ਸਾਵਧਾਨੀ ਜ਼ਰੂਰੀ ਹੈ ਬਿਊਟੀ ਕੇਅਰ ’ਚ Beauty Care
ਅਸੀਂ ਆਪਣੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਾਂ, ਬਿਨਾਂ ਇਹ ਜਾਣੇ ਕਿ ਸਾਡੀ ਚਮੜੀ ਲਈ ਉਹ ਠੀਕ ਵੀ ਹੈ ਜਾਂ ਨਹੀਂ ਜਿੱਥੇ ਕਿਸੇ ਨੇ ਦੱਸਿਆ ਤਾਂ ਅਸੀਂ ਬਿਨਾਂ ਸੋਚੇ-ਸਮਝੇ ਭਾਵੇਂ ਘਰੇਲੂ ਇਲਾਜ ਹੋਵੇ ਜਾਂ ਬਾਹਰੀ, ਬਿਊਟੀ ਪ੍ਰੋਡਕਟਸ, ਪ੍ਰਯੋਗ ਕਰ ਲੈਂਦੇ ਹਾਂ ਨਤੀਜਾ ਜਦੋਂ ਸਾਡੇ ਮਨ ਮਾਫ਼ਿਕ ਨਹੀਂ ਹੁੰਦਾ
ਤਾਂ ਪਛਤਾਉਂਦੇ ਹਾਂ ਇਸ ਲਈ ਖੂਬਸੂਰਤੀ ਨੂੰ ਨਿਖਾਰਨ ਲਈ ਜੋ ਵੀ ਕਾਸਮੈਟਿਕਸ ਖਰੀਦਣ ਜਾਓ, ਉਸ ਦੀ ਪੂਰੀ ਜਾਣਕਾਰੀ ਰੱਖੋ ਜੇਕਰ ਤੁਸੀਂ ਆਪਣੀ ਚਮੜੀ ਬਾਰੇ ਪੂਰਾ ਨਹੀਂ ਜਾਣਦੇ ਤਾਂ ਕਿਸੇ ਪ੍ਰੋਫੈਸ਼ਨਲ ਬਿਊਟੀ ਐਕਸਪਰਟ ਤੋਂ ਸਲਾਹ ਲੈ ਲਓ ਬਿਨਾਂ ਜਾਣੇ ਜੇਕਰ ਤੁਸੀਂ ਕਿਸੇ ਵੀ ਪ੍ਰੋਡੈਕਟ ਦਾ ਪ੍ਰਯੋਗ ਕਰੋਗੇ
ਤਾਂ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਕੁਝ ਅਜਿਹੀਆਂ ਹੀ ਚੀਜ਼ਾਂ ਬਾਰੇ ਅਸੀਂ ਇੱਥੇ ਦੱਸ ਰਹੇ ਹਾਂ:-
Table of Contents
ਹੇਅਰ ਕਲਰ ਕਰਵਾਉਣਾ ਹੋਵੇ ਤਾਂ

ਬਲੀਚ ਕਰੀਮ ਕਿਹੋ-ਜਿਹੀ ਹੋਵੇ
ਬਲੀਚ ਕਰੀਮ ਦੀ ਵਰਤੋਂ ਅਕਸਰ ਅਸੀਂ ਆਪਣੇ ਚਿਹਰੇ ਦੇ ਵਾਲਾਂ ਨੂੰ ਕਲਰ ਦੇਣ ਲਈ ਕਰਦੇ ਹਾਂ ਸਾਡੀ ਚਮੜੀ ਜਾਂ ਚਿਹਰੇ ਦਾ ਰੰਗ ਅਤੇ ਉਨ੍ਹਾਂ ’ਤੇ ਵਾਲਾਂ ਦਾ ਰੰਗ ਕਿਹੋ ਜਿਹਾ ਹੈ, ਉਸ ਦੇ ਅਨੁਸਾਰ ਬਲੀਚ ਕਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਕੋਈ ਵੀ ਬਲੀਚ ਕਰੀਮ ਚਿਹਰੇ ’ਤੇ ਲਾ ਲਵੋਗੇ ਤਾਂ ਉਸ ਨਾਲ ਨੁਕਸਾਨ ਹੋ ਸਕਦਾ ਹੈ ਚਿਹਰੇ ’ਤੇ ਦਾਣੇ,
ਖੁਰਕ ਅਤੇ ਸਕਿੱਨ ਬਰਨ ਤੱਕ ਹੋ ਸਕਦੇ ਹਨ ਬਲੀਚ ਕਰੀਮ ਲਗਵਾਉਣ ਤੋਂ ਪਹਿਲਾਂ ਬਿਊਟੀਸ਼ੀਅਨ ਤੋਂ ਸਲਾਹ ਲਓ ਬਲੀਚ ਕਰੀਮ ਦੀ ਮਾਤਰਾ ’ਤੇ ਵੀ ਉਸ ਦਾ ਅਸਰ ਨਿਰਭਰ ਕਰਦਾ ਹੈ ਸ਼ੁਰੂਆਤ ’ਚ ਬਿਊਟੀਸ਼ੀਅਨ ਦੀ ਨਿਗਰਾਨੀ ’ਚ ਹੀ ਇਸ ਦੀ ਵਰਤੋਂ ਕਰੋ ਜਾਣਨ ਤੋਂ ਬਾਅਦ ਤੁਸੀਂ ਇਸ ਦੀ ਵਰਤੋਂ ਖੁਦ ਕਰ ਸਕਦੇ ਹੋ
ਟੈਨ ਹਟਾਉਣਾ ਹੋਵੇ ਤਾਂ
ਅਕਸਰ ਅਸੀਂ ਸਭ ਟੈਨ ਹਟਾਉਣ ਲਈ ਕਿਸੇ ਵੀ ਸਪਰੇਅ ਲੋਸ਼ਨ ਦੀ ਵਰਤੋਂ ਕਰਕੇ ਟੈਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਨਤੀਜੇ ਜ਼ਿਆਦਾ ਵਧੀਆ ਨਹੀਂ ਮਿਲਦੇ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕਿਹੜਾ ਲੋਸ਼ਨ ਸਾਡੀ ਚਮੜੀ ਲਈ ਸਹੀ ਹੈ ਬਿਹਤਰ ਹੈ ਅਸੀਂ ਖੁਦ ਕੋਈ ਵੀ ਲੋਸ਼ਨ ਜਾਂ ਸਪਰੇਅ ਖਰੀਦ ਕੇ ਆਪਣੀ ਚਮੜੀ ’ਤੇ ਟਰਾਈ ਨਾ ਕਰੀਏ ਸਹੀ ਹੋਵੇਗਾ ਅਸੀਂ ਬੇਬੀ ਆਇਲ ਨਾਲ ਟੈਨਿੰਗ ਵਾਲੀ ਚਮੜੀ ’ਤੇ ਮਾਲਿਸ਼ ਕਰੀਏ ਅਤੇ ਬਾਅਦ ’ਚ ਐਕਸਫੋਲੀਏਟਰ ਦੀ ਵਰਤੋਂ ਕਰੀਏ
ਜਦੋਂ ਕਰਨੀ ਹੋਵੇ ਘਰੇ ਬਣੇ ਬਿਊਟੀ ਮਾਸਕ ਦੀ ਵਰਤੋਂ
ਕੁਦਰਤੀ ਵਸਤੂਆਂ ਨਾਲ ਤਿਆਰ ਕੀਤਾ ਗਿਆ ਬਿਊਟੀ ਮਾਸਕ ਸਾਡੀ ਚਮੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਕੁਦਰਤੀ ਚੀਜ਼ਾਂ ਨੂੰ ਮਿਲਾ ਕੇ ਮਾਸਕ ਤਿਆਰ ਕਰੋ ਜੋ ਖੁਸ਼ਕ ਜਾਂ ਤੇਲੀ ਚਮੜੀ ’ਚ ਹੀ ਲਾਹੇਵੰਦ ਹੋਵੇ ਬੱਸ ਇਸ ਗੱਲ ’ਤੇ ਧਿਆਨ ਜ਼ਰੂਰ ਦਿਓ ਕਿ ਤੁਹਾਡੀ ਚਮੜੀ ਖੁਸ਼ਕ, ਤੇਲੀ ਜਾਂ ਨਾਰਮਲ ਹੈ, ਉਸ ਦੇ ਅਨੁਸਾਰ ਵਸਤੂਆਂ ਨੂੰ ਮਿਕਸ ਕਰਕੇ ਮਾਸਕ ਤਿਆਰ ਕਰਕੇ ਲਾਓਗੇ ਤਾਂ ਲਾਭ ਮਿਲੇਗਾ ਜੇਕਰ ਕਦੇ ਮਾਸਕ ਲਾਉਣ ਤੋਂ ਬਾਅਦ ਚਮੜੀ ’ਤੇ ਖਾਰਸ਼ ਹੋਵੇ ਜਾਂ ਰੈਸ਼ੇਜ਼ ਪੈ ਜਾਣ ਤਾਂ ਸਾਫ ਤੇ ਸੋਫ਼ਟ ਕੱਪੜੇ ਜਾਂ ਰੂਮਾਲ ਨੂੰ ਦੁੱਧ ’ਚ ਭਿਉਂ ਕੇ ਉਸ ਥਾਂ ’ਤੇ ਲਗਾਓ ਅਤੇ ਅੱਗੇ ਤੋਂ ਉਨ੍ਹਾਂ ਵਸਤੂਆਂ ਦੇ ਮਾਸਕ ਦੀ ਵਰਤੋਂ ਨਾ ਕਰੋ
ਵੈਕਸਿੰਗ ਕਰਾਉਣ ਜਾਓ ਤਾਂ
ਵੈਕਸਿੰਗ ਕਰਾਉਣ ਜਾਓ ਜਾਂ ਘਰੇ ਕਰੋ ਤਾਂ ਵੈਕਸ ਦੇ ਤਾਪਮਾਨ ’ਤੇ ਖਾਸ ਧਿਆਨ ਦਿਓ ਜ਼ਿਆਦਾ ਗਰਮ ਵੈਕਸ ਚਮੜੀ ਨੂੰ ਸਾੜ ਵੀ ਸਕਦੀ ਹੈ ਅਤੇ ਦਾਗ-ਧੱਬੇ ਵੀ ਛੱਡ ਸਕਦੀ ਹੈ ਸਟਰਿੱਪ ਨੂੰ ਜੇਕਰ ਸਹੀ ਤਰੀਕੇ ਨਾਲ ਨਾ ਖਿੱਚਿਆ ਜਾਵੇ ਤਾਂ ਚਮੜੀ ਨਿੱਕਲ ਵੀ ਸਕਦੀ ਹੈ ਚਿਹਰੇ ’ਤੇ ਵੈਕਸਿੰਗ ਕਰਾਉਂਦੇ ਸਮੇਂ ਖਾਸ ਧਿਆਨ ਦਿਓ ਕਿ ਕਿਤੇ ਸੁੰਦਰ ਲੱਗਣ ਦੀ ਥਾਂ ਚਮੜੀ ਖਰਾਬ ਹੀ ਨਾ ਲੱਗਣ ਲੱਗ -ਨੀਤੂ ਗੁਪਤਾ

































































