‘‘ਬੇਟਾ, ਜਾ ਘਰ ਨੂੰ ਤੂੰ ਅਪਰੇਸ਼ਨ ਨਹੀਂ ਕਰਵਾਉਣਾ’’ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਮਾਤਾ ਲਾਜਵੰਤੀ ਇੰਸਾਂ ਪਤਨੀ ਸੱਚਖੰਡ ਵਾਸੀ ਪ੍ਰਕਾਸ਼ ਰਾਮ ਕਲਿਆਣ ਨਗਰ ਸਰਸਾ ਤੋਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਕਰਦੀ ਹੈ:-
ਕਰੀਬ 1980 ਦੀ ਗੱਲ ਹੈ ਕਿ ਮੇਰੇ ਬੱਚੇਦਾਨੀ ਵਿੱਚ ਰਸੌਲ਼ੀ ਸੀ ਮੈਨੂੰ ਬਹੁਤ ਤਕਲੀਫ਼ ਸੀ ਮੈਂ ਸਰਕਾਰੀ ਹਸਪਤਾਲ ਤੇ ਕਈ ਪ੍ਰਾਈਵੇਟ ਹਸਪਤਾਲਾਂ ਦੇ ਵੱਡੇ-ਵੱਡੇ ਡਾਕਟਰਾਂ ਤੋਂ ਚੈਕਅੱਪ ਕਰਵਾਇਆ ਪਰ ਹਰ ਇੱਕ ਡਾਕਟਰ ਨੇ ਮੈਨੂੰ ਇਹੀ ਆਖਿਆ ਕਿ ਇਸ ਦਾ ਇਲਾਜ ਕੇਵਲ ਅਪਰੇਸ਼ਨ ਹੈ ਇਸ ਦਾ ਹੋਰ ਕੋਈ ਇਲਾਜ ਨਹੀਂ ਹੈ ਮੈਂ ਆਪਣੇ ਮਨ ਵਿੱਚ ਠਾਣਿਆ ਸੀ ਕਿ ਮੈਂ ਅਪਰੇਸ਼ਨ ਨਹੀਂ ਕਰਵਾਉਣਾ ਚਾਹੇ ਕੁਝ ਵੀ ਹੋ ਜਾਵੇ ਉਸ ਸਮੇਂ ਦੌਰਾਨ ਪਰਮ ਪਿਤਾ ਜੀ ਦੂਜੇ ਹਫ਼ਤੇ ਦਾ ਸਤਿਸੰਗ ਡੇਰਾ ਸੱਚਾ ਸੌਦਾ ਮਲੋਟ ਕਰਿਆ ਕਰਦੇ ਸਨ ਮੈਂ ਡੇਰਾ ਸੱਚਾ ਸੌਦਾ ਮਲੋਟ ਦਰਬਾਰ ਵਿੱਚ ਪਰਮ ਪਿਤਾ ਜੀ ਦਾ ਸਤਿਸੰਗ ਸੁਣ ਕੇ ਜਦੋਂ ਵਾਪਸ ਮੁੜਨ ਲੱਗੀ ਤਾਂ ਦਰਬਾਰ ਦੇ ਗੇਟ ’ਤੇ ਖੜ੍ਹ ਕੇ ਆਪਣੇ ਸਤਿਗੁਰੂ ਕੁੱਲ ਮਾਲਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਧਿਆਨ ਧਰ ਕੇ ਅਰਜ਼ ਕਰ ਦਿੱਤੀ ਕਿ ਪਿਤਾ ਜੀ! ਮੈਂ ਰਸੌਲ਼ੀ ਦਾ ਅਪਰੇਸ਼ਨ ਨਹੀਂ ਕਰਵਾਉਣਾ, ਤੁਸੀ ਚਾਹੋ ਤਾਂ ਕੀ ਨਹੀਂ ਕਰ ਸਕਦੇ ਮੇਰਾ ਦੁੱਖ ਕਿਸੇ ਹੋਰ ਰਸਤੇ ਕੱਟ ਦਿਓ ਪਰ ਪਿਤਾ ਜੀ ਮੈਂ ਅਪਰੇਸ਼ਨ ਨਹੀਂ ਕਰਵਾਉਣਾ ਮੈਂ ਇਹ ਅਰਦਾਸ ਕਰਕੇ ਆਪਣੇ ਘਰ ਮੁੜ ਆਈ
ਮੈਂ ਰਾਤ ਨੂੰ ਨਾਮ ਦਾ ਸਿਮਰਨ ਕਰਕੇ ਸੌਂ ਗਈ ਤਾਂ ਪਰਮ ਪਿਤਾ ਜੀ ਨੇ ਸੁਫ਼ਨੇ ਵਿੱਚ ਮੈਨੂੰ ਦ੍ਰਿਸ਼ਟਾਂਤ ਦਿਖਾਇਆ ਕਿ ਮੈਂ ਹਸਪਤਾਲ ਵਿੱਚ ਬੈਠੀ ਹਾਂ ਕੁੱਲ ਮਾਲਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਮੈਨੂੰ ਦਰਸ਼ਨ ਦਿੱਤੇ ਤੇ ਅਸ਼ੀਰਵਾਦ ਦਿੱਤਾ ਉਸ ਸਮੇਂ ਪਰਮ ਪਿਤਾ ਜੀ ਦੇ ਸਫੈਦ ਵਸਤਰ (ਕੱਪੜੇ) ਪਾਏ ਹੋਏ ਸਨ ਤੇ ਹੱਥ ਵਿੱਚ ਡੰਗੋਰੀ ਸੀ ਪਿਤਾ ਜੀ ਨੇ ਮੈਨੂੰ ਮੁਖਾਤਿਬ ਹੋ ਕੇ ਫਰਮਾਇਆ, ‘‘ਬੇਟਾ, ਜਾ ਘਰ ਨੂੰ ਤੂੰ ਅਪਰੇਸ਼ਨ ਨਹੀਂ ਕਰਵਾਉਣਾ ਤੂੰ ਕਿਹਾ ਸੀ ਕਿ ਮੇਰਾ ਦੁੱਖ ਕਿਸੇ ਹੋਰ ਰਸਤੇ ਕੱਟ ਦਿਓ’’ ਇਸ ਤੋਂ ਬਾਅਦ ਪਰਮ ਪਿਤਾ ਜੀ ਡਾਕਟਰ ਕੋਲ ਚਲੇ ਗਏ ਪਰਮ ਪਿਤਾ ਜੀ ਨੇ ਡਾਕਟਰ ਨੂੰ ਆਦੇਸ਼ ਦਿੱਤਾ ਕਿ ਉਸ ਬੀਬੀ ਦਾ ਅਪਰੇਸ਼ਨ ਨਹੀਂ ਕਰਨਾ, ਅਸੀਂ ਆਪੇ ਹੀ ਠੀਕ ਕਰਾਂਗੇ ਉਸ ਸਮੇਂ ਮੇਰੀ ਅੱਖ ਖੁੱਲ੍ਹ ਗਈ ਮੇਰਾ ਖੱਬਾ ਮੋਢਾ ਦਰਦ ਕਰਨ ਲੱਗਿਆ ਤੇ ਲਾਲ ਹੋ ਗਿਆ
ਉਸ ਵਿੱਚ ਰੇਸ਼ਾ ਪੈ ਗਿਆ ਅਤੇ ਗੰਢ ਬਣ ਗਈ ਕੁਝ ਦਿਨਾਂ ਬਾਅਦ ਉਹ ਗੰਢ ਫਿੱਸ ਗਈ ਤੇ ਕਈ ਦਿਨ ਰਿਸਦੀ ਰਹੀ ਬਹੁਤ ਪੀਕ (ਗੰਦਗੀ) ਨਿਕਲੀ ਡਾਕਟਰ ਨੇ ਦਬਾ-ਦਬਾ ਕੇ ਪੀਕ ਕੱਢੀ ਜ਼ਖ਼ਮ ਬਹੁਤ ਡੂੰਘਾ ਸੀ ਜੋ ਕਿ ਮੇਰੇ ਮੋਢੇ ਦੇ ਪਿੱਛੇ ਸੀ ਇੱਕ ਦਿਨ ਫਿਰ ਮੈਨੂੰ ਬਹੁਤ ਤਕਲੀਫ਼ ਹੋਈ ਮੈਂ ਆਪਣੇ ਸਤਿਗੁਰੂ ਪਰਮ ਪਿਤਾ ਜੀ ਨੂੰ ਯਾਦ ਕੀਤਾ ਅਤੇ ਦੁੱਖ ਦੂਰ ਕਰਨ ਲਈ ਬੇਨਤੀ ਕੀਤੀ ਤਾਂ ਪਰਮ ਪਿਤਾ ਜੀ ਨੇ ਮੈਨੂੰ ਫਿਰ ਦਰਸ਼ਨ ਦਿੱਤੇ ਤੇ ਕਹਿਣ ਲੱਗੇ ਕਿ ‘ਬੇਟਾ! ਤੂੰ ਕਮਲੀ ਆ’ ਮੈਂ ਕਿਹਾ, ਦੱਸੋ ਪਿਤਾ ਜੀ! ਪਰਮ ਪਿਤਾ ਜੀ ਨੇ ਫਰਮਾਇਆ ਕਿ ‘ਬੇਟਾ, ਦੇਸੀ ਘਿਓ ਤਿੰਨ ਵਾਰੀ ਕੋਸਾ ਕਰਕੇ ਇਸ ਜ਼ਖ਼ਮ ’ਤੇ ਨਚੋੜ ਦੇ ਜੇ ਆਪ ਤੋਂ ਨਹੀਂ ਹੁੰਦਾ ਤਾਂ ਕਿਸੇ ਤੋਂ ਕਰਵਾ ਲੈ’ ਮੈਂ ਉਸੇ ਤਰ੍ਹਾਂ ਕੀਤਾ ਤਾਂ ਮੇਰਾ ਜ਼ਖ਼ਮ ਉਸੇ ਦਿਨ ਹੀ ਠੀਕ ਹੋ ਗਿਆ ਉਸ ਤੋਂ ਬਾਅਦ ਮੈਂ ਸਿਵਲ ਹਸਪਤਾਲ ਵਿੱਚ ਚੈਕਅੱਪ ਕਰਵਾਉਣ ਵਾਸਤੇ ਗਈ ਮੈਂ ਰਸੌਲ਼ੀ ਦੀਆਂ ਰਿਪੋਰਟਾਂ ਵੀ ਨਾਲ ਲੈ ਗਈ
ਹਸਪਤਾਲ ਦੀ ਵੱਡੀ ਡਾਕਟਰ ਨੇ ਚੈਕਅੱਪ ਕਰਨ ਤੋਂ ਇਨਕਾਰ ਕਰ ਦਿੱਤਾ ਉਹ ਮੈਨੂੰ ਕਹਿਣ ਲੱਗੀ ਕਿ ਮਾਤਾ, ਤੇਰੇ ਐਡੀ ਵੱਡੀ ਰਸੌਲ਼ੀ ਹੈ ਤੂੰ ਜਿਦ ਕਰਦੀ ਹੈਂ ਮੈਂ ਉਸ ਨੂੰ ਮਿੰਨਤ ਕਰਕੇ ਪਿਆਰ ਨਾਲ ਮਨਾਇਆ ਉਸ ਨੇ ਜਦੋਂ ਚੈਕਅੱਪ ਕੀਤਾ ਤਾਂ ਉਹ ਹੈਰਾਨ ਹੋ ਗਈ ਕਿ ਤੇਰੀ ਰਸੌਲ਼ੀ ਕਿੱਧਰ ਗਈ ਜਦੋਂ ਕਿ ਰਿਪੋਰਟਾਂ ਵਿੱਚ ਐਡੀ ਵੱਡੀ ਰਸੌਲ਼ੀ ਹੈ! ਮੈਨੂੰ ਆਪਣੇ ਸਤਿਗੁਰੂ ਦੀ ਯਾਦ ਵਿੱਚ ਵੈਰਾਗ ਆ ਗਿਆ ਮੈਂ ਆਪਣੇ ਸਤਿਗੁਰੂ ਦਾ ਲੱਖ-ਲੱਖ ਸ਼ੁਕਰ ਕੀਤਾ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਉਹ ਤਕਲੀਫ਼ ਨਹੀਂ ਹੋਈ ਹੁਣ ਮੇਰੀ ਪਰਮ ਪਿਤਾ ਜੀ ਦੇ ਮੌਜ਼ੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਮੇਰੀ ਓੜ ਨਿਭਾ ਦੇਣਾ ਜੀ