Experiences of Satsangis

ਸਤਿਗੁਰੂ ਜੀ ਦੀ ਮੇਹਰ ਨਾਲ ਬਚ ਗਿਆ ਸੁਰੱਖਿਅਤ : ਸਤਿਸੰਗੀਆਂ ਦੇ ਅਨੁਭਵ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ

ਪ੍ਰੇਮੀ ਪਾਲਾ ਸਿੰਘ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ (ਪੰਜਾਬ) ਤੋਂ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-

ਸਾਲ 1976 ਦੀ 24 ਅਤੇ 25 ਜੁਲਾਈ ਨੂੰ ਡੇਰਾ ਸੱਚਾ ਸੌਦਾ ਸਰਸਾ ’ਚ ਮਹੀਨਾਵਰੀ ਸਤਿਸੰਗ ਸੀ ਮੇਰੇ ਬੇਟੇ ਕੇਹਰ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰ ਸਤਿਸੰਗ ਸੁਣਨ ਲਈ ਸਰਸਾ ਦਰਬਾਰ ਗਏ ਹੋਏ ਸੀ ਮੈਂ ਖੇਤ ’ਚ ਬਣੇ ਕਮਰੇ ’ਚ ਹੀ ਰਹਿੰਦਾ ਸੀ 24 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਸਾਰੀ ਰਾਤ ਬਰਸਾਤ ਹੁੰਦੀ ਰਹੀ ਮੈਂ ਹਰ ਰੋਜ਼ ਦੀ ਤਰ੍ਹਾਂ ਸਵੇਰੇ ਚਾਰ ਵਜੇ ਉੱਠ ਕੇ ਮਾਲਕ ਸਤਿਗੁਰੂ ਦੇ ਨਾਮ ਦਾ ਸਿਮਰਨ ਕਰਨ ਲੱਗ ਗਿਆ ਕੁਝ ਸਮੇਂ ਬਾਅਦ ਮੈਨੂੰ ਸ਼ਹਿਤੀਰ ਦੇ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ

ਮੈਂ ਦੇਖਿਆ ਕਿ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਆਪਣੀ ਲਾਠੀ ਨਾਲ ਸ਼ਹਿਤੀਰ ਨੂੰ ਪਰੇ ਧਕੇਲ ਦਿੱਤਾ ਜਦੋਂ ਕਿ ਐਨਾ ਭਾਰੀ ਲੱਕੜੀ ਦਾ ਉਹ ਸ਼ਹਿਤੀਰ ਜਿਸਦੇ ਸਹਾਰੇ ਕਮਰੇ ਦੀ ਪੂਰੀ ਛੱਤ ਦਾ ਭਾਰ ਸੀ, ਐਨ ਉਸੇ ਟਾਈਮ ਮੇਰੇ ’ਤੇ ਹੀ ਡਿੱਗਣਾ ਸੀ ਤਾਂ ਛੱਤ ਦਾ ਮਲਬਾ ਮੇਰੇ ’ਤੇ ਡਿੱਗ ਪਿਆ ਮੈਂ ਜਿਸ ਮੰਜੇ ’ਤੇ ਬੈਠ ਕੇ ਸਿਮਰਨ ਕਰ ਰਿਹਾ ਸੀ, ਉਸਦੀਆਂ ਦੋ ਬਾਹੀਆਂ, ਤਿੰਨ ਪਾਵੇ ਅਤੇ ਇੱਕ ਸੇਰਵਾਂ ਟੁੱਟ ਗਿਆ ਪਰ  ਮੇਰੇ ਸਤਿਗੁਰੂ ਨੇ ਮੈਨੂੰ ਜ਼ਰਾ ਜਿੰਨੀ ਵੀ ਸੱਟ ਨਹੀਂ ਲੱਗਣ ਦਿੱਤੀ ਹਾਲਾਂਕਿ ਮੈਂ ਪੂਰੀ ਤਰ੍ਹਾਂ ਨਾਲ ਛੱਤ ਦੇ ਮਲਬੇ ’ਚ ਫਸ ਗਿਆ ਸੀ ਉਸ ਤੋਂ ਬਾਅਦ ਸਾਡਾ ਹੀ ਇੱਕ ਬੱਚਾ ਮੇਰੇ ਕਮਰੇ ਕੋਲ ਆਇਆ

ਉਹ ਸਾਰਾ ਸੀਨ ਦੇਖ ਕੇ ਉੱਚੀ-ਉੱਚੀ ਰੋਂਦਾ ਹੋਇਆ ਪਿੰਡ ਵੱਲ ਨੂੰ ਭੱਜਣ ਲੱਗਿਆ ਤਾਂ ਮੈਂ ਉੱਚੀ ਜਿਹੀ ਆਵਾਜ਼ ਦੇ ਕੇ ਉਸਨੂੰ ਵਾਪਸ ਬੁਲਾਇਆ ਅਤੇ ਦੱਸਿਆ ਕਿ ਮੈਨੂੰ ਕੁਝ ਨਹੀਂ ਹੋਇਆ ਹੈ ਮੈਂ ਠੀਕ ਹੈ ਇਸ ਦੌਰਾਨ ਉੱਥੇ ਆਸਪਾਸ ਦੇ ਖੇਤਾਂ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮੈਨੂੰ ਮਲਬੇ ਤੋਂ ਬਾਹਰ ਕੱਢਿਆ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਬੱਚ ਕਿਵੇਂ ਗਿਆ? ਹਰ ਕੋਈ ਹੈਰਾਨ ਸੀ ਕਿ ਛੱਤ ਡਿੱਗ ਗਈ, ਮੰਜਾ ਟੁੱਟ ਗਿਆ, ਪਰ ਪਾਲਾ ਸਿੰਘ ਨੂੰ ਕੁਝ ਨਹੀਂ ਹੋਇਆ!

Also Read:  ਮਿਲਕ ਕੇਕ -Milk Cake Recipe in Punjabi

ਜਦੋਂ ਮੇਰੇ ਲੜਕੇੇ ਸਤਿਸੰਗ ਸੁਣ ਕੇ ਵਾਪਸ ਘਰ ਆਏ ਤਾਂ ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਮੈਂ ਕਿਹਾ ਕਿ ਸਤਿਗੁਰੂ ਜੀ ਨੇ ਹੀ ਭਾਈ ਤੁਹਾਡੀ ਲਾਜ਼ ਰੱਖ ਲਈ ਹੈ, ਨਹੀਂ ਤਾਂ ਲੋਕਾਂ ਨੇ ਕਹਿਣਾ ਸੀ ਕਿ ਤੁਸੀਂ ਤਾਂ ਸਤਿਸੰਗਾਂ ’ਚ ਫਿਰਦੇ ਹੋ ਅਤੇ ਪਿੱਛੋਂ ਬਜ਼ੁਰਗ ਛੱਤ ਦੇ ਹੇਠਾਂ ਆ ਕੇ ਮਰ ਗਿਆ ਮੈਂ ਆਪਣੇ ਬੱਚਿਆਂ ਨੂੰ ਤਾਗੀਦ ਕੀਤੀ ਕਿ ਬੱਚਿਓ! ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪੱਲਾ ਨਾ ਛੱਡਣਾ, ਭਾਵੇਂ ਦੁਨੀਆਂ ਇੱਧਰ ਤੋਂ ਉੱਧਰ ਹੋ ਜਾਵੇ ਐਨਾ ਵੱਡਾ ਸਤਿਗੁਰੂ ਕਿਤੇ ਵੀ ਨਹੀਂ ਮਿਲ  ਸਕਦਾ ਵਰਣਨਯੋਗ ਹੈ

ਕਿ ਇਹ ਕਰਿਸ਼ਮਾ ਉਨ੍ਹੀਂ ਦਿਨੀਂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ’ਚ ਹਾਜ਼ਰ ਸਾਰੀ ਸਾਧ-ਸੰਗਤ ’ਚ ਵੀ ਪੜਿ੍ਹਆ ਗਿਆ ਸੀ ਸਤਿਗੁਰੂ ਸੱਚੇ ਦਾਤਾ ਰਹਿਬਰ ਜੀ ਨੂੰ ਅਰਦਾਸ ਹੈ ਕਿ ਸਾਡੇ ਸਾਰੇ ਪਰਿਵਾਰ ’ਤੇ ਆਪਣੀ ਅਪਾਰ ਦਇਆ-ਮਿਹਰ ਸਦਾ ਬਣਾਈ ਰੱਖਣਾ ਜੀ ਕਿ ਸਾਡੇ ਬੱਚੇ, ਸਾਡਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਅਤੇ ਸੇਵਾ ਤੇ ਸਿਮਰਨ ਨਾਲ ਹਮੇਸ਼ਾ ਜੁੜੇ ਰਹਿਣ

ਅਸਲ ’ਚ ਮੇਰੇ ਬੱਚਿਆਂ ਦੀ ਸੇਵਾ ਦਾ ਇੱਕ ਤਰ੍ਹਾਂ ਫਲ ਹੈ ਕਿ ਮੈਨੂੰ ਸਤਿਗੁਰੂ ਦਾਤਾ ਜੀ ਨੇ ਇਤਨੇ ਸਾਰੇ ਮਲਬੇ ’ਚ ਵੀ ਬਿਲਕੁਲ ਸੁਰੱਖਿਅਤ ਰੱਖਿਆ ਅਤੇ ਉਹ ਇਤਨਾ ਭਾਰਾ ਸ਼ਹਿਤੀਰ ਜਿਸਨੂੰ ਸਤਿਗੁਰੂ ਦਾਤਾ ਜੀ ਨੇ ਖੁਦ ਹੀ ਪਹਿਲਾਂ ਇੱਕ ਪਾਸੇ ਸੁੱਟ ਦਿੱਤਾ ਸੀ ਨਹੀਂ ਤਾਂ ਮੇਰਾ ਚਕਨਾਚੂਰ ਹੋ ਜਾਣਾ ਸੀ ਮੈਂ ਸਤਿਗੁਰੂ ਪਿਤਾ ਜੀ ਦੇ ਉਪਕਾਰ ਦਾ ਕਦੇ ਵੀ ਦੇਣ ਨਹੀਂ ਦੇ ਸਕਦਾ ਜੀ