Best Innovation 2020

2020 ਦੇ ਬੈਸਟ ਇਨੋਵੇਸ਼ਨ ( Best Innovation 2020 )ਹਾਲ ਹੀ ’ਚ ਇੱਕ ਨਾਮੀ ਮੈਗਜ਼ੀਨ ਜੋ ਹਰ ਸਾਲ ਦੁਨੀਆਂ ਨੂੰ ਬਿਹਤਰ, ਸਮਾਰਟ ਬਣਾਉਣ ਵਾਲੇ ਖੋਜਾਂ ਦਾ ਐਲਾਨ ਕਰਦੀ ਹੈ

ਉਸ ਨੇ ਇਸ ਵਾਰ 100 ਬੈਸਟ ਇਨੋਵੇਸ਼ਨ ਚੁਣੇ ਹਨ ਇਨ੍ਹਾਂ ’ਚ ਬੱਚਿਆਂ ਦੀ ਮੱਦਦ ਕਰਨ ਵਾਲਾ ਰੋਬੋਟ, ਟੂਥਪੇਸਟ ਦਾ ਨਵਾਂ ਟਿਊਬ, ਸਿਹਤ ’ਤੇ ਨਜ਼ਰ ਰੱਖਣ ਵਾਲੇ ਐਪ ਸਮੇਤ ਕਈ ਅਨੋਖੇ ਗੈਜੇਟਸ ਸ਼ਾਮਲ ਹਨ

ਭਾਰਤੀ ਮੂਲ ਦੇ ਅਰਨਵ ਕਪੂਰ ਦੇ ਬਣਾਏ ਦਿਮਾਗ ਪੜ੍ਹਨ ਵਾਲੇ ਹੈਡਸੈੱਟ ਨੂੰ ਵੀ ਲਿਸਟ ’ਚ ਥਾਂ ਦਿੱਤੀ ਗਈ ਹੈ ਪੇਸ਼ ਹੈ, 2020 ਦੇ ਬੈਸਟ ਇਨੋਵੇਸ਼ਨ-

ਦਿਮਾਗ ਪੜ੍ਹਨ ਵਾਲਾ ਹੈਡਸੈੱਟ


ਦਿਮਾਗੀ ਬਿਮਾਰੀਆਂ ਨਾਲ ਜੂਝਦੇ ਮਰੀਜ਼ਾਂ ਲਈ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣਾ ਵੱਡੀ ਚੁਣੌਤੀ ਹੁੰਦੀ ਹੈ ਅਜਿਹੇ ਲੋਕਾਂ ਲਈ ਅਲਟਰ ਈਗੋ ਨਾਂਅ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਲੈਸ ਮਾਇੰਡ ਰੀਡਿੰਗ ਹੈਡਸੈੱਟ ਬੇਹੱਦ ਮੱਦਦਗਾਰ ਹੋ ਸਕਦਾ ਹੈ ਸੇਰੇਬਰਲ ਪਲਸੀ ਜਾਂ ਐੱਲਐੱਲਐੱਸ ਦੇ ਮਰੀਜ਼ ਇਸ ਜ਼ਰੀਏ ਇੱਕ ਵੀ ਸ਼ਬਦ ਬੋਲੇ ਬਿਨ੍ਹਾਂ ਕੰਪਿਊਟਰ ਜ਼ਰੀਏ ਗੱਲ ਕੀਤੀ ਜਾ ਸਕਦੀ ਹੈ ਇਸ ਨੂੰ ਐੱਮਆਈਟੀ ਦੇ ਰਿਸਰਚਰ ਅਰਨਵ ਕਪੂਰ ਨੇ ਬਣਾਇਆ ਹੈ ਅਰਨਵ ਦਾ ਜਨਮ ਅਤੇ ਪਰਵਰਿਸ਼ ਦਿੱਲੀ ’ਚ ਹੋਈ ਹੈ

ਬੱਚਿਆਂ ਦਾ ਸਹਾਇਕ ਰੋਬੋਟ:

ਮਾਕਸੀ ਰੋਬੋਟ ਕਿਸੇ ਗੁਆਂਢੀ ਦੇ ਸਮਾਨ ਹੈ ਪਿਕਸਰ, ਜਿੰਮ ਹੈਨਸਨ ਪ੍ਰੋਡਕਸ਼ਨ ਅਤੇ ਸਿੱਖਿਆ, ਬਾਲ ਵਿਕਾਸ ਨਾਲ ਜੁੜੇ ਮਾਹਿਰਾਂ ਨੇ ਇਸ ਨੂੰ ਡਿਜ਼ਾਇਨ ਕੀਤਾ ਹੈ ਇਹ 5 ਤੋਂ 10 ਸਾਲ ਦੇ ਬੱਚਿਆਂ ਨੂੰ ਸਮਾਜਿਕ ਅਤੇ ਭਾਵਨਾਤਮਕ ਵਿਹਾਰ ਸਿਖਾਉਂਦਾ ਹੈ ਪੜ੍ਹਨ, ਡਰਾਇੰਗ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ ਵੱਡਿਆਂ ਅਤੇ ਹਮਉਮਰ ਬੱਚਿਆਂ ਨਾਲ ਗੱਲ ਕਰਨਾ ਸਿਖਾਉਂਦਾ ਹੈ ਦੱਸਦਾ ਹੈ ਕਿ ਦੋਸਤ ਨੂੰ ਪੱਤਰ ਕਿਵੇਂ ਲਿਖਿਆ ਜਾਵੇ ਮਾਕਸੀ ਬਣਾਉਣ ਵਾਲੀ ਕੰਪਨੀ ਐਮਬਾਡੀਡ ਦੇ ਸੀਈਓ ਪਾਵਲੋ ਪਰਿਜਨੀਅਨ ਕਹਿੰਦੇ ਹਨ ਕਿ ਇਹ ਅਸਲੀਅਤ ਦੁਨੀਆਂ ’ਚ ਜਾਣ ਲਈ ਬੱਚਿਆਂ ਦੀ ਮੱਦਦ ਕਰਦਾ ਹੈ

ਰੀ-ਸਾਈਕਲੇਬਲ ਟਿਊਬ:

ਕਈ ਵਾਰ ਛੋਟੀਆਂ ਚੀਜ਼ਾਂ ਨਾਲ ਵੱਡੇ ਬਦਲਾਅ ਦਾ ਰਸਤਾ ਖੁੱਲ੍ਹਦਾ ਹੈ ਦੁਨੀਆਂਭਰ ’ਚ ਟੂਥਪੇਸਟ ਦੇ ਅਰਬਾਂ ਟਿਊਬ ਹਰ ਸਾਲ ਸੁੱਟੇ ਜਾਂਦੇ ਹਨ ਇਨ੍ਹਾਂ ’ਚ ਜ਼ਿਆਦਾਤਰ ਪਲਾਸਟਿਕ ਅਤੇ ਐਲੀਯੂਮੀਨੀਅਮ ਨਾਲ ਬਣਦੇ ਹਨ ਇਸ ਲਈ ਇਨ੍ਹਾਂ ਦੀ ਦੁਬਾਰਾ ਵਰਤੋਂ ਮੁਸ਼ਕਲ ਰਹਿੰਦੀ ਹੈ ਟਾਮਸ ਮੈਨੇ ਦੇ ਨਵੇਂ ਟਿਊਬ ’ਚ ਰੀ-ਸਾਇਕਲ ਪਾਲੀਐਥੀਲਿਨ ਦੀ ਵਰਤੋਂ ਕੀਤੀ ਗਈ ਹੈ ਕਿਸੇ ਹੋਰ ਟਿਊਬ ’ਚ ਹੁਣ ਤੱਕ ਇਸ ਦਾ ਇਸਤੇਮਾਲ ਨਹੀਂ ਹੋਇਆ ਹੈ ਇਸ ਨਾਲ ਰੀ-ਸਾਇਕਲ ਹੋਣ ਵਾਲੀ ਪਲਾਸਟਿਕ ਬਣਦੀ ਹੈ ਕੋਲਗੇਟ ਪਾਮਆਲਿਵ ਕੰਪਨੀ ਆਪਣੇ ਟੂਥਪੇਸਟ ’ਚ ਨਵੇਂ ਟਿਊਬ ਦੀ ਵਰਤੋਂ ਸ਼ੁਰੂ ਕਰੇਗੀ

ਭਵਿੱਖ ਦੀ ਖੇਤੀ:

ਆਰਗੈਨਿਕ ਖੇਤੀ ਨੂੰ ਟੈਕਨਾਲੋਜੀ ਦੇ ਹਿਸਾਬ ਨਾਲ ਪੱਛੜਾ ਮੰਨਦੇ ਹਨ ਪਰ, ਖਰਪਤਵਾਰ ਨਸ਼ਟ ਕਰਨ ਵਾਲਾ ਰੋਬੋਟ ਨਵੀਂ ਕਹਾਣੀ ਕਹਿੰਦਾ ਹੈ ਫਾਰਮ ਵਾਈਸ ਟਾਇਟਨ ਐੱਫਟੀ-35 ਇੱਕ ਡਰਾਇਵਰ ਵਹੀਨ ਟ੍ਰੈਕਟਰ ਹੈ ਇਹ ਖੇਤਾਂ ਤੋਂ ਬੇਕਾਰ ਪੌਦਿਆਂ ਨੂੰ ਹਟਾਉਣ ਲਈ ਮਸ਼ੀਨ ਲਰਨਿੰਗ ਅਤੇ ਕੰਪਿਊਟਰ ਵਿਜ਼ਨ ਦਾ ਇਸਤੇਮਾਲ ਕਰਦਾ ਹੈ ਪਰੰਪਰਾਗਤ ਟ੍ਰੈਕਟਰ ਨਾਲ ਬਣਾਏ ਰਸਤੇ ’ਤੇ ਚੱਲਣ ਵਾਲੀ ਮਸ਼ੀਨ ਖੇਤ ’ਚ ਲੱਗੀਆਂ ਫਸਲਾਂ ਅਤੇ ਖਰਪਤਵਾਰ ਦੀ ਪਹਿਚਾਣ ਕਰ ਲੈਂਦੀ ਹੈ ਇਹ ਮਿੰਟਾਂ ’ਚ ਖਰਪਤਵਾਰ ਨੂੰ ਉਖਾੜ ਸੁੱਟਦੀ ਹੈ ਐੱਫਟੀ-35 ਦਾ ਅਮਰੀਕਾ ’ਚ ਇਸਤ ੇਮਾਲ ਸ਼ੁਰੂ ਹੋ ਗਿਆ ਹੈ

ਜੀਵਾਣੂਆਂ ਤੋਂ ਰੱਖਿਆ:

ਹਰ ਦਿਨ ਸਾਹ ਜ਼ਰੀਏ ਸੰਕਰਮਣ ਫੈਲਾਉਣ ਵਾਲੇ ਅਣਗਿਣਤ ਕਣ ਸਾਡੇ ਸਰੀਰ ’ਚ ਪਹੁੰਚਦੇ ਹਨ ਜੇਕਰ ਇਨ੍ਹਾਂ ’ਚੋਂ ਕੋਈ ਫੇਫੜਿਆਂ ’ਚ ਜਾਂਦਾ ਹੈ, ਤਾਂ ਅਸੀਂ ਬਿਮਾਰ ਪੈ ਜਾਂਦੇ ਹਾਂ ਹਾਰਵਰਡ ਦੇ ਐਰੋਸਾੱਲ ਮਾਹਿਰ ਡੇਵਿਡ ਐਡਵਰਡਸ ਦਸ ਸਾਲ ਤੋਂ ਇਸ ਖ਼ਤਰੇ ਨੂੰ ਘੱਟ ਕਰਨ ਲਈ ਹੱਥ ਧੋਣ ਵਰਗੇ ਕਿਸੇ ਹੋਰ ਉਪਾਅ ਦੀ ਖੋਜ ’ਚ ਲੱਗੇ ਹਨ

ਉਹ ਸੋਚਦੇ ਹਨ ਕਿ ਫੇਂਡ ਨਾਮਕ ਮਿਸ਼ਰਨ ਨਾਲ ਇਹ ਤਰੀਕਾ ਹਾਸਲ ਕੀਤਾ ਜਾ ਸਕਦਾ ਹੈ ਕੈਲਸ਼ੀਅਮ ਅਤੇ ਲੂਣ ਨਾਲ ਬਣੀ ਝੱਗ ਅਤੇ ਧੂੰਆਂ ਨੱਕ ਦੀ ਮਿਊਕਸ ਪਰਤ ਨੂੰ ਮਜ਼ਬੂਤ ਕਰਦਾ ਹੈ ਸੂਖਮ ਜੀਵਾਣੂਆਂ ਨੂੰ ਬਾਹਰ ਕੱਢਦਾ ਹੈ ਇੱਕ ਸਟੱਡੀ ’ਚ ਪਾਇਆ ਗਿਆ ਕਿ ਫੇਂਡ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਨੱਕ ਅਤੇ ਫੇਫੜਿਆਂ ’ਚ ਲਗਭਗ 75 ਪ੍ਰਤੀਸ਼ਤ ਘੱਟ ਐਰੋਸਾੱਲ ਕਣ ਗਏ ਇਸ ਮਿਸ਼ਰਨ ਨੂੰ ਹੱਥ ਧੋਣ, ਮਾਸਕ ਲਾਉਣ ਅਤੇ ਸੋੋਸ਼ਲ ਡਿਸਟੈਂਸਿੰਗ ਦੇ ਨਾਲ ਬਿਮਾਰੀ ਰੋਕਣ ਦੇ ਤਰੀਕਿਆਂ ’ਚ ਸ਼ਾਮਲ ਕਰ ਸਕਦੇ ਹੋ

ਨਹੁੰਆਂ ਦੀ ਦੇਖਭਾਲ:

ਮਹਾਂਮਾਰੀ ਦੇ ਦੌਰ ’ਚ ਮੈਨਕਿਓਰ ਲਈ ਕਿਸੇ ਸੈਲੂਨ ’ਚ ਇੱਕ ਅੱਧਾ ਘੰਟਾ ਬਿਤਾਉਣਾ ਵੀ ਬਹੁਤ ਹੁੰਦਾ ਹੈ ਮੇਨਿਮੀ ਕੰਪਨੀ ਨੇ ਘਰ ਬੈਠੇ ਇਹ ਸੁਵਿਧਾ ਮੁਹੱਈਆ ਕਰਾਈ ਹੈ ਯੂਜ਼ਰ ਨੂੰ ਕੰਪਨੀ ਦੀ ਵੈੱਬਸਾਈਟ ’ਤੇ ਆਪਣੇ ਨਹੁੰਆਂ ਦੇ ਫੋਟੋਜ਼ ਭੇਜਣੇ ਪੈਂਦੇ ਹਨ ਕੰਪਨੀ ਥ੍ਰੀ-ਡੀ ਮਾਡÇਲੰਗ ਟੈਕਨਾਲੋਜੀ ਨਾਲ ਨਹੁੰਆਂ ਦੀ ਪੋਰ ’ਚ ਫਿੱਟ ਹੋਣ ਵਾਲੇ ਜੈਲ ਪਾਲਿਸ਼ ਸਟਿੱਕਰ ਭੇਜਦੀ ਹੈ ਮੋਨੀਕਿਓਰ ਲਈ ਸਟਿੱਕਰ ਨੂੰ ਨਹੁੰਆਂ ’ਤੇ ਲਾਓ ਅਤੇ ਉਸ ਦਾ ਗੈਰ-ਜ਼ਰੂਰੀ ਹਿੱਸਾ ਵੱਲ ਕਰ ਦਿਓ ਹਰ ਮੈਨੀਕਿਓਰ ਦੋ ਹਫ਼ਤੇ ਤੱਕ ਚੱਲਦਾ ਹੈ

ਸੁਰੱਖਿਅਤ ਸਾਈਕਲਿੰਗ:

ਦੁਨੀਆਂਭਰ ’ਚ ਹਜ਼ਾਰਾਂ ਸਾਇਕਲ ਸਵਾਰ ਗੰਭੀਰ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ ਇਕੱਲੇ ਅਮਰੀਕਾ ’ਚ 2019 ’ਚ 60 ਹਜ਼ਾਰ ਲੋਕਾਂ ਨੂੰ ਸਾਇਕਲ ਹਾਦਸਿਆਂ ਤੋਂ ਬਾਅਦ ਦਿਮਾਗ ’ਚ ਗੰਭੀਰ ਸੱਟ ਆਈ ਕੋਈ ਵੀ ਸਾਇਕਲ ਹੈਲਮੈੱਟ ਸਿਰ ’ਚ ਗੰਭੀਰ ਸੱਟ ਤੋਂ ਬਚਾਅ ਦੀ ਗਰੰਟੀ ਨਹੀਂ ਦਿੰਦਾ ਹੈ ਪਰ, ਬਾੱਨਟ੍ਰੇਜਰ ਦੇ ਨਵੇਂ ਵੈਵਸੈੱਲ ਹੈਲਮੇਟ ਦੇ ਅੰਦਰ ਐੱਡਜਸਟ ਹੋਣ ਵਾਲਾ ਪਾਲੀਮਰ ਘੇਰਾ ਰਹਿੰਦਾ ਹੈ

ਇਹ ਬਾਹਰ ਤੋਂ ਲੱਗਣ ਵਾਲੇ ਕਿਸੇ ਵੀ ਅਘਾਤ ਦੇ ਪ੍ਰਭਾਵ ਨੂੰ ਬੇਅਸਰ ਕਰਦਾ ਹੈ ਪਰੰਪਰਾਗਤ ਹੈਲਮੈੱਟ ’ਚ ਅਜਿਹੀ ਕੋਈ ਸੁਰੱਖਿਆ ਪਰਤ ਨਹੀਂ ਹੁੰਦੀ ਹੈ ਵਰਜੀਨੀਆਂ ਟੇਕ ਨੇ ਵੈਵਸੈੱਲ ਨੂੰ ਸਰਵਉੱਚ ਰੈਂਕਿੰਗ-ਪੰਜ ਸਟਾਰ ਦਿੱਤੀ ਹੈ ਹੈੱਲਮੈੱਟ ਦਾ ਮੁੱਲ 99 ਤੋਂ ਲੈ ਕੇ 299 ਡਾਲਰ ਤੱਕ ਹੈ

ਬੱਚਿਆਂ ਨੂੰ ਸਵਾਉਣ ਵਾਲਾ ਕਰਿੱਬ:

ਛੇ ਮਹੀਨੇ ਤੋਂ ਘੱਟ ਉਮਰ ਦੇ 60 ਪ੍ਰਤੀਸ਼ਤ ਬੱਚੇ ਹੀ ਰਾਤ ਨੂੰ ਸੌਂ ਪਾਉਂਦੇ ਹਨ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲਾ ਕ੍ਰੇਡਲਵਾਇਸ ਸਮਾਰਟ ਕਰਿੱਬ ਸੈਂਸਰ ਜ਼ਰੀਏ ਬੱਚੇ ਦੀ ਹਲਚਲ ਦਾ ਪਤਾ ਲਾ ਲੈਂਦਾ ਹੈ ਕਰਿੱਬ ਸ਼ਿਸ਼ੂ ਦੇ ਰੋਣ ’ਤੇ ਚੱਲਦਾ ਹੈ ਬੱਚੇ ਦੀ ਨੀਂਦ ਦੇ ਸਮੇਂ ’ਤੇ ਆਧਾਰਿਤ ਕਰਿੱਬ ਤੈਅ ਕਰਦਾ ਹੈ ਕਿ ਬੱਚੇ ਨੂੰ ਹਿਲਾ-ਡੁਲਾ ਕੇ ਕਦੋਂ ਸੁਵਾਇਆ ਜਾਵੇ ਜਾਂ ਉਸ ਨੂੰ ਜਾਗਣ ਦਿੱਤਾ ਜਾਵੇ ਸਭ ਕੁਝ ਸੈਂਸਰ ਦੇ ਹਿਸਾਬ ਨਾਲ ਚੱਲਦਾ ਹੈ

ਜ਼ਿੰਦਗੀ ਭਰ ਦੀ ਦੋਸਤੀ:

ਇਕੱਲੇਪਣ ਨਾਲ ਜੂਝਦੇ ਬਜ਼ੁਰਗ ਮਾਨਸਿਕ ਬਿਮਾਰੀਆਂ ਦੇ ਘੇਰੇ ’ਚ ਆ ਜਾਂਦੇ ਹਨ ਟੈਕਨਾਲੋਜੀ ਇੰਡਸਟਰੀ ਨਾਲ ਜੁੜੇ ਟਾੱਮ ਸਟੀਵੰਸ ਨੇ ਆਪਣੀ ਮਾਂ ਦੀ ਸਥਿਤੀ ਨੂੰ ਦੇਖ ਕੇ ਟੈਕਨਾਲੋਜੀ ’ਚ ਇਸ ਦਾ ਇਲਾਜ ਖੋਜਿਆ ਹੈ ਸਟੀਵੰਸ ਨੇ ਭਾਵਨਾਤਮਕ ਸਹਾਰਾ ਦੇਣ ਵਾਲਾ ਰੋਬੋਟ ਟਾੱਮਬੋਟ ਜੈਨੀ ਤਿਆਰ ਕਰਾਇਆ ਹੈ ਇਹ ਅਸਲੀ ਕੁੱਤੇ ਦੇ ਸਮਾਨ ਵਿਹਾਰ ਕਰਦਾ ਹੈ ਜਿਮ ਹੈਨਸਨ ਦੀ ਕ੍ਰੀਚਰ ਸ਼ਾੱਪ ਰਾਹੀਂ ਡਿਜ਼ਾਇਨ ਜੈਨੀ ਛੇ-ਸੱਤ ਕਿੱਲੋ ਦੇ ਪੱਪੀ ਵਰਗਾ ਲੱਗਦਾ ਹੈ

ਇਸ ’ਚ ਦਰਜ਼ਨਾਂ ਸੈਂਸਰ ਲੱਗੇ ਹਨ ਪਿੱਠ ਥਪਥਪਾਉਣ ’ਤੇ ਪੂਛ ਹਿਲਾਉਂਦਾ ਹੈ, ਆਦੇਸ਼ ਦੇ ਹਿਸਾਬ ਨਾਲ ਚੱਲਦਾ ਹੈ ਅਤੇ ਜ਼ਰੂਰਤ ਪੈਣ ’ਤੇ ਭੌਂਕਦਾ ਹੈ ਟਾੱਮਬੋਟ ਜੈਨੀ ਨੂੰ ਆਪਣੇ ਸਾਥੀ ਦੀ ਸਿਹਤ ਦੀ ਜਾਣਕਾਰੀ ਦੇਣ ਦੀਆਂ ਸੁਵਿਧਾਵਾਂ ਤੋਂ ਵੀ ਲੈਸ ਕਰਨਗੇ ਕੰਪਨੀ 2022 ’ਚ ਰੋਬੋ ਡਾੱਗ ਦੀ ਸਪਲਾਈ ਪੰਜ ਹਜ਼ਾਰ ਲੋਕਾਂ ਨੂੰ ਕਰੇਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!