ਡਾਈਟੀਸ਼ੀਅਨ ਬਣਕੇ ਸੰਵਾਰੋ ਕਰੀਅਰ Career Dietitian

ਡਾਈਟੀਸ਼ੀਅਨ ਦੇ ਰੂਪ ’ਚ ਕਰੀਅਰ ਬਣਾਉਣਾ ਅੱਜ ਦੇ ਸਮੇਂ ’ਚ ਇੱਕ ਆਕਰਸ਼ਕ ਅਤੇ ਸਨਮਾਨਜਨਕ ਵਿਕਲਪ ਬਣ ਗਿਆ ਹੈ ਬਦਲਦੀ ਜੀਵਨਸ਼ੈਲੀ, ਵਧਦੀਆਂ ਸਿਹਤ ਸਮੱਸਿਆਵਾਂ ਅਤੇ ਪੋਸ਼ਣ ਸਬੰਧੀ ਜਾਗਰੂਕਤਾ ਕਾਰਨ ਇਸ ਖੇਤਰ ’ਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਲਗਾਤਾਰ ਵੱਧ ਰਹੀਆਂ ਹਨ ਇਹ ਪੇਸ਼ਾ ਨਾ ਸਿਰਫ ਵਿਅਕਤੀਗਤ ਸਿਹਤ ਲਈ ਫਾਇਦੇਮੰਦ ਹੈ, ਸਗੋਂ ਸਮਾਜ ਦੀ ਸਮਗਰ ਭਲਾਈ ’ਚ ਵੀ ਯੋਗਦਾਨ ਦਿੰਦਾ ਹੈ

ਡਾਈਟੀਸ਼ੀਅਨ ਕੌਣ ਹੁੰਦਾ ਹੈ?

ਡਾਈਟੀਸ਼ੀਅਨ ਇੱਕ ਅਜਿਹਾ ਪੇਸ਼ੇਵਰ ਹੈ ਜੋ ਲੋਕਾਂ ਨੂੰ ਉਨ੍ਹਾਂ ਦੇ ਆਹਾਰ ਅਤੇ ਪੋਸ਼ਣ ਸਬੰਧੀ ਜ਼ਰੂਰਤਾਂ ਬਾਰੇ ਮਾਰਗਦਰਸ਼ਨ ਕਰਦਾ ਹੈ ਉਨ੍ਹਾਂ ਦਾ ਮੁੱਖ ਉਦੇਸ਼ ਸਿਹਤ ਨੂੰ ਬਣਾਏ ਰੱਖਣਾ, ਬਿਮਾਰੀਆਂ ਨੂੰ ਰੋਕਣਾ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਮੋਟਾਪਾ, ਸ਼ੂਗਰ ਅਤੇ ਦਿਲ ਦੇ ਰੋਗਾਂ ਨੂੰ ਪ੍ਰਬੰਧਿਤ ਕਰਨਾ ਹੈ

ਜ਼ਰੂਰੀ ਯੋਗਤਾ

  • 12ਵੀਂ ’ਚ ਬਾਇਓਲਾੱਜੀ, ਕੈਮਿਸਟਰੀ ਅਤੇ ਫਿਜਿਕਸ ਨਾਲ ਪੜ੍ਹਾਈ
  • ਬੈਚਲਰ ਆਫ ਸਾਇੰਸ (ਈ.ਰੂ) ਇਨ ਡਾਈਟੈਟਿਕਸ, ਨਿਊਟ੍ਰੀਸ਼ਨ, ਜਾਂ ਹੋਮ ਸਾਇੰਸ
  • ਮਾਸਟਰ ਆਫ ਸਾਇੰਸ (ਟ. ਰੂ) ਇਨ ਨਿਊਟ੍ਰੀਸ਼ਨ ਐਂਡ ਡਾਈਟੈਟਿਕਸ
  • ਸਰਟੀਫਿਕੇਟ ਕੋਰਸ ਅਤੇ ਡਿਪਲੋਮਾ ਵਰਗੇ ਸਪੋਰਟਸ ਨਿਊਟ੍ਰੀਸ਼ਨ ਜਾਂ ਕਲੀਨਿਕਲ ਨਿਊਟ੍ਰੀਸ਼ਨ

ਪ੍ਰੈਕਟੀਕਲ ਟ੍ਰੇਨਿੰਗ:

  • ਹਸਪਤਾਲ ਜਾਂ ਹੈਲਥਕੇਅਰ ਸੰਸਥਾਨਾਂ ’ਚ ਇੰਟਰਨਸ਼ਿਪ
  • ਭਾਰਤੀ ਡਾਈਟੀਸ਼ੀਅਨ ਐਸੋਸੀਏਸ਼ਨ ਤੋਂ ਰਜਿਸਟੇ੍ਰਸ਼ਨ

ਡਾਈਟੀਸ਼ੀਅਨ ਦੇ ਪ੍ਰਕਾਰ:

  • ਕਲੀਨਿਕਲ ਡਾਈਟੀਸ਼ੀਅਨ: ਹਸਪਤਾਲਾਂ ਅਤੇ ਕਲੀਨਿਕਾਂ ‘ਚ ਮਰੀਜਾਂ ਲਈ ਖਾਸ ਆਹਾਰ ਯੋਜਨਾ ਤਿਆਰ ਕਰਨਾ
  • ਸਪੋਰਟਸ ਡਾਈਟੀਸ਼ੀਅਨ: ਖਿਡਾਰੀਆਂ ਲਈ ਖਾਸ ਆਹਾਰ
  • ਪਬਲਿਕ ਹੈਲਥ ਡਾਈਟੀਸ਼ੀਅਨ: ਸਮੁਦਾਇ ’ਚ ਪੋਸ਼ਣ ਜਾਗਰੂਕਤਾ ਫੈਲਾਉਣਾ
  • ਫੂਡ ਸਰਵਿਸ ਡਾਈਟੀਸ਼ੀਅਨ: ਸਕੂਲ, ਹੋਟਲਾਂ ਅਤੇ ਹੋਰ ਸੰਸਥਾਨਾਂ ’ਚ ਭੋਜਨ ਦੀ ਗੁਣਵੱਤਾ ਤੈਅ ਕਰਨਾ
Also Read:  Good Habits: ਬੱਚਿਆਂ ਨੂੰ ਜ਼ਰੂਰ ਸਿਖਾਓ ਇਹ ਆਦਤਾਂ

ਜਰੂਰੀ ਹੁਨਰ:

  • ਸੰਚਾਰ ਅਤੇ ਸਲਾਹ ਦੇਣ ਦੀ ਸਮਰੱਥਾ
  • ਪੋਸ਼ਣ ਅਤੇ ਚਿਕਿਤਸਾ ਵਿਗਿਆਨ ਦਾ ਗਿਆਨ
  • ਸਮੱਸਿਆ-ਹੱਲ ਅਤੇ ਵਿਅਕਤੀਗਤ ਆਹਾਰ ਯੋਜਨਾ ਤਿਆਰ ਕਰਨ ਦੀ ਸਮੱਰਥਾ

ਰੁਜ਼ਗਾਰ ਦੇ ਮੌਕੇ:

ਹਸਪਤਾਲ ਅਤੇ ਕਲੀਨਿਕ:

ਡਾਈਟੀਸ਼ੀਅਨ ਲਈ ਸਭ ਤੋਂ ਆਮ ਅਤੇ ਮਹੱਤਵਪੂਰਨ ਰੁਜ਼ਗਾਰ ਦਾ ਖੇਤਰ ਹਸਪਤਾਲ ਅਤੇ ਕਲੀਨਿਕ ਹੈ ਇੱਥੇ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਮਰੀਜਾਂ ਲਈ ਚਿਕਿਤਸੀ ਆਹਾਰ ਯੋਜਨਾ ਬਣਾਉਣਾ ਗੰਭੀਰ ਬੀਮਾਰੀਆਂ ਜਿਵੇਂ ਡਾਈਬਿਟੀਜ਼, ਕੈਂਸਰ, ਦਿਲ ਦੇ ਰੋਗ ਅਤੇ ਮੋਟਾਪਾ ਪ੍ਰਬੰਧਨ ਲਈ ਆਹਾਰ ਸਬੰਧੀ ਸਲਾਹ ਦੇਣਾ ਸਰਜਰੀ ਤੋਂ ਬਾਅਦ ਮਰੀਜ਼ਾਂ ਦੀਆਂ ਪੋਸ਼ਣ ਸੰਬੰਧੀ ਜ਼ਰੂਰਤਾਂ ਦਾ ਧਿਆਨ ਰੱਖਣਾ

ਨਿੱਜੀ ਕਲੀਨਿਕ ਅਤੇ ਸਲਾਹ:

ਡਾਈਟੀਸ਼ੀਅਨ ਆਜ਼ਾਦ ਤੌਰ ’ਤੇ ਨਿੱਜੀ ਕਲੀਨਿਕ ਖੋਲ੍ਹ ਕੇ ਸਲਾਹ ਸੇਵਾਵਾਂ ਕਰ ਸਕਦੇ ਹਨ ਵਜ਼ਨ ਪ੍ਰਬੰਧਨ, ਚਮੜੀ ਸਿਹਤ ਅਤੇ ਜੀਵਨਸ਼ੈਲੀ ਰੋਗਾਂ ਲਈ ਆਹਾਰ ਯੋਜਨਾਵਾਂ ਬਣਾਉਣਾ ਵਿਅਕਤੀਗਤ ਅਤੇ ਪਰਿਵਾਰਿਕ ਪੋਸ਼ਣ ਸਲਾਹ ਦੇਣਾ ਆੱਨਲਾਈਨ ਅਤੇ ਆੱਫਲਾਈਨ ਸਲਾਹ ਦੀ ਸੁਵਿਧਾ ਮੁਹੱਈਆ ਕਰਾਉਣਾ

ਫਿਟਨੈੱਸ ਸੈਂਟਰ ਅਤੇ ਜਿੰਮ:

ਵਧਦੇ ਫਿਟਨੈੱਸ ਟਰੈਂਡ ਕਾਰਨ ਡਾਈਟੀਸ਼ੀਅਨ ਦੀ ਮੰਗ ਫਿਟਨੈੱਸ ਸੈਂਟਰ ਅਤੇ ਜਿੰਮ ’ਚ ਤੇਜ਼ੀ ਨਾਲ ਵਧ ਰਹੀ ਹੈ ਜਿੰਮ ’ਚ ਆਉਣ ਵਾਲੇ ਲੋਕਾਂ ਲਈ ਆਹਾਰ ਯੋਜਨਾਵਾਂ ਤਿਆਰ ਕਰਨਾ ਮਸਲ ਬਿਲਡਿੰਗ ਅਤੇ ਵਜ਼ਨ ਘਟਾਉਣ ਲਈ ਸਪੋਰਟ ਦੇਣਾ ਐਥਲੀਟ ਅਤੇ ਖੇਡ ਜਗਤ ਦੇ ਪੇਸ਼ੇਵਰਾਂ ਲਈ ਸਪੋਰਟਸ ਨਿਊਟ੍ਰੀਸ਼ੀਅਨ ਤਿਆਰ ਕਰਨਾ

ਖਾਧ ਅਤੇ ਪੋਸ਼ਣ ਉਦਯੋਗ:

ਖਾਧ ਉਦਯੋਗ ’ਚ ਡਾਈਟੀਸ਼ੀਅਨ ਲਈ ਰੁਜਗਾਰ ਦੇ ਬਿਹਤਰੀਨ ਮੌਕੇ ਹਨ ਉਤਪਾਦਾਂ ਦੇ ਪੋਸ਼ਣ ਮੁੱਲ ਦਾ ਮੁੱਲਾਂਕਣ ਅਤੇ ਪ੍ਰਮਾਣੀਕਰਨ ਕਰਨਾ ਹੈਲਦੀ ਫੂਡ ਉਤਪਾਦਾਂ ਦੀ ਰਿਸਰਚ ਅਤੇ ਡਵੈਲਪਮੈਂਟ ’ਚ ਸਹਿਯੋਗ ਦੇਣਾ ਖਾਧ ਗੁਣਵੱਤਾ ਅਤੇ ਸੁਰੱਖਿਆ ਮਾਨਕਾਂ ਦਾ ਨਿਰੀਖਣ ਕਰਨਾ

ਸਿੱਖਿਆ ਅਤੇ ਖੋਜ:

ਡਾਈਟੀਸ਼ੀਅਨ ਲਈ ਸਿੱਖਿਆ ਅਤੇ ਖੋਜ ਵੀ ਇੱਕ ਪ੍ਰਭਾਵਸ਼ਾਲੀ ਖੇਤਰ ਹੈ ਯੂਨੀਵਰਸਿਟੀਆਂ ਅਤੇ ਸੰਸਥਾਨਾਂ ’ਚ ਪ੍ਰੋਫੈਸਰ ਜਾਂ ਲੈਕਚਰਾਰ ਦੇ ਰੂਪ ’ਚ ਕੰਮ ਪੋਸ਼ਣ ਅਤੇ ਸਿਹਤ ਸਬੰਧੀ ਨਵੀਆਂ ਖੋਜਾਂ ’ਤੇ ਖੋਜ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਲਈ ਪੋਸ਼ਣ  ਮਾਹਿਰ ਦੇ ਰੂਪ ’ਚ ਯੋਗਦਾਨ

Also Read:  ਰੇਨੂੰ ਇੰਸਾਂ ਨੇ ਬਣਾਏ ਏਸ਼ੀਆ ਅਤੇ ਇੰਡੀਆ ਬੁੱਕ ਆੱਫ ਰਿਕਾਰਡ

ਆਮਦਨੀ ਅਤੇ ਭਵਿੱਖ:

ਸ਼ੁਰੂਆਤ ’ਚ ਡਾਈਟੀਸ਼ੀਅਨ ਦੀ ਤਨਖਾਹ 20,000 ਰੁਪਏ ਤੋਂ 40,000 ਰੁਪਏ ਮਹੀਨਾ ਹੋ ਸਕਦੀ ਹੈ ਤਜ਼ਰਬਾ ਵਧਣ ਦੇ ਨਾਲ ਇਹ ਇੱਕ ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਤੱਕ ਜਾ ਸਕਦੀ ਹੈ ਇਸ ਤੋਂ ਇਲਾਵਾ, ਸਵਤੰਤਰ ਸਲਾਹ  ਜਾਂ ਨਿੱਜੀ ਕਲੀਨਿਕ ਖੋਲ੍ਹਣ ਨਾਲ ਹੋਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ

ਡਾਈਟੀਸ਼ੀਅਨ ਦੇ ਰੂਪ ’ਚ ਕਰੀਅਰ ਉਨ੍ਹਾਂ ਲੋਕਾਂ ਲਈ ਆਦਰਸ਼ ਹੈ ਜੋ ਸਿਹਤ ਅਤੇ ਪੋਸਣ ਦੇ ਖੇਤਰ ’ਚ ਰੁਚੀ ਰੱਖਦੇ ਹਨ ਅਤੇ ਸਮਾਜ ਦੀ ਭਲਾਈ ਲਈ ਯੋਗਦਾਨ ਦੇਣਾ ਚਾਹੁੰਦੇ ਹਨ ਇਹ ਖੇਤਰ ਨਾ ਸਿਰਫ ਪੇਸ਼ੇਵਰ ਸੰਤੁਸ਼ਟੀ ਦਿੰਦਾ ਹੈ, ਸਗੋਂ ਆਰਥਿਕ ਸਥਿਰਤਾ ਅਤੇ ਸਮਾਜਿਕ ਪ੍ਰਤਿਸ਼ਠਾ ਵੀ ਦਿੰਦਾ ਹੈ ਜੇਕਰ ਤੁਸੀਂ ਵੀ ਸਿਹਤ ਅਤੇ ਪੋਸ਼ਣ ’ਚ ਰੁਚੀ ਰੱਖਦੇ ਹੋ, ਤਾਂ ਡਾਈਟੀਸ਼ੀਅਨ ਦੇ ਰੂਪ ’ਚ ਕਰੀਅਰ ਬਣਾਉਣਾ ਤੁਹਾਡੇ ਲਈ ਇੱਕ ਉੱਤਮ ਵਿਕਲਪ ਹੋ ਸਕਦਾ ਹੈ