ਤੂੰ ਤਾਂ ਜਿਉਂਦਾ ਹੀ ਮੱਥੇ ਲੱਗ ਗਿਆ… -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਸ਼ਗਨ ਲਾਲ ਇੰਸਾਂ ਪੁੱਤਰ ਸੱਚਖੰਡ ਵਾਸੀ ਸ਼੍ਰੀ ਪਾਲੀ ਰਾਮ ਜੀ ਨਿਵਾਸੀ ਸ਼੍ਰੀ ਗੰਗਾਨਗਰ (ਰਾਜਸਥਾਨ) ਤੋਂ, ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਆਪਣੇ ਪਿਤਾ ਸ਼੍ਰੀ ਪਾਲੀ ਰਾਮ ਜੀ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਲਗਭਗ 1956-57 ਦੀ ਗੱਲ ਹੈ ਜਦੋਂ ਪੂਜਨੀਕ ਸ਼ਹਿਨਸ਼ਾਹ ਜੀ ਸ਼੍ਰੀ ਗੰਗਾਨਗਰ ਦੇ ਇੱਕ ਨਜ਼ਦੀਕੀ ਪਿੰਡ ਚੱਕ ਨਰਾਇਣਸਿੰਘਵਾਲਾ ਪਧਾਰੇ ਤਾਂ ਉਸ ਸਮੇਂ ਸ਼ਹਿਨਸ਼ਾਹ ਜੀ ਕਾਫੀ ਦਿਨ ਉੱਥੇ ਠਹਿਰੇ ਉੱਥੇ ਵੱਡੇ ਜ਼ਬਰਦਸਤ ਸਤਿਸੰਗ ਫਰਮਾਏ ਸਤਿਸੰਗ ਸੁਬਹ ਨੌਂ ਵਜੇ ਤੋਂ ਸ਼ਾਮ ਚਾਰ ਵਜੇ ਅਤੇ ਰਾਤ ਨੂੰ ਅੱਠ ਵਜੇ ਤੋਂ ਸੁਬਹ-ਸਵੇਰੇ ਦੋ ਜਾਂ ਤਿੰਨ ਵਜੇ ਤੱਕ ਚੱਲਦਾ ਸੀ ਉਸ ਦੇ ਬਾਅਦ ਨਾਮ ਦੀ ਦਾਤ ਬਖ਼ਸ਼ ਦਿੰਦੇ ਅਤੇ ਕਈ ਵਾਰ ਬਚਨ ਕਰ ਦਿੰਦੇ ਕਿ ਨਾਮ ਬਾਅਦ ਵਿਚ ਮਿਲੇਗਾ ਮੇਰੇ ਪਿਤਾ ਜੀ ਦੇ ਬਿਨਾਂ ਸਾਡਾ ਬਾਕੀ ਸਾਰਾ ਪਰਿਵਾਰ ਹੀ ਬੇਪਰਵਾਹ ਜੀ ਦੇ ਸਤਿਸੰਗ ’ਤੇ ਜਾਂਦਾ ਸੀ ਜਦੋਂ ਰਾਤ ਨੂੰ ਤਿੰਨ-ਚਾਰ ਵਜੇ ਤੱਕ ਵਾਪਸ ਘਰ ਆਉਂਦੇ ਤਾਂ ਮੇਰੇ ਪਿਤਾ ਜੀ ਸਾਰੇ ਪਰਿਵਾਰ ਨੂੰ ਡਾਂਟਦੇ ਅਤੇ ਅਕਸਰ ਬੋਲਦੇ ਕਿ ਤੁਹਾਡੇ ਬਾਬੇ (ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ) ਨੇ ਬਹੁਤ ਪ੍ਰੇਸ਼ਾਨ ਕਰ ਰੱਖਿਆ ਹੈ ਸਾਰਾ ਪਰਿਵਾਰ ਤੇ ਸਾਡੇ ਪੜੋਸੀ ਵੀ ਉਨ੍ਹਾਂ ਨੂੰ ਕਹਿੰਦੇ ਕਿ ਤੂੰ ਵੀ ਚੱਲ ਇਸ ਤਰ੍ਹਾਂ ਸਾਡੇ ਵਾਰ-ਵਾਰ ਕਹਿਣ ’ਤੇ ਇੱਕ ਵਾਰ ਉਹ ਸਤਿਸੰਗ ’ਤੇ ਚਲੇ ਗਏ ਸਤਿਸੰਗ ਦੀ ਸਮਾਪਤੀ ਤੇ ਸ਼ਹਿਨਸ਼ਾਹ ਜੀ ਨੇ ਬਚਨ ਕੀਤੇ ਕਿ ਹੁਣ ਨਾਮ ਮਿਲੇਗਾ
ਸਾਡੇ ਪਰਿਵਾਰ ਦੇ ਸਾਰੇ ਲੋਕ ਮੇਰੇ ਪਿਤਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਵੀ ਨਾਮ ਲੈ ਲਓ ਇਸ ’ਤੇ ਉਹ ਪਰੇਸ਼ਾਨ ਹੋ ਗਏ ਅਤੇ ਪਰਿਵਾਰਜਨਾਂ ਨਾਲ ਲੜਨ ਲੱਗੇ ਅਤੇ ਬੋਲੇ ਕਿ ‘ਐਸੇ ਬਾਬੇ ਦੇ ਜਿਉਂਦੇ-ਜੀਅ ਮੱਥੇ ਨਾ ਲੱਗਾਂ’ ਅਤੇ ਇੰਨਾ ਕਹਿ ਕੇ ਉਹ ਵਾਪਸ ਆਪਣੇ ਘਰ ਸ਼੍ਰੀ ਗੰਗਾਨਗਰ ਸ਼ਹਿਰ ਆ ਗਏ ਉਕਤ ਘਟਨਾ ਦੇ ਇੱਕ-ਦੋ ਦਿਨ ਬਾਅਦ ਪੂਜਨੀਕ ਸ਼ਹਿਨਸ਼ਾਹ ਜੀ ਜੀਪ ’ਤੇ ਸਵਾਰ ਹੋ ਕੇ ਚੱਕ ਨਰਾਇਣ ਸਿੰਘ ਵਾਲਾ ਪਿੰਡ ਤੋਂ ਬੁੱਧਰਵਾਲੀ ਜਾ ਰਹੇ ਸਨ ਜਦੋਂ ਜੀਪ ਲਾਇਲਪੁਰ ਬਾਗ ਦੇ ਕੋਲ ਪਹੁੰਚੀ ਤਾਂ ਅੱਗੋਂ ਮੇਰਾ ਛੋਟਾ ਭਰਾ ਜੱਗੂ ਪੂਜਨੀਕ ਸ਼ਹਿਨਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਨਰਾਇਣ ਸਿੰਘ ਵਾਲਾ ਨੂੰ ਜਾ ਰਿਹਾ ਸੀ ਜੱਗੂ ਨੇ ਪੂਜਨੀਕ ਸ਼ਹਿਨਸ਼ਾਹ ਜੀ ਨੂੰ ਨਮਨ ਕੀਤਾ ਤਾਂ ਸ਼ਹਿਨਸ਼ਾਹ ਜੀ ਨੇ ਜੀਪ ਰੁਕਵਾ ਲਈ ਸ਼ਹਿਨਸ਼ਾਹ ਜੀ ਜੱਗੂ ਨੂੰ ਕਹਿਣ ਲੱਗੇ ਕਿ ਤੂੰ ਬੁੱਧਰਵਾਲੀ ਚੱਲੇਂਗਾ? ਉਹ ਬੋਲਿਆ, ਲੈ ਚੱਲੋ ਜੀ ਉਹ ਪੂਜਨੀਕ ਸ਼ਹਿਨਸ਼ਾਹ ਜੀ ਦੇ ਨਾਲ ਜੀਪ ’ਚ ਹੀ ਬੁੱਧਰਵਾਲੀ ਪਹੁੰਚ ਗਿਆ ਸਕੂਲ ਟਾਈਮ ਦੇ ਬਾਅਦ ਜੱਗੂ ਘਰ ਨਹੀਂ ਪਹੁੰਚਿਆ ਤਾਂ ਸਾਰਾ ਪਰਿਵਾਰ ਪ੍ਰੇਸ਼ਾਨ ਹੋ ਗਿਆ ਉਸ ਦੀ ਤਲਾਸ਼ ਸ਼ੁਰੂ ਹੋਈ, ਪ੍ਰੰਤੂ ਜੱਗੂ ਦਾ ਕੋਈ ਅਤਾ-ਪਤਾ ਨਾ ਲੱਗਿਆ
ਪੂਜਨੀਕ ਸਤਿਗੁਰੂ ਮਾਲਕ ਦੀ ਰਹਿਮਤ ਹੋਈ, ਸਤਿਗੁਰੂ ਜੀ ਨੇ ਪਰਿਵਾਰ-ਜਨਾਂ ਨੂੰ ਖਿਆਲ ਦਿੱਤਾ ਕਿ ਸਾਈਂ ਜੀ ਅੱਜ ਬੁੱਧਰਵਾਲੀ ਗਏ ਹਨ, ਸ਼ਾਇਦ ਜੱਗੂ ਵੀ ਬੁੱਧਰਵਾਲੀ ਚਲਿਆ ਗਿਆ ਹੋਵੇ! ਸਾਡੀ ਸਾਰੀ ਰਾਤ ਹੀ ਜੱਗੂ ਦੀ ਤੜਫ ’ਚ ਬਹੁਤ ਬੇਸਬਰੀ ਤੇ ਚਿੰਤਾ ਵਿਚ ਲੰਘੀ ਉਹਨੀਂ ਦਿਨੀਂ ਸੁਬਹ ਸੱਤ ਵਜੇ ਟਰੇਨ ਜਾਂਦੀ ਸੀ, ਉਹ ਬਨਵਾਲੀ ਰੁਕਦੀ ਸੀ ਅਤੇ ਉੱਥੋਂ ਬੁੱਧਰਵਾਲੀ ਨੂੰ ਜਾਣ ਵਾਲਾ ਉਦੋਂ ਰਸਤਾ ਕੱਚਾ ਹੁੰਦਾ ਸੀ ਅਤੇ ਪੈਦਲ ਹੀ ਜਾਣਾ ਪੈਂਦਾ ਸੀ ਬਹੁਤ ਸਾਰੀ ਸੰਗਤ ਵੀ ਬੁੱਧਰਵਾਲੀ ਜਾ ਰਹੀ ਸੀ ਮੇਰੇ ਪਿਤਾ ਜੀ ਵੀ ਉਹਨਾਂ (ਸੰਗਤਾਂ) ਦੇ ਨਾਲ-ਨਾਲ ਜਾ ਰਹੇ ਸਨ ਉਹ ਦਰਸ਼ਨਾਂ ਦੇ ਲਈ ਨਹੀਂ, ਉਹ ਤਾਂ ਆਪਣੇ ਬੇਟੇ ਦੀ ਖੋਜ ਵਿਚ ਜਾ ਰਹੇ ਸਨ
ਮੇਰੇ ਪਿਤਾ ਜੀ ਉਹਨਾਂ ਸੰਗਤਾਂ ਤੋਂ ਪਹਿਲਾਂ ਬੁੱਧਰਵਾਲੀ ਪਹੁੰਚ ਗਏ ਉਸ ਸਮੇਂ ਪੂਜਨੀਕ ਸ਼ਹਿਨਸ਼ਾਹ ਜੀ ਰੇਲਵੇ ਲਾਇਨ ਦੇ ਨਾਲ-ਨਾਲ ਘੁੰਮ ਰਹੇ ਸਨ ਸ਼ਹਿਨਸ਼ਾਹ ਜੀ ਨੇ ਮੇਰੇ ਪਿਤਾ ਜੀ ਨੂੰ ਦੇਖਦੇ ਹੀ ਬਚਨ ਫਰਮਾਇਆ, ‘ਤੂੰ ਤਾਂ ਜਿਉਂਦਾ ਹੀ ਮੱਥੇ ਲੱਗ ਗਿਆ’ ਅੰਤਰਯਾਮੀ ਸਤਿਗੁਰੂ ਜੀ ਦੇ ਪਵਿੱਤਰ ਮੁੱਖ ਤੋਂ ਉਹ ਹੀ ਬਚਨ ਸੁਣ ਕੇ ਤੇ ਪੂਜਨੀਕ ਸ਼ਹਿਨਸ਼ਾਹ ਜੀ ਦੀ ਦਇਆ-ਦ੍ਰਿਸ਼ਟੀ ਨਾਲ ਉਹ ਬਹੁਤ ਭਾਵੁਕ ਹੋ ਗਏ ਉਨ੍ਹਾਂ ਨੇ ਬਹੁਤ ਸ਼ਰਮਿੰਦਗੀ ਵੀ ਮਹਿਸੂਸ ਕੀਤੀ ਫਿਰ ਉਨ੍ਹਾਂ ਨੇ ਪੂਜਨੀਕ ਸ਼ਹਿਨਸ਼ਾਹ ਜੀ ਨੂੰ ਅਦਬ ਨਾਲ ਨਮਨ ਕੀਤਾ ਅਤੇ ਦੋਵੇਂ ਹੱਥ ਜੋੜ ਕੇ ਪੁੱਛਿਆ, ਬਾਬਾ ਜੀ! ਜੱਗੂ ਇੱਥੇ ਹੀ ਹੈ? ਇਸ ’ਤੇ ਸਾਈਂ ਜੀ ਨੇ ਫਰਮਾਇਆ, ‘‘ਇੱਥੇ ਹੀ ਹੈ’’ ਮੇਰੇ ਪਿਤਾ ਜੀ ਨੂੰ ਪੂਜਨੀਕ ਸ਼ਹਿਨਸ਼ਾਹ ਜੀ ’ਤੇ ਦ੍ਰਿੜ੍ਹ ਵਿਸ਼ਵਾਸ ਹੋ ਗਿਆ
ਉਨ੍ਹਾਂ ਨੇ ਉੱਥੇ ਹੀ ਬੁੱਧਰਵਾਲੀ ’ਚ ਪੂਜਨੀਕ ਸ਼ਹਿਨਸ਼ਾਹ ਜੀ ਦਾ ਮਸਤੀ ਭਰਪੂਰ ਸਤਿਸੰਗ ਸੁਣਿਆ ਅਤੇ ਨਾਮ ਦੀ ਅਨਮੋਲ ਦਾਤ ਵੀ ਗ੍ਰਹਿਣ ਕਰ ਲਈ ਜਦੋਂ ਉਹ ਵਾਪਸ ਘਰ ਆਏ ਤਾਂ ਮੈਂ (ਸ਼ਗਨ ਲਾਲ ਨੇ) ਆਪਣੇ ਪਿਤਾ ਜੀ ਤੋਂ ਜੱਗੂ ਬਾਰੇ ਪੁੱਛਿਆ ਕਿ ਪਿਤਾ ਜੀ, ਜੱਗੂ ਮਿਲ ਗਿਆ? ਤਾਂ ਉਹ ਬੋਲੇ, ‘ਉਹ (ਪੂਜਨੀਕ ਬੇਪਰਵਾਹ ਜੀ) ਤਾਂ ਰੱਬ ਹੈ’ ਮੈਂਨੇ ਫਿਰ ਪੁੱਛਿਆ ਕਿ ਮੈਂ ਤਾਂ ਜੱਗੂ ਦਾ ਪੁੱਛ ਰਿਹਾ ਹਾਂ? ਤਦ ਉਹ ਬੋਲੇ ਮੈਨੂੰ ਨਾਮ ਮਿਲ ਗਿਆ ਹੈ ਫਿਰ ਮੈਂਨੇ ਤੀਜੀ ਵਾਰ ਪੁੱਛਿਆ ਕਿ ਮੈਂ ਤੁਹਾਡੇ ਤੋਂ ਜੱਗੂ ਦਾ ਪੁੱਛ ਰਿਹਾ ਹਾਂ? ਤਦ ਉਹ ਬੋਲੇ, ਹਾਂ, ਜੱਗੂ ਬੁੱਧਰਵਾਲੀ ਵਿਚ ਹੀ ਹੈ, ਬਾਅਦ ਵਿਚ ਆਵੇਗਾ
ਇਸ ਪ੍ਰਕਾਰ ਪੂਜਨੀਕ ਸ਼ਹਿਨਸ਼ਾਹ ਜੀ ਨੇ ਆਪਣੀ ਦਇਆ-ਦ੍ਰਿਸ਼ਟੀ ਦੇ ਕੇ ਤੇ ਨਾਮ-ਦਾਨ ਬਖਸ਼ ਕੇ ਉਸ ਭਾਗਹੀਣ ਜੀਵ ਨੂੰ ਵੀ ਭਾਗਵਾਨ ਬਣਾ ਦਿੱਤਾ ਉਹ ਜੀਵਨਭਰ ਡੇਰਾ ਸੱਚਾ ਸੌਦਾ ਦਾ ਦ੍ਰਿੜ੍ਹ ਵਿਸ਼ਵਾਸ਼ੀ ਸ਼ਰਧਾਲੂ ਬਣਿਆ ਰਿਹਾ ਹੁਣ ਤਾਂ ਉਹ ਆਪਣੇ ਸਤਿਗੁਰੂ ਨਾਲ ਓੜ ਨਿਭਾ ਗਏ ਹਨ ਬੇਪਰਵਾਹ ਜੀ ਦੇ ਮੌਜੂਦਾ ਸਵਰੂਪ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨ-ਕਮਲਾਂ ਵਿਚ ਬੇਨਤੀ ਹੈ ਕਿ ਪੂਜਨੀਕ ਸਤਿਗੁਰੂ ਜੀ, ਸਾਡੇ ਪਰਿਵਾਰ ’ਤੇ ਆਪਣੀ ਦਇਆ-ਮਿਹਰ, ਰਹਿਮਤ ਹਮੇਸ਼ਾ ਬਣਾਈ ਰੱਖਣਾ ਜੀ