ਗੁੜ ਮੁਰਮੁਰਾ ਲੱਡੂ

Puffed Rice Laddu ਸਮੱਗਰੀ:

  • 300 ਗ੍ਰਾਮ ਮੁਰਮੁਰਾ
  • 300 ਗ੍ਰਾਮ ਗੁੜ
  • 1 ਛੋਟਾ ਚਮਚ ਘਿਓ
  • 1 ਛੋਟਾ ਟੁਕੜਾ ਅਦਰਕ ਕੁੱਟਿਆ ਹੋਇਆ
  • 1 ਕੱਪ ਪਾਣੀ

Puffed Rice Laddu ਵਿਧੀ:


ਸਭ ਤੋਂ ਪਹਿਲਾਂ ਇੱਕ ਵੱਡੀ ਕੜਾਹੀ ’ਚ ਮੁਰਮੁਰੇ ਨੂੰ ਪਾ ਕੇ ਮੱਧਮ ਸੇਕੇ ’ਤੇ ਕੁਰਕਰੀ ਆਵਾਜ ਆਉਣ ਤੱਕ ਭੁੰਨ ਲਓ ਹੁਣ ਉਸੇ ਕੜਾਹੀ ’ਚ ਘਿਓ ਪਾ ਕੇ ਗੁੜ, ਪਾਣੀ ਅਤੇ ਕੁੱਟੇ ਹੋਏ ਅਦਰਕ ਪਾ ਕੇ ਤੇਜ਼ ਸੇਕੇ ’ਤੇ ਗੁੜ ਪਿਘਲਾਓ ਜਿਵੇਂ ਘਿਓ ਪਿਘਲ ਜਾਵੇ, ਤਾਂ ਗੈਸ ਮੱਧਮ ਕਰ ਦਿਓ ਸੇੇਕਾ ਹਲਕੇ ਤੋ ਮੱਧਮ ਰੱਖੋ, ਨਹੀਂ ਤਾਂ ਗੁੜ ਸੜ ਸਕਦਾ ਹੈ ਗੁੜ ਨੂੰ ਹਲਕੇ ਸੇਕੇ ’ਤੇ ਪੂਰੀ ਤਰ੍ਹਾਂ ਨਾਲ ਪਿਘਲਣ ਤੱਕ ਪਕਾਓ ਤੁਸੀਂ ਦੇਖੋਗੇ ਕਿ ਗੁੜ ਦੇ ਉੱਪਰ ਹੌਲੀ-ਹੌਲੀ ਬਬਲ ਆਉਣ ਲੱਗੇ ਹਨ ਇਸਦਾ ਮਤਲਬ ਗੁੜ ਚਾਸ਼ਨੀ ਬਣਨ ਲਈ ਤਿਆਰ ਹੈ ਚਾਸ਼ਨੀ ਤਿਆਰ ਹੋਣ ’ਤੇ ਜਲਦੀ-ਜਲਦੀ ਮੁਰਮੁਰਾ ਪਾ ਦਿਓ, ਤਾਂ ਕਿ ਗੁੜ ’ਚ ਚੰਗੀ ਤਰ੍ਹਾਂ ਨਾਲ ਲਿਪਟ ਜਾਵੇ

ਇੱਕ ਵੱਡੀ ਬਾਊਲ ’ਚ ਥੋੜ੍ਹਾ ਪਾਣੀ ਲਓ ਥੋੜ੍ਹਾ ਪਾਣੀ ਹੱਥਾਂ ’ਚ ਲਗਾ ਕੇ ਤਿਆਰ ਮਿਸ਼ਰਣ ਦਾ ਇੱਕ ਹਿੱਸਾ ਚੁੱਕੋ ਅਤੇ ਹਥੇਲੀਆਂ ’ਚ ਹਲਕੇ ਨਾਲ ਦਬਾ ਕੇ ਗੋਲਾਕਾਰ ਆਕਾਰ ਦਿੰਦੇ ਹੋਏ ਲੱਡੂ ਬਣਾ ਲਓ ਜਦੋਂ ਮਿਸ਼ਰਣ ਬਹੁਤ ਸਖ਼ਤ ਹੋ ਜਾਵੇ, ਤਾਂ ਪੈਨ ਨੂੰ ਕੁਝ ਸੈਕਿੰਡਾਂ ਲਈ ਧੀਮੇ ਸੇਕੇ ’ਤੇ ਵਾਪਸ ਰੱਖ ਦਿਓ, ਇਸ ਨਾਲ ਮਿਸ਼ਰਣ ਢਿੱਲਾ ਹੋ ਜਾਵੇਗਾ ਅਤੇ ਲੱਡੂ ਬਣਨ ਲੱਗਣਗੇ ਲਓ! ਸਵਾਦਿਸ਼ਟ ਅਤੇ ਹੈਲਦੀ ਗੁੜ ਮੁਰਮੁਰਾ ਲੱਡੂ ਤਿਆਰ ਹੈ

Also Read:  ਰੋਗਾਂ ਨਾਲ ਲੜਨ ’ਚ ਖੁਦ ਸਮਰੱਥ ਹੈ ਮਨੁੱਖੀ ਸਰੀਰ -ਨੈਚੁਰੋਪੈਥੀ ਇਲਾਜ