ਸੰਤਾਂ ਦਾ ਪੈਗ਼ਾਮ : ਇਨਸਾਨ ਨੂੰ ਇਨਸਾਨ ਨਾਲ ਜੋੜੋ ਸੰਪਾਦਕੀ
ਸੰਤ ਆਪਣੇ ਪਰਉਪਕਾਰੀ ਕਾਰਜਾਂ ਰਾਹੀਂ ਹਮੇਸ਼ਾ ਸ੍ਰਿਸ਼ਟੀ ਦਾ ਭਲਾ ਕਰਦੇ ਹਨ ਇਨਸਾਨ ਨੂੰ ਇਨਸਾਨ ਨਾਲ ਜੋੜੋ, ਇਨਸਾਨ ਨੂੰ ਧਰਮਾਂ ਨਾਲ ਜੋੜੋ, ਇਨਸਾਨ ਨੂੰ ਭਗਵਾਨ ਨਾਲ ਜੋੜੋ, ਸੱਚੇ ਸੰਤਾਂ ਦਾ ਮਾਨਵਤਾ ਹਿੱਤ ’ਚ ਇਹ ਪੈਗ਼ਾਮ ਹੈ ਅਤੇ ਸ੍ਰਿਸ਼ਟੀ ’ਤੇ ਆਪਣਾ ਇਹ ਕਰਮ ਕਰਦੇ ਹਨ ਜਦ ਵੀ ਕਦੇ ਧਰਤੀ ’ਤੇ ਕੁਦਰਤੀ ਆਫ਼ਤਾਂ ਦੀ ਘਨਘੋਰ ਘਟਾ ਮੰਡਰਾਉਣ ਲਗਦੀ ਹੈ, ਜਿਸ ਕਾਰਨ ਬੇਕਸੂਰ ਮਾਨਵਤਾ ਦਾ ਵੀ ਭਾਰੀ ਵਿਨਾਸ਼ ਨਿਸ਼ਚਿਤ ਹੋਵੇ ਤਾਂ ਕੋਈ ਈਸ਼ਵਰੀ ਹਸਤੀ, ਕਿਸੇ ਮਹਾਂਪੁਰਸ਼ ਦੀ ਅਗਵਾਈ ਹੀ ਮਾਨਵਤਾ ਨੂੰ ਉਸ ਮਹਾਂਸੰਕਟ ’ਚੋਂ ਕੱਢਣ ਲਈ ਸਫਲ ਸਾਧਨ ਸਿੱਧ ਹੁੰਦੀ ਹੈ ਇਤਿਹਾਸ ਵੀ ਇਸ ਹਕੀਕਤ ਦਾ ਪ੍ਰਮਾਣ ਹੈ
ਇਸ ’ਚ ਜ਼ਰਾ ਵੀ ਕਿਸੇ ਸ਼ੰਕਾ-ਭਰਮ ਦੀ ਗੁੰਜਾਇਸ਼ ਨਹੀਂ ਹੈ ਭਾਵ ਪ੍ਰਭੂ-ਪਰਮਾਤਮਾ ਨੇ ਕੁਦਰਤ ਨੂੰ ਮਨੁੱਖਤਾ ਲਈ ਇੱਕ ਵਰਦਾਨ ਦੇ ਰੂਪ ’ਚ ਪੈਦਾ ਕੀਤਾ ਹੈ ਇਹ ਸੌ ਫੀਸਦੀ ਸੱਚ ਹੈ ਅਤੇ ਇਹ ਵੀ ਸੱਚ ਹੈ ਕਿ ਕੁਦਰਤ ਦਾ ਸਹੀ ਸੰਤੁਲਨ ਹੀ ਕੁਦਰਤ ਦਾ ਕਾਨੂੰਨ ਹੈ
Also Read :-
- ‘ਮਾਤਾ-ਪਿਤਾ ਸੇਵਾ’ ਮੁਹਿੰਮ ਬਜ਼ੁਰਗਾਂ ਦੀਆਂ ਦੁਆਵਾਂ ਸਾਡੇ ਨਾਲ ਰਹਿਣ -ਸੰਪਾਦਕੀ
- ਧਰਤੀ ਦੇ ਅਨਮੋਲ ਤੋਹਫ਼ੇ ਨੂੰ ਬਚਾਓ ਬਿਨ ਪਾਣੀ ਸਭ ਸੂਨ…ਸੰਪਾਦਕੀ
- ਸਰਵ-ਧਰਮ-ਸੰਗਮ ‘ਡੇਰਾ ਸੱਚਾ ਸੌਦਾ -ਸੰਪਾਦਕੀ
- ਇਨਸਾਨੀਅਤ ਦੇ ਰਾਹ ’ਤੇ ਵਧਦੇ ਰਹਿਣ ਕਦਮ -ਸੰਪਾਦਕੀ
- ਸਤਿਗੁਰੂ ਦੇ ਪਰਉਪਕਾਰ ਵਰਣਨ ਤੋਂ ਪਰ੍ਹੇ -ਸੰਪਾਦਕੀ
ਪਰ ਜਦੋਂ ਇਨਸਾਨ ਦਾ ਦਖਲ ਕੁਦਰਤ ਦੇ ਨਿਯਮਾਂ ਵਿੱਚ ਵਧਦਾ ਹੈ ਤਾਂ ਇਨਸਾਨੀਅਤ ’ਤੇ ਸੰਕਟਾਂ ਦੀ ਘਨਘੋਰ ਘਟਾ ਮੰਡਰਾਉਣ ਲਗਦੀ ਹੈ ਭਾਵ ਆਪਣੇ ਨਿੱਜੀ ਸਵਾਰਥਾਂ ਲਈ ਈਸ਼ਵਰੀ ਵਰਦਾਨ, ਅਰਥਾਤ ਕੁਦਰਤ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਦੀ ਅਕ੍ਰਿਤਘਣਤਾ ਦਾ ਪ੍ਰਤੀਕ ਸਾਬਤ ਹੁੰਦੀ ਹੈ, ਜਿਸ ਕਾਰਨ ਇਨਸਾਨ ਨੂੰ ਭਾਰੀ ਮੁੱਲ ਚੁਕਾਉਣਾ ਪੈ ਸਕਦਾ ਹੈ
ਪਹਾੜਾਂ ਦਾ ਖਿਸਕਣਾ, ਹੜ੍ਹ, ਭੂਚਾਲ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਵਿੱਚ ਕਾਫ਼ੀ ਹੱਦ ਤੱਕ ਮਨੁੱਖ ਦੀ ਜ਼ਿੰਮੇਵਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਮਨੁੱਖ ਨੂੰ ਕੁਦਰਤ ’ਚ ਦਖਲਅੰਦਾਜ਼ੀ ਕਰਨ ਤੋਂ ਬਚਣਾ ਚਾਹੀਦਾ ਹੈ ਦੁਖੀ, ਕਰੋਪੀ, ਆਫਤਾਂ ਤੋਂ ਪੀੜਤਾਂ ਦੀ ਤਨ-ਮਨ-ਧਨ ਨਾਲ ਹਰ ਸੰਭਵ ਮੱਦਦ ਕਰਨਾ ਹੀ ਇਨਸਾਨੀ ਫਰਜ਼ ਬਣਦਾ ਹੈ ਸਮੇਂ ਸਿਰ ਪੀੜਤਾਂ ਨੂੰ ਪਹੁੰਚਾਈ ਗਈ ਰਾਹਤ ਉਨ੍ਹਾਂ ਪੀੜਤਾਂ ਲਈ ਵਰਦਾਨ ਸਾਬਤ ਹੁੰਦੀ ਹੈ ਅਤੇ ਉਹ ਲੋਕ ਮਸੀਹਾ ਤੇ ਭਗਵਾਨ ਸਮਾਨ ਕਹਾਉਂਦੇ ਹਨ ਜੋ ਅਜਿਹੇ ਸਮੇਂ ’ਤੇ ਇਹ ਪਰਉਪਕਾਰੀ ਕਾਰਜ ਕਰਦੇ ਹਨ ਵਰਣਨਯੋਗ ਹੈ
ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਅਤੇ ਡੇਰਾ ਸੱਚਾ ਸੌਦਾ ਸਾਧ-ਸੰਗਤ ਹਰ ਆਪਦਾ (ਆਫ਼ਤ) ਵਿੱਚ ਪੀੜਤਾਂ ਦਾ ਸਹਾਰਾ ਬਣਦੀ ਹੈ, ਸੰਕਟ ਦੀ ਘੜੀ ਵਿੱਚ ਪੀੜਤਾਂ ਦੀ ਹਰ ਸੰਭਵ ਮੱਦਦ ਕਰਦੀ ਹੈ ਵਿਦੇਸ਼ਾਂ ਵਿੱਚ ਵੀ ਸਾਧ-ਸੰਗਤ ਆਫ਼ਤਾ ਪੀੜਤਾਂ ਦੇ ਕੰਮ ਆਈ ਹੈ, ਅਤੇ ਉਹਨਾਂ ਦੀ ਇਹ ਕੋਸ਼ਿਸ਼ ਲਗਾਤਾਰ ਜਾਰੀ ਹੈ
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਰ ਆਪਦਾ ਵਿੱਚ ਪੀੜਤਾਂ ਨੂੰ ਆਪਣਾ ਸਹਾਰਾ ਬਖਸ਼ਿਆ ਅਤੇ ਹਰ ਤਰ੍ਹਾਂ ਦੀ ਮੱਦਦ ਲਈ ਅੱਗੇ ਵਧ ਕੇ ਕਾਰਜ ਕੀਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ
23 ਸਤੰਬਰ 1990 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ ਉਸੇ ਦਿਨ ਤੋਂ ਹੀ ਆਪ ਜੀ ਨੇ ਡੇਰਾ ਸੱਚਾ ਸੌਦਾ ਵਿੱਚ ਰੂਹਾਨੀਅਤ ਦੇ ਨਾਲ-ਨਾਲ ਸਮਾਜ ਭਲਾਈ ਦੇ ਕਾਰਜਾਂ ਨੂੰ ਵੀ ਗਤੀ ਪ੍ਰਦਾਨ ਕੀਤੀ ਆਪ ਜੀ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਵਿੱਚ ਸਾਧ-ਸੰਗਤ ਦੇ ਸਹਿਯੋਗ ਨਾਲ 142 ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ
ਪੂਜਨੀਕ ਗੁਰੂ ਜੀ ਦੁਆਰਾ ਚਲਾਏ ਇਹਨਾਂ ਭਲਾਈ ਕਾਰਜਾਂ ’ਚ ਕਈ ਕਾਰਜ ਵਿਸ਼ਵ ਕੀਰਤੀਮਾਨ ਵੀ ਬਣੇ ਹਨ ਅਜਿਹੇ ਦੁਰਲੱਭ ਕਾਰਜ ਜੋ ਅੱਜ ਤੱਕ ਕਿਸੇ ਦੇ ਜ਼ਹਿਨ ’ਚ ਵੀ ਸ਼ਾਇਦ ਨਹੀਂ ਸਨ, ਕਿਸੇ ਨੇ ਵੀ ਨਹੀਂ ਕੀਤੇ ਸੀ, ਪੂਜਨੀਕ ਗੁਰੂ ਜੀ ਦੁਆਰਾ ਉਹਨਾਂ ਦੀ ਪਹਿਲ ਕੀਤੀ ਗਈ ਵੇਸਵਾਵਾਂ ਨੂੰ ‘ਸ਼ੁੱਭ ਦੇਵੀ’ ਦਾ ਦਰਜਾ ਦੇ ਕੇ ਉਹਨਾਂ ਦੀ ਸੰਪੰਨ ਪਰਿਵਾਰਾਂ ’ਚ ਸ਼ਾਦੀ ਕਰਵਾਈ, ਕਿੰਨਰ ਸਮਾਜ ਨੂੰ ਸੁਖਦੁਆ ਸਮਾਜ ਦਾ ਨਾਂਅ ਦੇ ਕੇ ਦੇਸ਼ ਦੀ ਸਭ ਤੋਂ ਉੱਚੀ ਅਦਾਲਤ (ਸੁਪਰੀਮ ਕੋਰਟ) ਤੋਂ ਥਰਡ ਜੈਂਡਰ ਦਾ ਦਰਜਾ ਦਿਵਾਉਣਾ ਅਤੇ ਉਹਨਾਂ ਨੂੰ ਦੇਸ਼ ਦੇ ਨਾਗਰਿਕਾਂ ਦੀਆਂ ਸਾਰੀਆਂ ਸੁਵਿਧਾਵਾਂ ਦਿਵਾਉਣਾ, ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਦਰਜਾ ਦਿਵਾ ਕੇ ‘ਕੁਲ ਕਾ ਕਰਾਊਨ’ ਕਾਰਜ ਚਲਾ ਕੇ ਕੰਨਿਆ ਭਰੂਣ ਹੱਤਿਆ ਨੂੰ ਰੋਕਣਾ ਆਦਿ ਸਾਰੇ 142 ਕਾਰਜ ਸੱਚਮੁੱਚ ਹੀ ਸਮਾਜ ਦੇ ਉੱਜਵਲ ਭਵਿੱਖ ਲਈ ਪੂਜਨੀਕ ਗੁਰੂ ਜੀ ਦਾ ਇਹ ਬਹੁਤ ਸ਼ਲਾਘਾਯੋਗ ਤੇ ਮਾਨਵਤਾ ਹਿੱਤ ’ਚ ਇੱਕ ਮਹਾਨ ਪਰਉਪਕਾਰੀ ਕਰਮ ਹੈ
ਅਜਿਹੇ ਪਰਉਪਕਾਰੀ ਸੱਚੇ ਸੰਤ ਆਪਣੇ ਪਰਉਪਕਾਰੀ ਕਾਰਜਾਂ ਰਾਹੀਂ ਹਮੇਸ਼ਾ ਸ੍ਰਿਸ਼ਟੀ ਦਾ ਭਲਾ ਕਰਦੇ ਹਨ ਉਹਨਾਂ ਦਾ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਬੁਰਾਈਆਂ ਛੁੜਵਾ ਕੇ ਉਹਨਾਂ ਨੂੰ ਇਨਸਾਨੀਅਤ ਦੀ ਸਿੱਖਿਆ ਦੇਣਾ, ਇਨਸਾਨ ਨੂੰ ਇਨਸਾਨ ਨਾਲ ਜੋੜਨਾ, ਇਨਸਾਨ ਨੂੰ ਭਗਵਾਨ ਨਾਲ ਜੋੜਨਾ, ਧਰਮਾਂ ਦਾ ਆਦਰ ਕਰਨਾ ਆਦਿ ਨੇਕੀ-ਭਲਾਈ ਦੇ ਕਾਰਜ ਕਰਨਾ ਪੂਜਨੀਕ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਨਿੰਦਾ, ਚੁਗਲੀ, ਈਰਖਾ, ਨਫ਼ਤਰ ਆਦਿ ਇਹਨਾਂ ਬੁਰਾਈਆਂ ਨੂੰ ਤਿਆਗ ਕੇ ਮਾਲਕ ਦੀ ਭਗਤੀ ਕਰੋ ਅਤੇ ਮਾਲਕ ਦੀ ਸਾਜੀ ਸ੍ਰਿਸ਼ਟੀ ਨਾਲ, ਹਰ ਪ੍ਰਾਣੀ ਨਾਲ ਪਿਆਰ-ਮੁਹੱਬਤ ਦਾ ਸੰਦੇਸ਼ ਰੂਹਾਨੀ ਸੰਤ ਸਮਾਜ ਹਿੱਤ ’ਚ ਲੈ ਕੇ ਸ੍ਰਿਸ਼ਟੀ ’ਤੇ ਆਉਂਦੇ ਹਨ ਭਜਨ ਦੀਆਂ ਹੇਠਾਂ ਦਰਜ ਪੰਗਤੀਆਂ ਵਿੱਚ ਪੂਜਨੀਕ ਗੁਰੂ ਜੀ ਦੇ ਪਾਵਨ ਸੰਦੇਸ਼ ਦੀ ਸੌ ਫੀਸਦੀ ਝਲਕ ਝਲਕਦੀ ਹੈ-
ਨਫਰਤ ਕੀ ਕੈਂਚੀ ਕੋ ਤੋੜੋ, ਪ੍ਰੇਮ ਸੂਈ ਸੇ ਕਾਮ ਲੋ
ਇੰਸਾਂ ਕੋ ਇੰਸਾਂ ਸੇ ਜੋੜੋ, ਸੰਤੋਂ ਕਾ ਯੇ ਪੈਗ਼ਾਮ ਲੋ
ਇਨਸਾਨ ਕੋ ਭਗਵਾਨ ਸੇ ਜੋੜੋ, ਸੰਤੋਂ ਕਾ ਯੇ ਪੈਗ਼ਾਮ ਲੋ