ਪੂਰੀ ਸ੍ਰਿਸ਼ਟੀ ਦੀ ਭਲਾਈ ਦੀ ਕਾਮਨਾ ਕਰਦੇ ਹਨ ਸੰਤ -ਸੰਪਾਦਕੀ
ਸੱਚੇ ਸੰਤ ਪੂਰੀ ਸ੍ਰਿਸ਼ਟੀ ਦੇ ਭਲੇ ਲਈ ਹਮੇਸ਼ਾ ਪਰਮ ਪਿਤਾ ਪਰਮਾਤਮਾ ਨੂੰ ਦੁਆ ਕਰਦੇ ਹਨ ਉਹ ਸ੍ਰਿਸ਼ਟੀ ਦੀ ਭਲਾਈ ਦਾ ਪੈਗ਼ਾਮ ਲੈ ਕੇ ਆਉਂਦੇ ਹਨ ਉਹ ਇਸੇ ਪੁੰਨ-ਕਾਰਜ ਦੇ ਕੰਮ ਲਈ ਹੀ ਬਣੇ ਹੁੰਦੇ ਹਨ ਅਤੇ ਆਪਣੇ ਪਰਮੇਸ਼ਵਰ, ਸਤਿਗੁਰੂ, ਮਾਲਕ ਦੇ ਹੁਕਮ ਅਨੁਸਾਰ ਸ੍ਰਿਸ਼ਟੀ ਦੀ ਭਲਾਈ ਦੇ ਹੀ ਕੰਮ ਕਰਦੇ ਹਨ ਇਤਿਹਾਸ ਗਵਾਹ ਹੈ
ਆਦਿ-ਜੁਗਾਦਿ ਤੋਂ ਸੰਤ ਹਮੇਸ਼ਾ ਇਹ ਸ਼ੁੱਭ ਕੰਮ ਆਪਣੇ ਪੂਰੇ ਜੀਵਨ ’ਚ ਕਰਦੇ ਹਨ ਜਦ-ਜਦ ਵੀ ਸ੍ਰਿਸ਼ਟੀ ’ਤੇ ਕੋਈ ਆਫ਼ਤ ਆਈ, ਦੁੱਖ-ਮੁਸੀਬਤ ਪਈ ਤਾਂ ਸੰਤਾਂ ਨੇ ਉਸ ਆਫ਼ਤ ਨੂੰ ਟਾਲਣ, ਦੁੱਖ-ਮੁਸੀਬਤ ਨੂੰ ਦੂਰ ਕਰਨ ਲਈ ਮਨ, ਬਚਨ ਤੇ ਕਰਮ ਨਾਲ ਪੂਰਾ ਯਤਨ ਕੀਤਾ ਹੈ ਸੰਤ ਸ੍ਰਿਸ਼ਟੀ ਦਾ ਸਹਾਰਾ ਹਨ ‘ਸੰਤ ਨ ਆਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ’ ਇਸ ਲਾਇਨ ਦਾ ਇਹੀ ਭਾਵ ਹੈ ਕਿ ਸ੍ਰਿਸ਼ਟੀ ਸੰਤਾਂ ਦੇ ਸਹਾਰੇ ਕਾਇਮ ਹੈ
ਹੁਣ ਜਦਕਿ ਸਿਰਫ਼ ਦੇਸ਼ ਭਾਰਤ ਹੀ ਨਹੀਂ ਲਗਭਗ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਦਿਨ-ਰਾਤ ਕੋਸ਼ਿਸ਼ਾਂ ’ਚ ਲੱਗਿਆ ਹੋਇਆ ਹੈ ਕੋਰੋਨਾ ਕਈ ਰੂਪਾਂ ’ਚ, ਬਲੈਕ ਫੰਗਸ, ਵ੍ਹਾਈਟ ਫੰਗਸ, ਯੈਲੋ ਫੰਗਸ, ਗਰੀਨ ਫੰਗਸ ਆਦਿ ਸਮਾਜ ’ਚ ਪੈਰ ਪਸਾਰ ਚੁੱਕਿਆ ਹੈ ਕਿ ਵਿਗਿਆਨਕ, ਡਾਕਟਰ ਸਾਹਿਬਾਨ ਖੁਦ ਹੈਰਾਨ ਹਨ ਦੁਨੀਆ ਇਸ ਦੇ ਡਰ ਨਾਲ ਸਹਿਮੀ ਹੋਈ ਹੈ ਅਜਿਹੇ ਸੰਕਟ ਕਾਲ ’ਚ ਵੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਮਹਾਂ ਬਿਮਾਰੀ ਤੋਂ ਬਚਾਅ ਲਈ ਜਿੱਥੇ ਲੋਕਾਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲਣ ਦੀ ਸਲਾਹ ਦਿੱਤੀ ਹੈ
ਉੱਥੇ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਪਰਮ ਪਿਤਾ ਪਰਮਾਤਮਾ ਨੂੰ ਅਰਦਾਸ ਵੀ ਕੀਤੀ ਹੈ ਪੂਜਨੀਕ ਗੁਰੂ ਜੀ ਦੇ 29 ਅਪਰੈਲ ਨੂੰ ਪੜ੍ਹੇ ਗਏ ਆਪਣੇ ਪੱਤਰ ’ਚ ਲੋਕਾਂ ਨੂੰ ਪ੍ਰਾਣਾਯਾਮ ਰਾਹੀਂ ਮੈਡੀਟੇਸ਼ਨ, ਭਗਤੀ-ਇਬਾਦਤ ਕਰਨ ਦਾ ਮਸ਼ਵਰਾ ਦਿੱਤਾ ਹੈ, ਦੂਜੇ ਪਾਸੇ ਸਤਿਗੁਰੂ ਆਪਣੇ ਮਾਲਕ ਪਰਮ ਪਿਤਾ ਪਰਮਾਤਮਾ ਨੂੰ ਇਹ ਦੁਆ, ਅਰਦਾਸ ਵੀ ਕੀਤੀ ਹੈ
ਕਿ ‘ਹੇ ਸਤਿਗੁਰੂ ਜੀ, ਪੂਰੀ ਦੁਨੀਆ ਨੂੰ ਕੋਰੋਨਾ ਤੋਂ ਬਚਾਉਣ ਦਾ ਰਸਤਾ ਵਿਗਿਆਨਕਾਂ ਤੇ ਡਾਕਟਰਾਂ ਦੇ ਦਿਮਾਗ ’ਚ ਦਿਓ, ਜਿਸ ਨਾਲ ਕੋਰੋਨਾ ਸੌ ਪ੍ਰਤੀਸ਼ਤ ਖ਼ਤਮ ਹੋ ਜਾਵੇ’ ਪੂਜਨੀਕ ਗੁਰੂ ਜੀ ਨੇ ਆਪਣੀ ਸਾਧ-ਸੰਗਤ ਨੂੰ ਕੋਰੋਨਾ ਵਾਰਿਅਰਜ਼ ਡਾਕਟਰ ਪੈਰਾ-ਮੈਡੀਕਲ ਸਟਾਫ਼, ਨਰਸਾਂ, ਪੁਲਿਸ ਕਰਮਚਾਰੀਆਂ, ਐਂਬੂਲੈਂਸ ਡਰਾਈਵਰਾਂ ਭਾਵ ਫਰੰਟ ਲਾਇਨ ’ਤੇ ਕੰਮ ਕਰਨ ਵਾਲੇ ਸਾਰੇ ਲੋਕਾਂ ਦੇ ਸਨਮਾਨ ’ਚ ਸਲੂਟ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਜਾਵੇ ਕਿ ਕੋਰੋਨਾ ਕਾਲ ਦੇ ਇਸ ਸੰਕਟ-ਕਾਲ ’ਚ ਅਸੀਂ ਵੀ ਸਭ ਤੁਹਾਡੇ ਨਾਲ ਹਾਂ ਉਨ੍ਹਾਂ ਨੂੰ ਫਲ-ਫਰੂਟ, ਨਿੰਬੂ ਪਾਣੀ, ਇਮਿਊਨਿਟੀ ਵਧਾਉਣ ਲਈ ਐੱਮਐੱਸਜੀ ਇਮਿਊਨਿਟੀ ਬੂਸਟ ਭਾਵ ਕਾੜ੍ਹਾ ਤੇ ਦਵਾਈਆਂ ਵੀ ਦਿੱਤੀਆਂ ਜਾਣ ਅਤੇ ਦੇਖਿਆ ਗਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣੇ ਸਤਿਗੁਰੂ ਪਿਆਰੇ ਦੇ ਇਸ ਪਾਵਨ ਸੰਦੇਸ਼ ਨੂੰ ਵੀ ਇਲਾਹੀ ਹੁਕਮ ਮੰਨਦਿਆਂ ਹੋਇਆਂ ਤਨ-ਮਨ-ਧਨ ਨਾਲ ਆਪਣੇ ਆਪ ਨੂੰ ਸਮਰਪਿਤ ਕੀਤਾ ਜਗ੍ਹਾ-ਜਗ੍ਹਾ ਖੁਦ ਜਾ ਕੇ ਬਲੱਡ ਬੈਂਕਾਂ ’ਚ ਜਿੱਥੇ ਵਧ-ਚੜ੍ਹ ਕੇ ਖੂਨਦਾਨ ਕੀਤਾ ਜਾ ਰਿਹਾ ਹੈ,
ਉੱਥੇ ਹਰ ਕੋਰੋਨਾ ਵਾਰਿਅਰਜ਼ ਨੂੰ ਸਲੂਟ ਰਾਹੀਂ ਸੱਚੇ ਦਿਲ ਨਾਲ ਸਨਮਾਨ ਵੀ ਦਿੱਤਾ ਜਾ ਰਿਹਾ ਹੈ ਸਿਰਫ਼ ਦੇਸ਼ ’ਚ ਹੀ ਨਹੀਂ, ਸਗੋਂ ਪੂਰੀ ਦੁਨੀਆ ’ਚ ਜਿੱਥੇ-ਜਿੱਥੇ ਵੀ ਸਾਧ-ਸੰਗਤ ਹੈ, ਆਪਣੇ ਪੂਜਨੀਕ ਗੁਰੂ ਜੀ ਦੀ ਇਸ ਅਪੀਲ ’ਤੇ ਫੁੱਲ ਚੜ੍ਹਾ ਰਹੇ ਹਨ ਇਸੇ ਤਰ੍ਹਾਂ ਪੂਜਨੀਕ ਗੁਰੂ ਜੀ ਨੇ ਬੀਤੀ 28 ਫਰਵਰੀ ਦੇ ਪੱਤਰ ਜ਼ਰੀਏ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੇ ਖੁਦ ਇੱਕ ਦਿਨ ਭੁੱਖੇ ਰਹਿ ਕੇ 5 ਕਰੋੜ 67 ਲੱਖ 17 ਹਜ਼ਾਰ 500 ਰੁਪਏ ਮੁੱਲ ਦਾ ਰਾਸ਼ਨ ਜ਼ਰੂਰਤਮੰਦਾਂ ’ਚ ਵੰਡ ਦਿੱਤਾ ਸੀ ਸਾਧ-ਸੰਗਤ ਦੀ ਮਾਨਵਤਾ ਪ੍ਰਤੀ ਇਸ ਗਜ਼ਬ ਦੀ ਸਮਰਪਣ ਭਾਵਨਾ ਨੂੰ ਦੇਖ-ਸੁਣ ਕੇ ਹਰ ਕੋਈ ਕਾਇਲ ਹੈ ਧੰਨ-ਧੰਨ ਹਨ ਅਜਿਹੇ ਮਹਾਨ ਪਰਉਪਕਾਰੀ ਗੁਰੂ ਜੀ ਜੋ ਹਰ ਮੁਸੀਬਤ ਤੇ ਹਰ ਆਪਦਾ ’ਚ ਕੁੱਲ ਸ੍ਰਿਸ਼ਟੀ ਲਈ ਖੁਦ ਢਾਲ ਬਣ ਕੇ ਖੜ੍ਹੇ ਹੋ ਜਾਂਦੇ ਹਨ