Shift To The House

ਇੱਕ ਘਰ ’ਚ ਕੁਝ ਸਾਲ ਰਹਿਣ ਤੋਂ ਬਾਅਦ ਦੂਜੇ ਘਰ ’ਚ ਸਿਫਟ ਹੋਣਾ ਅਸਾਨ ਨਹੀਂ ਹੈ, ਕਿਰਾਏ ’ਤੇ ਰਹਿਣ ਵਾਲੇ ਲੋਕ ਘਰ ਬਦਲ-ਬਦਲ ਕੇ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਬਹੁਤ ਕੁਝ ਸਿੱਖਦੇ ਵੀ ਹਨ ਕਿ ਤਬਦੀਲੀ ਨੂੰ ਕਿਵੇਂ ਅਸਾਨ ਬਣਾਇਆ ਜਾਵੇ ਜੇਕਰ ਤੁਸੀਂ ਵੀ ਤਬਦੀਲ ਹੋਣ ਜਾ ਰਹੇ ਹੋ ਤਾਂ ਧਿਆਨ ਦਿਓ ਕੁਝ ਟਿੱਪਸਾਂ ’ਤੇ ਜੋ ਤਬਦੀਲੀ ਨੂੰ ਥੋੜ੍ਹਾ ਅਸਾਨ ਬਣਾ ਦੇਵੇ। (Shift To The House)

  • ਤਬਦੀਲ ਕਰਨਾ ਹੈ ਤਾਂ ਅਜਿਹੀ ਥਾਂ ਦੂਜਾ ਘਰ ਦੇਖੋ ਜੋ ਮਾਰਕਿਟ, ਸਕੂਲ, ਆਫਿਸ ਕੋਲ ਹੋਵੇ ਬਹੁਤ ਦੂਰੀ ’ਤੇ ਹੋਣ ਨਾਲ ਸਭ ਲਈ ਸਮੱਸਿਆ ਹੋ ਸਕਦੀ ਹੈ
  • ਜਦੋਂ ਵੀ ਘਰ ਬਦਲੋ, ਮੁੱਖ ਗੇਟ ਦਾ ਤਾਲਾ ਬਦਲਵਾ ਲਓ ਸੁਰੱਖਿਆ ਲਈ ਇਹ ਠੀਕ ਕਦਮ ਹੈ
  • ਆਪਣਾ ਘਰ ਤਬਦੀਲ ਕਰ ਰਹੇ ਹੋ ਜਾਂ ਕਿਰਾਏ ਦਾ, ਤਬਦੀਲ ਹੋਣ ਤੋਂ ਪਹਿਲਾਂ ਸਫਾਈ ਜ਼ਰੂਰ ਕਰਵਾ ਲਓ
  • ਆਪਣਾ ਜਾਂ ਕਿਰਾਏ ਦਾ ਘਰ ਹੋਵੇ, ਉਸਨੂੰ ਰੰਗ ਵਗੈਰ੍ਹਾ ਵੀ ਕਰਵਾ ਲਓ ਕਿਰਾਏ ਦੇ ਘਰ ’ਚ ਮਕਾਨ ਮਾਲਕ ਨੂੰ ਕਹਿ ਕੇ ਪੇਂਟ ਕਰਵਾ ਲਓ
    ਆਪਣੇ ਘਰ ’ਚ ਜਾਣ ਤੋਂ ਪਹਿਲਾਂ ਰਸੋਈ ਦਾ ਕੰਮ, ਵਾਸ਼ਰੂਮ ਦਾ ਕੰਮ, ਅਲਮਾਰੀ ਆਦਿ ਦਾ ਪੂਰਾ ਕੰਮ ਕਰਵਾ ਕੇ ਹੀ ਸ਼ਿਫਟ ਕਰੋ
  • ਕਿਰਾਏ ਦਾ ਮਕਾਨ ਹੋਵੇ ਤਾਂ ਚੰਗੀ ਤਰ੍ਹਾਂ ਨਾਲ ਟੂਟੀਆਂ, ਚਿਟਕਨੀਆਂ, ਫਲੱਸ਼, ਖਿੜ੍ਹਕੀ, ਦਰਵਾਜ਼ੇ, ਟਾਇਲਸ, ਬਿਜਲੀ ਦੇ ਬੋਰਡ, ਸਵਿੱਚ ਵਗੈਰ੍ਹਾ ਜਾਂਚ ਲਓ ਤਾਂ ਕਿ ਸ਼ਿਫਟ ਹੋਣ ਨਾਲ ਮਕਾਨ ਮਾਲਕ ਨੂੰ ਕਹਿ ਕੇ ਠੀਕ ਕਰਵਾ ਸਕੋ
  • ਸ਼ਿਫਟ ਹੋਣ ਤੋਂ ਪਹਿਲਾਂ ਪੇਸਟ ਕੰਟਰੋਲ ਕਰਵਾ ਲਓ
  • ਜਿਸ ਸੋਸਾਇਟੀ ਜਾਂ ਕਾਲੋਨੀ ’ਚ ਮਕਾਨ ਲੈ ਰਹੇ ਹੋ, ਆਸਪਾਸ ਮਾਰਕਿਟ ਜਾਂ ਛੋਟੀ ਟਕਸ਼ਾਪ, ਡਾਕਟਰ ਦੀ ਸੁਵਿਧਾ ਕਿੰਨੀ ਦੂਰ ਹੈ, ਕੈਮਿਸਟ ਆਦਿ ਕਿੱਥੇ ਹੈ, ਪਹਿਲਾਂ ਦੇਖ ਲਓ ਤਾਂ ਕਿ ਬਾਅਦ ’ਚ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ
  • ਸ਼ਿਫਟ ਹੋਣ ਤੋਂ ਪਹਿਲਾਂ ਘਰ ਦੀਆਂ ਗੈਰ ਜ਼ਰੂਰੀ ਚੀਜ਼ਾਂ ਨੂੰ ਕੱਢ ਦਿਓ ਤਾਂ ਕਿ ਜ਼ਰੂਰਤ ਦਾ ਸਹੀ ਸਮਾਨ ਹੀ ਨਾਲ ਲੈ ਕੇ ਜਾ ਸਕੋ
  • ਆਪਣੇ ਨਵੇਂ ਪਤੇ ਨੂੰ ਅਪਡੇਟ ਕਰਨ ਲਈ ਇੱਕ ਲਿਸਟ ਤਿਆਰ ਕਰਕੇ ਪੋਸਟ ਆਫਿਸ ਬੈਂਕ, ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕਰੋ
  • ਜੇਕਰ ਤੁਹਾਡੇ ਕੋਲ ਪਾਲਤੂ ਜਾਨਵਰ ਹੈ ਤਾਂ ਸ਼ਿਫਟਿੰਗ ਸਮੇਂ ਉਸ ਨੂੰ ਆਪਣੇ ਕਰੀਬ ਦੇ ਘਰ ’ਚ ਛੱਡ ਦਿਓ ਪੂਰਾ ਸਮਾਨ ਸਿਫ਼ਟ ਹੋ ਜਾਣ ’ਤੇ ਉਸਨੂੰ ਨਾਲ ਲਿਆਓ ਤਾਂ ਕਿ ਉਸ ਨੂੰ ਸਮੇਂ ’ਤੇ ਖਾਣਾ ਮਿਲ ਸਕੇ
  • ਬੱਚੇ ਬਹੁਤ ਛੋਟੇ ਹੋਣ ਤਾਂ ਮਾਤਾ-ਪਿਤਾ, ਭੈਣ-ਭਰਾ ਦੀ ਮੱਦਦ ਲਓ ਤਾਂ ਕਿ ਉਹ ਬੱਚਿਆਂ ਦੀ ਦੇਖਭਾਲ ਕਰ ਸਕਣ ਅਤੇ ਬੱਚੇ ਪ੍ਰੇਸ਼ਾਨੀ ਤੋਂ ਬਚ ਸਕਣ
  • ਫਰਿੱਜ਼, ਵਾਸ਼ਿੰਗ ਮਸ਼ੀਨ, ਟੀਵੀ ਇਲੈਕਟ੍ਰਾਨਿਕ ਚੀਜ਼ਾਂ ਨੂੰ ਬਾਕਸ ’ਚ ਪੈਕ ਕਰੋ ਜੇਕਰ ਤੁਸੀਂ ਮੂਵਰਸ ਐਂਡ ਪੈਕਰਸ ਕੰਪਨੀ ਤੋਂ ਮੱਦਦ ਲੈ ਰਹੇ ਹੋ ਤਾਂ ਬਸ ਧਿਆਨ ਦਿਓ ਕਿ ਜਿਸ ਬਾਕਸ ’ਚ ਜੋ ਪੈਕ ਹੋ ਰਿਹਾ ਹੈ, ਉਸਦਾ ਵਿਵਰਣ ਆਪਣੇ ਕੋਲ ਨੋਟ ਕਰ ਲਓ ਉਨ੍ਹਾਂ ’ਤੇ ਬਾਕਸ ਨੰਬਰ ਦੇ ਕੇ ਕੀ ਸਮਾਨ ਕਿਸ ਬਾਕਸ ’ਚ ਹੈ ਆਪਣੇ ਕੋਲ ਨੋਟ ਕਰ ਲਓ ਤਾਂ ਕਿ ਅਨਪੈਕ ਕਰਦੇ ਸਮੇਂ ਜ਼ਰੂਰਤ ਅਨੁਸਾਰ ਸਮਾਨ ਅਨਪੈਕ ਹੋ ਸਕੇ
  • ਮਕਾਨ ਸਿਫ਼ਟ ਹੋਣ ਤੋਂ ਪਹਿਲਾਂ ਕੇਬਲ ਵਾਲਿਆਂ, ਨਿਊਜ਼ ਪੇਪਰ ਵਾਲਿਆਂ, ਕਿਸੇ ਵੀ ਤਰ੍ਹਾਂ ਦੀ ਸਪਲਾਈ ਵਾਲਿਆਂ ਨੂੰ ਦੱਸ ਦਿਓ ਕਿ ਕਦੋਂ ਤੱਕ ਤੁਹਾਨੂੰ ਸਰਵਿਸੇਜ਼ ਦੀ ਜ਼ਰੂਰਤ ਹੈ
  • ਇੰਟਰਨੈੱਟ ਦੀ ਸੁਵਿਧਾ ਉੱਥੇ ਹੈ ਜਾਂ ਨਹੀਂ, ਜਾਣਨ ’ਚ ਸਮਾਂ ਲੱਗ ਸਕਦਾ ਹੈ ਅਜਿਹੇ ’ਚ ਵਧੀਆ ਕੰਪਨੀ ਦਾ ਡੋਂਗਲ ਲੈ ਕੇ ਕੰਮ ਚਲਾ ਸਕਦੇ ਹੋ
  • ਪੈਕਿੰਗ ਅਤੇ ਅਨਪੈਕਿੰਗ ਦਾ ਕੰਮ ਥਕਾਉਣ ਵਾਲਾ ਹੁੰਦਾ ਹੈ ਆਪਣੇ ਕਿਸੇ ਨਜ਼ਦੀਕੀ ਵਿਸ਼ਵਾਸਯੋਗ ਰਿਸ਼ਤੇਦਾਰ ਜਾਂ ਮਿੱਤਰ ਦੀ ਮੱਦਦ ਲਓ
  • ਇੱਕ ਬੈਗ ਅਜਿਹਾ ਰੱਖੋ ਜਿਸ ’ਚ ਇੱਕ ਸਮੇਂ ਦੇ ਸਾਰੇ ਕੱਪੜੇ, ਤੋਲੀਏ, ਥੋੜ੍ਹਾ ਖਾਣ ਦਾ ਸਮਾਨ, ਜ਼ਰੂਰਤ ਦੀਆਂ ਦਵਾਈਆਂ, ਡਿਟਾੱਲ, ਕਾਟਨ, ਬੈਂਡੇਡ, ਕੈਂਚੀ ਆਦਿ ਰੱਖ ਲਓ ਤਾਂ ਕਿ ਜ਼ਰੂਰਤ ਦੇ ਸਮੇਂ ਕੰਮ ਆ ਸਕਣ ਪੁਰਾਣੇ ਘਰ ਦੀਆਂ ਚਾਬੀਆਂ ਅਤੇ ਤਾਲੇ ਵੀ ਅਜਿਹੀ ਥਾਂ ਰੱਖੋ ਤਾਂ ਕਿ ਮਕਾਨ ਮਾਲਕ ਨੂੰ ਸੰਭਾਲ ਕੇ ਦੇਣ ’ਚ ਕੋਈ ਪ੍ਰੇਸ਼ਾਨੀ ਨਾ ਹੋਵੇ
  • ਜੇਕਰ ਗਮਲੇ ਲੈ ਜਾ ਰਹੇ ਹੋ ਤਾਂ ਉਨ੍ਹਾਂ ’ਚ ਕੀਟਨਾਸ਼ਕ ਦਵਾਈ ਤਿੰਨ-ਚਾਰ ਦਿਨ ਪਹਿਲਾਂ ਛਿੜਕਾ ਲਓ
  • ਬੱਚਿਆਂ ਦਾ ਸਮਾਨ ਬੱਚਿਆਂ ਦੇ ਕਮਰੇ ’ਚ ਪਹਿਲਾਂ ਹੀ ਰਖਵਾ ਲਓ
  • ਜੇਕਰ ਨਵਾ ਫਰਨੀਚਰ ਲੈ ਰਹੇ ਹੋ ਤਾਂ ਡਲੀਵਰੀ ਡੇਟ ਸਿਫ਼ਟ ਹੋਣ ਦੇ ਦੋ-ਤਿੰਨ ਦਿਨ ਬਾਅਦ ਦੀ ਦਿਓ ਤਾਂ ਕਿ ਬਾਕੀ ਸਮਾਨ ਅਨਪੈਕ ਹੋ ਸਕੇ
  • ਪੁਰਾਣੇ ਘਰ ’ਚ ਗੁਆਂਢੀ ਜਾਂ ਮਕਾਨ ਮਾਲਕ ਨੂੰ ਦੱਸ ਦਿਓ ਕਿ ਜੇਕਰ ਤੁਹਾਡਾ ਕੋਈ ਲੈਟਰ, ਬਿੱਲ, ਕੋਰੀਅਰ ਬਾਅਦ ’ਚ ਆਵੇ ਤਾਂ ਉਹ ਲੈ ਲੈਣ ਅਤੇ ਤੁਸੀਂ ਉਨ੍ਹਾਂ ਤੋਂ ਕੁਲੈਕਟ ਕਰ ਲਵੋਗੇ
  • ਪੁਰਾਣੇ ਘਰ ਦੇ ਬਿਜਲੀ, ਪਾਣੀ, ਕੇਬਲ ਦੇ ਬਿੱਲ ਦਾ ਹਿਸਾਬ ਕਰਕੇ ਆਓ ਜੇਕਰ ਬਿੱਲ ਨਹੀਂ ਆਇਆ ਤਾਂ ਯੂਨਿਟਾਂ ਨੋਟ ਕਰ ਲਓ ਤਾਂ ਕਿ ਬਾਅਦ ’ਚ ਜਾ ਕੇ ਹਿਸਾਬ ਚੁਕਦਾ ਕਰ ਸਕੋ
  • ਜਦੋਂ ਸਮਾਨ ਸੈਟਲ ਹੋ ਜਾਵੇ ਤਾਂ ਗੁਆਂਢੀਆਂ ਨੂੰ ਘਰ ’ਤੇ ਚਾਹ ਦਾ ਸੱਦਾ ਦਿਓ ਤਾਂ ਕਿ ਗੁਆਂਢੀ ਨਾਲ ਜਾਣ-ਪਹਿਚਾਣ ਹੋ ਸਕੇ
  • ਸੁਸਾਇਟੀ ’ਚ ਘਰ ਲਿਆ ਹੈ ਤਾਂ ਸੁਸਾਇਟੀ ਦੇ ਮੈਂਬਰਾਂ ਨੂੰ ਆਪਣਾ ਨਾਂਅ, ਕੀ ਕਰਦੇ ਹਨ ਇੰਫਾਰਮ ਕਰੋ ਤਾਂ ਕਿ ਸੋਸਾਇਟੀ ਦੇ ਰੂਲ ਉਹ ਤੁਹਾਨੂੰ ਦੱਸ ਸਕਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ