ਜਦੋਂ ਰੋਮਾਂ ਦੇ ਸੁਰਾਖ਼ ਸੁੰਦਰਤਾ ’ਚ ਅੜਿੱਕਾ ਹੋਣ
ਅਕਸਰ ਕਿਹਾ ਜਾਂਦਾ ਹੈ ਕਿ ਰੋਮਾਂ ਦੇ ਸੁਰਾਖ਼ ਕਿਹੋ-ਜਿਹੇ ਵੀ ਕਿਉਂ ਨਾ ਹੋਣ, ਇਨ੍ਹਾਂ ਦੇ ਨਾਲ ਜਿਉਣਾ ਸਿੱਖੋ, ਕਿਉਂਕਿ ਇਹ ਜਿਹੋ-ਜਿਹੇ ਹਨ ਉਹੋ-ਜਿਹੇ ਹੀ ਰਹਿਣਗੇ ਵੱਡੇ ਰੋਮਾਂ ਦੇ ਸੁਰਾਖ਼ ਵੱਡੇ ਹੀ ਰਹਿਣਗੇ? ਅਜਿਹਾ ਜ਼ਰੂਰੀ ਨਹੀਂ ਹੈ ਜੇਕਰ ਤੁਹਾਡੇ ਰੋਮਾਂ ਦੇ ਸੁਰਾਖ਼ ਵੱਡੇ ਹਨ ਤਾਂ ਇਨ੍ਹਾਂ ਨੂੰ ਵੱਡਾ ਹੋਣ ਤੋਂ ਰੋਕਣ ਲਈ ਵਿਟਾਮਿਨ ਏ ਨਾਲ ਬਣੀ ਰੇਟਿਨਾਈਡ ਕਰੀਮ ਲਾਓ
Beauty TIps Punjabi ਇਸ ਨਾਲ ਥੋੜ੍ਹਾ ਪੀÇਲੰਗ ਇਫੈਕਟ ਆਉਂਦਾ ਹੈ, ਭਾਵ ਰੋਮ ਦਾ ਸੁਰਾਖ਼ ਸੁੰਗੜ ਜਾਂਦਾ ਹੈ ਇਹ ਉਪਾਅ ਚਮੜੀ ਰੋਗ ਮਾਹਿਰਾਂ ਵੱਲੋਂ ਕੀਤਾ ਜਾਂਦਾ ਹੈ ਰੋਮਾਂ ਦੇ ਸੁਰਾਖ਼ਾਂ ਨੂੰ ਨਿਯਮ ਨਾਲ ਅਲਫਾ ਜਾਂ ਬੀਟਾ ਹਾਈਡ੍ਰਾਕਸੀ ਐਸਿਡ ਯੁਕਤ ਕਲੀਂਜਰ ਜਾਂ ਸਕਰੱਬ ਨਾਲ ਸਾਫ ਕਰੋ ਇਹ ਕੈਮਿਸਟ ਦੀ ਦੁਕਾਨ ’ਤੇ ਉਪਲੱਬਧ ਹੁੰਦੇ ਹਨ ਚਮੜੀ ’ਚ ਪਾਏ ਜਾਣ ਵਾਲੇ ਐਂਜਾਈਮ ਜੋ ਮ੍ਰਿਤ ਚਮੜੀ ਕੋਸ਼ਿਕਾਵਾਂ ਨੂੰ ਜੋੜ ਕੇ ਰੱਖਦੇ ਹਨ, ਉਨ੍ਹਾਂ ਨੂੰ ਇਹ ਵਧਣ ਤੋਂ ਰੋਕਦੇ ਹਨ ਪਰ ਬਿਨਾਂ ਡਾਕਟਰੀ ਸਲਾਹ ਦੇ ਇਨ੍ਹਾਂ ਨੂੰ ਵਰਤੋਂ ’ਚ ਨਾ ਲਿਆਓ
Table of Contents
ਮੇਕਅੱਪ ਨਾਲ ਸੁੰਗੜਦੇ ਹਨ ਰੋਮਾਂ ਦੇ ਸੁਰਾਖ਼
ਇਹ ਇੱਕਦਮ ਗਲਤ ਗੱਲ ਹੈ ਸਹੀ ਮੇਕਅੱਪ ਸਿਰਫ ਰੋਮਾਂ ਦੇ ਸੁਰਾਖ਼ ਨੂੰ ਘੱਟ ਕਰਕੇ ਦਿਖਾਉਂਦਾ ਹੈ ਰੋਮਾਂ ਦੇ ਸੁਰਾਖ਼ ਘੱਟ ਦਿਖਾਈ ਦੇਣ, ਇਸ ਲਈ ਸਿਲੀਕਾੱਨ ਬੇਸ ਲਈ ਪ੍ਰਾਈਮਰ ਲਾਉਣ ਤੋਂ ਬਾਅਦ ਮੇਕਅੱਪ ਕਰੋ ਇਸ ਨਾਲ ਚਮੜੀ ਮੁਲਾਇਮ ਬਣੇਗੀ ਅਤੇ ਰੋਮਾਂ ਦੇ ਸੁਰਾਖ਼ ਭਰ ਜਾਣਗੇ ਅਜਿਹਾ ਕਰਨ ਨਾਲ ਮੇਕਅੱਪ ਬਹੁਤ ਅਸਾਨੀ ਨਾਲ ਸਮਾਨ ਰੂਪ ’ਚ ਲੱਗਦਾ ਹੈ ਅਤੇ ਚਿਹਰਾ ਇੱਕਦਮ ਸਾਫ ਨਜ਼ਰ ਆਉਂਦਾ ਹੈ ਪ੍ਰਾਈਮਰ ਲਾਉਣ ਤੋਂ ਬਾਅਦ ਫਾਊਂਡੇਸ਼ਨ ਵੀ ਲਾ ਸਕਦੇ ਹੋ, ਜਿਸ ’ਚ ਕਰੀਜ਼ ਰੈਜਿਸਟੈਂਟ ਸਿਲੀਕੋਨ ਹੋਵੇ ਆਪਣੀ ਬਿਊਟੀਸ਼ੀਅਨ ਤੋਂ ਸਲਾਹ ਵੀ ਜ਼ਰੂਰ ਲਓ
ਭਾਫ਼ ਨਾਲ ਖੁੱਲਣਗੇ ਰੋਮਾਂ ਦੇ ਸੁਰਾਖ਼
ਭਾਫ਼ ਲੈਣ ਨਾਲ ਚਿਹਰੇ ਦੀਆਂ ਖੂਨ ਨਾੜੀਆਂ ਫੈਲ ਜਾਂਦੀਆਂ ਹਨ ਅਤੇ ਚਿਹਰਾ ਥੋੜ੍ਹਾ ਸੁੱਜ ਜਾਂਦਾ ਹੈ ਇਸੇ ਤਰ੍ਹਾਂ ਐਸਟ੍ਰੀਜੈਂਟ ਅਤੇ ਟੋਨਰ ਦੇ ਇਸਤੇਮਾਲ ਨਾਲ ਰੋਮਾਂ ਦੇ ਸੁਰਾਖ਼ਾਂ ਦੀ ਕੰਧ ਉਤੇਜਿਤ ਹੁੰਦੀ ਹੈ, ਜਿਸ ਕਾਰਨ ਉਹ ਹਲਕਾ ਸੁੱਜ ਜਾਂਦੇ ਹਨ ਅਤੇ ਛੋਟੇ ਦਿਖਾਈ ਦਿੰਦੇ ਹਨ ਅਤੇ ਲਗਭਗ 24 ਘੰਟਿਆਂ ਤੱਕ ਇਨ੍ਹਾਂ ਦਾ ਅਸਰ ਰਹਿੰਦਾ ਹੈ ਪਰ ਅਸਲ ’ਚ ਇਨ੍ਹਾਂ ਦੇ ਆਕਾਰ ’ਚ ਕੋਈ ਬਦਲਾਅ ਨਹੀਂ ਆਉਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਰੋਮਾਂ ਦੇ ਸੁਰਾਖ਼ ਛੋਟੇ ਅਤੇ ਕੱਸੇ ਰਹਿਣ, ਤਾਂ ਇਸ ਲਈ ਇਨ੍ਹਾਂ ਨੂੰ ਸਾਫ ਰੱਖਣਾ ਜ਼ਰੂਰੀ ਹੈ
ਦਿਨ ’ਚ ਘੱਟੋ-ਘੱਟ ਦੋ ਵਾਰ ਚਿਹਰਾ ਜ਼ਰੂਰ ਧੋਵੋ ਜੇਕਰ ਚਮੜੀ ਤੇਲੀ ਹੈ ਤਾਂ ਰੋਮਾਂ ਦੇ ਸੁਰਾਖ਼ ਵੱਡੇ ਹੋਣਗੇ ਕਿਉਂਕਿ ਤੇਲ ਇਨ੍ਹਾਂ ਦੇ ਕਿਨਾਰਿਆਂ ’ਚ ਇਕੱਠਾ ਹੋਣ ਨਾਲ ਰੋਮਾਂ ਦੇ ਸੁਰਾਖ਼ ਜ਼ਿਆਦਾ ਵੱਡੇ ਦਿਖਾਈ ਦਿੰਦੇ ਹਨ ਧੁੱਪ ਦੀਆਂ ਤੇਜ਼ ਕਿਰਨਾਂ ਰੋਮਾਂ ਦੇ ਸੁਰਾਖ਼ਾਂ ਦੇ ਆਕਾਰ ਨੂੰ ਪ੍ਰਭਾਵਿਤ ਕਰਦੀਆਂ ਹਨ, ਖਾਸ ਤੌਰ ’ਤੇ 40 ਦੀ ਉਮਰ ’ਚ ਦਰਅਸਲ ਧੁੱਪ ਦੀਆਂ ਅਲਟ੍ਰਾ ਵਾਇਲਟ ਕਿਰਨਾਂ ਨਾਲ ਚਮੜੀ ਨੂੰ ਲਚੀਲਾਪਣ ਦੇਣ ਵਾਲੇ ਟਿਸ਼ੂ ਪ੍ਰਭਾਵਿਤ ਹੁੰਦੇ ਹਨ ਰੋਮਾਂ ਦੇ ਸੁਰਾਖ਼ਾਂ ਦੇ ਆਸ-ਪਾਸ ਮੌਜੂਦ ਟਿਸ਼ੂ ਕਮਜ਼ੋਰ ਹੁੰਦੇ ਹਨ ਜਿਸ ਨਾਲ ਰੋਮਾਂ ਦੇ ਸੁਰਾਖ਼ ਹਮੇਸ਼ਾ ਲਈ ਵੱਡੇ ਹੋ ਜਾਂਦੇ ਹਨ
ਬਲੈਕ ਅਤੇ ਵਾਈਟਹੈੱਡਸ
ਇੱਕ ਗੱਲ ਤਾਂ ਤੈਅ ਹੈ ਕਿ ਬਲੈਕ ਅਤੇ ਵਾਈਟਹੈੱਡਸ ਦੀ ਸ਼ੁਰੂਆਤ ਬੰਦ ਰੋਮਾਂ ਦੇ ਸੁਰਾਖ਼ਾਂ ਨਾਲ ਹੁੰਦੀ ਹੈ ਬਲੈਕਹੈੱਡਸ ’ਚ ਗੰਦਗੀ ਨਹੀਂ ਹੁੰਦੀ ਇਸ ’ਚ ਮ੍ਰਿਤ ਚਮੜੀ ਕੋਸ਼ਿਕਾਵਾਂ ਅਤੇ ਸੀਬਮ ਮੌਜ਼ੂਦ ਹੁੰਦਾ ਹੈ, ਜਦੋਂਕਿ ਵਾਈਟ ਹੈੱਡਸ ਬੰਦ ਹੁੰਦੇ ਹਨ ਤਾਂ ਬੈਕਟੀਰੀਆ ਉਸਦੇ ਅੰਦਰ ਪੈਦਾ ਹੋ ਜਾਂਦੇ ਹਨ ਜਿਸ ਨਾਲ ਰੇਸ਼ਾ ਪੈਣ ਤੋਂ ਇਲਾਵਾ ਜਲਣ ਹੋ ਸਕਦੀ ਹੈ ਵਾਈਟ ਹੈੱਡਸ ਅੱਗੇ ਚੱਲ ਕੇ ਫਿਣਸੀਆਂ ’ਚ ਤਬਦੀਲ ਹੋ ਜਾਂਦੇ ਹਨ ਇਹ ਸਿਰਫ ਇੱਕ ਮਿੱਥਕ ਹੈ ਕਿ ਠੰਢੇ ਪਾਣੀ ਦੇ ਛਿੱਟੇ ਮਾਰਨ ਨਾਲ ਖੁੱਲ੍ਹੇ ਰੋਮਾਂ ਦੇ ਸੁਰਾਖ਼ ਬੰਦ ਹੋ ਜਾਣਗੇ
ਲੇਜ਼ਰ ਸਕਿੱਨ ਰੀਸਰਫੇਸ਼ਿੰਗ:-
ਫਰੈਕਸਲ ਲੇਜਰ ਟ੍ਰੀਟਮੈਂਟ ’ਚ ਲਾਈਟ ਦੇ ਛੋਟੇ ਚੈਨਲ ਨਾਲ ਚਮੜੀ ’ਚ ਰੌਸ਼ਨੀ ਪਾਈ ਜਾਂਦੀ ਹੈ, ਜਿਸ ਨਾਲ ਰੋਮਾਂ ਦੇ ਸੁਰਾਖ਼ਾਂ ਦੇ ਆਸ-ਪਾਸ ਦੀ ਚਮੜੀ ਬਿਹਤਰ ਬਣੇ ਅਤੇ ਉਸ ’ਚ ਖਿਚਾਅ ਵੀ ਆਵੇ ਦੋ ਹਫਤਿਆਂ ’ਚ ਤਿੰਨ ਵਾਰ ਟ੍ਰੀਟਮੈਂਟ ਕੀਤਾ ਜਾਂਦਾ ਹੈ
ਸਮੂਦਬੀਮ ਲੇਜ਼ਰ:-
ਇਸ ਨਾਲ ਤੇਲੀ ਗ੍ਰੰਥੀਆਂ ’ਚ ਤੇਲ ਦਾ ਉਤਪਾਦਨ ਘੱਟ ਕੀਤਾ ਜਾਂਦਾ ਹੈ ਅਤੇ ਕੋਲੋਜਨ ਉਤਪਾਦਨ ਨੂੰ ਉਤੇਜਿਤ ਕੀਤਾ ਜਾਂਦਾ ਹੈ ਜਿਸ ਨਾਲ ਮੁਹਾਸਿਆਂ ਦੇ ਨਿਸ਼ਾਨ ਭਰਦੇ ਹਨ ਅਤੇ ਰੋਮਾਂ ਦੇ ਸੁਰਾਖਾਂ ’ਚ ਖਿਚਾਅ ਆਉਂਦਾ ਹੈ
ਇੰਟੈਸ ਪਲੱਸਡ ਲਾਈਟ:-
ਇੰਟੈਸ ਪਲੱਸਡ ਲਾਈਟ ਇਲਾਜ ’ਚ ਰੋਮਾਂ ਦੇ ਸੁਰਾਖਾਂ ’ਚ ਖਿਚਾਅ ਆਉਂਦਾ ਹੈ ਅਤੇ ਪਿਗਮੈਂਟੇਸ਼ਨ ਦੀ ਸਮੱਸਿਆ ਠੀਕ ਹੁੰਦੀ ਹੈ
ਚਮੜੀ ਨੂੰ ਦਿਓ ਹੌਟ ਟ੍ਰੀਟਮੈਂਟ:-
ਚਮੜੀ ਦੇ ਬੰਦ ਰੋਮਾਂ ਦੇ ਸੁਰਾਖਾਂ ਨੂੰ ਖੋਲ੍ਹਣ ਲਈ ਸੋਨਾ ਟ੍ਰੀਟਮੈਂਟ ਲਿਆ ਜਾਣਾ ਫਾਇਦੇਮੰਦ ਹੁੰਦਾ ਹੈ ਇੱਕ ਬਾਊਲ ’ਚ ਉੱਬਲਿਆ ਪਾਣੀ ਲਓ ਅਤੇ ਉਸ ’ਚ ਚਾਰ ਬੂੰਦਾਂ ਉਸ ਅਸੈਂਸ਼ੀਅਲ ਆਇਲ ਦੀਆਂ ਪਾਓ ਜੋ ਤੁਹਾਡੀ ਚਮੜੀ ਨੂੰ ਸੂਟ ਕਰਨ
ਸਾਧਾਰਨ ਚਮੜੀ ਲਈ ਮੈਡਰਿਨ ਅਤੇ ਲੈਵੇਂਡਰ ਆਇਲ ਮਿਲਾਓ ਤੇਲੀ ਚਮੜੀ ਹੈ ਤਾਂ ਨਿੰਬੂ ਅਤੇ ਯੂਕੇਲਿਪਟਸ ਦੀਆਂ ਬੂੰਦਾਂ ਮਿਲਾਓ ਰੁੱਖੀ ਚਮੜੀ ਹੈ ਤਾਂ ਰੋਜ਼ ਆਇਲ ਲਾਓ ਹੁਣ ਆਪਣੇ ਸਿਰ ’ਤੇ ਤੋਲੀਆ ਰੱਖਦੇ ਹੋਏ ਬਾਊਲ ਤੱਕ ਕਵਰ ਕਰੋ ਇਸ ਅਵਸਥਾ ’ਚ ਲਗਭਗ ਦੋ ਮਿੰਟਾਂ ਤੱਕ ਰਹੋ ਇਸ ਤੋਂ ਬਾਅਦ ਚਿਹਰੇ ’ਤੇ ਫੇਸ ਮਾਸਕ ਲਾਓ
-ਅੰਜ਼ਲੀ ਰੂਪਰੇਲਾ