਲੱਬਧ ਹੈ ਵਰਲਡ ਹਾਰਟ ਫੈਡਰੇਸ਼ਨ ਦੀ ਨਵੀਂ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਦਿਲ ਦੇ ਰੋਗਾਂ (ਸੀਵੀਡੀ) ਨਾਲ ਹੋਣ ਵਾਲੀਆਂ ਮੌਤਾਂ ਦੁਨੀਆਂ ਭਰ ’ਚ ਮੌਤਾਂ ਦਾ ਮੁੱਖ ਕਾਰਨ ਹਨ ਇਹ ਦੁਨੀਆਂ ਭਰ ’ਚ 1990 ’ਚ 1.21 ਕਰੋੜ ਤੋਂ ਵੱਧ ਕੇ 2021 ’ਚ 2.05 ਕਰੋੜ ਹੋ ਗਈਆਂ ਹਨ ਜਦੋਂਕਿ ਦੁਨੀਆਂ ਭਰ ’ਚ 50 ਕਰੋੜ ਤੋਂ ਜ਼ਿਆਦਾ ਲੋਕ ਦਿਲ ਦੇ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਦੁਨੀਆਂ 2010 ਦੀ ਤੁਲਨਾ ’ਚ 2025 ਤੱਕ ਕਾਰਡੀਓਵੈਸਕੂਲਰ ਬਿਮਾਰੀਆਂ ਜਿਵੇਂ ਗੈਰ-ਸੰਚਾਰੀ ਰੋਗਾਂ (ਐੱਨਸੀਡੀ) ਨਾਲ ਸਮੇਂ ਤੋਂ ਪਹਿਲਾਂ ਮੌਤ ਦਰ ਨੂੰ 25 ਫੀਸਦੀ ਤੱਕ ਘੱਟ ਕਰਨਾ ਬੜਾ ਚੁਣੌਤੀਪੂਰਨ ਹੈ ਖਾਸ ਕਰਕੇ ਭਾਰਤ ’ਚ ਇੱਕ ਵੱਡੀ ਚਿੰਤਾ ਇਹ ਹੈ ਕਿ ਦੁਨੀਆਂ ਦੇ ਇਸ ਹਿੱਸੇ ’ਚ ਲੋਕਾਂ ਨੂੰ ਘੱਟ ਉਮਰ ’ਚ ਦਿਲ ਦੀ ਬਿਮਾਰੀ ਹੋ ਰਹੀ ਹੈ ਸ਼ੂਗਰ, ਮੋਟਾਪਾ, ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ ਇਹ ਸਾਰੇ ਇਸ ਦੇ ਪਿੱਛੇ ਕਾਰਨ ਹਨ ਰਿਪੋਰਟ ’ਚ ਮੰਨਿਆ ਗਿਆ ਹੈ ਕਿ ਕਾਰਡੀਓਵੈਸਕੂਲਰ ਬਿਮਾਰੀ ਪੂਰੀ ਦੁਨੀਆਂ ’ਚ ਖਾਸ ਕਰਕੇ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ’ਚ ਪੈਦਾ ਹੁੰਦੀ ਹੈ 80 ਫੀਸਦੀ ਤੱਕ ਸਮੇਂ ਤੋਂ ਪਹਿਲਾਂ ਦਿਲ ਦੇ ਦੌਰੇ ਅਤੇ ਸਟਰੋਕ ਨੂੰ ਰੋਕਿਆ ਜਾ ਸਕਦਾ ਹੈ ਦਰਅਸਲ, ਦਿਲ ’ਚ 4 ਵਾਲਵ ਹੁੰਦੇ ਹਨ ਜੋ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਦੇ ਹਨ ਇਹ ਵਾਲਵ ਖੂਨ ਨੂੰ ਇੱਕ ਚੈਂਬਰ ’ਚੋਂ ਬਾਹਰ ਕੱਢਣ ਲਈ ਅਤੇ ਅਗਲੇ ਚੈਂਬਰ ’ਚ ਜਾਂ ਖੂਨ ਨਾੜੀਆਂ ’ਚ ਭੇਜਣ ਲਈ ਖੁੱਲ੍ਹਦੇ ਹਨ ਵਾਲਵ ਖੂਨ ਨੂੰ ਪਿੱਛੇ ਵੱਲ ਵਹਿ ਕੇ ਗਲਤ ਚੈਂਬਰ ’ਚ ਜਾਣ ਤੋਂ ਰੋਕਣ ਲਈ ਬੰਦ ਹੁੰਦੇ ਹਨ।
Table of Contents
ਮਰੀਜ਼ਾਂ ਲਈ ਵਰਦਾਨ ਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ
ਪੂਰੀ ਦੁਨੀਆਂ ਦੀ ਆਸਥਾ ਦਾ ਕੇਂਦਰ ਡੇਰਾ ਸੱਚਾ ਸੌਦਾ ’ਚ ਪਹੁੰਚਣ ਵਾਲੇ ਲੋਕਾਂ ਨੂੰ ਡਾਕਟਰੀ ਸੁਵਿਧਾ ਮੁਹੱਈਆ ਕਰਵਾਉਣ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ ਇੱਥੇ ਉੱਚ ਪੱਧਰੀ ਕੈਥ ਲੈਬ ਅਤੇ ਈਕੋ ਕਾਰਡੀਓਗ੍ਰਾਫੀ ਮਸ਼ੀਨ ਦੀ ਸੁਵਿਧਾ ਸ਼ੁਰੂ ਹੋਣਾ ਦਿਲ ਦੇ ਰੋਗਾਂ ਤੋਂ ਪੀੜਤ ਲੋਕਾਂ ਲਈ ਰਾਹਤ ਭਰੀ ਖਬਰ ਹੈ ਪ੍ਰਸਿੱਧ ਫਿਲਿਪਸ ਕੰਪਨੀ ਦੀ ਨਵੀਂ ਟੈਕਨਾਲੋਜੀ ਵਾਲੀ ਅਜੂਰੀਅਨ 5 ਸੀ 12 ਮਸ਼ੀਨ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਦਿਲ ਦੇ ਰੋਗ ਦੌਰਾਨ ਬਲਾਕੇਜ ਦੀ ਸਮੱਸਿਆ ਤੋਂ ਬਾਅਦ ਸਟੰਟ ਪਾਉਣ ਵਰਗੀ ਬਿਹਤਰ ਸਹੂਲਤ ’ਚ ਕਾਰਗਰ ਹੈ।
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪ੍ਰਸਿੱਧ ਕਾਰਡੀਓਲੋਜੀ ਡਾ. ਅਵਤਾਰ ਸਿੰਘ ਕਲੇਰ (ਐੱਮ.ਡੀ.ਡੀ.ਐੱਮ.) ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੂਰੀਅਨ 5 ਸੀ 12 ਮਸ਼ੀਨ ’ਚ ਐਡਵਾਂਸ ਫੀਚਰ ਹਨ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਪਤਲੀ ਅਤੇ ਬਰੀਕ ਨਾੜੀਆਂ ਦੀ ਵੀ ਡੂੰਘਾਈ ਨਾਲ ਜਾਂਚ ਕਰਨ ’ਚ ਸਮਰੱਥ ਹੈ ਇਹ ਸੀÇਲੰਗ ਮਾਊਂਟੇਡ ਮਸ਼ੀਨ ਹੈ ਜੋ ਛੱਤ ਨਾਲ ਜੁੜੀ ਹੋਈ ਹੈ ਇਸ ਨਾਲ ਪੂਰੇ ਸਰੀਰ ਦੀ ਜਾਂਚ ਕਰਨ ਦੀ ਸਮਰੱਥਾ ਵਧ ਜਾਂਦੀ ਹੈ ਇਸ ’ਚ ਰੈਡੀਏਸ਼ਨ ਸੇਫਟੀ ਅੱਵਲ ਸ਼ੇ੍ਰਣੀ ਦੀ ਹੈ ਇਸ ਮਸ਼ੀਨ ’ਚ ਰੋਡ ਮੈਪ ਦੀ ਸਹੂਲਤ ਅਤਿਆਧੁਨਿਕ ਹੈ, ਜਿਸ ਨੂੰ ਕੋਰਡੀਨਰੀ ਰੋਡ ਮੈਪ ਕਿਹਾ ਜਾਂਦਾ ਹੈ।
ਇਸ ਨਾਲ ਮਰੀਜ਼ ਦੀ ਨਾੜੀ ’ਚ ਖੂਨ ਦੇ ਵਹਾਅ ਨੂੰ ਅਸਾਨੀ ਨਾਲ ਜਾਂਚਿਆ ਜਾ ਸਕਦਾ ਹੈ, ਅਤੇ ਨਾੜਾਂ ’ਚ ਆ ਰਹੀ ਰੁਕਾਵਟ ਕਿਹੋ-ਜਿਹੀ ਹੈ ਅਤੇ ਕਿੱਥੇ ਹੈ, ਉਸਨੂੰ ਅਸਾਨੀ ਨਾਲ ਪਰਖਿਆ ਜਾ ਸਕਦਾ ਹੈ ਮਸ਼ੀਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮੱਦਦ ਨਾਲ ਮੂਲ ਸਮੱਸਿਆ ਨੂੰ ਪਰਖਣ ’ਚ ਸਮਰੱਥ ਹੈ, ਜਿਸ ਨਾਲ ਡਾਕਟਰਾਂ ਨੂੰ ਵਾਰ-ਵਾਰ ਮਰੀਜ਼ ਨੂੰ ਡਾਈ ਦੇਣ ਦੀ ਲੋੜ ਨਹੀਂ ਪਂੈਦੀ ਕਿਉਂਕਿ ਵਾਰ-ਵਾਰ ਡਾਈ ਦੇਣ ਨਾਲ ਕਿਡਨੀ ’ਤੇ ਉਲਟ ਅਸਰ ਪੈਂਦਾ ਹੈ।
ਇਸ ਲਈ ਇਹ ਮਸ਼ੀਨ ਦੂਜੀਆਂ ਮਸ਼ੀਨਾਂ ਤੋਂ ਅਲੱਗ ਅਤੇ ਬਿਹਤਰ ਹੈ ਡਾ. ਕਲੇਰ ਨੇ ਖਰਚ ਸਬੰਧੀ ਧਾਰਨਾ ’ਤੇ ਵੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਕਈ ਵਾਰ ਹੁੰਦਾ ਹੈ ਕਿ ਮਸ਼ੀਨ ਨਵੀਂ ਹੈ ਤਾਂ ਇਲਾਜ ’ਤੇ ਖਰਚ ਜ਼ਿਆਦਾ ਹੋਵੇਗਾ, ਅਜਿਹਾ ਇੱਥੇ ਬਿਲਕੁਲ ਵੀ ਨਹੀਂ ਹੈ ਇਸ ਹਸਪਤਾਲ ਦਾ ਇਤਿਹਾਸ ਰਿਹਾ ਹੈ ਕਿ ਇੱਥੇ ਇਲਾਜ ਦੇ ਜੋ ਚਾਰਜੇਜ਼ ਲਏ ਜਾਂਦੇ ਹਨ ਉਹ ਦੂਜਿਆਂ ਦੇ ਮੁਕਾਬਲੇ ਬਹੁਤ ਘੱਟ ਹੁੰਦੇ ਹਨ ਜ਼ਿਕਰਯੋਗ ਹੈ ਕਿ ਇਸ ਹਸਪਤਾਲ ’ਚ ਅਜੂਰੀਅਨ 5 ਸੀ 12 ਮਸ਼ੀਨ ਤੋਂ ਇਲਾਵਾ ਦਿਲ ਸਬੰਧੀ ਰੋਗਾਂ ਦੀ ਜਾਂਚ ਲਈ ਈਪੀਆਈਕਿਊਸੀਵੀਐਕਸਆਈ ਮਸ਼ੀਨ ਵੀ ਲਾਈ ਗਈ ਹੈ ਜਿਸ ’ਤੇ ਕਰੀਬ 5 ਕਰੋੜ ਰੁਪਏ ਖਰਚ ਹੋਏ ਹਨ।
ਲਗਾਤਾਰ ਅਭਿਆਸ ਅਤੇ ਸੰਤੁਲਿਤ ਖੁਰਾਕ ਜ਼ਰੂਰੀ
ਪ੍ਰਸਿੱਧ ਕਾਰਡੀਓਲੋਜੀ ਡਾ. ਅਵਤਾਰ ਸਿੰਘ ਕਲੇਰ ਨੇ ਦੱਸਿਆ ਕਿ ਹਾਰਟ ਭਾਵ ਦਿਲ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ ਜੋ ਇੱਕ ਪੰਪ ਦੇ ਤੌਰ ’ਤੇ ਕੰਮ ਕਰਦਾ ਹੈ, ਜੋ ਪੂਰੇ ਸਰੀਰ ’ਚ ਖੂਨ ਅਤੇ ਆਕਸੀਜ਼ਨ ਪਹੁੰਚਾਉਂਦਾ ਹੈ ਜੇਕਰ ਦਿਲ ਠੀਕ ਤਰ੍ਹਾਂ ਕੰਮ ਨਹੀਂ ਕਰਦਾ, ਤਾਂ ਸਾਡਾ ਸਰੀਰ ਵੀ ਸੁਚਾਰੂ ਢੰਗ ਨਾਲ ਕੰਮ ਨਹੀਂ ਕਰ ਸਕੇਗਾ ਇਸ ਲਈ ਦਿਲ ਦੀ ਸਿਹਤ ’ਤੇ ਧਿਆਨ ਦੇਣਾ ਜ਼ਰੂਰੀ ਹੈ ਹਾਲਾਂਕਿ ਗਲਤ ਲਾਈਫਸਟਾਈਲ ਅਤੇ ਵਿਗੜਦੇ ਖਾਣ-ਪੀਣ ਦੇ ਚੱਲਦਿਆਂ ਅੱਜ ਦਿਲ ਦੇ ਰੋਗਾਂ ਦਾ ਖਤਰਾ ਕਾਫੀ ਵਧਦਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਦਿਲ ਦੇ ਰੋਗਾਂ ਦਾ ਖਤਰਾ ਪਹਿਲਾਂ ਵੱਡੀ ਉਮਰ ਦੇ ਲੋਕਾਂ ’ਚ ਮੰਨਿਆ ਜਾਂਦਾ ਸੀ, ਪਰ ਅੱਜ-ਕੱਲ੍ਹ ਘੱਟ ਉਮਰ ’ਚ ਵੀ ਦਿਲ ਦੇ ਰੋਗ ਦੇਖਣ ਨੂੰ ਮਿਲ ਰਹੇ ਹਨ।
ਅੱਜ-ਕੱਲ੍ਹ, ਜ਼ਿੰਦਗੀ ਦੀਆਂ 40 ਬਸੰਤਾਂ ਦੇਖਣ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੂੰ ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟ੍ਰਾਲ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ, ਜੋ ਦਿਲ ਦੇ ਰੋਗਾਂ ਦਾ ਕਾਰਨ ਵੀ ਹੋ ਸਕਦੀਆਂ ਹਨ ਜੇਕਰ ਤੁਹਾਨੂੰ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ, ਜਾਂ ਫਿਰ ਲਗਾਤਾਰ ਤਣਾਅ ਤੋਂ ਪ੍ਰੇਸ਼ਾਨ ਹੋ ਅਤੇ ਧੜਕਣ ਅਨਿਯਮਿਤ ਹੈ ਤਾਂ ਇਹ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣ ਹਨ ਅਜਿਹੇ ’ਚ ਨਿਯਮਿਤ ਯੋਗ, ਸੰਤੁਲਿਤ ਖਾਣ-ਪੀਣ ਅਤੇ ਦਿਮਾਗ ਨੂੰ ਤਰੋ-ਤਾਜ਼ਾ ਰੱਖਣ ਲਈ ਚੰਗੀਆਂ ਆਦਤਾਂ ਨੂੰ ਅਪਣਾ ਕੇ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਖੁਦ ਨੂੰ ਬਚਾ ਸਕਦੇ ਹੋ।
ਧਿਆਨ ਰੱਖੋ, ਸੰਤੁਲਿਤ ਖੁਰਾਕ ਲਓ:
- ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ ਅਤੇ ਘੱਟ ਕੋਲੈਸਟ੍ਰੋਲ ਵਾਲੇ ਡੇਅਰੀ ਉਤਪਾਦ ਆਪਣੀ ਖੁਰਾਕ ’ਚ ਸ਼ਾਮਲ ਕਰੋ।
- ਨਮਕ, ਖੰਡ ਅਤੇ ਸੈਚੁਰੇਟਿਡ ਫੈਟ ਦੀ ਮਾਤਰਾ ਘੱਟ ਰੱਖੋ।
ਤਣਾਅ ਘੱਟ ਕਰੋ:
- ਨਿਯਮਿਤ ਸਿਮਰਨ (ਮੈਡੀਟੇਸ਼ਨ) ਅਤੇ ਯੋਗ ਕਰੋ, ਜਿਸ ਨਾਲ ਮਾਨਸਿਕ ਤਣਾਅ ਦੂਰ ਹੋਵੇਗਾ ਅਤੇ ਸ਼ਾਂਤੀ ਮਹਿਸੂਸ ਹੋਵੇਗੀ ਵਧੀਆ ਗੀਤ ਸੁਣੋ ਅਤੇ ਪੂਰੀ ਨੀਂਦ ਲਓ ਗੁੱਸਾ ਕਰਨ ਤੋਂ ਬਚੋ।
ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਬਚੋ
- ਜੇਕਰ ਤੁਸੀਂ ਸਿਗਰਟਨੋਸ਼ੀ ਅਤੇ ਨਸ਼ਾ ਕਰਦੇ ਹੋ ਤਾਂ ਇਸ ਨੂੰ ਤੁਰੰਤ ਛੱਡ ਦਿਓ ਸਿਗਰਟਨੋਸ਼ੀ ਅਤੇ ਨਸ਼ਾ ਨਾ ਸਿਰਫ ਤੁਹਾਡੇ ਦਿਲ ਸਗੋਂ ਤੁਹਾਡੇ ਸਰੀਰ ਲਈ ਨੁਕਸਾਨਦੇਹ ਹੈ।
ਲਗਾਤਾਰ ਸਿਹਤ ਜਾਂਚ ਕਰਵਾਓ
- ਬਲੱਡ ਸ਼ੂਗਰ, ਸ਼ੂਗਰ ਅਤੇ ਕੋਲੈਸਟ੍ਰਾਲ ਦੀ ਨਿਯਮਿਤ ਜਾਂਚ ਕਰਵਾਓ ਜੇਕਰ ਕੋਈ ਸਮੱਸਿਆ ਹੋਵੇ, ਤਾਂ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਓ।
ਕੀ ਹੈ ਸਟੰਟ?
ਕੋਰੋਨਰੀ ਦਿਲ ਦੇ ਰੋਗ ਨਾਲ ਪੀੜਤ ਲੋਕਾਂ ’ਚ ਕੋਰੋਨਰੀ ਨਾੜਾਂ ਕੋਲੈਸਟ੍ਰਾਲ ਜੰਮਣ ਨਾਲ ਬੰਦ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪਲਾਕ ਕਿਹਾ ਜਾਂਦਾ ਹੈ ਸਟੰਟ ਇੱਕ ਛੋਟੀ ਧਾਤੂ ਦੀ ਨਾਲੀ ਹੁੰਦੀ ਹੈ ਜੋ ਨਾੜ (ਖੂਨ ਦੀਆਂ ਨਾੜਾਂ) ਨੂੰ ਖੋਲ੍ਹਣ ’ਚ ਮੱਦਦ ਕਰਦੀ ਹੈ ਜ਼ਿਆਦਾਤਰ ਸਟੰਟ ’ਤੇ ਇੱਕ ਦਵਾਈ ਲੱਗੀ ਹੁੰਦੀ ਹੈ ਜੋ ਨਾੜ ਨੂੰ ਸੁੰਗੜਨ ਜਾਂ ਫਿਰ ਤੋਂ ਬਲਾਕ ਹੋਣ ਤੋਂ ਬਚਾਉਣ ’ਚ ਮੱਦਦ ਕਰਦੀ ਹੈ।