ਸੱਚੀ ਸੇਵਾ ’ਚ ਹੀ ਸਮਾਏ ਹਨ ਇਲਾਜ ਦੇ ਤੱਤ
ਸੇਵਾ ਭਾਵਨਾ ਭਾਵ ਦੂਜਿਆਂ ਦੀ ਸੇਵਾ ਕਰਨ ਦਾ ਜਜ਼ਬਾ ਹਰ ਵਿਅਕਤੀ ’ਚ ਹੁੰਦਾ ਹੈ ਹਰ ਵਿਅਕਤੀ, ਚਾਹੇ ਉਹ ਕਿਸੇ ਵੀ ਪੇਸ਼ੇ ਜਾਂ ਵਪਾਰ ਨਾਲ ਜੁੜਿਆ ਹੋਵੇ, ਗਰੀਬ ਹੋਵੇ ਜਾਂ ਅਮੀਰ, ਖਾਲੀ ਹੋ ਜਾਂ ਬਿਜ਼ੀ, ਔਰਤ ਹੋਵੇ ਜਾਂ ਪੁਰਸ਼, ਨਾ ਸਿਰਫ਼ ਖੁਦ ਜੀਵਨ ’ਚ ਅੱਗੇ ਵਧਣਾ ਚਾਹੁੰਦਾ ਹੈ, ਉੱਨਤੀ ਕਰਨਾ ਚਾਹੁੰਦਾ ਹੈ ਸਗੋਂ ਸਮਾਜ ਲਈ ਵੀ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੁੰਦਾ ਹੈ ਤੁਸੀਂ ਵਿਚਾਰ ਕਰੋ ਤੁਸੀਂ ਕਿੰਨੇ ਵਾਰ ਕਿਸੇ ਨਾ ਕਿਸੇ ਮੌਕੇ ’ਤੇ ਕਿਸੇ ਦੀ ਮੱਦਦ ਕਰਨ ਦੀ ਸੋਚੀ ਪਰ ਸੋਚਦੇ ਹੀ ਰਹਿ ਗਏ ਅਤੇ ਮੱਦਦ ਨਹੀਂ ਕਰ ਸਕੇ ਆਖਰ ਅਸੀਂ ਚਾਹੁੰਦੇ ਹੋਏ ਵੀ ਕੁਝ ਕਿਉਂ ਨਹੀਂ ਕਰ ਸਕਦੇ?
ਆਪਣੇ ਆਸ-ਪਾਸ ਚਾਰੇ ਪਾਸੇ ਨਜ਼ਰ ਮਾਰੋ ਕੋਈ ਬਿਮਾਰ, ਬੁੱਢਾ ਜਾਂ ਲਾਚਾਰ ਵਿਅਕਤੀ ਵਿਖਾਈ ਦੇਵੇ ਤਾਂ ਉਸ ਦੇ ਦੁੱਖ ਬਾਰੇ ਪੁੱਛੋ ਕਿਸੇ ਦੀ ਦੇਹ ਬੁਖਾਰ ਨਾਲ ਤਪ ਰਹੀ ਹੋਵੇ ਤਾਂ ਉਸ ਨੂੰ ਬੁਖਾਰ ਲਾਹੁਣ ਦੀ ਇੱਕ ਗੋਲੀ ਦਿਵਾ ਦਿਓ ਜੇਕਰ ਤੁਸੀਂ ਅਸਲ ’ਚ ਕੁਝ ਕਰਨਾ ਚਾਹੁੰਦੇ ਹੋ ਤਾਂ ਵੱਡੇ-ਵੱਡੇ ਹਸਪਤਾਲ ਖੋਲ੍ਹਣ ਦੀ ਜ਼ਰੂਰਤ ਨਹੀਂ, ਉਹ ਵੀ ਕਿਸੇ ਅਣਮਿੱਥੇ ਭਵਿੱਖ ’ਚ ਜ਼ਰੂਰਤ ਹੈ ਤਾਂ ਲੋਕਾਂ ਦੀਆਂ ਛੋਟੀਆਂ-ਛੋਟੀਆਂ ਤਕਲੀਫਾਂ ਨੂੰ ਦੂਰ ਕਰਨ ਦੀ ਉਹ ਵੀ ਅੱਜ ਅਤੇ ਹੁਣ
ਕੋਈ ਭੁੱਖ ਨਾਲ ਬੇਚੈਨ ਹੋ ਕੇ ਹੱਥ ਪਸਾਰੇ ਤਾਂ ਉਸ ਨੂੰ ਉਪਦੇਸ਼ ਦੇਣ ਦੀ ਬਜਾਇ ਪੇਟ ਭਰ ਭੋਜਨ ਕਰਾ ਦਿਓ ਉਪਦੇਸ਼ ਦੇਣਾ ਹੈ ਤਾਂ ਬਾਅਦ ’ਚ ਦਿਓ ਉਪਦੇਸ਼ ਜਾਂ ਲਗਾਤਾਰ ਭੀਖ ਦੇਣ ਦੀ ਬਜਾਇ ਉਸ ਨੂੰ ਰੁਜ਼ਗਾਰ ਦਾ ਮੌਕਾ ਦਿਓ ਜਾਂ ਉਸ ਦਾ ਉੱਚਿਤ ਮਾਰਗ-ਦਰਸ਼ਨ ਕਰੋ ਜੋ ਕਰਨਾ ਹੋਵੇ ਕਰੋ ਪਰ ਅੱਜ ਅਤੇ ਹੁਣੇ, ਕਿਉਂਕਿ ਹੋ ਸਕਦਾ ਹੈ ਅਣਜਾਨ ਭਵਿੱਖ ’ਚ ਤੁਹਾਡੇ ਵੱਡਾ ਹਸਪਤਾਲ ਬਣਵਾਉਣ ਜਾਂ ਅਨਾਥ ਆਸ਼ਰਮ ਖੋਲ੍ਹਣ ਅਤੇ ਲੰਗਰ ਲਗਵਾਉਣ ਤੱਕ ਇਹ ਸਭ ਤੁਹਾਡੀ ਸੇਵਾ ਲੈਣ ਲਈ ਰਹੇ ਜਾਂ ਨਾ ਰਹੇ ਅਤੇ ਉਨ੍ਹਾਂ ਨੂੰ ਸੇਵਾ ਦੀ ਜ਼ਰੂਰਤ ਹੀ ਨਾ ਪਵੇ
ਕੁਝ ਲੋਕ ਅਜਿਹੇ ਵੀ ਹਨ ਜੋ ਵਪਾਰ ਜਾਂ ਨੌਕਰੀ ਕਰਦੇ ਹਨ ਅਤੇ ਖਾਲੀ ਸਮੇਂ ’ਚ ਸਮਾਜ ਸੇਵਾ ਦਾ ਸ਼ੌਂਕ ਵੀ ਫਰਮਾਉਂਦੇ ਹਨ ਦਾਨ ਦੇਣ ’ਚ ਵੀ ਵਿਸ਼ਵਾਸ ਰੱਖਦੇ ਹਨ ਪਰ ਆਪਣੇ ਵਪਾਰ ਜਾਂ ਨੌਕਰੀ ’ਚ ਸੇਵਾ ਦੀ ਗੱਲ ਤਾਂ ਦੂਰ ਆਪਣੇ ਕਰਤੱਵ ਦਾ ਪਾਲਣ ਵੀ ਭਲੀ-ਭਾਂਤੀ ਨਹੀਂ ਕਰਦੇ ਤੁਸੀਂ ਇੱਕ ਅਧਿਆਪਕ ਹੋ ਅਤੇ ਗਰੀਬਾਂ ਲਈ ਸਕੂਲ ਖੋਲ੍ਹਣਾ ਚਾਹੁੰਦੇ ਹੋ ਪਰ ਆਪਣੀ ਨੌਕਰੀ ’ਚ ਆਪਣੇ ਕਰਤੱਵ ਦਾ ਠੀਕ ਤਰ੍ਹਾਂ ਪਾਲਣ ਨਹੀਂ ਕਰਦੇ ਕੀ ਆਪਣੀ ਨੌਕਰੀ ਦੌਰਾਨ ਆਪਣੇ ਕਰਤੱਵ ਦਾ ਸਹੀ ਪਾਲਣ ਕਰਨਾ ਜ਼ਰੂਰੀ ਨਹੀਂ? ਕੀ ਇਹ ਸੇਵਾ ਤੋਂ ਘੱਟ ਹੈ?
ਤੁਸੀਂ ਇੱਕ ਡਾਕਟਰ ਹੋ ਅਤੇ ਗਰੀਬਾਂ ਲਈ ਹਸਪਤਾਲ ਖੋਲ੍ਹਣਾ ਚਾਹੁੰਦੇ ਹੋ ਇਸ ਦੇ ਲਈ ਪੈਸਾ ਇਕੱਠਾ ਕਰਦੇ ਹੋ ਤੁਸੀਂ ਆਪਣੇ ਮਰੀਜ਼ਾਂ ਤੋਂ ਮੋਟੀ ਫੀਸ ਵਸੂਲਦੇ ਹੋ ਸਾਰੇ ਵਿਅਕਤੀ ਫੀਸ ਜਾਂ ਮੋਟੀ ਫੀਸ ਦੇਣ ’ਚ ਅਸਮਰੱਥ ਹੁੰਦੇ ਹਨ ਤਾਂ ਕੀ ਇਸ ਸਮੇਂ ਇੱਕ ਵਿਅਕਤੀ ਨੂੰ ਘੱਟ ਪੈਸਿਆ ’ਚ ਜਾਂ ਬਿਨਾਂ ਪੈਸੇ ਸੇਵਾ ਦੇਣਾ ਸਹੀ ਨਹੀਂ? ਇੱਕ ਪਾਸੇ ਸ਼ੋਸ਼ਣ ਦੂਜੇ ਪਾਸੇ ਭਲਾਈ ਇੱਕ ਪਾਸੇ ਭ੍ਰਿਸ਼ਟਾਚਾਰ ਦੀ ਕਮਾਈ, ਦੂਜੇ ਪਾਸੇ ਮੰਦਿਰ-ਮਸਜਿਦਾਂ ਅਤੇ ਅਨਾਥ ਆਸ਼ਰਮਾਂ ਦਾ ਨਿਰਮਾਣ ਇਹ ਦੋਹਰੇ ਮਾਨਦੰਡ ਅਸਲ ’ਚ ਖੁਦ ਨੂੰ ਧੋਖਾ ਦੇਣਾ ਹੈ
ਆਪਣੇ ਪੇਸ਼ੇ ਪ੍ਰਤੀ ਕਰਤੱਵ ਅਤੇ ਇਮਾਨਦਾਰੀ ਵੀ ਸੇਵਾ ਹੀ ਤਾਂ ਹੈ ਨੌਕਰੀ ਨੂੰ ਵੀ ਸੇਵਾ ਹੀ ਕਿਹਾ ਗਿਆ ਹੈ ਕਿਸੇ ਦੀ ਮੱਦਦ ਕਰਨਾ, ਨਿਹਸੁਆਰਥ ਸੇਵਾ ਕਰਨਾ ਚੰਗੀ ਗੱਲ ਹੈ ਜੋ ਦੂਜਿਆਂ ਦੀ ਸੇਵਾ ਕਰਦਾ ਹੈ ਉਸ ਨੂੰ ਅਤਿਅੰਤ ਸੰਤੁਸ਼ਟੀ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਆਨੰਦ ਦੀ ਅਵਸਥਾ ’ਚ ਵਿਅਕਤੀ ਤਨਾਅ ਮੁਕਤ ਹੋ ਕੇ ਸਿਹਤਮੰਦ ਹੋ ਜਾਂਦਾ ਹੈ ਅਜਿਹੀ ਅਵਸਥਾ ਮਨੁੱਖ ਦੀ ਚੰਗੀ ਸਿਹਤ ਲਈ ਬਹੁਤ ਉਪਯੋਗੀ ਹੈ ਇੱਕ ਇਲਾਜ ਦੀ ਪ੍ਰਕਿਰਿਆ ਦੇ ਰੂਪ ’ਚ ਵੀ ਰੋਗੀ ਨੂੰ ਦੂਜਿਆਂ ਦੀ ਸੇਵਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਮੰਦਿਰ-ਮਸਜਿਦ ਅਤੇ ਗੁਰਦੁਆਰਿਆਂ ’ਚ ਕਾਰ ਸੇਵਾ ਇਸ ਦਾ ਇੱਕ ਉਦਾਹਰਨ ਹੈ
ਸੇਵਾ ਲਈ ਖੁਦ ਨੂੰ ਹਰ ਸਮੇਂ ਹਰ ਸਥਾਨ ’ਤੇ ਪੇਸ਼ ਕਰਨ ਦਾ ਯਤਨ ਕਰੋ ਇਸ ਨੂੰ ਵਿਆਪਕ ਦਿਸ਼ਾ ਪ੍ਰਦਾਨ ਕਰੋ ਜੋ ਕਰਨਾ ਹੈ ਅੱਜ ਹੀ ਕਰੋ, ਸੀਮਤ ਸਾਧਨਾਂ ’ਚ ਹੀ ਕਰੋ ਨਹੀਂ ਤਾਂ ਆਪਣੀ ਚੰਗੀ ਸਿਹਤ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਓਗੇ ਸੇਵਾ ਤਾਂ ਤੁਹਾਡੇ ਖੁਦ ਦੇ ਲਾਭ ਦਾ ਸੌਦਾ ਹੈ ਪਰ ਤੁਸੀਂ ਸੇਵਾ ਦਾ ਮਰਮ ਸਮਝ ਕੇ ਉੱਚਿਤ ਰੀਤੀ ਨਾਲ ਸੇਵਾ ਕਰਨਾ ਸਿੱਖ ਜਾਓ ਜੋ ਤੁਹਾਨੂੰ ਆਪਣੀ ਸੇਵਾ ਦਾ ਮੌਕਾ ਦਿੰਦਾ ਹੈ ਉਸ ਦੇ ਪ੍ਰਤੀ ਸ਼ੁਕਰਗੁਜ਼ਾਰ ਰਹੋ ਕਿਉਂਕਿ ਉਸ ਨੇ ਤੁਹਾਨੂੰ ਤੁਹਾਡੇ ਖੁਦ ਦੇ ਵਿਕਾਸ ਦਾ ਮੌਕਾ ਦਿੱਤਾ ਹੈ
-ਸੀਤਾਰਾਮ ਗੁਪਤਾ