ਗਰਮੀਆਂ ਦਾ ਤੋਹਫ਼ਾ ਗੰਨੇ ਦਾ ਰਸ
ਗਰਮੀ ਦਾ ਮੌਸਮ ਆਪਣੀ ਚਰਮ ਸੀਮਾ ’ਤੇ ਹੈ ਕੋਈ ਵੀ ਘਰੋਂ ਬਾਹਰ ਨਹੀਂ ਨਿੱਕਲਣਾ ਚਾਹੁੰਦਾ, ਪਰ ਵੱਖ-ਵੱਖ ਤਰ੍ਹਾਂ ਦੇ ਕੰਮ-ਧੰਦਿਆਂ ਦੇ ਚਲਦੇ ਤੁਹਾਨੂੰ ਬਾਹਰ ਜਾਣਾ ਹੀ ਪੈਂਦਾ ਹੈ ਹਾਲਾਂਕਿ ਝੁਲਸਾਉਣ ਵਾਲੀ ਤੇਜ਼ ਧੁੱਪ ’ਚ ਸਰੀਰ ਸੜ ਜਾਂਦਾ ਹੈ, ਪਰ ਅਜਿਹੇ ’ਚ ਇਸ ਗਰਮੀ ਤੋਂ ਬਚਣ ਦਾ ਇੱਕ ਸਹਾਰਾ ‘ਗੰਨੇ ਦਾ ਰਸ’ ਵੀ ਹੈ ਜੀ ਹਾਂ,
ਗੰਨੇ ਦਾ ਰਸ ਵਿਅਕਤੀ ਨੂੰ ਗਰਮੀ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਦੂਜੀ ਗੱਲ ਇਹ ਵੀ ਹੈ ਕਿ ਜੇਕਰ ਤੁੁਹਾਨੂੰ ਠੰਢੇ ਪੀਣ ਵਾਲੇ ਪਦਾਰਥ ਪੀਣ ਦਾ ਸ਼ੌਕ ਹੈ, ਤਾਂ ਬਜਾਇ ਕੋਈ ਸਾਫਟ-ਡ੍ਰਿੰਕਸ ਜਾਂ ਡੱਬਾਬੰਦ ਜੂਸ ਪੀਣ ਦੇ, ਤੁਸੀਂ ਹਰ ਰੋਜ਼ ਇੱਕ ਗਿਲਾਸ ਗੰੰਨੇ ਦਾ ਰਸ ਪੀਓ, ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ
ਗਰਮੀਆਂ ਦੇ ਮੌਸਮ ’ਚ ਗੰਨੇ ਦੇ ਰਸ ਤੋਂ ਵੱਧ ਪੋਸ਼ਕ ਅਤੇ ਸਿਹਤਮੰਦ ਰੱਖਣ ਵਾਲਾ ਕੋਈ ਹੋਰ ਰਸ ਨਹੀਂ ਹੋ ਸਕਦਾ ਗੰਨੇ ’ਚ ਮੁੱਖ ਤੌਰ ’ਤੇ ਗੁਲੂਕੋਜ਼ ਹੁੰਦਾ ਹੇ ਜੋ ਕਿ ਗਰਮੀਆਂ ਦੇ ਮੌਸਮ ’ਚ ਤਾਜ਼ਗੀ ਦੇ ਨਾਲ-ਨਾਲ ਲਾਭ ਵੀ ਪਹੁੰਚਾਉਂਦਾ ਹੈ ਗੰਨੇ ਦਾ ਰਸ ਜਿੰਕ, ਕ੍ਰੋਮੀਅਮ, ਕੋਬਾਲਟ, ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਕਾਪਰ ਨਾਲ ਭਰਪੂਰ ਹੁੰਦਾ ਹੈ ਇਸ ’ਚ ਵਿਟਾਮਿਨ-ਏ, ਸੀ, ਬੀ-1, ਬੀ-2, ਬੀ-5, ਬੀ-6 ਤੇ ਲੋਹ-ਤੱਤ, ਐਂਟੀਆਕਸੀਡੈਂਟ, ਪ੍ਰੋਟੀਨ, ਘੁਲਣਸ਼ੀਲ ਫਾਈਬਰ ਵੀ ਹੁੰਦੇ ਹਨ
ਜਦੋਂ ਅਸੀਂ ਮਿਠਾਸ ਦੀ ਗੱਲ ਕਰਦੇ ਹਾਂ, ਵਿਸ਼ੇਸ਼ ਕਰਕੇ ਭੋਜਨ ’ਚ ਮਿਠਾਸ ਦੀ, ਤਾਂ ਸਾਡਾ ਧਿਆਨ ਮੱਲੋ-ਮੱਲੀ ਗੰਨੇ ਵੱਲ ਜਾਂਦਾ ਹੈ ਗੰਨੇ ਤੋਂ ਅਸੀਂ ਕਈ ਰੂਪਾਂ ’ਚ ਮਿਠਾਸ ਦੇਣ ਵਾਲੇ ਪਦਾਰਥ ਪ੍ਰਾਪਤ ਕਰਦੇ ਹਾਂ, ਜਿਵੇਂ ਗੁੜ, ਸ਼ੱਕਰ, ਖੰਡ, ਬੂਰਾ, ਮਿਸ਼ਰੀ, ਚੀਨੀ ਆਦਿ ਕਹਿੰਦੇ ਹਨ ਕਿ ਵਿਸ਼ਵ ’ਚ ਜਿੰਨੇ ਖੇਤਰਾਂ ’ਚ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ, ਉਸ ਦੀ ਲਗਭਗ ਅੱਧੀ ਭਾਵ 50 ਫ਼ੀਸਦੀ ਖੇਤੀ ਸਾਡੇ ਦੇਸ਼ ’ਚ ਹੈ ਕੋਈ ਹੈਰਾਨੀ ਨਹੀਂ ਕਿ ਗੰਨੇ ਦੀ ਫਸਲ ਸਾਡੇ ਦੇਸ਼ ਦੀ ਸਭ ਤੋਂ ਮਹੱਤਵਪੂਰਨ ਵਪਾਰਕ ਫਸਲਾਂ ’ਚੋਂ ਇੱਕ ਹੈ ਅਤੇ ਚੀਨੀ ਉਦਯੋਗ ’ਚ ਸਾਡੇ ਦੇਸ਼ ਦੇ ਮੁੱਖ ਉਦਯੋਗਾਂ ’ਚ ਹੈ
Table of Contents
ਗੰਨੇ ਦਾ ਰਸ ਪੀਣ ਦੇ ਫਾਇਦੇ:
ਕੈਂਸਰ ਤੋਂ ਬਚਾਅ:
ਗੰਨੇ ਦੇ ਰਸ ’ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਦੀ ਮਾਤਰਾ ਇਸ ਦੇ ਸਵਾਦ ਨੂੰ ਖਾਰਾ ਕਰਦੀ ਹੈ ਇਸ ਰਸ ’ਚ ਮੌਜ਼ੂਦ ਇਹ ਤੱਤ ਸਾਨੂੰ ਕੈਂਸਰ ਤੋਂ ਬਚਾਉਂਦੇ ਹਨ ਗਦੂਦ ਅਤੇ ਬ੍ਰੈਸਟ ਕੈਂਸਰ ਨਾਲ ਲੜਨ ’ਚ ਵੀ ਇਸ ਨੂੰ ਕਾਰਗਰ ਮੰਨਿਆ ਜਾਂਦਾ ਹੈ
ਤੁਰੰਤ ਤਾਕਤ ਲਈ:
ਗੰਨੇ ਦੇ ਰਸ ’ਚ ਕੁਦਰਤੀ ਤੌਰ ’ਤੇ ਸ਼ੂਗਰ ਹੈ, ਜੋ ਸਰੀਰ ’ਚ ਗਲੂਕੋਜ਼ ਦੀ ਮਾਤਰਾ ਵਧਾਉਂਦੀ ਹੈ ਅਤੇ ਇਹ ਸਰੀਰ ’ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ ਇਸਦੇ ਸੇਵਨ ਤੋਂ ਤੁਰੰਤ ਬਾਅਦ ਤੁਸੀਂ ਤਾਜ਼ਾ ਅਤੇ ਊਰਜਾਵਾਨ ਮਹਿਸੂਸ ਕਰੋਗੇ ਇਸ ਤਰ੍ਹਾਂ ਗੰਨੇ ਦਾ ਰਸ ਤੁਹਾਨੂੰ ਗਰਮੀਆਂ ’ਚ ਡੀਹਾਈਡਰੇਸ਼ਨ ਤੋਂ ਬਚਾਉਣ ’ਚ ਮਦਦਗਾਰ ਹੈ
ਪਾਚਣ–ਤੰਤਰ ਨੂੰ ਠੀਕ ਰੱਖਦਾ ਹੈ:-
ਗੰਨੇ ਦੇ ਰਸ ’ਚ ਪੈਟਾਸ਼ੀਅਮ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਸਰੀਰ ਦੇ ਪਾਚਣ-ਤੰਤਰ ਲਈ ਬਹੁਤ ਫਾਇਦੇਮੰਦ ਹੈ ਇਹ ਰਸ ਪਾਚਣ-ਤੰਤਰ ਸਹੀ ਰੱਖਣ ਦੇ ਨਾਲ-ਨਾਲ ਪੇਟ ’ਚ ਇਨਫੈਕਸ਼ਨ ਹੋਣ ਤੋਂ ਵੀ ਬਚਾਉਂਦਾ ਹੈ ਗੰਨੇ ਦਾ ਰਸ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ
ਦਿਲ ਦੇ ਰੋਗਾਂ ਤੋਂ ਬਚਾਅ:-
ਗੰਨੇ ਦਾ ਰਸ ਦਿਲ ਦੀਆਂ ਬਿਮਾਰੀਆਂ ਤੋਂ, ਜਿਵੇਂ ਦਿਲ ਦੇ ਦੌਰੇ ਲਈ ਵੀ ਬਚਾਅਕਾਰੀ ਹੈ ਗੰਨੇ ਦੇ ਰਸ ਨਾਲ ਸਰੀਰ ’ਚ ਕੋਲੈਸਟਰੌਲ ਅਤੇ ਟ੍ਰਾਈਗਲਿਸਰਾਈਡ ਦਾ ਪੱਧਰ ਡਿੱਗਦਾ ਹੈ, ਇਸ ਤਰ੍ਹਾਂ ਨਾੜਾਂ ’ਚ ਫੈਟ ਨਹੀਂ ਜੰਮਦੀ ਅਤੇ ਦਿਲ ਅਤੇ ਸਰੀਰ ਦੇ ਅੰਗਾਂ ਦਰਮਿਆਨ ਖੂਨ ਦਾ ਵਹਾਅ ਚੰਗਾ ਰਹਿੰਦਾ ਹੈ
ਵਜ਼ਨ ਘੱਟ ਕਰਨ ’ਚ ਸਹਾਇਕ:-
ਗੰਨੇ ਦਾ ਰਸ ਸਰੀਰ ’ਚ ਕੁਦਰਤੀ ਗੁਲੂਕੋਜ਼ ਪਹੁੰਚਾ ਕੇ ਖਰਾਬ ਕੋਲੈਸਟਰੌਲ ਨੂੰ ਘੱਟ ਕਰਦਾ ਹੈ, ਜੋ ਤੁਹਾਡਾ ਵਜ਼ਨ ਘੱਟ ਕਰਨ ’ਚ ਸਹਾਇਕ ਹੁੰਦਾ ਹੈ ਇਸ ਰਸ ’ਚ ਘੁਲਣਸ਼ੀਲ ਫਾਇਬਰ ਹੋਣ ਕਾਰਨ ਵਜ਼ਨ ਸੰਤੁਲਿਤ ਰਹਿੰਦਾ ਹੈ
ਚਮੜੀ ’ਚ ਨਿਖਾਰ ਲਿਆਉਂਦਾ ਹੈ:-
ਗੰਨੇ ਦੇ ਰਸ ’ਚ ਅਲਫਾ ਹਾਈਡਰਾਕਸੀ ਐਸਿਡ (ਅਗਅੀਂ) ਪਦਾਰਥ ਹੁੰਦਾ ਹੈ ਜੋ ਚਮੜੀ ਸੰਬੰਧਿਤ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਅਤੇ ਇਸ ਵਿੱਚ ਕਸਾਵ ਲੈਕੇ ਆਉਂਦਾ ਹੈ ਇਹ ਮੁਹਾਸਿਆਂ ਤੋਂ ਵੀ ਰਾਹਤ ਪਹੁੰਚਾਉਂਦਾ ਹੈ ਇਹ ਚਮੜੀ ਦੇ ਦਾਗ ਘੱਟ ਕਰਦਾ ਹੈ ਅਤੇ ਚਮੜੀ ਨੂੰ ਨਮੀ ਦੇ ਕੇ ਝੁਰੜੀਆਂ ਨੂੰ ਘੱਟ ਕਰਦਾ ਹੈ ਗੰਨੇ ਦੇ ਰਸ ਨੂੰ ਚਮੜੀ ’ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਪਾਣੀ ਨਾਲ ਧੋ ਲਓ ਬਸ, ਇੰਨਾ ਯਤਨ ਕਰਨ ’ਤੇ ਹੀ ਤੁਹਾਡੀ ਚਮੜੀ ਖਿੜੀ-ਖਿੜੀ ਅਤੇ ਸਾਫ਼ ਨਜ਼ਰ ਆਵੇਗੀ
ਜਿਗਰ ਨੂੰ ਹੈਲਦੀ ਰੱਖਦਾ ਹੈ:-
ਗੰਨਾ ਤੁਹਾਡਾ ਬਿਲੀਰੂਬਿਨ ਪੱਧਰ ਬਣਾਈ ਰੱਖਦਾ ਹੈ ਇਸ ਲਈ ਆਯੁਰਵੈਦ ’ਚ ਇਸ ਦਾ ਪੀਲੀਏ ਦੇ ਇਲਾਜ ਲਈ ਉਪਯੋਗ ਕੀਤਾ ਜਾਂਦਾ ਹੈ ਅਧਿਐਨ ਅਨੁਸਾਰ ‘ਗੰਨੇ ਦਾ ਰਸ ਜਿਗਰ ਨੂੰ ਡੈਮੇਜ਼ ਹੋਣ ਤੋਂ ਬਚਾਉਣ ’ਚ ਸਹਾਇਕ ਹੈ ਰੋਜ਼ਾਨਾ ਇੱਕ ਗਿਲਾਸ ਰਸ ਪੀਣ ਨਾਲ ਪੀਲੀਏ ਦੇ ਮਰੀਜ਼ਾਂ ਨੂੰ ਲਾਭ ਹੁੰਦਾ ਹੈ’
ਕਿਡਨੀ ਲਈ ਫਾਇਦੇਮੰਦ:-
ਗੰਨੇ ਦੇ ਰਸ ’ਚ ਪ੍ਰੋਟੀਨ ਚੰਗੀ ਮਾਤਰਾ ’ਚ ਹੈ ਇਸ ਵਿੱਚ ਨਿੰਬੂ ਅਤੇ ਨਾਰੀਅਲ ਪਾਣੀ ਮਿਲਾ ਕੇ ਪੀਣ ਨਾਲ ਕਿਡਨੀ ’ਚ ਇਨਫੈਕਸ਼ਨ, ਯੂਰਿਨ ਇਨਫੈਕਸ਼ਨ, ਐਸੀਡਿਟੀ ਅਤੇ ਪੱਥਰੀ ਵਰਗੀਆਂ ਸਮੱਸਿਆਵਾਂ ’ਚ ਆਰਾਮ ਮਿਲ ਸਕਦਾ ਹੈ
ਰੋਗ ਰੋਕੂ ਸਮਰੱਥਾ ਵਧਾਉਂਦਾ ਹੈ:-
ਗੰਨੇ ਦੇ ਰਸ ’ਚ ਐਂਟੀਆਕਸੀਡੈਂਟਸ ਖੂਬ ਮਾਤਰਾ ’ਚ ਹੁੰਦਾ ਹੈ, ਜੋ ਸਰੀਰ ਦੀ ਰੋਗ ਰੋਕੂ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਇਹ ਜਿਗਰ ਦੀ ਇਨਫੈਕਸ਼ਨ ਅਤੇ ਪੀਲੀਆ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ
ਦੰਦਾਂ ਲਈ ਫਾਇਦੇਮੰਦ:-
ਇਸ ਵਿੱਚ ਮਿਨਰਲ ਜ਼ਿਆਦਾ ਹੁੰਦੇ ਹਨ, ਇਸ ਲਈ ਇਹ ਮੂੰਹ ਨਾਲ ਸੰਬੰਧਿਤ ਸਮੱਸਿਆ, ਜਿਵੇਂ ਦੰਦਾਂ ’ਚ ਸੜਨ ਅਤੇ ਸਾਹ ਦੀ ਬਦਬੂ ਤੋਂ ਬਚਾਅ ’ਚ ਮਦਦਗਾਰ ਹੈ ਸਫੈਦ ਚਮਕਦਾਰ ਦੰਦਾਂ ਲਈ ਗੰਨੇ ਦੇ ਰਸ ਦਾ ਸੇਵਨ ਕਰੋ
ਬੁਖਾਰ ਤੋਂ ਬਚਾਅ:-
ਫੇਬ੍ਰਾਈਲ ਡਿਸਾਡਰ ਭਾਵ ਪ੍ਰੋਟੀਨ ਦੀ ਕਮੀ ਕਾਰਨ ਵਾਰ-ਵਾਰ ਬੁਖਾਰ ਤੋਂ ਬਚਾਅ ਦੇ ਲਿਹਾਜ਼ ਨਾਲ ਗੰਨੇ ਦਾ ਰਸ ਕਾਫ਼ੀ ਫਾਇਦੇਮੰਦ ਹੈ
ਗੰਨੇ ਦਾ ਰਸ ਪੀਣ ’ਚ ਵਰਤੋ ਸਾਵਧਾਨੀਆਂ
- ਗੰਨੇ ਦਾ ਰਸ ਸ਼ੱਕਰ ਦਾ ਹੀ ਪਹਿਲਾ ਰੂਪ ਹੈ ਜਿਸ ਤਰ੍ਹਾਂ ਸ਼ੱਕਰ ਨਾਲ ਮੋਟਾਪਾ ਵਧਦਾ ਹੈ, ਉਸੇ ਤਰ੍ਹਾਂ ਇਸ ਵਿੱਚ ਮੌਜ਼ੂਦ ਕੈਲੋਰੀ ਵਜ਼ਨ ਵਧਾ ਸਕਦੀ ਹੈ ਇਸ ਲਈ ਜ਼ਿਆਦਾ ਮਾਤਰਾ ’ਚ ਗੰਨੇ ਦਾ ਰਸ ਪੀਣ ਨਾਲ ਵਜ਼ਨ ਵਧ ਸਕਦਾ ਹੈ ਇਸ ਲਈ ਸਹੀ ਮਾਤਰਾ ’ਚ ਹੀ ਇਸ ਦੀ ਵਰਤੋ ਕਰਨੀ ਚਾਹੀਦੀ ਹੈ
- ਬਜ਼ਾਰ ’ਚ ਗੰਨੇ ਦਾ ਰਸ ਪੀ ਰਹੇ ਹੋ ਤਾਂ ਦੇਖ ਲੈਣਾ ਚਾਹੀਦਾ ਹੈ ਕਿ ਗੰਨਾ ਚੰਗੀ ਤਰ੍ਹਾਂ ਧੋਤਾ ਹੋਇਆ ਹੋਵੇ ਉਸ ’ਤੇ ਮਿੱਟੀ, ਆਦਿ ਨਾ ਹੋਵੇ ਰਸ ’ਚ ਮਿਲਾਈ ਜਾਣ ਵਾਲੀ ਬਰਫ਼ ਵਧੀਆ ਹੋਣੀ ਚਾਹੀਦੀ ਹੈ, ਨਹੀਂ ਤਾਂ ਤੁਸੀਂ ਬਿਮਾਰ ਵੀ ਹੋ ਸਕਦੇ ਹੋ
- ਗੰਨੇ ਦਾ ਰਸ ਕੱਢਣ ਵਾਲੀ ਮਸ਼ੀਨ ’ਤੇ ਗੰਦਗੀ ਹੋ ਸਕਦੀ ਹੈ ਜਾਂ ਕਦੇ-ਕਦਾਈਂ ਮਸ਼ੀਨ ’ਚੋਂ ਤੇਲ ਰਿਸ ਕੇ ਰਸ ’ਚ ਡਿੱਗ ਸਕਦਾ ਹੈ, ਇਸ ਲਈ ਇਸ ਸਭ ਦਾ ਜ਼ਰੂਰ ਧਿਆਨ ਰੱਖੋ
- ਬਹੁਤ ਦੇਰ ਪਹਿਲਾਂ ਨਿੱਕਲਿਆ ਹੋਇਆ ਗੰਨੇ ਦਾ ਰਸ ਖਰਾਬ ਹੋ ਜਾਂਦਾ ਹੈ, ਇਸ ਲਈ ਆਪਣੇ ਸਾਹਮਣੇ ਹੀ ਤਾਜ਼ਾ ਗੰਨੇ ਦਾ ਰਸ ਕਢਵਾਓ, ਅਤੇ ਉਸਨੂੰ ਤੁਰੰਤ ਹੀ ਪੀ ਲੈਣਾ ਚਾਹੀਦਾ ਹੈ