ਡੇਰਾ ਸੱਚਾ ਸੌਦਾ ’ਚ ਲਹਿਰਾਇਆ ਕੌਮੀ ਝੰਡਾ ਤਿਰੰਗਾ
- ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਕੀਤਾ ਸਲੂਟ
- ਚੇਅਰਮੈਨ ਡਾ. ਪੀਆਰ ਨੈਨ ਸਮੇਤ ਪ੍ਰਬੰਧਕੀ ਸੰਮਤੀ ਮੈਂਬਰਾਂ ਨੇ ਵੀ ਕੀਤਾ ਸ਼ੁਕਰਾਨਾ
- 142ਵੇਂ ਮਾਨਵਤਾ ਭਲਾਈ ਕੰਮ ਦੇ ਤਹਿਤ ਸੰਗਤ ਆਪਣੇ ਘਰਾਂ ’ਤੇ ਲਗਾ ਰਹੀ ਕੌਮੀ ਝੰਡਾ
ਆਜ਼ਾਦੀ ਦਾ 75ਵੇਂ ਅੰਮ੍ਰਿਤ ਮਹਾਂਤੋਸਵ:

ਆਸ਼ਰਮ ਦੇ ਐਡਮਿਨਸਟ੍ਰੇਟਿਵ ਬਲਾਕ ’ਚ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰੂਹਾਨੀ ਬੇਟੀ ਹਨੀਪ੍ਰੀਤ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀਆਰ ਨੈਨ ਸਮੇਤ ਪ੍ਰਬੰਧਕੀ ਸੰਮਤੀ ਦੇ ਮੈਂਬਰਾਂ ਨਾਲ ਤਿਰੰਗਾ ਫਹਿਰਾਇਆ ਅਤੇ ਉਸਨੂੰ ਸੈਲੂਟ ਕਰਕੇ ਦੇਸ਼ ਦੇ ਮਹਾਨ ਵੀਰ ਜਵਾਨਾਂ ਦਾ ਸ਼ੁਕਰਾਨਾ ਕੀਤਾ
Also Read :-
ਇਸ ਦੌਰਾਨ ਕੌਮੀ ਗੀਤ ਗਾਇਆ ਗਿਆ ਅਤੇ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਵੱਲੋਂ ਗਾਇਆ ਗਿਆ ਦੇਸ਼ਭਗਤੀ ਸੌਂਗ ਚਲਾ ਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 142 ਮਾਨਵਤਾ ਭਲਾਈ ਦੇ ਕੰਮ ਕਰ ਰਹੀ ਹੈ

ਚਿੱਠੀ ਜ਼ਰੀਏ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਦੇਸ਼ ਜੋ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਤੋਸਵ ਮਨਾ ਰਿਹਾ ਹੈ ਤਾਂ ਸਾਧ-ਸੰਗਤ ਨੇ ਉਸ ’ਚ ਸ਼ਾਮਲ ਹੋ ਕੇ ਤਿਰੰਗੇ ਨੂੰ ਘਰਾਂ, ਗੱਡੀਆਂ ’ਤੇ ਲਗਾਉਣਾ ਅਤੇ ਲਹਿਰਾਉਣਾ ਹੈ ਅਤੇ ਤਿਰੰਗੇ ਨੂੰ ਸੈਲੂਟ ਕਰਦੇ ਹੋਏ, ਲਹਿਰਾਉਂਦੇ ਹੋਏ ਦਾ ਫੋਟੋ, ਵੀਡਿਓ ਸੋਸ਼ਲ ਮੀਡੀਆ ’ਤੇ ਪਾਉਣਾ ਹੈ, ਤਾਂ ਕਿ ਜਿਹੜੇ ਸੁੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਤੋਂ ਸਾਨੂੰ ਆਜ਼ਾਦੀ ਅਤੇ ਤਿਰੰਗਾ ਨਸੀਬ ਹੋਇਆ ਹੈ ਉਨ੍ਹਾਂ ਦਾ ਬਹੁਤ-ਬਹੁਤ ਸਤਿਕਾਰ ਅਤੇ ਸ਼ੁਕਰਾਨਾ ਅਸੀਂ ਕਰ ਸਕੀਏ
Our National Flag is a symbol of our freedom and pride, marked by the sacrifices that our brave heroes have made to defend it. #HarGharTiranga is undeniably an initiative to celebrate 75 years of Independence filled with patriotic fervour and show our love for the nation. pic.twitter.com/yPyJKcNIXQ
— Dera Sacha Sauda (@DSSNewsUpdates) August 13, 2022
ਪੂਜਨੀਕ ਗੁਰੂ ਜੀ ਦੀ ਅਪੀਲ ’ਤੇ ਡੇਰਾ ਸ਼ਰਧਾਲੂ ਲਗਾਤਾਰ ਆਪਣੇ-ਆਪਣੇ ਘਰਾਂ, ਅਦਾਰਿਆਂ ਅਤੇ ਗੱਡੀਆਂ ’ਤੇ ਤਿਰੰਗਾ ਝੰਡਾ ਲਗਾ ਕੇ ਉਸਨੂੰ ਸੈਲੂਟ ਕਰ ਰਹੇ ਹਨ ਇਸ ਤੋਂ ਇਲਾਵਾ ਲੋਕਾਂ ਨੂੰ ਫਰੀ ’ਚ ਤਿਰੰਗੇ ਝੰਡੇ ਵੰਡੇ ਜਾ ਰਹੇ ਹਨ ਅਤੇ ਘਰਾਂ ’ਤੇ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ
































































