ਸਾਵਧਾਨੀ ਨਾਲ ਵਰਤੋ ਹੀਟਰ
ਸਰਦੀਆਂ ਦਾ ਮੌਸਮ ਆਉਂਦੇ ਹੀ ਠੰਢ ਤੋਂ ਬਚਣ ਲਈ ਹੀਟਰ ਦੀ ਵਰਤੋਂ ਵਧ ਜਾਂਦੀ ਹੈ ਬਜ਼ਾਰ ’ਚ ਹੀਟਰ ਦੀਆਂ ਕਈ ਕਿਸਮਾਂ ਉਪਲੱਬਧ ਹਨ, ਪਰ ਇਹ ਜਾਣਨਾ ਜ਼ਰੂਰੀ ਹੈ ਕਿ ਕਿਸ ਹੀਟਰ ਦੀ ਵਰਤੋਂ ਤੁਹਾਡੇ ਲਈ ਸਭ ਤੋਂ ਲਾਹੇਵੰਦ ਹੈ ਨਾਲ ਹੀ, ਹੀਟਰ ਦੀ ਵਰਤੋਂ ਦੌਰਾਨ ਜ਼ਰੂਰੀ ਸਾਵਧਾਨੀਆਂ ਅਤੇ ਇਸ ਨਾਲ ਹੋਣ ਵਾਲੇ ਸੰਭਾਵਿਤ ਨੁਕਸਾਨਾਂ ਨੂੰ ਸਮਝਣਾ ਵੀ ਮਹੱਤਵਪੂਰਨ ਹੈ
Table of Contents
ਹੀਟਰ ਦੀ ਸਹੀ ਚੋਣ ਕਰੋ:
ਬਜ਼ਾਰ ’ਚ ਹੀਟਰ ਦੀਆਂ ਕਈ ਕਿਸਮਾਂ ਉਪਲੱਬਧ ਹਨ ਜਿਵੇਂ ਇਲੈਕਟ੍ਰਿਕ ਹੀਟਰ, ਗੈਸ ਹੀਟਰ, ਆਇਲ ਹੀਟਰ ਅਤੇ ਪੱਖੇ ਵਾਲੇ ਹੀਟਰ ਇਨ੍ਹਾਂ ਸਾਰਿਆਂ ਦੇ ਆਪਣੇ-ਆਪਣੇ ਫਾਇਦੇ ਅਤੇ ਨੁਕਸਾਨ ਹਨ ਸਭ ਤੋਂ ਪਹਿਲਾਂ, ਇਹ ਸਮਝਣਾ ਜ਼ਰੂਰੀ ਹੈ ਕਿ ਤੁਹਾਡੇ ਕਮਰੇ ਦੇ ਆਕਾਰ ਅਤੇ ਵੈਂਟੀਲੇਸ਼ਨ ਦੇ ਹਿਸਾਬ ਨਾਲ ਕਿਹੜਾ ਹੀਟਰ ਸਭ ਤੋਂ ਲਾਹੇਵੰਦ ਰਹੇਗਾ ਉਦਾਹਰਨ ਦੇ ਤੌਰ ’ਤੇ ਗੈਸ ਹੀਟਰ ਛੋਟੇ ਕਮਰਿਆਂ ’ਚ ਕਾਰਗਰ ਹੁੰਦੇ ਹਨ, ਜਦਕਿ ਇਲੈਕਟ੍ਰਿਕ ਹੀਟਰ ਵੱਡੇ ਕਮਰਿਆਂ ਲਈ ਬਿਹਤਰ ਹੁੰਦੇ ਹਨ
ਸਹੀ ਵੈਂਟੀਲੇਸ਼ਨ ਤੈਅ ਕਰੋ:

ਸਾਵਧਾਨੀ ਨਾਲ ਹੀਟਰ ਦੀ ਥਾਂ ਤੈਅ ਕਰੋ:
ਹੀਟਰ ਦੀ ਥਾਂ ਸਹੀ ਢੰਗ ਨਾਲ ਚੁਣਨਾ ਵੀ ਸੁਰੱਖਿਆ ਦੇ ਲਿਹਾਜ਼ ਨਾਲ ਜ਼ਰੂਰੀ ਹੈ ਇਸਨੂੰ ਕਦੇ ਵੀ ਜਲਣਸ਼ੀਲ ਚੀਜ਼ਾਂ ਜਿਵੇਂ ਕੱਪੜੇ, ਪਰਦੇ ਜਾਂ ਕੰਬਲ ਕੋਲ ਨਾ ਰੱਖੋ ਅਜਿਹੇ ਕੱਪੜੇ ਹੀਟਰ ਦੇ ਸੰਪਰਕ ’ਚ ਆਉਣ ਨਾਲ ਅੱਗ ਦਾ ਕਾਰਨ ਬਣ ਸਕਦੇ ਹਨ ਇਸ ਤੋਂ ਇਲਾਵਾ, ਹੀਟਰ ਨੂੰ ਹਮੇਸ਼ਾ ਸਥਿਰ ਅਤੇ ਪੱਧਰੀ ਥਾਂ ’ਤੇ ਰੱਖੋ ਤਾਂ ਕਿ ਉਹ ਡਿੱਗਣ ਤੋਂ ਬਚ ਸਕੇ
ਹੀਟਰ ਨਾਲ ਬੱਚਿਆਂ ਅਤੇ ਪਾਲਤੂ ਜਾਨਵਰਾਂ ਤੋਂ ਸਾਵਧਾਨੀ ਰੱਖੋ:
ਹੀਟਰ ਕੋਲ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਨਾ ਜਾਣ ਦਿਓ ਗਰਮ ਸਤ੍ਹਾ ਦੇ ਸੰਪਰਕ ’ਚ ਆਉਣ ਨਾਲ ਸੱਟ ਲੱਗਣ ਦਾ ਖ਼ਤਰਾ ਹੋ ਸਕਦਾ ਹੈ ਇਸ ਲਈ ਇਸਨੂੰ ਉਨ੍ਹਾਂ ਦੀ ਪਹੁੰਚ ਤੋਂ ਦੂਰ ਰੱਖਣਾ ਬੇਹੱਦ ਜ਼ਰੂਰੀ ਹੈ
ਆਟੋਕੱਟ-ਆੱਫ ਫੀਚਰ ਦੀ ਵਰਤੋਂ ਕਰੋ:
ਅੱਜ-ਕੱਲ੍ਹ ਜ਼ਿਆਦਾਤਰ ਆਧੁਨਿਕ ਹੀਟਰਾਂ ’ਚ ਆਟੋਕੱਟ-ਆਫ਼ ਫੀਚਰ ਹੁੰਦਾ ਹੈ, ਜੋ ਓਵਰਹੀਟਿੰਗ ਦੇ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਦਾ ਹੈ ਅਜਿਹੇ ਹੀਟਰ ਦੀ ਚੋਣ ਕਰੋ, ਜਿਸ ’ਚ ਇਹ ਸੁਰੱਖਿਆ ਸੁਵਿਧਾ ਹੋਵੇ, ਤਾਂ ਕਿ ਤੁਸੀਂ ਬਿਨਾ ਕਿਸੇ ਚਿੰਤਾ ਦੇ ਉਸਨੂੰ ਲੰਮੇ ਸਮੇਂ ਤੱਕ ਚਲਾ ਸਕੋ
ਹੀਟਰ ਦੀ ਨਿਯਮਤ ਸਫਾਈ ਕਰੋ:
ਹੀਟਰ ਦਾ ਪ੍ਰਦਰਸ਼ਨ ਸਮੇਂ ਦੇ ਨਾਲ ਧੂੜ ਅਤੇ ਗੰਦਗੀ ਕਾਰਨ ਘਟ ਸਕਦਾ ਹੈ ਇਸਨੂੰ ਸਾਫ ਅਤੇ ਧੂੜ ਰਹਿਤ ਰੱਖਣਾ ਜ਼ਰੂਰੀ ਹੈ, ਤਾਂ ਕਿ ਹੀਟਰ ਦਾ ਕੰਮ ਸਹੀ ਤਰੀਕੇ ਨਾਲ ਹੋ ਸਕੇ ਅਤੇ ਅੱਗ ਦਾ ਖ਼ਤਰਾ ਨਾ ਬਣੇ ਹਰ ਮੌਸਮ ਦੇ ਅਖੀਰ ’ਚ, ਹੀਟਰ ਨੂੰ ਠੀਕ ਤਰ੍ਹਾਂ ਸਾਫ ਕਰੋ ਅਤੇ ਉਸ ’ਚ ਜਮ੍ਹਾ ਧੂੜ ਨੂੰ ਹਟਾਓ
ਆਮ ਸਾਵਧਾਨੀਆਂ:
- ਤਾਰਾਂ ਅਤੇ ਪਲੱਗ ਦੀ ਨਿਯਮਤ ਜਾਂਚ ਕਰੋ ਤਾਂ ਕਿ ਕੋਈ ਵੀ ਨੁਕਸਾਨ ਜਾਂ ਖਰਾਬੀ ਨਾ ਹੋਵੇ
- ਹੀਟਰ ਨੂੰ ਕਦੇ ਵੀ ਓਵਰਲੋਡ ਨਾ ਕਰੋ
- ਗੈਸ ਹੀਟਰ ਦੀ ਵਰਤੋਂ ਦੌਰਾਨ ਕਮਰੇ ’ਚ ਸਹੀ ਵੈਂਟੀਲੇਸ਼ਨ ਤੈਅ ਕਰੋ
- ਲੰਮੇ ਸਮੇਂ ਤੱਕ ਹੀਟਰ ਦੀ ਵਰਤੋਂ ਨਾਲ ਕਮਰੇ ਦੀ ਹਵਾ ਖੁਸ਼ਕ ਹੋ ਜਾਂਦੀ ਹੈ, ਜਿਸ ਨਾਲ ਸਾਹ ਲੈਣ ’ਚ ਦਿੱਕਤ ਹੋ ਸਕਦੀ ਹੈ
- ਖੁਸ਼ਕ ਹਵਾ ਚਮੜੀ ਨੂੰ ਰੁੱਖਾ ਬਣਾ ਸਕਦੀ ਹੈ ਅਤੇ ਅੱਖਾਂ ’ਚ ਜਲਣ ਪੈਦਾ ਕਰ ਸਕਦੀ ਹੈ
- ਹੀਟਰ ਦੀ ਗਲਤ ਵਰਤੋਂ ਅੱਗ ਲੱਗਣ ਦਾ ਖ਼ਤਰਾ ਵਧਾ ਸਕਦੀ ਹੈ
- ਹੀਟਰ ਦੀ ਜ਼ਿਆਦਾ ਵਰਤੋਂ ਬਿਜਲੀ ਦੇ ਬਿੱਲ ਨੂੰ ਵਧਾ ਸਕਦੀ ਹੈ
- ਗੈਸ ਆਧਾਰਿਤ ਹੀਟਰ ਦੀ ਵਰਤੋਂ ਕਰਨ ’ਤੇ ਉਹ ਸਮੱਸਿਆ ਹੋ ਸਕਦੀ ਹੈ, ਜੋ ਸਿਹਤ ਲਈ ਬੇਹੱਦ ਖ਼ਤਰਨਾਕ ਹੈ
































































