ਦਾਦਾ ਜੀ ਚਾਹੁੰਦੇ ਸਨ ਕਿ ਆਈਏਐੱਸ ਬਣਾਂ ਵੱਡੀ ਚੁਣੌਤੀ ਸੀ ਕਿ ਜਾੱਬ ਦੇ ਨਾਲ ਮੈਂ ਤਿਆਰੀ ਕਿਵੇਂ ਕਰਾਂ!
ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀ ਪ੍ਰੀਖਿਆ ‘ਚ ਇਸ ਵਾਰ ਹਰਿਆਣਾ ਦੇ ਹੋਣਹਾਰਾਂ ਨੇ ਆਪਣੇ ਹੁਨਰ ਦਾ ਜਲਵਾ ਦਿਖਾਇਆ ਸੋਨੀਪਤ ਦੇ ਪਿੰਡ ਤੇਵੜੀ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਮਲਿਕ ਨੇ ਪੂਰੇ ਦੇਸ਼ ‘ਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ ਇੱਕ ਸਾਧਾਰਨ ਕਿਸਾਨ ਪਰਿਵਾਰ ‘ਚ ਜਨਮੇ ਪ੍ਰਦੀਪ ਲਈ ਇਹ ਸਫਰ ਆਸਾਨ ਨਹੀਂ ਸੀ ਇੱਕ ਪਾਸੇ ਨੌਕਰੀ ਕਰਕੇ ਘਰ ਚਲਾਉਣ ਦੀ ਗਰਜ਼ ਸੀ ਤਾਂ ਦੂਜੇ ਪਾਸੇ ਆਈਏਐੱਸ ਬਣ ਕੇ ਖੁਆਬ ਪੂਰਾ ਕਰਨ ਦੀ ਉਮੀਦ ਨੌਕਰੀ ਦੇ ਨਾਲ ਕੋਚਿੰਕ ਕਰ ਪਾਉਣਾ ਉਨ੍ਹਾਂ ਲਈ ਮੁਸ਼ਕਲ ਸੀ,
ਕਿਉਂਕਿ ਨੌਕਰੀ ਉਹ ਛੱਡ ਨਹੀਂ ਸਕਦੇ ਸਨ ਪ੍ਰਦੀਪ ਦਾ ਕਹਿਣਾ ਹੈ ਕਿ ਮੇਰੇ ਦਾਦਾ ਜੀ ਵੀ ਚਾਹੁੰਦੇ ਸਨ ਕਿ ਮੈਂ ਆਈਏਐੱਸ ਬਣਾਂ ਪਰ ਮੇਰੇ ਲਈ ਇੱਕ ਵੱਡੀ ਚੁਣੌਤੀ ਸੀ ਕਿ ਮੈਂ ਜਾੱਬ ਛੱਡ ਕੇ ਤਿਆਰੀ ਨਹੀਂ ਕਰ ਸਕਦਾ ਸੀ ਅਜਿਹੇ ‘ਚ ਮੇਰੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਕਿਵੇਂ ਮੈਂ ਜਾੱਬ ਨਾਲ ਤਿਆਰੀ ਕਰਾਂ ਪ੍ਰਦੀਪ ਨੇ 12ਵੀਂ ਤੋਂ ਬਾਅਦ ਕੰਪਿਊਟਰ ਸਾਇੰਸ ‘ਚ ਮੂਰੁਥਲ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਕੀਤੀ
ਉਸ ਤੋਂ ਬਾਅਦ ਕਸਟਮ ‘ਚ ਬਤੌਰ ਇੰਸਪੈਕਟਰ ਜੁਵਾਇਨ ਕੀਤਾ ਅਤੇ ਪੜ੍ਹਾਈ ਨੂੰ ਜਾਰੀ ਰੱਖਿਆ ਉਨ੍ਹਾਂ ਨੇ ਚਾਰ ਸਾਲ ਕਸਟਮ ਡਿਪਾਰਟਮੈਂਟ ‘ਚ ਨੌਕਰੀ ਕੀਤੀ ਪ੍ਰਦੀਪ ਨੇ ਚੌਥੀ ਵਾਰ ਯੂਪੀਐੱਸਸੀ ਦਾ ਐਗਜ਼ਾਮ ਦਿੱਤਾ ਹੈ ਜਿਸ ‘ਚੋਂ ਦੋ ਵਾਰ ਉਹ ਮੇਨਸ ਐਗਜ਼ਾਮ ਕਲੀਅਰ ਨਹੀਂ ਕਰ ਸਕੇ ਸਨ ਸਾਲ 2018 ‘ਚ ਪ੍ਰਦੀਪ ਨੇ ਯੂਪੀਐੱਸਸੀ ‘ਚ 260 ਰੈਂਕ ਹਾਸਲ ਕੀਤਾ ਅਤੇ ਆਈਆਰਐੱਸ ‘ਚ ਜੁਵਾਇਨ ਕੀਤੀ
ਪ੍ਰਦੀਪ ਕੁਮਾਰ ਕਹਿੰਦੇ ਹਨ, ਤੁਹਾਡੀ ਲਾਈਫ ‘ਚ ਹਮੇਸ਼ਾ ਕੋਈ ਨਾ ਕੋਈ ਮੋਟੀਵੇਟਿੰਗ ਫੈਕਟਰ ਹੁੰਦਾ ਹੈ, ਉਨ੍ਹਾਂ ਨਾਲ ਜੁੜੇ ਰਹੋ, ਗੱਲ ਕਰਦੇ ਰਹੇ ਅਤੇ ਜੇਕਰ ਤੁਸੀਂ ਪੂਰਾ ਜ਼ੋਰ ਲਾ ਕੇ ਮਿਹਨਤ ਕਰਦੇ ਹੋ ਤਾਂ ਤੁਹਾਡੀ ਸਫਲਤਾ ਹੋਵੇਗੀ ਮੇਰੀ ਲਾਈਫ ‘ਚ ਮੇਰੇ ਪਿਤਾ ਸੁਖਬੀਰ ਸਿੰਘ ਮੇਰੀ ਪ੍ਰੇਰਨਾ ਰਹੇ ਹਨ ਇੱਕ ਵਾਰ ਨੌਕਰੀ ‘ਚ ਲੱਗਿਆ ਕਿ ਹੁਣ ਨੌਕਰੀ ਦੇ ਨਾਲ ਤਿਆਰੀ ਨਹੀਂ ਹੋ ਸਕੇਗੀ ਪਰ ਪਿਤਾ ਨੇ ਕਿਹਾ ਕਿ ਨਹੀਂ, ਤੁਸੀਂ ਕਰਨਾ ਹੈ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਮੈਂ ਦੁਬਾਰਾ ਤਿਆਰੀ ਕੀਤੀ ਪ੍ਰਦੀਪ ਨੇ ਆਪਣੀ ਸਫਲਤਾ ਦਾ ਸਿਹਰਾ ਸਖ਼ਤ ਮਿਹਨਤ ਅਤੇ ਪਰਿਵਾਰ ਨੂੰ ਦਿੱਤਾ ਹੈ
ਕਵਿਤਾਵਾਂ ਲਿਖਣ ਤੇ ਜਨਰਲ ਸਾਇੰਸ ਵਿਸ਼ੇ ‘ਚ ਹੈ ਰੁਚੀ
ਯੂਪੀਐੱਸਸੀ ਟਾੱਪਰ ਪ੍ਰਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਕਵਿਤਾਵਾਂ ਲਿਖਣਾ ਅਤੇ ਜਨਰਲ ਸਾਇੰਸ ‘ਚ ਰੁਚੀ ਹੈ ਉਹ ਕੁਝ ਸਮਾਂ ਕਵਿਤਾ ਲੇਖਨ ਤੇ ਜਨਰਲ ਸਾਇੰਸ ‘ਚ ਦੱਸਦੇ ਸਨ ਪ੍ਰਦੀਪ ਦੇ ਪਰਿਵਾਰ ‘ਚ ਜਿੱਥੇ ਉਨ੍ਹਾਂ ਦੇ ਪਿਤਾ ਸੁਖਬੀਰ ਸਿੰਘ ਹਨ ਜੋ ਪੇਸ਼ੇ ਤੋਂ ਕਿਸਾਨ ਹਨ ਅਤੇ ਦੋ ਵਾਰ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ ਦੂਜੇ ਪਾਸੇ ਮਾਤਾ ਸ਼ੀਲਾ ਦੇਵੀ ਗ੍ਰਹਿਣੀ ਹਨ ਪ੍ਰਦੀਪ ਦੀ ਸਫਲਤਾ ‘ਤੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ