take care of weak nails -sachi shiksha punjabi

ਕਰੋ ਕਮਜ਼ੋਰ ਨਹੁੰਆਂ ਦੀ ਦੇਖਭਾਲ

ਸਾਡੇ ਨਹੁੰ ਕਮਜ਼ੋਰ ਕਈ ਕਾਰਨਾਂ ਨਾਲ ਹੋ ਸਕਦੇ ਹਨ ਜਿਵੇਂ ਬਗੈਰ ਪਚਾਏ ਖਾਣਾ, ਆਹਾਰ, ਨੇਲ ਪਾਲਿਸ਼ ’ਚ ਮਿਲੇ ਰਸਾਇਣ, ਕੈਲਸ਼ੀਅਮ ਦੀ ਕਮੀ ਆਦਿ ਕਮਜ਼ੋਰ ਨਹੁੰ ਬਹੁਤ ਨਾਜ਼ੁਕ ਹੋਣ ਕਾਰਨ ਵਾਰ-ਵਾਰ ਟੁੱਟ ਜਾਂਦੇ ਹਨ ਕਮਜ਼ੋਰ ਨਹੁੰ ਹੱਥਾਂ ਦੀ ਖੂਬਸੂਰਤੀ ਖੋਹ ਲੈਂਦੇ ਹਨ ਨਹੁੰਆਂ ਨੂੰ ਸਿਹਤਮੰਦ ਅਤੇ ਸੁੰਦਰ ਬਣਾਈ ਰੱਖਣਾ ਜ਼ਰੂਰੀ ਹੈ

ਲਓ ਲੋਂੜੀਦੀ ਪ੍ਰੋਟੀਨ:-


ਨਹੁੰਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਭੋਜਨ ’ਚ ਲੋਂੜੀਦਾ ਪ੍ਰੋਟੀਨ ਲਿਆ ਜਾਵੇ ਸਹੀ ਖਾਣਪੀਣ ਤੁਹਾਡੇ ਨਹੁੰਆਂ ਨੂੰ ਸਿਹਤਮੰਦ ਬਣਾ ਸਕਦਾ ਹੈ ਤੁਸੀਂ ਨਹੁੰਆਂ ਦੀ ਮਜ਼ਬੂਤੀ ਲਈ ਦੁੱਧ ਅਤੇ ਦਹੀ ਦੀ ਲਗਾਤਾਰ ਵਰਤੋਂ ਕਰੋ ਤਾਂ ਕਿ ਨਹੁੰਆਂ ਦੀ ਮਜ਼ਬੂਤੀ ਬਣੀ ਰਹੇ

ਕਰੋ ਆਇਲ ਦੀ ਵਰਤੋਂ:-

ਨਹੁੰਆਂ ਦੇ ਆਸਪਾਸ ਦੀ ਡਰਾਈਨੈੱਸ ਹਟਾਉਣ ਲਈ ਅਤੇ ਕਿਊਟਿਕਲ ਦੀ ਕੇਅਰ ਲਈ ਆਲਿਵ ਆਇਲ ਲਗਾਓ ਇਸ ਨਾਲ ਨਹੁੰ ਸਾੱਫਟ ਅਤੇ ਮਜ਼ਬੂਤ ਰਹਿਣਗੇ ਤੁਸੀਂ ਮੈਨੀਕਿਓਰ ਕਰਵਾਉਣ ਤੋਂ ਬਾਅਦ ਹੈਂਡ ਕਰੀਮ ਜਾਂ ਵਿਟਾਮਿਨ ਈ ਭਰਪੂਰ ਕਿਊਟਿਕਲ ਆਇਲ, ਕਰੀਮ ਨਾਲ ਮਾਲਿਸ਼ ਕਰੋ ਹਫ਼ਤੇ ’ਚ ਇੱਕ ਵਾਰ ਨਹੁੰਆਂ ਅਤੇ ਉਸਦੇ ਆਸਪਾਸ ਤੇਲ ਲਗਾਕੇ ਮਾਲਿਸ਼ ਕਰੋ ਨਹੁੰਆਂ ਦੀ ਮਜ਼ਬੂਤੀ ਨਾਲ ਚਮਕ ਬਣੀ ਰਹੇਗੀ

ਨੇਲ ਪਾਲਿਸ਼ ਅਤੇ ਰਿਮੂਵਰ:-

ਨੇਲ ਪਾਲਿਸ਼ ਦੀ ਜ਼ਿਆਦਾ ਵਰਤੋਂ ਵੀ ਨਹੁੰਆਂ ਨੂੰ ਕਮਜ਼ੋਰ ਬਣਾਉਂਦੀ ਹੈ ਜੇਕਰ ਨੇਲ ਪੇਂਟ ਅੱਧਾ ਉਤਰ ਚੁੱਕਿਆ ਹੈ ਤਾਂ ਉਸਨੂੰ ਰਿਮੂਵਰ ਨਾਲ ਪੂਰਾ ਹਟਾ ਲਓ ਨਹੀਂ ਤਾਂ ਨਹੁੰ ਕਮਜ਼ੋਰ ਹੋ ਜਾਣਗੇ ਇਸ ਤੋਂ ਇਲਾਵਾ ਅਜਿਹੇ ਰਿਮੂਵਰ ਦੀ ਵਰਤੋਂ ਕਰੋ ਜੋ ਐਸੀਟੋਨ ਮੁਕਤ ਹੋਵੇ ਐਸੀਟੋਨ ਵਾਲਾ ਰਿਮੂਵਰ ਨਹੁੰਆਂ ਨੂੰ ਰੁਖਾ ਬਣਾਉਂਦਾ ਹੈ

ਨਹੁੰਆਂ ਨੂੰ ਫਾਈਲ ਕਰੋ:-

ਨਹੁੰ ਜਿੰਨੇ ਵਧਦੇ ਜਾਂਦੇ ਹਨ, ਓਨਾ ਹੀ ਉਹ ਕਮਜ਼ੋਰ ਹੁੰੰਦੇ ਜਾਂਦੇ ਹਨ ਨਹੁੰ ਦੇ ਖੁਰਦਰੇ ਕਿਨਾਰਿਆਂ ਨੂੰ ਗੋਲਾਕਾਰ ’ਚ ਫਾਈਲ ਕਰੋ ਮੇਟਲ ਨੇਲ ਫਾਈਲਰ ਨਾਲ ਨਹੁੰ ਕਰੜੇ ਹੋ ਜਾਂਦੇ ਹਨ, ਇਸ ਲਈ ਜਿਸਦੀ ਗਰਿੱਟ ਸਾਫਟ ਹੋਵੇ, ਉਸ ਫਾਈਲਰ ਦੀ ਵਰਤੋਂ ਕਰੋ ਜ਼ਰੂਰਤ ਤੋਂ ਜਿਆਦਾ ਫਾਈਲ ਕਰਨ ਨਾਲ ਨਹੁੰਆਂ ਦੇ ਕੋਨੇ ’ਚ ਦਰਦ ਮਹਿਸੂਸ ਹੁੰਦਾ ਹੈ ਅਤੇ ਨਹੁੰ ਕਮਜ਼ੋਰ ਪੈ ਜਾਂਦੇ ਹਨ ਕਿਉਂਕਿ ਕਿਨਾਰੇ ਨਹੁੰਆਂ ਨੂੰ ਸਪੋਰਟ ਦਿੰਦੇ ਹਨ

ਪਾਣੀ ਤੋਂ ਬਚੋ:-

ਨਹੁੰ ਪਾਣੀ ’ਚ ਜਿਆਦਾ ਰਹਿਣ ਨਾਲ ਵੀ ਟੁੱਟਦੇ ਹਨ ਪਾਣੀ ’ਚ ਜ਼ਿਆਦਾ ਦੇਰ ਤੱਕ ਆਪਣੇ ਹੱਥ ਨਾ ਰੱਖੋ ਜਦੋਂ ਨਹੁੰ ਨਰਮ ਹੋਣ ਜਾਂ ਪਾਣੀ ’ਚ ਭਿੱਜੇ ਹੋਏ ਹੋਣ, ਤਾਂ ਫਾਈÇਲੰਗ ਨਾ ਕਰੋ ਗਿੱਲੇ ਹੱਥ ਹੋਣ ’ਤੇ ਨਹੁੰਆਂ ਨੂੰ ਵੀ ਸੁਕਾਓ

ਨਹੁੰਆਂ ’ਤੇ ਲਗਾਓ ਸ਼ਾਈਨ:-

ਨਹੁੰਆਂ ’ਤੇ ਐਕਸਟਰਾ ਸ਼ਾਈਨ ਲਾਉਣ ਲਈ ਅਤੇ ਨੇਲ ਪੇਂਟ ਨਹੁੰਆਂ ਤੋਂ ਜਲਦੀ ਨਾ ਉਤਰ ਜਾਣ, ਇਸਦੇ ਲਈ ਨੇਲ ਪੇਂਟ ਦੇ 2 ਕੋਡ ਲਗਾਉਣ ਤੋਂ ਬਾਅਦ ਤੀਜਾ ਟਰਾਂਸਪੇਰੇੈਂਟ ਨੇਲ ਪੇਂਟ ਲਗਾਓ ਤਾਂ ਕਿ ਨਹੁੰਆਂ ਦੀ ਚਮਕ ਬਣੀ ਰਹੇ

ਨੇਲ ਪੇਂਟ ਬੇਸ:-

ਨਹੁੰਆਂ ਨੂੰ ਸੁਰੱਖਿਅਤ ਰੱਖਣ ਲਈ ਅਤੇ ਜਲਦੀ ਟੁੱਟਣ ਤੋਂ ਬਚਾਉਣ ਲਈ ਨੇਲ ਪੇਂਟ ਬੇਸ ਲਗਾਓ ਨੇਲ ਪੇਂਟ ਬੇਸ ਹੁਣ ਸਿਰਫ ਗਿਣੀਆਂ ਚੁਣੀਆਂ ਕੰਪਨੀਆਂ ਹੀ ਬਣਾਉਂਦੀਆਂ ਹਨ ਇਸਦੀ ਵਰਤੋਂ ਨਾਲ ਨਹੁੰ ਸੁਰੱਖਿਅਤ ਰਹਿੰਦੇ ਹਨ

ਕੈਲਸ਼ੀਅਮ ਦੀ ਕਮੀ:-

ਕਦੇ-ਕਦੇ ਨਹੁੰਆਂ ’ਤੇ ਸਫੈਦ ਦਾਗ ਜਾਂ ਧਾਰੀਆਂ ਉੱਭਰ ਆਉਣ ਤਾਂ ਸਮਝ ਲਓ ਤੁਹਾਨੂੰ ਕੈਲਸ਼ੀਅਮ ਦੀ ਕਮੀ ਹੈ ਕੁਝ ਦਿਨ ਆਪਣੇ ਨਹੁੰਆਂ ’ਤੇ ਨੇਲ ਪੇਂਟ ਨਾ ਲਗਾਓ ਅਤੇ ਨਹੁੰਆਂ ਨੂੰ ਕੁਦਰਤੀ ਰੂਪ ਨਾਲ ਸਾਹ ਲੈਣ ਦਾ ਮੌਕਾ ਦਿਓ

ਗਲਾਊਜ਼ ਪਹਿਨ ਕੇ ਕਰੋ ਕੰਮ:-

ਬਰਤਨ ਸਾਫ਼ ਕਰਦੇ ਸਮੇਂ ਡਸਟਿੰਗ ਲਈ, ਬਗੀਚੇ ਦੀ ਦੇਖਭਾਲ ਕਰਦੇ ਹੋਏ ਗਲਬਜ (ਦਸਤਾਨੇ) ਦੀ ਵਰਤੋਂ ਕਰੋ

ਮਾਸ਼ਚਰਾਈਜ਼ਰ ਲਗਾਓ:-

ਇਹ ਮਹੱਤਵਪੂਰਣ ਹੋਵੇਗਾ ਕਿ ਨਹੁੰਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਣ ਲਈ ਲਗਾਤਾਰ ਮਾਸ਼ਚਰਾਈਜ਼ਰ ਲਗਾਓ ਇਸ ਨਾਲ ਨਹੁੰਆਂ ਦੀ ਕੰਡੀਸ਼ਨਿੰਗ ਹੋ ਜਾਂਦੀ ਹੈ ਅਤੇ ਕੁਦਰਤੀ ਨਮੀ ਬਰਕਰਾਰ ਰਹਿੰਦੀ ਹੈ
ਸ਼ਿਵਾਂਗੀ ਝਾਂਬ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!