ਜੇਕਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਾਲਾਂ ’ਚ ਤੁਹਾਡੀ ਸਿਹਤ ਵਧੀਆ ਰਹੇ, ਤੁਸੀਂ ਆਰਥਿਕ ਤੌਰ ’ਤੇ ਮਜ਼ਬੂਤ ਰਹੋ, ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਪੂਰਾ ਸਾਥ ਮਿਲੇ ਅਤੇ ਤੁਸੀਂ ਆਪਣੇ ਟੀਚਿਆਂ ਨੂੰ ਪਾਉਣ ’ਚ ਸਫ਼ਲਤਾ ਹਾਸਲ ਕਰੋ ਤਾਂ ਇਸ ਲਈ ਤੁਹਾਨੂੰ ਕੁਝ ਖਾਸ ਵਿਕਲਪ ਅਪਣਾਉਣੇ ਹੋਣਗੇ।
ਅੱਜ ਤੋਂ ਬਿਹਤਰ ਕੱਲ੍ਹ ਬਣਾਉਣ ਲਈ ਤੁਹਾਨੂੰ ਅੱਜ ਤੋਂ ਹੀ ਕਦਮ ਚੁੱਕਣੇ ਪੈਣਗੇ ਕਿਉਂਕਿ ਕਈ ਵਾਰ ਜੀਵਨ ’ਚ ਅਜਿਹੇ ਅਣਉਮੀਦੇ ਪਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ, ਜਿਨ੍ਹਾਂ ’ਤੇ ਬਾਅਦ ’ਚ ਅਸੀਂ ਸਿਰਫ ਅਫਸੋਸ ਜਤਾਉਂਦੇ ਰਹਿ ਜਾਂਦੇ ਹਾਂ ਅਜਿਹਾ ਨਾ ਹੋਵੇ, ਇਸ ਲਈ ਸੁਚੇਤਤਾ ਅਤੇ ਸਮਝਦਾਰੀ, ਦੋਵੇਂ ਹੀ ਬਹੁਤ ਜ਼ਰੂਰੀ ਹਨ ਇਹ ਗੱਲ ਜੀਵਨਸ਼ੈਲੀ, ਆਰਥਿਕ ਅਤੇ ਸਮਾਜਿਕ ਦ੍ਰਿੜ੍ਹਤਾ, ਸਭ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੀ ਜ਼ਿੰਦਗੀ ਹੀ ਆਉਣ ਵਾਲੇ ਸਾਲਾਂ ਦੀ ਸਫ਼ਲਤਾ ਦੀ ਨੀਂਹ ਰੱਖੇਗੀ ਲੋੜ ਹੈ ਤਾਂ ਆਪਣੇ ਅੰਦਰ ਥੋੜ੍ਹੇ ਜਿਹੇ ਬਦਲਾਅ ਲਿਆਉਣ ਅਤੇ ਆਸ-ਪਾਸ ਦੇ ਮਾਹੌਲ ਅਤੇ ਲੋਕਾਂ ਨੂੰ ਸਮਝਣ ਦੀ ਤਾਂ ਕਿ ਤੁਸੀਂ ਅੱਜ ਤੋਂ ਹੀ ਆਉਣ ਵਾਲੀ ਜ਼ਿੰਦਗੀ ਨੂੰ ਅਸਾਨ ਬਣਾ ਸਕੋ।
Table of Contents
ਚੰਗੀ ਜੀਵਨਸ਼ੈਲੀ
ਇੱਕ ਚੰਗੀ ਅਤੇ ਨਿਸ਼ਚਿਤ ਜੀਵਨਸ਼ੈਲੀ ਲਈ ਵਚਨਬੱਧਤਾ ਬਹੁਤ ਜ਼ਰੂਰੀ ਹੈ ਇਹ ਤੁਹਾਡੇ ਮਾਨਸਿਕ ਅਤੇ ਸਰੀਰਕ ਵਿਕਾਸ ਦੀ ਇੱਕ ਖਾਸ ਪ੍ਰਕਿਰਿਆ ਹੈ ਖਾਸ ਕਰਕੇ ਚੰਗੀ ਸਿਹਤ ਲਈ ਜੀਵਨਸ਼ੈਲੀ ’ਚ ਬਦਲਾਅ ਕਰਨਾ ਜ਼ਰੂਰੀ ਹੈ ਆਪਣੀ ਦਿਨਚਰਿਆ ’ਚ ਅੱਜ ਤੋਂ ਹੀ ਕਸਰਤ ਅਤੇ ਵਧੀਆ ਖਾਣ-ਪੀਣ ਨੂੰ ਸ਼ਾਮਲ ਕਰੋ, ਇਸ ਨਾਲ ਆਉਣ ਵਾਲੇ ਸਾਲਾਂ ’ਚ ਤੁਸੀਂ ਸਿਹਤਮੰਦ ਅਤੇ ਖੁਸ਼ ਨਜ਼ਰ ਆਓਗੇ, ਬੱਚਤ ਹੋਵੇਗੀ ਉਹ ਵੱਖ।
ਇੱਛਾਵਾਂ ਨੂੰ ਜਾਣੋ
ਜੇਕਰ ਤੁਸੀਂ ਆਪਣੇ ਬਾਰੇ ਸੋਚਣਾ ਜਾਂ ਫਿਰ ਆਪਣੀਆਂ ਇੱਛਾਵਾਂ ਨੂੰ ਜਾਣਨਾ ਬੰਦ ਕਰ ਦਿਓਗੇ ਤਾਂ ਤੁਸੀਂ ਉਹ ਕਦੇ ਨਹੀਂ ਬਣ ਸਕੋਗੇ ਜੋ ਸ਼ਾਇਦ ਤੁਸੀਂ ਭਵਿੱਖ ’ਚ ਬਣ ਸਕਦੇ ਹੋ ਅਜਿਹੇ ’ਚ ਤੁਹਾਨੂੰ ਅੱਜ ਤੋਂ ਹੀ ਆਪਣੇ ਸੁਫਨਿਆਂ ਨੂੰ ਸਮਝਣਾ ਹੋਵੇਗਾ, ਆਪਣੇ ਲਈ ਸਮਾਂ ਕੱਢਣਾ ਹੋਵੇਗਾ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣਾ ਸੌ ਫੀਸਦੀ ਦੇਣਾ ਹੋਵੇਗਾ ਉਦੋਂ ਜਾ ਕੇ ਤੁਸੀਂ ਕੁਝ ਕਰ ਸਕੋਗੇ ਅਤੇ ਆਪਣੀ ਜ਼ਿੰਦਗੀ ਨੂੰ ਆਪਣੇ ਅਨੁਸਾਰ ਜਿਉਂ ਸਕੋਗੇ।
ਸਨਮਾਨਜਨਕ ਹੋਣ ਸੰਬੰਧ
ਬਿਹਤਰ ਕੱਲ੍ਹ ਲਈ ਸਨਮਾਨਜਨਕ ਰਿਸ਼ਤਿਆਂ ਦਾ ਹੋਣਾ ਵੀ ਜ਼ਰੂਰੀ ਹੈ ਅਕਸਰ ਦੇਖਣ ’ਚ ਆਉਂਦਾ ਹੈ ਕਿ ਕਈ ਲੋਕ ਸਿਰਫ ਇਸ ਲਈ ਜੁੜ ਕੇ ਰਹਿਣਾ ਚਾਹੁੰਦੇ ਹਨ ਤਾਂ ਕਿ ਉਹ ਤੁਹਾਡੇ ਤੋਂ ਆਪਣਾ ਕੰਮ ਕਢਵਾ ਸਕਣ ਆਪਣੇ ਆਸ-ਪਾਸ ਅਜਿਹੇ ਲੋਕਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਅਜਿਹੇ ਲੋਕਾਂ ਤੋਂ ਦੂਰੀ ਬਣਾਉਣਾ ਹੀ ਭਵਿੱਖ ਲਈ ਸਹੀ ਰਹਿੰਦਾ ਹੈ ਦੂਜੇ ਪਾਸੇ ਜੇਕਰ ਤੁਸੀਂ ਖੁਦ ਨੂੰ ਕਿਸੇ ਵੀ ਅਪਮਾਨਜਨਕ ਰਿਸ਼ਤੇ ’ਚ ਪਿਆ ਦੇਖਦੇ ਹੋ ਤਾਂ ਉਸ ਨਾਲ ਵੀ ਆਪਣੀ ਗੱਲਬਾਤ ਘੱਟ ਕਰ ਲਓ।
ਦੋਸਤਾਂ ਨੂੰ ਵੀ ਪਛਾਣੋ
ਦੋਸਤਾਂ ਨੂੰ ਪਛਾਣ ਕੇ ਚੱਲੋ ਕਿਹੜਾ ਤੁਹਾਡੇ ਨਾਲ ਚੰਗੀ ਦੋਸਤੀ ਨਿਭਾ ਰਿਹਾ ਹੈ ਤੇ ਕਿਹੜਾ ਨਹੀਂ, ਤੁਹਾਨੂੰ ਇਸ ਦਾ ਪਤਾ ਹੋਣਾ ਚਾਹੀਦਾ ਹੈ ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਹਾਡੇ ਦੋਸਤ ਤੁਹਾਡਾ ਇਸਤੇਮਾਲ ਕਰ ਰਹੇ ਹਨ ਤਾਂ ਉਨ੍ਹਾਂ ਨਾਲੋਂ ਦੋਸਤੀ ਤੋੜ ਲਓ।
ਉਧਾਰ ਨਾ ਲਓ
ਭਵਿੱਖ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਵਧੀਆ ਜ਼ਰੀਆ ਹੈ, ਉਧਾਰ ਲੈਣ ਤੋਂ ਬਚੋ ਘੱਟ ਤੋਂ ਘੱਟ ਉਧਾਰ ਦੀਆਂ ਚੀਜ਼ਾਂ ਖਰੀਦੋ ਜ਼ਿਆਦਾ ਵਧੀਆ ਰਹੇਗਾ ਕਿ ਜਿਸ ਸਮੇਂ ਚੀਜ਼ ਖਰੀਦੋ, ਭੁਗਤਾਨ ਉਸੇ ਸਮੇਂ ਕਰੋ ਤੁਹਾਨੂੰ ਉਧਾਰ ’ਤੇ ਚੀਜ਼ਾਂ ਖਰੀਦਣ ਦੀ ਆਦਤ ਤੋਂ ਛੁਟਕਾਰਾ ਮਿਲੇਗਾ।
ਅੰਦਰੂਨੀ ਤੌਰ ’ਤੇ ਮਜ਼ਬੂਤ ਹੋਵੋ
ਤੁਹਾਡਾ ਅੰਦਰੂਨੀ ਤੌਰ ’ਤੇ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ ਇਸ ਨਾਲ ਤੁਹਾਡੇ ’ਚ ਆਤਮ-ਵਿਸ਼ਵਾਸ ਦਾ ਵਿਕਾਸ ਹੁੰਦਾ ਹੈ ਅੰਦਰੂਨੀ ਮਜ਼ਬੂਤੀ ਨਾਲ ਉਨ੍ਹਾਂ ਲੋਕਾਂ ਨਾਲ ਸਬੰਧਾਂ ਨੂੰ ਮਜ਼ਬੂਤ ਰੱਖੋ ਜੋ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹੋਣ ਜਿੱਥੇ ਵੀ ਤੁਹਾਨੂੰ ਨਕਾਰਾਤਮਕ ਪ੍ਰਭਾਵ ਨਜ਼ਰ ਆਉਣ, ਉੱਥੋਂ ਦੂਰ ਹੋ ਜਾਣਾ ਹੀ ਸਹੀ ਰਹਿੰਦਾ ਹੈ ਜੀਵਨ ’ਚ ਸਕਾਰਾਤਮਕਤਾ ਲਿਆਉਣ ਲਈ ਅੰਦਰੂਨੀ ਮਜ਼ਬੂਤੀ ਤੇ ਆਸ-ਪਾਸ ਤੋਂ ਨਕਾਰਾਤਮਿਕਤਾ ਨੂੰ ਦੂਰ ਹਟਾਉਣਾ ਵੀ ਜ਼ਰੂਰੀ ਹੈ।
ਖੁੰਜਰੀ ਦੇਵਾਂਗਨ