ਹਸਪਤਾਲ ਮੈਨੇਜਮੈਂਟ ਸਿਹਤ, ਸੇਵਾ ਅਤੇ ਪੈਸਾ ਕਮਾਉਣ ਦਾ ਮੌਕਾ
ਵਰਤਮਾਨ ਸਥਿਤੀਆਂ ਨੂੰ ਦੇਖਦੇ ਹੋਏ ਸਿਹਤ ਦੇ ਖੇਤਰ ’ਚ ਕਰੀਅਰ ਬਦਲਾਂ ਨੂੰ ਲੱਭਣਾ ਨਾ ਸਿਰਫ਼ ਭਵਿੱਖ ਲਈ ਲਾਭਦਾਇਕ ਹੈ, ਸਗੋਂ ਸਾਰਥਿਕਤਾ ਦਾ ਅਨੁਭਵ ਦੇਣ ਵਾਲਾ ਕਰੀਅਰ ਬਦਲ ਵੀ ਹੈ ਹਸਪਤਾਲ ਮੈਨੇਜਮੈਂਟ ਮੌਕਿਆਂ ਨਾਲ ਭਰਪੂਰ ਹੈ ਸਿਹਤ ਸਬੰਧੀ ਲੋਕ ਹੁਣ ਕਾਫੀ ਸਜਗ ਰਹਿਣ ਲੱਗੇ ਹਨ ਅਤੇ ਜਿਸ ਤਰ੍ਹਾਂ ਇਸ ਖੇਤਰ ’ਚ ਤਕਨੀਕੀ ਬਦਲਾਅ ਆਇਆ ਹੈ, ਉਸ ਨਾਲ ਹਸਪਤਾਲਾਂ ਦਾ ਸਵਰੂਪ ਵੀ ਹੁਣ ਤੇਜ਼ੀ ਨਾਲ ਬਦਲਦਾ ਹੋਇਆ ਫਾਈਵ ਸਟਾਰ ਹਸਪਤਾਲ ਬਣਨ ਲੱਗੇ ਹਨ ਸਪੱਸ਼ਟ ਹੈ
ਕਿ ਅਜਿਹੇ ’ਚ ਬਿਹਤਰ ਹਸਪਤਾਲ ਮੈਨੇਜਮੈਂਟ ਲਈ ਸਬੰਧਿਤ ਪ੍ਰੋਫੈਸ਼ਨਲ ਦੀ ਜ਼ਰੂਰਤ ਤਾਂ ਪਵੇਗੀ ਹੀ ਹਸਪਤਾਲ ਮੈਨੇਜਮੈਂਟ ਦਾ ਕਰੀਅਰ ਹੈਲਥ ਐਡਮਿਨੀਸਟੇ੍ਰਸਨ, ਹੈਲਥਕੇਅਰ ਐਡਮਿਨੀਸਟੇ੍ਰਸ਼ਨ ਜਾਂ ਹੈਲਥਕੇਅਰ ਮੈਨੇਜਮੈਂਟ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਮੈਨੇਜਮੈਂਟ ਦੇ ਕੋਰਸਾਂ ’ਚ ਇਹ ਤੁਲਨਾਤਮਕ ਰੂਪ ਨਾਲ ਨਵਾਂ ਖੇਤਰ ਹੈ ਇਨ੍ਹਾਂ ਦਿਨਾਂ ’ਚ ਮਹਾਂਮਾਰੀ ਸਬੰਧੀ ਵਰਤਮਾਨ ਹੈਲਥਕੇਅਰ ਸੈਕਟਰ ਦੀਆਂ ਜ਼ਰੂਰਤਾਂ ਇਸ ਕਰੀਅਰ ਬਦਲ ਦੇ ਮਹੱਤਵ ਨੂੰ ਸਮਝਾਉਣ ਲਈ ਕਾਫ਼ੀ ਹਨ ਹੈਲਥਕੇਅਰ ਨਾਲ ਸਬੰਧਿਤ ਅਧਿਐਨ ਅਤੇ ਸੋਧਾਂ ਦਾ ਮੰਨਣਾ ਹੈ
ਕਿ ਆਉਣ ਵਾਲੇ ਸਮੇਂ ’ਚ ਅਜਿਹੀਆਂ ਸਮੱਸਿਆਵਾਂ ਲਈ ਸਾਨੂੰ ਬਿਹਤਰ ਤਰੀਕੇ ਨਾਲ ਤਿਆਰ ਹੋਣਾ ਹੋਵੇਗਾ ਸਿਹਤ ਸੇਵਾਵਾਂ ਉਪਲੱਬਧ ਕਰਾਉਣਾ ਇੱਕ ਅਹਿਮ ਕੰਮ ਹੈ ਅਤੇ ਉਨ੍ਹਾਂ ਨੂੰ ਸਮੇਂ ਦੇ ਨਾਲ ਸਹੀ ਢੰਗ ਨਾਲ ਉੱਨਤ ਅਤੇ ਆਧੁਨਿਕ ਬਣਾਉਂਦੇ ਜਾਣਾ ਵੀ ਜ਼ਰੂਰੀ ਹੈ ਇਨ੍ਹਾਂ ਸਾਰੇ ਕੰਮਾਂ ਲਈ ਹੈਲਥਕੇਅਰ ਮੈਨੇਜ਼ਰਾਂ ਦੀ ਜ਼ਰੂਰਤ ਪੈਂਦੀ ਹੈ
Table of Contents
ਅੰਕੜਿਆਂ ’ਤੇ ਇੱਕ ਨਜ਼ਰ:
ਸਾਲ 2020 ਦੀ ਸ਼ੁਰੂਆਤ ’ਚ 15ਵੇਂ ਫਾਈਨੈਂਸ ਕਮੀਸ਼ਨ ਵੱਲੋਂ ਗਠਿਤ ਇੱਕ ਉੱਚ ਪੱਧਰੀ ਕਮੇਟੀ ਨੇ ਵੀ ਹੈਲਥਕੇਅਰ ਸੈਕਟਰ ’ਚ ਆਉਣ ਵਾਲੇ ਪੰਜ ਸਾਲਾਂ ’ਚ 3000 ਤੋਂ 5000 ਦੇ ਲਗਭਗ ਛੋਟੇ ਪੱਧਰ ਦੇ ਨਿੱਜੀ ਹਸਪਤਾਲਾਂ ਦੇ ਖੋਲ੍ਹੇ ਜਾਣ ਦਾ ਸੁਝਾਅ ਦਿੱਤਾ ਸੀ ਪ੍ਰਾਈਸਵਾਟਰ ਹਾਊਸ ਕੂਪਰ ਦੀ ਮਹਾਂਮਾਰੀ ਤੋਂ ਪਹਿਲਾਂ ਆਈ ਰਿਪੋਰਟ ਕਹਿੰਦੀ ਹੈ
ਕਿ 2034 ਤੱਕ ਭਾਰਤ ਨੂੰ 3.5 ਮਿਲੀਅਨ ਹਸਪਤਾਲ ਬੈੈੱਡਾਂ ਦੀ ਜ਼ਰੂਰਤ ਹੋਵੇਗੀ ਇਹ ਆਮ ਦਿਨਾਂ ਨੂੰ ਦੇਖਦੇ ਹੋਏ ਬਣਾਈ ਗਈ ਰਿਪੋਰਟ ਸੀ ਅੱਜ ਮਹਾਂਮਾਰੀ ਦੀ ਅਚਾਨਕ ਆਈ ਸਥਿਤੀ ’ਚ ਵਧੀ ਹੋਈ ਜ਼ਰੂਰਤ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਾ ਸਕਦੇ ਹੋ ਭਾਰਤ ਸਰਕਾਰ ਦੀ ਆਯੂਸ਼ਮਾਨ ਭਾਰਤ ਸਕੀਮ ਅਨੁਸਾਰ, ਆਉਣ ਵਾਲੇ 2025 ਤੱਕ ਭਾਰਤ ਨੂੰ ਸਾਢੇ ਤਿੰਨ ਲੱਖ ਤੋਂ ਵੀ ਜ਼ਿਆਦਾ ਬੈੱਡਾਂ ਦੀ ਜ਼ਰੂਰਤ ਹੋਵੇਗੀ ਜ਼ਾਹਿਰ ਹੈ ਕਿ ਅਜਿਹੀਆਂ ਜ਼ਰੂਰਤਾਂ ਲਈ ਸਹੀ ਪ੍ਰਬੰਧ ਕਰਨ ਵਾਲੇ ਕੁਸ਼ਲ ਨੌਜਵਾਨਾਂ ਦੀ ਉਸੇ ਅਨੁਪਾਤ ’ਚ ਜ਼ਰੂਰਤ ਪੈਦਾ ਹੋਵੇਗੀ
ਕੀ ਹੋਵੇਗਾ ਕੰਮ:
ਹੈਲਥ ਕੇਅਰ ਐਡਮਿਨੀਸਟ੍ਰੇਸ਼ਨ ਡਿਪਾਰਟਮੈਂਟ ਹਸਪਤਾਲ ਮੈਨੇਜਮੈਂਟ ਦੇ ਅਧੀਨ ਹੀ ਆਉਂਦਾ ਹੈ ਹਸਪਤਾਲ ਪ੍ਰਬੰਧਕ ਹਸਪਤਾਲ ਨਾਲ ਸਬੰਧਿਤ ਸਾਰੀਆਂ ਵਿਵਸਥਾਵਾਂ ’ਤੇ ਪੈਨੀ ਨਜ਼ਰ ਬਣਾਈ ਰਖਦਾ ਹੈ, ਤਾਂ ਕਿ ਸੰਸਾਧਨਾਂ ਦਾ ਸਹੀ ਅਤੇ ਬਿਹਤਰ ਇਸਤੇਮਾਲ ਹੋਵੇ ਅਤੇ ਇਲਾਜ ਲਈ ਆਉਣ ਵਾਲਿਆਂ ਨੂੰ ਸੇਵਾ ਦੇਣ ਦਾ ਕੁਸ਼ਲ ਤੰਤਰ ਵਿਕਸਤ ਹੋਵੇ ਇਨ੍ਹਾਂ ਦੇ ਅਧੀਨ ਹਸਪਤਾਲ ਤੋਂ ਚੰਗੇ ਤੋਂ ਚੰਗੇ ਡਾਕਟਰਾਂ ਨੂੰ ਜੋੜਨਾ, ਨਵੇਂ-ਨਵੇਂ ਉਪਕਰਨਾਂ ਅਤੇ ਤਕਨੀਕ ਦੀ ਵਿਵਸਥਾ ਕਰਨਾ ਆਦਿ ਸਭ ਆਉਂਦਾ ਹੈ ਇੱਥੋਂ ਤੱਕ ਕਿ ਹਸਪਤਾਲ ’ਚ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਦੀ ਜਵਾਬਦੇਹੀ ਦਾ ਜ਼ਿੰਮਾ ਵੀ ਇਨ੍ਹਾਂ ਪ੍ਰੋਫੈਸ਼ਨਲਾਂ ਦਾ ਹੁੰਦਾ ਹੈ ਹਸਪਤਾਲ ਦੀ ਵਿੱਤੀ ਵਿਵਸਥਾ, ਕਰਮਚਾਰੀਆਂ ਦੀ ਸੁਵਿਧਾ ਆਦਿ ਕੰਮ ਵੀ ਉਨ੍ਹਾਂ ਨੇ ਕਰਨੇ ਹੁੰਦੇ ਹਨ
ਐੱਮਬੀਏ ਕੋਰਸ ਨੂੰ ਦਿਓ ਤਰਜ਼ੀਹ:
ਇਸ ਖੇਤਰ ’ਚ ਐੱਮਬੀਏ ਦੀ ਡਿਗਰੀ ਤੁਹਾਨੂੰ ਇੱਕ ਸ਼ਾਨਦਾਰ ਭਵਿੱਖ ਦੇਵੇਗੀ ਕੈਟ, ਮੈੱਟ, ਜੀਮੈੱਟ, ਸੀਮੈੱਟ ਵਰਗੀਆਂ ਪ੍ਰੀਖਿਆਵਾਂ ਤੋਂ ਬਾਅਦ ਤੁਸੀਂ ਚੰਗੇ ਸੰਸਥਾਨ ਤੋਂ ਕੋਰਸ ਚੁਣੋ ਇਸ ਤੋਂ ਬਾਅਦ ਤੁਹਾਨੂੰ ਐਂਟਰੀ ਲੇਵਲ ਜਾਂ ਮਿੱਡ ਲੇਅਰ ਅਹੁਦਿਆਂ ’ਤੇ ਨਿਯੁਕਤੀ ਮਿਲੇਗੀ
ਕੋਰਸ ’ਚ ਦਾਖਲੇ ਦੀਆਂ ਸ਼ਰਤਾਂ:
ਬੈਚਲਰ ਇਨ੍ਹਾਂ ਹਸਪਤਾਲ ਐਡਮਿਨੀਸਟ੍ਰੇਸ਼ਨ ਦੀ ਡਿਗਰੀ ’ਚ ਦਾਖਲਾ ਲੈਣ ਲਈ 12ਵੀਂ ’ਚ ਸਾਇੰਸ ਸਟਰੀਮ ਤੋਂ ਬਾਇਓਲਾੱਜੀ ਦੇ ਨਾਲ ਘੱਟ ਤੋਂ ਘੱਟ 50 ਪ੍ਰਤੀਸ਼ਤ ਅੰਕ ਜ਼ਰੂਰੀ ਹੈ ਕਈ ਯੂਨੀਵਰਸਿਟੀਆਂ ’ਚ ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਦੇ ਆਧਾਰ ’ਤੇ ਵੀ ਚੋਣ ਕੀਤੀ ਜਾਂਦੀ ਹੈ ਜੋ ਲੋਕ ਗੈਰ-ਮੈਡੀਕਲ ਫੀਲਡ ਤੋਂ ਹਨ, ਉਹ ਵੀ ਇਸ ਕੋਰਸ ਨਾਲ ਜੁੜ ਸਕਦੇ ਹਨ ਮਾਸਟਰ ਇੰਨ ਹਸਪਤਾਲ ਐਡਮਿਨੀਸਟੇ੍ਰਸ਼ਨ (ਐੱਮਐੱਚਏ) ’ਚ ਕਿਸੇ ਵੀ ਸਟਰੀਮ ਦੀ ਬੈਚਲਰ ਡਿਗਰੀ ਤੋਂ ਬਾਅਦ ਐਡਮਿਸ਼ਨ ਮਿਲ ਸਕਦਾ ਹੈ ਇਸ ਦੇ ਲਈ ਦਾਖਲਾ ਪ੍ਰੀਖਿਆ ਦੇਣੀ ਹੋਵੇਗੀ
ਕੀ ਹੈ ਕੋਰਸ:
ਜੇਕਰ ਤੁਹਾਡੀ ਮੈਡੀਕਲ ਫੀਲਡ ’ਚ ਰੁਚੀ ਹੈ, ਤਾਂ ਤੁਹਾਡੇ ਲਈ ਇਹ ਕੋਰਸ ਬਹੁਤ ਚੰਗਾ ਬਦਲ ਸਾਬਤ ਹੋ ਸਕਦਾ ਹੈ ਇਸ ਖੇਤਰ ’ਚ ਦਾਖਲਾ ਲੈਣ ਲਈ ਮੁੱਖ ਪ੍ਰੋਫੈਸ਼ਨਲ ਕੋਰਸ, ਬੈਚਲਰ ਆਫ਼ ਹਸਪਤਾਲ ਮੈਨੇਜਮੈਂਟ ਹੁੰਦਾ ਹੈ, ਜਿਸ ਦਾ ਸਮਾਂ ਤਿੰਨ ਸਾਲ ਹੁੰਦਾ ਹੈ ਮਾਸਟਰ ਆਫ਼ ਹਸਪਤਾਲ ਐਡਮਿਨੀਸਟ੍ਰੇਸ਼ਨ ਅਤੇ ਐੱਮਬੀਏ ਇਨ ਹਸਪਤਾਲ ਐਡਮਿਨੀਸਟ੍ਰੇਸ਼ਨ ਕਰਨ ਲਈ ਦੋ ਸਾਾਂਲ ਦਾ ਸਮਾਂ ਨਿਰਧਾਰਤ ਹੈ
ਇਸ ਦੇ ਚਾਰ ਸਮੈਸਟਰ ਹੁੰਦੇ ਹਨ
- ਡਾਕਟਰੇਲ ਡਿਗਰੀ ਐੱਮਡੀ/ਐੱਮਫਿਲ ਵੀ ਕਰ ਸਕਦੇ ਹੋ, ਜਿਸ ਦੇ ਲਈ ਮਾਸਟਰ ਆਫ਼ ਹਸਪਤਾਲ ਐਡਮਿਨੀਸਟੇ੍ਰਸ਼ਨ ਡਿਗਰੀ ਹੋਣਾ ਜ਼ਰੂਰੀ ਹੈ ਈਐੱਮਬੀਏ, ਪੀਜੀਡੀਐੱਚਐੱਮ ਅਤੇ ਏਡੀਐੱਚਐੱਮ ਵਰਗੇ ਕੋਰਸਾਂ ਦਾ ਸਮਾਂ ਇੱਕ ਸਾਲ ਤੈਅ ਹੈ ਸ਼ਾਰਟ ਟਰਮ ਨਾਲ ਸਬੰਧਿਤ ਸਰਟੀਫਿਕੇਟ ਕੋਰਸ ਅਤੇ ਡਿਪਲੋਮਾ ਕੋਰਸ ਵੀ ਇਸ ’ਚ ਉਪਲੱਬਧ ਹਨ ਪਰ ਡਿਗਰੀ ਕੋਰਸ ਨੂੰ ਤਰਜ਼ੀਹ ਦਿਓ
- ਕੁਝ ਸੰਸਥਾਨਾਂ, ਜਿਵੇਂ ਏਮਜ਼ ਅਤੇ ਏਐੱਫਐੱਮਸੀ ਵਰਗੇ ਪ੍ਰਸਿੱਧ ਸੰਸਥਾਨਾਂ ’ਚ ਪੀਜੀ ਕੋਰਸ ’ਚ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਮੌਕਾ ਮਿਲ ਪਾਉਂਦਾ ਹੈ, ਜਿਨ੍ਹਾਂ ਨੇ ਐੱਮਬੀਬੀਐੱਸ ਦੀ ਡਿਗਰੀ ਪੂਰੀ ਕਰ ਲਈ ਹੁੰਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਡਿਸਟੈਂਸ ਲਰਨਿੰਗ ਦੇ ਇਛੁੱਕ ਹੋ ਤਾਂ ਵੀ ਇਸ ’ਚ ਕੋਰਸ ਉਪਲੱਬਧ ਹਨ
ਜਾੱਬ ਪ੍ਰੋਫੈਸ਼ਨਲ:
- ਤਜ਼ਰਬੇਕਾਰਾਂ ਲਈ ਮੈਡੀਕਲ ਕਾਲਜ ਦੇ ਡੀਨ ਅਤੇ ਡਾਇਰੈਕਟਰ ਤੱਕ ਦੀਆਂ ਸੰਭਾਵਨਾਵਾਂ ਖੁੱਲ੍ਹੀਆਂ ਹੁੰਦੀਆਂ ਹਨ
- ਸ਼ੁਰੂਆਤ ’ਚ ਬਲੱਡ ਬੈਂਕ ਐਡਮਿਨੀਸਟੇ੍ਰਟਰ, ਮੈਡੀਕਲ ਐਂਡ ਹੈਲਥ ਸਰਵਿਸ ਮੈਨੇਜਰ ਆਦਿ ਦੇ ਅਹੁਦਿਆਂ ’ਤੇ ਨਿਯੁਕਤੀਆਂ ਮਿਲਦੀਆਂ ਹਨ
- ਹੈਲਥਕੇਅਰ ਫਾਈਨੈਂਸ ਮੈਨੇਜਰ ਮੈਡੀਕਲ ਸੰਸਥਾਨ ਦੀ ਵਿੱਤੀ ਯੋਜਨਾ, ਪ੍ਰਬੰਧਨ ਆਦਿ ਦੇਖਦੇ ਹਨ
- ਹਸਪਤਾਲ ਐਡਮਿਨੀਸਟ੍ਰੇਟਰ, ਹਸਪਤਾਲ ਦੇ ਸੇਵਾ ਸੰਚਾਲਨ ਨੂੰ ਦੇਖਦੇ ਹਨ ਐੱਚਆਰ ਰਿਕਰੂਟਮੈਂਟ ਦਾ ਕੰਮ ਵੀ ਮਿਲ ਸਕਦਾ ਹੈ
ਜ਼ਰੂਰੀ ਸਕਿੱਲ ਅਤੇ ਚੁਣੌਤੀਆਂ:
ਜ਼ਰੂਰੀ ਹੈ ਕਿ ਉਮੀਦਵਾਰ ਤੁਰੰਤ ਫੈਸਲਾ ਲੈਣ ’ਚ ਕੁਸ਼ਲ ਹੋਵੇ ਇਹ ਪ੍ਰਬੰਧਨ ਦਾ ਖੇਤਰ ਹੈ, ਇਸ ਲਈ ਤੁਹਾਡੀ ਬਾੱਡੀ ਲੈਂਗਵੇਜ਼ ਅਤੇ ਗੱਲਬਾਤ ਦਾ ਕੌਸ਼ਲ ਚੰਗਾ ਹੋਣਾ ਚਾਹੀਦਾ ਹੈ ਤਨਾਅ ’ਚ ਚੰਗਾ ਕੰਮ ਕਰਕੇ ਦਿਖਾਉਣਾ ਵੀ ਆਉਣਾ ਚਾਹੀਦਾ ਹੈ ਮੈਡੀਕਲ ਫੀਲਡ ’ਚ ਹੋ ਰਹੇ ਬਦਲਾਆਂ ਤੋਂ ਅਪਡੇਟ ਰਹਿਣਾ ਵੀ ਜ਼ਰੂਰੀ ਹੋਵੇਗਾ ਕਿਸੇ ਐਂਮਰਜੰਸੀ ਸਥਿਤੀ ਲਈ ਵੀ ਸਦਾ ਤਿਆਰ ਰਹਿਣਾ ਹੋਵੇਗਾ ਅਤੇ ਬਿਨਾਂ ਆਰਾਮ ਕੀਤੇ ਕਈ ਦਿਨਾਂ ਤੱਕ ਵੀ ਕੰਮ ਕਰਨਾ ਪੈ ਸਕਦਾ ਹੈ ਕੰਮ ਦੀ ਗੰਭੀਰਤਾ ਦਾ ਦਬਾਅ ਵੀ ਹੁੰਦਾ ਹੈ
ਨੌਕਰੀ ਦੇ ਮੌਕੇ:
ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਸੀਂ ਸਰਕਾਰੀ ਜਾਂ ਨਿੱਜੀ, ਕਿਸੇ ਵੀ ਤਰ੍ਹਾਂ ਦੇ ਸੰਸਥਾਨ ’ਚ ਕੰਮ ਕਰ ਸਕਦੇ ਹੋ ਚਾਹੇ ਤਾਂ ਹਸਪਤਾਲ ਸੈਕਟਰ, ਇੰਟਰਨੈਸ਼ਨਲ ਅਤੇ ਡੋਮੈਸਟਿਕ ਹੈਲਥ ਕੇਅਰ ਇੰਸਟੀਚਿਊਟ, ਹੈਲਥ ਇੰਸ਼ੋਰੈਂਸ ਕੰਪਨੀ, ਨਰਸਿੰਗ ਹੋਮ ਆਦਿ ’ਚ ਨਿਯੁਕਤੀ ਹੋ ਸਕਦੀ ਹੈ ਅਪੋਲੋ, ਵਾੱਕਹਾਰਟ, ਮੈਕਸ, ਫੋਰਟਿਸ, ਟਾਟਾ, ਡੰਕਨ, ਵਿਪਰੋ, ਇੰਫੋਸਿਸ, ਆਈਸੀਆਈਸੀਆਈ ਬੈਂਕ, ਫੋਰਟਿਸ ਹੈਲਥ ਕੇਅਰ ਲਿਮਟਿਡ, ਅਪੋਲੋ ਹੈਲਥ ਕੇਅਰ ਵਰਗੀਆਂ ਕੰਪਨੀਆਂ ਨਾਲ ਵੀ ਜੁੜ ਸਕਦੇ ਹੋ ਫਰੈਸ਼ਰ ਬਤੌਰ ਅਸਿਸਟੈਂਟ ਹਸਪਤਾਲ ਮੈਨੇਜ਼ਰ ਕਰੀਅਰ ਸ਼ੁਰੂ ਕਰ ਸਕਦੇ ਹੋ
ਆਮਦਨ:
ਇਸ ਖੇਤਰ ’ਚ ਆਕਰਸ਼ਕ ਸੈਲਰੀ ਦੇ ਨਾਲ-ਨਾਲ ਤੁਹਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਦਾ ਹੈ ਸਰਕਾਰੀ ਸੰਸਥਾਨਾਂ ’ਚ ਆਮਦਨ ਮਾਨਕਾਂ ਅਨੁਸਾਰ ਮਿਲਦੀ ਹੈ ਪਰ ਨਿੱਜੀ ਸੰਸਥਾਨਾਂ ’ਚ ਤੁਸੀਂ ਸ਼ੁਰੂਆਤੀ ਸਮੇਂ ’ਚ 30 ਹਜ਼ਾਰ ਤੋਂ 40 ਹਜ਼ਾਰ ਰੁਪਏ ਮਹੀਨਾ ਤੱਕ ਕਮਾ ਸਕਦੇ ਹੋ ਪਰ ਇਹ ਕੰਪਨੀ ਦੇ ਕੱਦ ਅਤੇ ਤੁਹਾਡੀ ਯੋਗਤਾ ਨਾਲ ਤੈਅ ਕੀਤਾ ਜਾਂਦਾ ਹੈ ਤੁਹਾਡੇ ਅਨੁਭਵ ਦੇ ਨਾਲ-ਨਾਲ ਆਮਦਨ ’ਚ ਵੀ ਵਾਧਾ ਹੁੰਦਾ ਹੈ
ਪ੍ਰਮੁੱਖ ਸੰਸਥਾਨ:
- ਏਮਜ਼, ਨਵੀਂ ਦਿੱਲੀ
- ਅਪੋਲੋ ਇੰਸਟੀਚਿਊਟ ਆਫ ਹਸਪਤਾਲ ਐਡਮਿਨੀਸਟ੍ਰੇਸ਼ਨ, ਹੈਦਰਾਬਾਦ
- ਆਮਰਡ ਫੋਰਸਜ਼ ਮੈਡੀਕਲ ਕਾਲਜ, ਪੂਨੇ
- ਦੇਵੀ ਆਹਲਿਆ ਯੂਨੀਵਰਸਿਟੀ, ਇੰਦੌਰ
- ਇੰਡੀਅਨ ਇੰਸਟੀਚਿਊਟ ਆਫ਼ ਸੋਸ਼ਲ ਵੈਲਫੇਅਰ ਅਤੇ ਮੈਨੇਜਮੈਂਟ, ਕੋਲਕਾਤਾ
- ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼, ਮੁੰਬਈ
ਐਕਸਪਰਟ ਦੀ ਰਾਇ:
ਹਸਪਤਾਲ ਪ੍ਰਬੰਧਨ ’ਚ ਕਰੀਅਰ ਉਨ੍ਹਾਂ ਲੋਕਾਂ ਲਈ ਬਿਹਤਰੀਨ ਬਦਲ ਸਾਬਤ ਹੁੰਦਾ ਹੈ, ਜੋ ਮੈਡੀਕਲ ਫੀਲਡ ਤੋਂ ਹੁੰਦੇ ਹਨ ਅਤੇ ਉਪਯੁਕਤ ਯੋਗਤਾ ਨਾਲ ਪ੍ਰਸ਼ਾਸਨਿਕ ਯੋਗਤਾ ਰੱਖਦੇ ਹਨ ਇਸ ਇੰਡਸਟਰੀ ’ਚ ਖੁਦ ਨੂੰ ਸਫ਼ਲ ਤਰੀਕੇ ਨਾਲ ਸਥਾਪਿਤ ਕਰਨ ਲਈ ਡਿਪਲੋਮਾ ਜਾਂ ਕਰੈਸ਼ ਕੋਰਸ ਲੋੜੀਂਦਾ ਨਹੀਂ ਹੈ
ਦੇਸ਼ ’ਚ ਹੁਣ ਬਹੁਤ ਸਾਰੇ ਹਸਪਤਾਲਾਂ ਦੀ ਜ਼ਰੂਰਤ ਬਣੀ ਹੋਈ ਹੈ, ਜਿਸ ਵਜ੍ਹਾ ਨਾਲ ਆਉਣ ਵਾਲੇ ਕਈ ਸਾਲਾਂ ਤੱਕ ਇਸ ਖੇਤਰ ’ਚ ਨੌਕਰੀ ਦੀਆਂ ਅਪਾਰ ਸੰਭਾਵਨਾਵਾਂ ਹਨ ਆਉਣ ਵਾਲੇ ਸਾਲਾਂ ’ਚ ਸਰਕਾਰੀ ਅਤੇ ਨਿੱਜੀ ਸੈਕਟਰ ’ਚ ਇਸ ਪ੍ਰੋਫੈਸ਼ਨ ਦੇ ਜਾਣਕਾਰਾਂ ਦੀ ਕਾਫ਼ੀ ਡਿਮਾਂਡ ਹੋਵੇਗੀ
-ਤੇਜਿੰਦਰਪਾਲ ਸਿੰਘ ਗੁਲਾਟੀ, ਕਰੀਅਰ ਕਾਊਂਸਲਰ