ਅਖੀਰ: ਜਿੱਤ ਸੱਚ ਦੀ ਹੁੰਦੀ ਹੈ
ਅੱਜ ਦੇ ਸੰਦਰਭ ’ਚ ਰਾਵਣ ਦੇ ਕਾਗਜ਼ ਦੇ ਪੁਤਲੇ ਨੂੰ ਫੂਕਣ ਦੀ ਜ਼ਰੂਰਤ ਨਹੀਂ ਹੈ, ਸਗੋਂ ਸਾਡੇ ਮਨ ’ਚ ਬੈਠੇ ਉਸ ਰਾਵਣ ਨੂੰ ਮਾਰਨ ਦੀ ਜ਼ਰੂਰਤ ਹੈ, ਜੋ ਦੂਸਰਿਆਂ ਦੀ ਖੁਸ਼ੀ ਦੇਖ ਕੇ ਈਰਖਾ ਦੀ ਅੱਗ ਨਾਲ ਦਹਿਕ ਉੱਠਦਾ ਹੈ
ਗਹਿਰਾਈ ਨਾਲ ਦੇਖੋ ਤਾਂ ਰਾਮ ਅਤੇ ਰਾਵਣ ਦੋਵੇਂ ਹੀ ਵੱਖ-ਵੱਖ ਪ੍ਰਤੀਕ ਹਨ ਅਸੀਂ ਚਾਹੇ ਉਨ੍ਹਾਂ ਨੂੰ ਮਾਨਵ ਅਤੇ ਦਾਨਵ ਦੇ ਰੂਪ ’ਚ ਦੇਖੀਏ ਜਾਂ ਅਧਿਆਤਮਿਕ ਜਾਂ ਭੌਤਿਕਤਾਵਾਦੀ ਸੰਸਕ੍ਰਿਤੀਆਂ ਦੇ ਰੂਪ ’ਚ ਚਾਹੇ ਉਨ੍ਹਾਂ ਨੂੰ ਰਾਕਸ਼ ਅਤੇ ਰੱਖਿਅਕ ਦੇ ਰੂਪ ’ਚ ਦੇਖਿਆ ਜਾਵੇ ਜਾਂ ਦਮਨਕਾਰੀ ਅਤੇ ਉੱਦਾਰ ਕਰਨ ਵਾਲੇ ਤੱਤਾਂ ਦੇ ਰੂਪ ’ਚ, ਹਰ ਰੂਪ ’ਚ ਉਹ ਦੋ ਉਲਟ ਧਰੁਵਾਂ ਦੀ ਅਗਵਾਈ ਕਰਦੇ ਨਜ਼ਰ ਆਉਂਦੇ ਹਨ ਮਿਥਕ ਦੇ ਰੂਪ ’ਚ ਜਿੱਥੇ ਰਾਮ ਅਤੇ ਰਾਵਣ ਅਯੋਧਿਆ ਅਤੇ ਲੰਕਾ ਦੀਆਂ ਸੰਸਕ੍ਰਿਤੀਆਂ ਦੇ ਪ੍ਰਤੀਨਿਧੀ ਹਨ ਦੂਜੇ ਪਾਸੇ ਉਨ੍ਹਾਂ ਨੂੰ ਨਿਮਰਤਾ ਅਤੇ ਹੰਕਾਰ ਦੇ ਅਗਵਾਈਕਰਤਾ ਦੇ ਰੂਪ ’ਚ ਵੀ ਅਸਾਨੀ ਨਾਲ ਪਛਾਣਿਆ ਜਾ ਸਕਦਾ ਹੈ
ਇੱਕ ਪਾਸੇ ਰਾਮ ਹੈ ਜੋ ਪਿਤਾ ਦੀ ਆਗਿਆ ਦੇ ਪਾਲਣ ’ਚ ਮਿਲਣ ਜਾ ਰਹੇ ਰਾਜ ਨੂੰ ਛੱਡ ਕੇ ਵਣ ’ਚ ਖੁਸ਼ੀ-ਖੁਸ਼ੀ ਚਲੇ ਜਾਂਦੇ ਹਨ ਤਾਂ ਦੂਜੇ ਪਾਸੇ ਰਾਵਣ ਹੈ ਜੋ ਸਭ ਕੁਝ ਆਪਣੀ ਹੀ ਮੁੱਠੀ ਰੱਖਣ ਦਾ ਮਾਦਾ ਰੱਖਦਾ ਹੈ ਇੱਥੋਂ ਤੱਕ ਕਿ ਉਸ ਨੂੰ ਆਪਣੇ ਹੀ ਭਰਾ ਵਿਭੀਸ਼ਣ ਦੀ ਸਲਾਹ ਵੀ ਅਜਿਹੀ ਨਾ-ਗਵਾਰ ਲਗਦੀ ਹੈ ਕਿ ਉਸ ਨੂੰ ਇੱਕ ਹੀ ਝਟਕੇ ’ਚ ਦੇਸ਼ ਨਿਕਾਲਾ ਦੇ ਦਿੰਦਾ ਹੈ
ਉਸ ਨੂੰ ਸਿਰਫ਼ ਆਪਣੀ ਹੀ ਸੰਪੱਤੀ ਤੋਂ ਸੰਤੁਸ਼ਟੀ ਨਹੀਂ ਮਿਲਦੀ ਸਗੋਂ ਹੋਰਾਂ ਦੀ ਸੰਪੱਤੀ ਤੱਕ ਲੁੱਟਣ, ਹੜੱਪਣ ਤੱਕ ਲਈ ਉਹ ਯਤਨਸ਼ੀਲ ਰਹਿੰਦਾ ਹੈ ਅਤੇ ਆਪਣੇ ਧੰਨ ਅਤੇ ਰੁਤਬੇ ਨੂੰ ਵਧਾਉਣ ਲਈ ਉਹ ਬੁਰੇ ਤੋਂ ਬੁਰਾ ਕੰਮ ਕਰਨ ਤੋਂ ਵੀ ਬਾਜ ਨਹੀਂ ਆਉਂਦਾ, ਇੱਥੋਂ ਤੱਕ ਕਿ ਆਪਣੀ ਪਿਆਰੀ ਭੈਣ ਦੇ ਅਪਮਾਨ ਦੇ ਬਦਲੇ ਦੀ ਆੜ ’ਚ ਉਹ ਰਾਮ ਦੀ ਉਸ ਸੁੰਦਰ ਪਤਨੀ ਦਾ ਅਪਹਰਣ ਕਰ ਲੈਂਦਾ ਹੈ ਜਿਸ ਨੂੰ ਪਾਉਣ ’ਚ ਉਹ ਧਨੁੱਸ਼ ਯੱਗ ’ਚ ਸਫਲ ਨਹੀਂ ਹੋ ਸਕਿਆ ਸੀ ਸ਼ਾਇਦ ਸੀਤਾ ਨੂੰ ਪਾਉਣ ਦੀ ਇੱਕ ਅਤ੍ਰਿਪਤ ਇੱਛਾ ਰਾਵਣ ਦੇ ਮਨ ’ਚ ਕਿਤੇ ਗਹਿਰਾ ਘਰ ਕਰ ਗਈ ਹੋਵੇਗੀ ਜਿਸ ਨੂੰ ਪੂਰਾ ਕਰਨ ਦਾ ਬਹਾਨਾ ਉਸ ਨੂੰ ਸੂਰਪਣਖਾ ਦੇ ਮਾਣ ਭੰਗ ’ਚ ਨਜ਼ਰ ਆਇਆ ਅਤੇ ਉਸ ਦੀ ਆੜ ਲੈ ਕੇ ਉਹ ਪਰਾਈ ਇਸਤਰੀ ਦੇ ਅਪਹਰਣ ਤੱਕ ਤੋਂ ਨਹੀਂ ਰੁਕਿਆ
ਦੂਸਰੇ ਪਾਸੇ ਰਾਮ ਸ਼ਰਾਪਗ੍ਰਸਤ ਅਹੱਲਿਆ ਨੂੰ ਸ਼ਰਾਪਮੁਕਤ ਕਰਕੇ ਮਹਿਲਾ ਮੁਕਤੀਦਾਤਾ ਦੇ ਰੂਪ ’ਚ ਉੱਭਰਦੇ ਹਨ ਸ਼ਬਰੀ ਦੇ ਜੂਠੇ ਬੇਰ ਖਾ ਕੇ ਉਹ ਆਪਣੇ ਆਪ ਨੂੰ ਜਾਤ-ਪਾਤ ਤੋਂ ਬਹੁਤ ਉੱਪਰ ਸਿੱਧ ਕਰ ਦਿੰਦੇ ਹਨ ਤਾਂ ਜਟਾਯੂ ਦਾ ਤਰਪਣ ਕਰਕੇ ਉਹ ਆਪਣੇ ਪ੍ਰਤੀ ਨਿਸ਼ਠਾਵਾਣ ਲੋਕਾਂ ਪ੍ਰਤੀ ਦਿਆਲੂ ਹੋਣ ਦਾ ਵੀ ਸਬੂਤ ਦੇ ਦਿੰਦੇ ਹਨ
ਰਾਵਣ ਜਿੱਥੇ ਆਪਣੀ ਸ਼ਕਤੀ ਦੇ ਹੰਕਾਰ ’ਚ ਫੁੱਲਿਆ ਹੋਇਆ ਰਹਿਣ ਦਾ ਆਦੀ ਹੈ, ਉੱਥੇ ਰਾਮ ਜ਼ਿਆਦਾ ਸੰਸਾਧਨਾਂ ਦੇ ਨਾ ਹੋਣ ’ਤੇ ਵੀ ਇੱਕ ਚੰਗੇ ਮੈਨੇਜ਼ਰ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਉਂਦੇ ਹਨ ਜੋ ਬੰਦਰਾਂ, ਭਾਲੂਆਂ ਵਰਗੇ ਛੋਟੇ-ਛੋਟੇ ਜੀਵਾਂ ਨੂੰ ਇਕੱਠਾ ਕਰਕੇ ਇੱਕ ਵੱਡੀ ਫੌਜ ਹੀ ਨਹੀਂ ਤਿਆਰ ਕਰਦੇ ਸਗੋਂ ਰਾਵਣ ਵਰਗੇ ਮਹਾਂਬਲੀ ਦਾ ਵਧ ਵੀ ਕਰ ਪਾਉਂਦੇ ਹਨ ਇੱਥੇ ਇੱਕ ਵਾਰ ਫਿਰ ਇਹੀ ਸਿੱਧ ਹੁੰਦਾ ਹੈ ਕਿ ਟੀਚੇ ਦੀ ਪ੍ਰਾਪਤੀ ਲਈ ਸੰਸਾਧਨ ਨਹੀਂ ਸਗੋਂ ਇੱਕ ਦ੍ਰਿਸ਼ਟੀ, ਲਗਨ, ਨਿਸ਼ਠਾ, ਇਮਾਨਦਾਰੀ ਅਤੇ ਸ਼ੁੱਧਤਾ ਦਾ ਹੋਣਾ ਕਿਤੇ ਜ਼ਿਆਦਾ ਜ਼ਰੂਰੀ ਹੈ
ਮਾਨਵਤਾ ਨੂੰ ਤ੍ਰਸਤ ਕਰਨ ਵਾਲਾ ਇਹ ਪਾਤਰ ਕਿਸੇ ਨਾ ਕਿਸੇ ਰੂਪ ’ਚ ਸੰਸਾਰ ’ਚ ਜਨਮ ਲੈਂਦਾ ਹੀ ਰਹਿੰਦਾ ਹੈ ਜਿਸ ਦੇ ਕੋਲ ਜ਼ਿਆਦਾ ਧਨ ਹੋ ਜਾਵੇ, ਉਹ ਵੀ ਰਾਵਣ ਹੋ ਜਾਂਦਾ ਹੈ ਜਿਸ ਦੇ ਕੋਲ ਜਿਆਦਾ ਸ਼ਕਤੀ ਹੋ ਜਾਵੇ, ਉਹ ਵੀ ਰਾਵਣ ਹੋ ਜਾਂਦਾ ਹੈ ਮਾਨਵਤਾ ਉਸ ਦਾ ਸਾਹਮਣਾ ਕਰਕੇ ਕੁਝ ਸਮੇਂ ਲਈ ਉਸਦਾ ਦਮਨ ਕਰ ਦਿੰਦੀ ਹੈ ਪਰ ਜੇਕਰ ਉਸ ਦਾ ਰੂਪ ਏਨਾ ਭਿਆਨਕ ਹੋ ਜਾਵੇ ਕਿ ਉਸ ਦੇ ਦਸ ਸਿਰ ਹੋ ਜਾਣ ਅਤੇ ਉਸ ਦੀ ਨਾਭੀ ’ਚ ਅੰਮ੍ਰਿਤ ਘਟ ਵੀ ਆ ਜਾਣ ਤਾਂ ਫਿਰ ਖੁਦ ਸ੍ਰੀਰਾਮ ਨੂੰ ਹੀ ਜਨਮ ਲੈਣਾ ਪਵੇਗਾ
ਰਾਵਣ ਪ੍ਰਤੱਖ ਤੌਰ ’ਤੇ ਹੰਕਾਰ ਦਾ ਪ੍ਰਤੀਕ ਹੈ ਅੱਜ ਵੈਸੇ ਹੀ ਅੱਤਵਾਦ ਹੈ ਇਹ ਲੋਕ ਆਪਣੇ ਵਿਰੋਧ ’ਚ ਕੁਝ ਨਹੀਂ ਸੁਣ ਸਕਦੇ ਆਤਮਵਿਸ਼ਲੇਸ਼ਣ ਕਰਕੇ ਆਪਣੀ ਭੁੱਲ ਨਹੀਂ ਮੰਨ ਸਕਦੇ ਕਿਸੇ ਦੂਸਰੇ ਨੂੰ ਸਵਤੰਤਰਤਾਪੂਰਵਕ ਜਿਉਣ ਦਾ ਅਧਿਕਾਰ ਨਹੀਂ ਦੇ ਸਕਦੇ ਆਪਣੇ ਹੰਕਾਰ ਕਾਰਨ ਆਪਣੀ ਹਠ ’ਤੇ ਅੜੇ ਰਹਿ ਕੇ ਉਹ ਆਪਣਾ ਪੂਰਾ ਪਰਿਵਾਰ ਹੀ ਨਹੀਂ, ਆਪਣਾ ਦੇਸ਼ ਅਤੇ ਸਾਰਾ ਸੰਸਾਰ ਮਹਾਂਕਾਲ ਨੂੰ ਸੌਂਪ ਸਕਦੇ ਹਨ ਅਸੁਰ ਦਾ ਕੰਮ ਹੀ ਹੈ-ਵਿਨਾਸ਼ ਨਿਰਮਾਣ ਦੈਵੀ ਗੁਣ ਹਨ ਵਿਚਾਰਾਂ ਦੇ ਮਤਭੇਦ ਦੇ ਬਾਵਜ਼ੂਦ ਦੂਸਰਿਆਂ ਨੂੰ ਸਨਮਾਨਪੂਰਵਕ ਜਿਉਣ ਦਾ ਅਧਿਕਾਰ ਦੇਣਾ ਮਾਨਵਤਾ ਹੈ ਅਤੇ ਦੂਸਰਿਆਂ ਨੂੰ ਪੀੜਾ ਦੇ ਕੇ ਖੁਸ਼ ਹੋਣਾ ਆਦਿ ਆਸੁਰੀ ਗੁਣ ਹਨ
ਅੱਜ ਸਾਡੇ ਸਮਾਜ ’ਚ ਰਾਮ ਅਤੇ ਰਾਵਣ ਦੋਵੇਂ ਵਿਰਾਜ਼ਮਾਨ ਹਨ ਇਹ ਸਹੀ ਹੈ ਕਿ ਬਦਲਦੇ ਦੌਰ ’ਚ ਰਾਵਣ ਦਾ ਰੂਪ ਜ਼ਰੂਰ ਬਦਲ ਚੁੱਕਿਆ ਹੈ ਅੱਜ ਇਹ ਰਾਵਣ ਸਾਡੇ ਵਿੱਚ ਜਾਤੀਵਾਦ, ਮਹਿੰਗਾਈ, ਵੱਖਵਾਦ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਰੂਪ ’ਚ ਮੌਜ਼ੂਦ ਹੈ ਸੱਚ ਤਾਂ ਇਹ ਹੈ ਕਿ ਅਸੀਂ ਹਰ ਸਾਲ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦਾ ਦਹਿਨ ਕਰਕੇ ਅਤੇ ਆਤਿਸ਼ਬਾਜੀ ਦੇ ਸ਼ੋਰ ’ਚ ਮਸ਼ਗੂਲ ਹੋ ਕੇ ਤਿਉਹਾਰ ਦੇ ਮੂਲ ਸੰਦੇਸ਼ ਨੂੰ ਗੌਣ ਕਰ ਦਿੰਦੇ ਹਾਂ ਅੱਜ ਸਬੰਧੀ ਰਾਵਣ ਦੇ ਕਾਗਜ਼ ਦੇ ਪੁਤਲੇ ਨੂੰ ਫੂਕਣ ਦੀ ਜ਼ਰੂਰਤ ਨਹੀਂ ਹੈ, ਸਗੋਂ ਸਾਡੇ ਮਨ ’ਚ ਬੈਠੇ ਉਸ ਰਾਵਣ ਨੂੰ ਮਾਰਨ ਦੀ ਜ਼ਰੂਰਤ ਹੈ, ਜੋ ਦੂਸਰਿਆਂ ਦੀ ਖੁਸ਼ੀ ਦੇਖ ਕੇ ਈਰਖਾ ਦੀ ਅਗਨੀ ਨਾਲ ਦਹਿਕ ਉੱਠਦਾ ਹੈ ਸਾਡੀ ਉਸ ਦ੍ਰਿਸ਼ਟੀ ’ਚ ਰਚੇ-ਵਸੇ ਰਾਵਣ ਦਾ ਅੰਤ ਜ਼ਰੂਰੀ ਹੈ, ਜੋ ਰੋਜ਼ ਪਤਾ ਨਹੀਂ ਕਿੰਨੀਆਂ ਔਰਤਾਂ ਅਤੇ ਬੇਟੀਆਂ ਦੀ ਇੱਜ਼ਤ ਨਾਲ ਖੇਡਦਾ ਹੈ ਸਾਨੂੰ ਸਮਾਜ ਅਤੇ ਦੇਸ਼ ’ਚ ਉਸ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨਾ ਹੋਵੇਗਾ, ਜੋ ਬੇਟੀਆਂ ਪ੍ਰਤੀ ਪੈਦਾ ਹੋ ਰਹੇ ਭੇਦਭਾਵ ਅਤੇ ਅਸਮਾਨਤਾ ਦਾ ਅੰਤ ਕਰਕੇ ਉਨ੍ਹਾਂ ਨੂੰ ਹਰ ਦਿਨ ਮਾਣ ਅਤੇ ਗਰਿਮਾ ਅਹਿਸਾਸ ਕਰਵਾਏ ਨਾਲ ਹੀ, ਸਾਨੂੰ ਇਸ ਦਿਨ ’ਤੇ ਰਾਸ਼ਟਰ ਸੇਵਾ ਦਾ ਪ੍ਰਣ ਲੈਣ ਦੀ ਜ਼ਰੂਰਤ ਹੈ
ਰਾਮ ਅਤੇ ਰਾਵਣ ਦੋਵੇਂ ਵੱਖ-ਵੱਖ ਵਿਚਾਰਧਰਾਵਾਂ ਦੇ ਅਗਵਾਈਕਰਤਾ ਹਨ ਦੋਵਾਂ ਦੀ ਸੋਚ ਅਤੇ ਪ੍ਰਕਿਰਤੀ ਤੇ ਪ੍ਰਵਿਰਤੀ ’ਚ ਜ਼ਮੀਨ-ਅਸਮਾਨ ਦਾ ਫਰਕ ਹੈ ਇੱਕ ਜਿਦ ਦਾ ਦੂਸਰਾ ਨਾਂਅ ਹੈ ਤਾਂ ਦੂਸਰਾ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ ਇੱਕ ਸਭ ਕੁਝ ਹੜੱਪ ਲੈਣਾ, ਖੋਹ ਲੈਣ, ਪਾ ਲੈਣਾ ਚਾਹੁੰਦਾ ਹੈ ਤਾਂ ਦੂਸਰਾ ਆਪਣਾ ਹੀ ਸਭ ਕੁਝ ਸ਼ਾਂਤੀ ਅਤੇ ਰਾਸ਼ਟਰ ਦੀ ਖੁਸ਼ਹਾਲੀ ਲਈ ਤਿਆਗ ਦੇਣ ’ਚ ਵੀ ਨਹੀਂ ਹਿਚਕਚਾਉਂਦਾ ਉਸ ਦੇ ਲਈ ਆਪਣਾ ਸੁੱਖ ਘੱਟ ਅਤੇ ਆਪਣਿਆਂ ਦਾ ਸੁੱਖ ਜ਼ਿਆਦਾ ਮਾਇਨੇ ਰੱਖਦਾ ਹੈ
ਰਾਮ ਅਤੇ ਰਾਵਣ ਦੋ ਇੱਕਦਮ ਉਲਟ ਧਰੁਵ ਹਨ ਅਤੇ ਇਹੀ ਫ਼ਰਕ ਉਨ੍ਹਾਂ ਦੀ ਜਿੱਤ ਅਤੇ ਹਾਰ ਦਾ ਕਾਰਨ ਵੀ ਬਣਦਾ ਹੈ ਸਮਾਂ ਭਲੇ ਹੀ ਕਿੰਨਾ ਕਿਉਂ ਨਾ ਬਦਲ ਗਿਆ ਹੋਵੇ ਪਰ ਅੱਜ ਵੀ ਸੱਚ ਇਹੀ ਹੈ ਕਿ ਅਖੀਰ ਜਿੱਤ ਸੱਚ ਦੀ ਹੁੰਦੀ ਹੈ
-ਘਣਸ਼ਿਆਮ ਬਾਦਲ