cold immunity booster food -sachi shiksha punjabi

ਸਰਦੀਆਂ ਦੇ ਇੰਮਊਨਿਟੀ ਬੂਸਟਰ ਫੂਡ

ਦਸੰਬਰ ਮਹੀਨੇ ’ਚ ਪੈਣ ਵਾਲੀ ਸਰਦੀ ਭਲਾ ਕਿਸ ਨੂੰ ਪਸੰਦ ਨਹੀਂ ਹੁੰਦੀ! ਪਰ ਬਿਮਾਰੀਆਂ ਦੇ ਲਿਹਾਜ਼ ਨਾਲ ਇਹ ਮੌਸਮ ਕਾਫ਼ੀ ਨਾਜ਼ੁਕ ਹੁੰਦਾ ਹੈ ਇਸ ਮੌਸਮ ’ਚ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਦੀ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਹਲਕੀ ਜਿਹੀ ਠੰਡੀ ਹਵਾ ਲੱਗੀ ਨਹੀਂ ਕਿ ਸਰਦੀ, ਖੰਘ, ਜ਼ੁਕਾਮ ਅਤੇ ਫਲੂ ਵਰਗੀਆਂ ਬਿਮਾਰੀਆਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰੇਸ਼ਾਨ ਕਰਨ ਲੱਗਦੀਆਂ ਹਨ

ਸਰਦੀਆਂ ਦੇ ਮੌਸਮ ’ਚ ਲੋਕ ਘੱਟ ਬਿਮਾਰ ਪੈਣ, ਇਸ ਦੇ ਲਈ ਸਿਹਤਮੰਦ ਫੂਡ ਅਤੇ ਨਿਯਮਿਤ ਤੌਰ ’ਤੇ ਕਸਰਤ ਅਤੇ ਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਲਈ ਤੁਸੀਂ ਅਜਿਹੇ ਫੂਡ ਆਈਟਮ ਦੀ ਵਰਤੋਂ ਕਰੋ ਜੋ ਤੁਹਾਡੀ ਇੰਮਊਨਿਟੀ ਨੂੰ ਮਜ਼ਬੂਤ ਬਣਾਉਣ ’ਚ ਮੱਦਦ ਕਰਦੇ ਹਨ

ਤਾਂ ਆਓ ਜਾਣਦੇ ਹਾਂ ਅਜਿਹੇ ਹੀ ਫੂਡਸ ਦੇ ਬਾਰੇ ’ਚ, ਜੋ ਸਰਦੀਆਂ ਦੇ ਮੌਸਮ ’ਚ ਸਰੀਰ ਨੂੰ ਅੰਦਰ ਤੋਂ ਗਰਮ ਰੱਖਣ ’ਚ ਫਾਇਦੇਮੰਦ ਹਨ

ਬਾਜਰੇ ਅਤੇ ਮੱਕੀ ਦੀ ਰੋਟੀ

ਸਰਦੀਆਂ ਦੇ ਮੌਸਮ ’ਚ ਬਾਜਰਾ ਅਤੇ ਮੱਕੀ ਬਾਜਾਰ ’ਚੋਂ ਆਸਾਨੀ ਨਾਲ ਮਿਲ ਜਾਂਦੀ ਹੈ ਬਾਜਰਾ ਅਤੇ ਮੱਕੀ ਦੋ ਅਜਿਹੇ ਅਨਾਜ ਹਨ, ਜਿਸ ਦੀ ਵਰਤੋਂ ਠੰਡ ’ਚ ਕਰਨ ਨਾਲ ਸਰੀਰ ਨੂੰ ਅੰਦਰ ਤੋਂ ਗਰਮ ਰੱਖਣ ’ਚ ਮੱਦਦ ਮਿਲਦੀ ਹੈ ਬਾਜ਼ਾਰ ਕੈਲਸ਼ੀਅਮ, ਮੈਗਨੀਸ਼ੀਅਮ, ਫਾਈਬਰ, ਵਿਟਾਮਿਨ ਬੀ ਸਮੇਤ ਕਈ ਪੋਸ਼ਕ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ

ਦੂਜੇ ਪਾਸੇ ਮੱਕੀ ਨੂੰ ਵਿਟਾਮਿਨ ਏ, ਬੀ, ਈ ਦਾ ਵਧੀਆ ਸੋਰਸ ਮੰਨਿਆ ਜਾਂਦਾ ਹੈ ਸਰਦੀਆਂ ਦੇ ਮੌਸਮ ’ਚ ਮੱਕੀ ਅਤੇ ਬਾਜਰੇ ਦੀ ਰੋਟੀ ਖਾਣ ਨਾਲ ਸਰੀਰ ਨੂੰ ਲੋਂੜੀਦੀ ਮਾਤਰਾ ’ਚ ਪੋਸ਼ਕ ਤੱਤ ਮਿਲ ਜਾਂਦੇ ਹਨ, ਜੋ ਸਰੀਰ ਨੂੰ ਅੰਦਰ ਤੋਂ ਸਿਹਤਮੰਦ ਰੱਖਣ ’ਚ ਮੱਦਦ ਕਰਦੇ ਹਨ

ਸ਼ਹਿਦ

ਵੈਸੇ ਤਾਂ ਸ਼ਹਿਦ ਹਰ ਮੌਸਮ ’ਚ ਖਾਧਾ ਜਾ ਸਕਦਾ ਹੈ, ਪਰ ਇਸਦੀ ਵਰਤੋਂ ਸਰਦੀਆਂ ’ਚ ਕੀਤੀ ਜਾਵੇ ਤਾਂ ਇਹ ਇੰਮਊਨਿਟੀ ਨੂੰ ਮਜ਼ਬੂਤ ਬਣਾਉਣ ’ਚ ਮੱਦਦ ਕਰ ਸਕਦਾ ਹੈ ਨਿਯਮਤ ਤੌਰ ’ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਪਾਚਣ ਕਿਰਿਆ ਨੂੰ ਸੁਧਾਰਣ ’ਚ ਵੀ ਮੱਦਦ ਮਿਲਦੀ ਹੈ ਤੁਸੀਂ ਭਾਵੇਂ ਤਾਂ ਸ਼ਹਿਦ ਨੂੰ ਵੈਸੇ ਵੀ ਖਾ ਸਕਦੇ ਹੋ ਜਾਂ ਚਾਹ, ਕਾਫ਼ੀ ’ਚ ਪਾ ਕੇ ਵਰਤੋਂ ਕਰ ਸਕਦੇ ਹੋ

ਬਾਦਾਮ

ਬਾਦਾਮ ਦੀ ਵਰਤੋਂ ਕਰਨ ਨਾਲ ਦਿਮਾਗ ਦੀ ਸ਼ਕਤੀ ਵਧਾਉਣ ’ਚ ਮੱਦਦ ਮਿਲਦੀ ਹੈ ਸਰਦੀਆਂ ਦੇ ਮੌਸਮ ’ਚ ਬਾਦਾਮ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ ਵਿਟਾਮਿਨ ਅਤੇ ਮਿਨਰਲਸ ਦਾ ਚੰਗਾ ਸੋਰਸ ਹੋਣ ਕਾਰਨ ਸਰਦੀਆਂ ਦੇ ਮੌਸਮ ’ਚ ਬਾਦਾਮ ਖਾਣ ਨਾਲ ਪਾਚਣ ਸਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ ਹਨ ਰੋਜ਼ਾਨਾ 4 ਤੋਂ 5 ਭਿੱਜੇ ਹੋਏ ਬਾਦਾਮ ਖਾਣ ਨਾਲ ਸਰੀਰ ਦੀ ਇੰਮਊਨਿਟੀ ਸਟਰੌਂਗ ਬਣਾਉਣ ’ਚ ਮੱਦਦ ਮਿਲ ਸਕਦੀ ਹੈ

ਹਰੀਆਂ ਸਬਜ਼ੀਆਂ

ਸਰਦੀਆਂ ਦੇ ਮੌਸਮ ਦੀ ਖਾਸ ਗੱਲ ਇਹ ਹੈ ਕਿ ਇਸ ਸਮੇਂ ਮੈਥੀ, ਬਥੁਆ, ਮੂਲੀ, ਪਾਲਕ, ਸਰ੍ਹੋਂ, ਗੋਭੀ, ਮਟਰ ਵਰਗੀਆਂ ਕਈ ਹਰੀਆਂ ਸਬਜ਼ੀਆਂ ਬਾਜ਼ਾਰ ’ਚ ਆਸਾਨੀ ਨਾਲ ਮਿਲ ਜਾਂਦੀਆਂ ਹਨ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨ ਨਾਲ ਸਰੀਰ ਦੀ ਇੰਮਊਨਿਟੀ ਮਜ਼ਬੂਤ ਹੁੰਦੀ ਹੈ ਵੈਸੇ ਤਾਂ ਹਰੀਆਂ ਸਬਜ਼ੀਆਂ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਪਰ ਇਹ ਮੁੱਖ ਤੌਰ ’ਤੇ ਆਇਰਨ, ਕੈਲਸ਼ੀਅਮ, ਵਿਟਾਮਿਨ ਏ (ਕੈਰੋਟਿਨ), ਵਿਟਾਮਿਨ ਸੀ ਅਤੇ ਬੀ ਕੰਪਲੈਕਸ ਸਮੂਹ ਦਾ ਵਧੀਆ ਸੋਰਸ ਮੰਨੇ ਜਾਂਦੇ ਹਨ, ਜੋ ਸਿਹਤਮੰਦ ਸਰੀਰ ਲਈ ਕਾਫ਼ੀ ਲਾਭਦਾਇਕ ਹੁੰਦੇ ਹਨ

ਤਿਲ ਅਤੇ ਗੁੜ

ਤਿਲ ਅਤੇ ਗੁੜ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀਆਂ ਦੇ ਮੌਸਮ ’ਚ ਇਸਦੀ ਵਰਤੋਂ ਵਧੀਆ ਮੰਨੀ ਜਾਂਦੀ ਹੈ ਸਰਦੀਆਂ ਦੇ ਮੌਸਮ ’ਚ ਤਿਲ ਅਤੇ ਗੁੜ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਲੋਂੜੀਦੀ ਮਾਤਰਾ ’ਚ ਐਨਰਜ਼ੀ ਮਿਲਦੀ ਹੈ ਅਤੇ ਇਹ ਸਰੀਰ ਦੇ ਤਾਪਮਾਨ ਨੂੰ ਵੀ ਸਹੀ ਰੱਖਣ ’ਚ ਮੱਦਦ ਕਰ ਸਕਦੇ ਹਨ ਤਿਲ ’ਚ ਲੋਂੜੀਦੀ ਮਾਤਰਾ ’ਚ ਪ੍ਰੋਟੀਨ, ਬੀ ਕੰਪਲੈਕਸ ਅਤੇ ਕਾਰਬੋਹਾਈਡ੍ਰੇਟਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ

ਸ਼ਕਰਕੰਦ

ਸ਼ਕਰਕੰਦ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਸਰਦੀਆਂ ’ਚ ਸ਼ਕਰਕੰਦ ਬਜ਼ਾਰਾਂ ’ਚ ਕਾਫ਼ੀ ਜ਼ਿਆਦਾ ਮਾਤਰਾ ’ਚ ਮਿਲਣ ਲੱਗਦੀ ਹੈ ਸ਼ਕਰਕੰਦ ’ਚ ਭਰਪੂਰ ਮਾਤਰਾ ’ਚ ਫਾਈਬਰ, ਪ੍ਰੋਟੀਨ, ਪੋਟੇਸੀਅਮ, ਆਇਰਨ ਅਤੇ ਵਿਟਾਮਿਨ ਸੀ ਆਦਿ ਪਾਇਆ ਜਾਂਦਾ ਹੈ ਸ਼ਕਰਕੰਦ ਖਾਣ ’ਚ ਕਾਫ਼ੀ ਸੁਆਦੀ ਹੋਣ ਦੇ ਨਾਲ ਸਰੀਰ ਲਈ ਬਹੁਤ ਸਿਹਤਮੰਦ ਵੀ ਹੁੰਦੀ ਹੈ ਸ਼ਕਰਕੰਦ ਸਰੀਰ ਨੂੰ ਗਰਮਾਹਟ ਦੇ ਕੇ ਇੰਮਊਨਿਟੀ ਨੂੰ ਵੀ ਮਜ਼ਬੂਤ ਕਰਦੀ ਹੈ ਸ਼ਕਰਕੰਦ ਦੀ ਭਾਫ ’ਚ ਪਕਾ ਕੇ ਚਾਟ ਦੇ ਰੂਪ ’ਚ ਜਾਂ ਫਿਰ ਸ਼ਕਰਕੰਦ ਦਾ ਹਲਵਾ ਬਣਾ ਕੇ ਵੀ ਖਾਧਾ ਜਾ ਸਕਦਾ ਹੈ

ਘਿਓ

ਆਯੂਰਵੈਦ ’ਚ ਘਿਓ ਨੂੰ ਸਰੀਰ ਨੂੰ ਮਜ਼ਬੂਤ ਰੱਖਣ ਵਾਲਾ ਖੁਰਾਕ ਪਦਾਰਥ ਮੰਨਿਆ ਜਾਂਦਾ ਹੈ ਰੋਜ਼ਾਨਾ ਘਿਓ ਖਾਣ ਨਾਲ ਸਰੀਰ ਗਰਮ ਬਣਿਆ ਰਹਿੰਦਾ ਹੈ ਘਿਓ ਖਾਣ ਨਾਲ ਤੁਰੰਤ ਐਨਰਜ਼ੀ ਮਿਲਦੀ ਹੈ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਵੀ ਘਿਓ ਖੁਆਉਣਾ ਚਾਹੀਦਾ ਹੈ ਘਿਓ ਖਾਣ ਨਾਲ ਇੰਮਊਨ ਸਿਸਟਮ ਬੂਸਟ ਕਰਨ ’ਚ ਮੱਦਦ ਮਿਲਦੀ ਹੈ ਅਤੇ ਚਮੜੀ ਨੂੰ ਫੱਟਣ ਜਾਂ ਡਰਾਈ ਹੋਣ ਤੋਂ ਵੀ ਬਚਾਉਂਦਾ ਹੈ ਤੁਸੀਂ ਰੋਟੀ, ਦਾਲ ਚਾਵਲ ਜਾਂ ਸਬਜੀ ’ਚ ਪਾ ਕੇ ਘਿਓ ਖਾ ਸਕਦੇ ਹੋ

ਅਦਰਕ

ਸਰਦੀਆਂ ’ਚ ਅਦਰਕ ਦੀ ਵਰਤੋਂ ਵੀ ਜ਼ਰੂਰ ਕਰਨੀ ਚਾਹੀਦੀ ਹੈ ਜ਼ੁਕਾਮ ਖਾਂਸੀ ’ਚ ਅਦਰਕ ਖਾਣ ਨਾਲ ਆਰਾਮ ਮਿਲਦਾ ਹੈ ਅਦਰਕ ’ਚ ਆਕਸੀਡੇਟਿਵ ਅਤੇ ਐਂਟੀ-ਇਨਫਲੇਮੈਟਰੀ ਗੁਣ ਪਾਏ ਜਾਂਦੇ ਹਨ ਜਿਸ ਨਾਲ ਗਲੇ ਦੀ ਖਰਾਸ਼ ’ਚ ਰਾਹਤ ਮਿਲਦੀ ਹੈ ਅਦਰਕ ਦੀ ਵਰਤੋਂ ਨਾਲ ਇਮਊਨ ਸਿਸਟਮ ਵੀ ਬੂਸਟ ਹੁੰਦਾ ਹੈ ਇਹ ਕਾਰਡਿਓਵਸਕਿਊਲਰ ਡਿਸੀਜ਼ ਵਰਗੇ ਕੈਂਸਰ ਅਤੇ ਡਾਈਜੇਸ਼ਨ ਦੀ ਸਮੱਸਿਆਂ ਨੂੰ ਵੀ ਦੂਰ ਕਰਦਾ ਹੇ

ਖ਼ਜ਼ੂਰ

ਸਰਦੀਆਂ ’ਚ ਖਜ਼ੂਰ ਨੂੰ ਆਪਣੀ ਖੁਰਾਕ ਦਾ ਹਿੱਸਾ ਜ਼ਰੂਰ ਬਣਾਓ ਖ਼ਜ਼ੂਰ ਖਾਣ ਨਾਲ ਸਰੀਰ ’ਚ ਵਿਟਾਮਿਨ, ਮਿਨਰਲ ਅਤੇ ਫਾਈਬਰ ਦੀ ਪੂਰਤੀ ਹੁੰਦੀ ਹੇ ਖਜ਼ੂਰ ’ਚ ਕੈਲਸ਼ੀਅਮ ਕਾਫ਼ੀ ਹੁੰਦਾ ਹੈ ਜੋ ਹੱਡੀ ਅਤੇ ਦੰਦਾਂ ਨੂੰ ਫਾਇਦਾ ਪਹੁੰਚਾਉਂਦਾ ਹੈ ਸਾਡੇ ਇੰਮਊਨਿਟੀ ਸਿਸਟਮ ਲਈ ਵੀ ਖਜ਼ੂਰ ਬਹੁਤ ਵਧੀਆ ਹੈ ਤੁਸੀਂ ਇਸ ਨੂੰ ਮਿੱਠੇ ਦੇ ਤੌਰ ’ਤੇ ਵੀ ਵਰਤ ਸਕਦੇ ਹੋ

ਸੂਪ

ਸਰਦੀ ’ਚ ਬੱਚਿਆਂ ਨੂੰ ਸੂਪ ਪੀਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਇਹ ਇੰਮਊਨਿਟੀ ਤਾਂ ਵਧਾਉਂਦਾ ਹੀ ਹੈ, ਇਸ ਤੋਂ ਇਲਾਵਾ ਇਹ ਗਲੇ ਨਾਲ ਸਬੰਧਿਤ ਇੰਫੈਕਸ਼ਨ ਨੂੰ ਵੀ ਦੂਰ ਕਰਦਾ ਹੈ ਇਸ ਨਾਲ ਡਾਈਜੈਸਟਿਵ ਸਿਸਟਮ ਵੀ ਮਜ਼ਬੂਤ ਹੁੰਦਾ ਹੈ ਤੁਸੀਂ ਆਪਣੇ ਬੱਚੇ ਨੂੰ ਪਾਲਕ, ਫੁੱਲਗੋਭੀ, ਟਮਾਟਰ, ਬੀਂਸ, ਚੁਕੰਦਰ ਆਦਿ ਦਾ ਸੂਪ ਜਾਂ ਮਿਕਸ ਸੂਪ ਦੇ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!