teaching-truths-based-on-the-words-of-the-revered-guruji

‘…ਵਾਕਿਫਕਾਰ ਕਦੀਮੀ ਹੁੰਦਾ ਗਲਤੀ ਕਦੀ ਨਾ ਖਾਵੇ’ ਪੂਜਨੀਕ ਗੁਰੂ ਜੀ ਦੇ ਬਚਨਾਂ ‘ਤੇ ਆਧਾਰਿਤ ਸਿੱਖਿਆਦਾਇਕ ਸਤਪ੍ਰ੍ਰਮਾਣ

”ਜੋ ਆਪਣੇ ਪੀਰ-ਫਕੀਰ ‘ਤੇ ਦ੍ਰਿੜ ਵਿਸ਼ਵਾਸ ਰੱਖਦੇ ਹਨ, ਦ੍ਰਿੜ ਵਿਸ਼ਵਾਸ ਦੀ ਕੀ ਨਿਸ਼ਾਨੀ ਹੈ, ਕਿ ਫਕੀਰ ਜੋ ਕਹਿੰਦਾ ਹੈ ਉਸ ‘ਤੇ ਜੋ ਮੁਰੀਦ ਅਮਲ ਕਰਦੇ ਹਨ, ਉਸ ਦੀ ਮੰਨ ਲੈਂਦੇ ਹਨ, ਉਹ ਸਭ ਕੁਝ ਹਾਸਲ ਕਰ ਜਾਂਦੇ ਹਨ, ਦੂਜੇ ਨੂੰ ਇਹ ਸਭ ਨਸੀਬ ਨਹੀਂ ਹੁੰਦਾ, ਉਸ ਨੂੰ ਨਹੀਂ ਮਿਲਦਾ’ ਇਹ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਤਿਗੁਰੂ, ਮੁਰਸ਼ਿਦ ਪ੍ਰਤੀ ਦਿੜ੍ਹ-ਵਿਸ਼ਵਾਸ ਬਾਰੇ ਫਰਮਾਏ ਇਸੇ ਦੇ ਅਨੁਰੂਪ ਆਪ ਜੀ ਨੇ ਇੱਕ ਉਦਾਹਰਨ, ਇੱਕ ਘਟਨਾ, ਇੱਕ ਗੱਲ ਇਸ ਪ੍ਰਕਾਰ ਦੱਸੀ ਪੂਜਨੀਕ ਗੁਰੂ ਜੀ ਨੇ ਫਰਮਾਇਆ-

ਇਹ ਗੱਲ ਇਰਾਨ ਦੀ ਹੈ ਉੱਥੇ ਇੱਕ ਮੁਸਲਮਾਨ ਸੂਫੀ ਫਕੀਰ ਹੋਏ ਹਨ, ਉਹਨਾਂ ਨੇ ਇੱਕ ਵਾਰ ਬੋਲਿਆ, ‘ਵਿੱਚ ਸ਼ਰਾਬੇ ਰੰਗ ਮੁਸੱਲਾ ਜੇ ਮੁਰਸ਼ਦ ਫਰਮਾਵੇ’ ਕਿਸੇ ਨੇ ਇਹ ਗੱਲ ਜਾ ਕੇ ਉੱਥੋਂ ਦੇ ਕਾਜ਼ੀ ਸਾਹਿਬ ਨੂੰ ਕਹਿ ਦਿੱਤੀ ਕਾਜੀ ਸਾਹਿਬ ਉਸ ਫਕੀਰ ਕੋਲ ਆਏ ਅਤੇ ਕਹਿਣ ਲੱਗੇ ਕਿ ਇਹ ਕੀ ਕਲਮਾ ਬੋਲਿਆ ਹੈ ਉਹਨਾਂ ਨੇ ਬੋਲ ਕੇ ਦੱਸਿਆ ਅਤੇ ਕਿਹਾ ਕਿ ਇਹ ਕਲਮਾ ਤੁਸੀਂ ਵਾਪਸ ਲਓ, ਇਹ ਗਲਤ ਹੈ, ਇਹ ਕਹਿਰ ਹੈ ਫਕੀਰ ਕਹਿਣ ਲੱਗਿਆ, ਮੈਂ ਥੋੜ੍ਹੇ ਹੀ ਇਹ ਕਿਹਾ ਹੈ ਅੱਲਾ-ਤਾਅਲ੍ਹਾ ਨੇ ਮੈਨੂੰ ਖਿਆਲ ਦਿੱਤਾ ਅਤੇ ਮੇਰੇ ਮੂੰਹ ਤੋਂ ਬੁਲਵਾ ਲਿਆ ਹੈ ਮੈਂ ਕੌਣ ਹੁੰਦਾ ਹਾਂ ਵਾਪਸ ਲੈਣ ਵਾਲਾ! ਕਾਜੀ ਸਾਹਿਬ ਕਹਿਣ ਲੱਗੇ ਤਾਂ ਇਸ ਦਾ ਅਰਥ ਦੱਸੋ ਕੀ ਹੈ? ਕੀ ਮਤਲਬ ਹੈ? ਫਕੀਰ ਨੇ ਕਿਹਾ ਕਿ ਸਾਹਮਣੇ ਉਹ ਪਹਾੜੀ ਹੈ, ਤੁਸੀਂ ਜਾਓ, ਉੱਥੇ ਇੱਕ ਫਕੀਰ ਹੈ ਉਸ ਦੇ ਕੋਲ, ਉਹ ਦੱਸੇਗਾ ਇਸ ਦਾ ਅਰਥ ਕੀ ਹੈ ਤਹਿਕੀਕਾਤ ਕਰਨਾ ਜ਼ਰੂਰੀ ਸੀ, ਕਿਉਂਕਿ ਉਹਨਾਂ ਦੀ ਡਿਊਟੀ ਹੁੰਦੀ ਸੀ

ਕਾਜ਼ੀ ਸਾਹਿਬਾਨ ਉਸ ਫਕੀਰ ਕੋਲ ਗਏ, ਕਹਿਣ ਲੱਗੇ ਕਿ ਇਹ ਗੱਲ ਹੈ, ਇਸ ਦਾ ਅਰਥ ਦੱਸੋ ਉਹ ਫਕੀਰ ਕਹਿਣ ਲੱਗਿਆ, ਕਾਜ਼ੀ ਸਾਹਿਬ, ਪਹਿਲਾਂ ਮੇਰੀ ਸੁਣੋ ਇਹ ਲਓ, ਉਹਨਾਂ ਨੇ ਕੁਝ ਰੁਪਏ ਉਹਨਾਂ ਨੂੰ ਦਿੱਤੇ ਅਤੇ ਕਿਹਾ, ਇਹ ਸਾਹਮਣੇ ਜੋ ਕਸਬਾ ਹੈ, ਉੱਥੇ ਫਲਾਂ ਮੁਹੱਲੇ ‘ਚ ਵੇਸਵਾ ਦਾ ਕੋਠਾ ਹੈ, ਤੁਸੀਂ ਉਸ ਵੇਸਵਾ ਕੋਲ ਜਾਓ, ਤੁਹਾਨੂੰ ਕਲਮੇ ਦਾ ਪਤਾ ਲੱਗ ਜਾਵੇਗਾ ਕਾਜ਼ੀ ਸੁਣ ਕੇ ਹੈਰਾਨ ਹੋ ਗਿਆ ਕਿ ਕੁਫ਼ਰ ਹੈ ਇਹ! ਸ਼ਰਾਬ ਅਤੇ ਇਹ ਕੋਠਾ (ਵੇਸਵਾ ਦਾ ਕੋਠਾ) ਇਹ ਤਾਂ ਅਜੀਬ ਜਗ੍ਹਾ ‘ਤੇ ਮੈਨੂੰ ਭੇਜ ਰਿਹਾ ਹੈ! ਪਰ ਕੀ ਕੀਤਾ ਜਾਵੇ, ਤਹਿਕੀਕਾਤ ਜੋ ਕਰਨੀ ਸੀ ਕਹਿੰਦਾ ਕੋਈ ਗੱਲ ਨਹੀਂ, ਆਪਾਂ ਚੱਲਦੇ ਹਾਂ ਉੱਥੇ ਉਹ ਪੌੜੀਆਂ ਚੜ੍ਹ ਕੇ ਉੱਥੇ (ਕੋਠੇ ‘ਤੇ) ਗਏ ਤਾਂ ਇੰਚਾਰਜ ਜੋ ਉਹਨਾਂ ਦੀ ਬੀਵੀ ਸੀ, ਉਹ ਉੱਥੇ ਨਹੀਂ ਸੀ ਤਾਂ ਉੱਥੇ ਜੋ ਨੌਕਰ ਸਨ, ਉਹਨਾਂ ਨੇ ਸੋਚਿਆ ਕਿ ਸ਼ਹਿਰ ਦੇ ਕਾਜ਼ੀ ਸਾਹਿਬ ਆਏ ਹਨ,

ਬਹੁਤ ਵੱਡੇ ਲੋਕ ਹਨ ਇੱਕ ਲੜਕੀ ਨੂੰ ਉਹਨਾਂ ਨੇ ਪਾਲਪੋਸ਼ ਰੱਖਿਆ ਸੀ, ਜੋ ਇਸ ਧੰਦੇ ‘ਚ ਅਜੇ ਤੱਕ ਨਹੀਂ ਪਈ ਸੀ, ਉਸ ਨੂੰ ਉਹਨਾਂ ਨੇ ਕਿਹਾ ਕਿ ਆਪਣਾ ਕੰਮ ਹਰਾਮਖੋਰੀ ਹੈ ਇਹ ਤਾਂ ਤੂੰ ਰੋਜ਼ਾਨਾ ਦੇਖਦੀ ਹੈਂ, ਤੂੰ ਤਿਆਰ ਹੋ ਜਾ, ਤੈਨੂੰ ਕਾਜੀ ਸਾਹਿਬ ਕੋਲ ਜਾਣਾ ਹੈ ਉਹ ਵਿਚਾਰੀ ਰੋਈ ਪਰ ਕੀ ਬਣ ਸਕਦਾ ਸੀ ਉਸ ਨੂੰ ਤਿਆਰ ਕੀਤਾ ਗਿਆ ਉਸ ਨੂੰ ਕਾਜ਼ੀ ਸਾਹਿਬ ਦੇ ਕਮਰੇ ‘ਚ ਲੈ ਗਏ ਕਾਜ਼ੀ ਸਾਹਿਬ ਆਖਰ ਤਹਿਕੀਕਾਤ ਲਈ ਆਏ ਸੀ, ਫੈਸਲਾ ਕਰਨ ਵਾਲੇ ਸੀ ਉਹ ਲੋਕ ਉਸ ਲੜਕੀ ਨੂੰ ਉੱਥੇ ਛੱਡ ਕੇ ਚਲੇ ਗਏ

ਕਾਜ਼ੀ ਸਾਹਿਬ ਨੇ ਦੇਖਿਆ ਕਿ ਜੇਕਰ ਇਹ ਲੜਕੀ ਵੇਸਵਾ ਹੁੰਦੀ ਤਾਂ ਇਸ ਨੂੰ ਖੁਸ਼ੀ ਹੋਣੀ ਸੀ ਕਿ ਮੇਰੇ ਲਈ ਕਾਜ਼ੀ ਸਾਹਿਬ ਆਏ ਹਨ, ਪਰ ਇਹ ਤਾਂ ਰੋ ਰਹੀ ਹੈ! ਚਿਹਰਾ ਇਸ ਦਾ ਮੁਰਝਾਇਆ ਹੋਇਆ ਹੈ ਉਹ ਤਾੜ ਗਏ ਕਹਿਣ ਲੱਗੇ, ਤੁਸੀਂ ਕੌਣ ਹੋ? ਉਹ ਹੋਰ ਰੋਣ ਲੱਗੀ ਕਾਜ਼ੀ ਸਾਹਿਬ ਕਹਿਣ ਲੱਗੇ ਕਿ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਮੇਰਾ ਇਰਾਦਾ ਇਹ ਨਹੀਂ ਹੈ ਮੈਂ ਇਸ ਇਰਾਦੇ ਨਾਲ ਇੱਥੇ ਨਹੀਂ ਆਇਆ ਮੈਂ ਤਾਂ ਕਿਸੇ ਨੇਕ ਇਰਾਦੇ ਨਾਲ ਇੱਥੇ ਆਇਆ ਹਾਂ ਬੇਖੌਫ਼ ਹੋ ਕੇ ਦੱਸ, ਤੂੰ ਕੌਣ ਹੈਂ? ਉਸ ਨੇ ਦੱਸਿਆ, ਮੈਂ ਇੱਕ ਲੜਕੀ ਹਾਂ ਮੈਂ ਅਜਿਹਾ ਕੋਈ ਧੰਦਾ ਅੱਜ ਤੱਕ ਨਹੀਂ ਕੀਤਾ ਹੈ ਰੋਣਾ ਮੈਨੂੰ ਇਸ ਲਈ ਆ ਰਿਹਾ ਹੈ ਕਿ ਅੱਜ ਪਹਿਲੀ ਵਾਰ ਮੈਂ ਹਰਾਮਖੋਰੀ ਵੱਲ ਜਾ ਰਹੀ ਹਾਂ, ਅੱਲ੍ਹਾ-ਤਾਅਲ੍ਹਾ ਮੈਨੂੰ ਮਾਫ਼ ਕਿਵੇਂ ਕਰਨਗੇ ਤਾਂ ਕਾਜ਼ੀ ਸਾਹਿਬ ਦੇ ਦਿਲ ਨੂੰ ਇਹ ਗੱਲ ਲੱਗੀ ਕਿ ਇਹ ਕੋਈ ਮਜ਼ਲੂਮ ਵਿਚਾਰੀ ਫਸੀ ਹੋਈ ਹੈ ਕਹਿਣ ਲੱਗੇ, ਕਿ ਫਿਰ ਤੂੰ ਇਹਨਾਂ ਦੇ ਹੱਥ ਕਿਵੇਂ ਚੜ੍ਹ ਗਈ? ਕਹਿਣ ਲੱਗੀ, ਜੀ ਮੈਨੂੰ ਥੋੜ੍ਹਾ-ਥੋੜ੍ਹਾ ਯਾਦ ਹੈ, ਮੈਂ ਛੋਟੀ ਸੀ, ਸਾਡੇ ਪਿੰਡ ‘ਚ, ਸਾਡੇ ਸ਼ਹਿਰ ‘ਚ ਡਾਕੂ ਆਏ ਸੀ ਉਹਨਾਂ ਨੇ ਕਸਬਾ ਲੁੱਟਿਆ ਕਾਜੀ ਸਾਹਿਬ ਕਹਿਣ ਲੱਗੇ, ਕਿਹੜਾ ਕਸਬਾ, ਕਿਹੜਾ ਸ਼ਹਿਰ ? ਲੜਕੀ ਕਹਿਣ ਲੱਗੀ, ਜੀ ਮੈਂ ਛੋਟੀ ਜਿਹੀ ਸੀ, ਪਰ ਮੈਨੂੰ ਥੋੜ੍ਹਾ-ਥੋੜ੍ਹਾ ਯਾਦ ਹੈ,

ਉਸ ਨੇ ਸ਼ਹਿਰ ਦਾ ਨਾਂਅ ਦੱਸਿਆ ਕਿ ਸ਼ਹਿਰ ਦਾ ਨਾਂਅ ਇਹ ਹੈ ਕਾਜੀ ਸਾਹਿਬ ਦੀਆਂ ਅੱਖਾਂ ਖੁੱਲ੍ਹੀਆਂ ਕਿ ਇਹ ਤਾਂ ਮੇਰਾ ਸ਼ਹਿਰ, ਮੇਰਾ ਕਸਬਾ ਹੈ ਪਹਿਲਾਂ ਵਾਲਾ ਅਤੇ ਜਦੋਂ ਆਪਣਾਪਣ ਕਿਤੇ ਨਜ਼ਰ ਆਉਂਦਾ ਹੈ ਤਾਂ ਇੰਟਰੈਸਟ ਹੋਰ ਵਧ ਜਾਂਦਾ ਹੈ ਕਹਿਣ ਲੱਗਿਆ, ਬੇਟੀ, ਤੂੰ ਯਾਦ ਕਰਕੇ ਦੱਸ, ਕਿਹੜਾ ਮੁਹੱਲਾ ਸੀ ਤੇਰਾ? ਕਹਿਣ ਲੱਗੀ ਜੀ, ਮੈਂ ਛੋਟੀ ਸੀ ਅਤੇ ਮੇਰੇ ਮੁਹੱਲੇ ਦਾ ਨਾਂਅ ਸ਼ਾਇਦ ਇਹ-ਇਹ ਸੀ, ਫਲਾਂ-ਫਲਾਂ! ਕਾਜ਼ੀ ਸਾਹਿਬ ਦੀਆਂ ਅੱਖਾਂ ਹੋਰ ਖੁੱਲ੍ਹ ਗਈਆਂ, ਹੈਰਾਨੀ ਨਾਲ ਕਿ ਇਹ ਤਾਂ ਮੇਰੇ ਮੁਹੱਲੇ ਦਾ ਨਾਂਅ ਹੈ! ਕਾਜ਼ੀ ਸਾਹਿਬ ਕਹਿਣ ਲੱਗੇ, ਇਹ ਦੱਸ ਬੇਟੀ ਤੇਰੇ ਪਿਤਾ ਦਾ ਨਾਂਅ ਕੀ ਸੀ? ਤਾਂ ਉਹ ਕਹਿਣ ਲੱਗੀ ਜੀ, ਮੈਨੂੰ ਪੂਰਾ ਤਾਂ ਯਾਦ ਨਹੀਂ, ਪਰ ਮੇਰੇ ਪਿਤਾ ਦਾ ਨਾਂਅ ਇਹ ਸੀ ਕਾਜ਼ੀ ਸਾਹਿਬ ਦੀਆਂ ਅੱਖਾਂ ‘ਚੋਂ ਹੰਝੂਆਂ ਦੀ ਧਾਰ ਵਹਿਣ ਲੱਗੀ ਅਤੇ ਲੜਕੀ ਨੂੰ ਫੜ ਕੇ ਛਾਤੀ ਨਾਲ ਲਾ ਲਿਆ ਕਹਿਣ ਲੱਗੇ, ਤੂੰ ਮੇਰੀ ਗਵਾਚੀ ਹੋਈ ਬੇਟੀ ਹੈਂ ਇਹ ਮੇਰਾ ਹੀ ਨਾਂਅ ਹੈ ਜੋ ਤੂੰ ਦੱਸ ਰਹੀ ਹੈਂ ਮੇਰੀ ਬੇਟੀ ਨੂੰ ਵਾਕਈ ਡਾਕੂ ਚੁੱਕ ਕੇ ਲੈ ਗਏ ਸੀ

ਅਸੀਂ ਸਾਰੇ ਭੱਜ ਗਏ ਸੀ ਅਤੇ ਤੈਨੂੰ ਉਹ ਚੁੱਕ ਕੇ ਲੈ ਗਏ ਸੀ ਬਹੁਤ ਰੋਇਆ ਅੱਜ ਕਿੰਨੇ ਸਾਲਾਂ ਬਾਅਦ ਮਿਲਾਪ ਹੋਇਆ ਰੋਂਦੇ ਹੋਏ, ਤੜਫਦੇ ਹੋਏ ਉਹ ਵਾਰ-ਵਾਰ ਆਪਣੀ ਬੇਟੀ ਨੂੰ ਛਾਤੀ ਨਾਲ ਲਾਵੇ ਹੁਣ ਕਾਜ਼ੀ ਨੂੰ ਕੌਣ ਰੋਕੇ ਉਹ ਆਪਣੀ ਬੇਟੀ ਨੂੰ ਆਪਣੇ ਨਾਲ ਲੈ ਗਿਆ ਅਤੇ ਉਸ ਫਕੀਰ ਕੋਲ ਪਹੁੰਚਿਆ ਕਹਿਣ ਲੱਗਿਆ, ਐ ਫਕੀਰ! ਜ਼ਾਹਿਰਾ ਤੌਰ ‘ਤੇ ਤਾਂ ਤੁਸੀਂ ਮੈਨੂੰ ਗਲਤ ਪਾਸੇ ਭੇਜਿਆ ਸੀ ਪਰ ਅੰਦਰ ਤੇਰਾ ਮਕਸਦ ਨੇਕ-ਨੀਅਤ ਵਾਲਾ ਸੀ ਤੁਸੀਂ ਇਹ ਚੰਗਾ ਕੀਤਾ, ਨੇਕ ਕੀਤਾ ਲੇਕਿਨ ਇਹ ਕਲਮਾ ਅਧੂਰਾ ਨਜ਼ਰ ਆਉਂਦਾ ਹੈ, ਪੂਰਾ ਅਰਥ ਵੀ ਦੱਸੋ ਕਹਿਣ ਲੱਗੇ, ਜੀ, ਤੁਸੀਂ ਖਵਾਜਾ ਸਾਹਿਬ ਕੋਲ ਜਾਓ, ਜਿਨ੍ਹਾਂ ਨੇ ਇਹ ਕਲਮਾ ਕਿਹਾ ਹੈ ਉਹ ਹੀ ਇਸ ਨੂੰ ਪੂਰਾ ਕਰਨਗੇ
ਕਾਜ਼ੀ ਸਾਹਿਬ ਖਵਾਜ਼ਾ ਸਾਹਿਬ ਕੋਲ ਪਹੁੰਚੇ ਅਤੇ ਕਲਮਾਂ ਪੂਰਾ ਕਰਨ ਦੀ ਬੇਨਤੀ ਕੀਤੀ ਕਿ ਤੁਸੀਂ ਇਸ ਦਾ ਅਰਥ ਵੀ ਦੱਸੋ

‘ਵਿੱਚ ਸ਼ਰਾਬੇ ਰੰਗ ਮੁਸੱਲਾ ਜੇ ਮੁਰਸ਼ਦ ਫਰਮਾਵੇ’

ਤੁਸੀਂ ਪੀਰੋ-ਮੁਰਸ਼ਿਦ ਕਾਮਲ ਹੋ, ਤੁਸੀਂ ਵੇਸਵਾ ਦੇ ਕੋਠੇ ‘ਤੇ ਜੋ ਸ਼ਰਾਬ ਦੀ ਤਰ੍ਹਾਂ ਹੀ ਕੁਫ਼ਰ ਹੈ, ਉੱਥੇ ਭੇਜਿਆ, ਲੇਕਿਨ ਮੁਰਸ਼ਿਦੇ-ਕਾਮਲ ਕਦੇ ਗਲਤ ਥੋੜ੍ਹੇ ਹੀ ਕਹਿੰਦੇ ਹਨ ਮੇਰੀ ਸਾਲਾਂ ਤੋਂ ਵਿੱਛੜੀ ਹੋਈ ਬੇਟੀ ਨੂੰ ਮਿਲਾ ਦਿੱਤਾ, ਤਾਂ ਇਸ ਦਾ ਦੂਜਾ ਅੰਤਰਾ, ਦੂਜਾ ਕਲਮਾ ਵੀ ਕਹੋ ਹੇ ਖਵਾਜ਼ਾ! ਹੇ ਪੀਰੋ-ਮੁਰਸ਼ਿਦ, ਮੇਰੀ ਆਪ ਜੀ ਨੂੰ ਬੇਨਤੀ ਹੈ, ਗੁਜਾਰਿਸ਼ ਹੈ ਤਾਂ ਉਹਨਾਂ (ਖਵਾਜ਼ਾ ਸਾਹਿਬ) ਨੇ ਫਿਰ ਇਸ ਦਾ ਦੂਜਾ ਕਲਮਾਂ ਵੀ ਕਹਿੰਦੇ ਹੋਏ ਪੂਰਾ ਕੀਤਾ

”ਵਿੱਚ ਸ਼ਰਾਬੇ ਰੰਗ ਮੁਸੱਲਾ ਜੇ ਮੁਰਸ਼ਦ ਫਰਮਾਵੇ
ਵਾਕਿਫਕਾਰ ਕਦੀਮੀ ਹੁੰਦਾ ਗਲਤੀ ਕਦੇ ਨਾ ਖਾਵੇ”

ਕਿਉਂਕਿ ਉਹ ਵਾਕਿਫਕਾਰ ਹੈ, ਕਦੇ ਗਲਤ ਨਹੀਂ ਹੋ ਸਕਦਾ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜੇਕਰ ਇਨਸਾਨ, ਜੇਕਰ ਜੀਵ ਦ੍ਰਿੜ ਵਿਸ਼ਵਾਸ ਕਰਕੇ ਆਪਣੇ ਪੀਰ-ਫਕੀਰ ਦੇ ਬਚਨਾਂ ਨੂੰ ਮੰਨ ਲਵੇ ਤਾਂ ਦੋਨਾਂ ਜਹਾਨਾਂ ਦੀ ਦੌਲਤ ਉਸ ਦੇ ਹਿੱਸੇ ‘ਚ ਜ਼ਰੂਰ ਆ ਜਾਂਦੀ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!