ਹਵਾ ਪ੍ਰਦੂਸ਼ਣ ਨਾਲ ਧੁੰਦਲੇ ਮਹਾਂਨਗਰ ਹੋਏ ਨਿਰਮਲ
ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਤਮਾਮ ਦੂਜੇ ਸ਼ਹਿਰਾਂ ‘ਚ ਹਵਾ, ਪਾਣੀ ਅਤੇ ਸ਼ੋਰ ਪ੍ਰਦੂਸ਼ਣ ‘ਚ ਹੈਰਾਨੀਜਨਕ ਤੌਰ ‘ਤੇ ਭਾਰੀ ਕਮੀ ਆਈ ਹੈ, ਜਿਸ ਤਰ੍ਹਾਂ ਗੰਗਾ, ਯਮੁਨਾ, ਹਿੰਡਨ, ਨਰਮਦਾ ਆਦਿ ਨਦੀਆਂ ਨੂੰ ਅਸੀਂ ਹਜ਼ਾਰਾਂ ਕਰੋੜਾਂ ਰੁਪਏ ਸਾਲਾਨਾ ਖਰਚ ਕਰਕੇ ਵੀ ਸਵੱਛ ਨਹੀਂ ਕਰ ਪਾ ਰਹੇ ਸੀ,
ਉਸ ਨੂੰ ਲਾਕਡਾਊਨ ਦੇ ਚੰਦ ਦਿਨਾਂ ਨੇ ਸਵੱਛ ਤੇ ਨਿਰਮਲ ਬਣਾ ਕੇ ਸਾਫ਼ ਕਰ ਦਿੱਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਦੂਸ਼ਣ ਨਾ ਹੋਣ ਦੇ ਚੱਲਦਿਆਂ ਦਿੱਲੀ ‘ਚ ਲਗਭਗ 20 ਸਾਲਾਂ ਬਾਅਦ 17 ਅਪਰੈਲ ਦੀ ਸ਼ਾਮ ਨੂੰ ਅੱਧਾ-ਅਧੂਰਾ ਇੰਦਰਧਨੁੱਸ਼ ਬਣਦਾ ਹੋਇਆ ਨਜ਼ਰ ਆਇਆ ਸੀ
Also Read :-
- ਵਾਤਾਵਰਨ ਪ੍ਰਦੂਸ਼ਣ ਰੋਕਣ ’ਚ ਡੇਰਾ ਸੱਚਾ ਸੌਦਾ ਦਾ ਸ਼ਲਾਘਾਯੋਗ ਯੋਗਦਾਨ
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ
- ਕੋਰੋਨਾ ਦਾ ਫੈਲਾਅ ਅਤੇ ਵਾਤਾਵਰਨ ਸੰਕਟ
- ਸੈਰ ਜ਼ਰੂਰ ਕਰੋ, ਚਾਹੇ ਸਵੇਰ ਹੋਵੇ ਜਾਂ ਸ਼ਾਮ
ਪ੍ਰਦੂਸ਼ਣ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਆਨੰਦ ਵਿਹਾਰ ਸਟੇਸ਼ਨ ‘ਤੇ ਸਾਲ 2018 ਅਤੇ ਸਾਲ 2019 ੇ ਦੌਰਾਨ 5 ਅਪਰੈਲ ਨੂੰ ਪੀਐੱਮ 2.5 ਦਾ ਪੱਧਰ 300 ਤੋਂ ਉੱਪਰ ਸੀ ਜੋ ਇਸ ਸਾਲ ਲਾਕਡਾਊਨ ਦੀ ਵਜ੍ਹਾ ਨਾਲ ਡਿੱਗ ਕੇ ਬੇਹੱਦ ਘੱਟ ਔਸਤਨ 101 ਦੇ ਪੱਧਰ ‘ਤੇ ਆ ਗਿਆ ਸੀ
ਵਿਗਿਆਨਕਾਂ ਅਨੁਸਾਰ ਸਭ ਕੁਝ ਬੰਦ ਹੋਣ ਦੇ ਚੱਲਦਿਆਂ ਧਰਤੀ ਦੀ ਕੰਪਨ ‘ਚ ਵੀ ਹੈਰਾਨੀਜਨਕ ਰੂਪ ਨਾਲ ਕਮੀ ਆਈ ਹੈ ਛੋਟੇ ਪੱਧਰ ਦੇ ਭੂਚਾਲਾਂ ਦਾ ਵੀ ਪਤਾ ਲਾਉਣਾ ਅਸਾਨ ਹੋ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਅਜਿਹਾ ਕਰਨ ‘ਚ ਮੁਸ਼ਕਲ ਆਉਂਦੀ ਸੀ ਦੇਸ਼ਵਾਸੀ ਬਿਨਾਂ ਸ਼ੋਰ-ਸ਼ਰਾਬੇ ਦੇ ਚੈਨ ਨਾਲ ਰਹਿਣਾ ਸਿੱਖ ਰਹੇ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.