ਗਮਲੇ ’ਚ ਉਗਾਓ ਪਾਲਕ spinach / Paalak
ਸਰਦੀਆਂ ਦੇ ਮੌਸਮ ’ਚ ਘਰਾਂ ’ਚ ਹਰਾ ਸਾਗ ਸਭ ਤੋਂ ਜ਼ਿਆਦਾ ਬਣਦਾ ਹੈ ਜੋ ਨਾ ਸਿਰਫ ਸਵਾਦ ’ਚ ਬਿਹਤਰ ਹੁੰਦਾ ਹੈ, ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਹਰੇ ਸਾਗ ’ਚ ਲੋਕ ਜ਼ਿਆਦਾ ਪਾਲਕ ਨੂੰ ਖਾਣਾ ਪਸੰਦ ਕਰਦੇ ਹਨ ਇਹ ਇੱਕ ਬੇਹੱਦ ਹੀ ਪੌਸ਼ਟਿਕ ਹਰੀਆਂ ਪੱਤੇਦਾਰ ਸਬਜ਼ੀਆਂ ਹਨ
ਬਾਜ਼ਾਰ ਤੋਂ ਪਾਲਕ ਲਿਆਉਣ ਤੋਂ ਬਾਅਦ ਇੱਕ ਤੋਂ ਦੋ ਦਿਨਾਂ ’ਚ ਹੀ ਬਣਾਉਣਾ ਹੁੰਦਾ ਹੈ, ਨਹੀਂ ਤਾਂ ਪੱਤੇ ਗਲਣ ਲੱਗਦੇ ਹਨ ਅਤੇ ਤਾਜ਼ਗੀ ਖ਼ਤਮ ਹੋ ਜਾਂਦੀ ਹੈ ਤੁਸੀਂ ਬਿਨਾਂ ਬਾਜ਼ਾਰ ਜਾਏ ਤਾਜ਼ਾ ਪਾਲਕ ਖਾਣ ਲਈ ਇਸਨੂੰ ਆਪਣੇ ਘਰ ਦੇ ਗਮਲੇ ’ਚ ਵੀ ਉਗਾ ਸਕਦੇ ਹੋ
Table of Contents
ਤਾਂ ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਘਰ ’ਚ ਹੀ ਤਾਜ਼ੀ ਪਾਲਕ ਦਾ ਆਨੰਦ ਕਿਵੇਂ ਲੈ ਸਕਦੇ ਹੋ:
ਗਮਲੇ ਕਰੋ ਤਿਆਰ:

ਮਿੱਟੀ:
ਪਾਲਕ ਦੀ ਚੰਗੀ ਪੈਦਾਵਾਰ ਹਾਸਲ ਕਰਨ ਲਈ ਪੋਸ਼ਣ ਯੁਕਤ ਮਿੱਟੀ ਦੀ ਵਰਤੋਂ ਕਰਨੀ ਹੋਵੇਗੀ ਅਜਿਹੇ ’ਚ ਤੁਸੀਂ ਨਾਰਮਲ ਗਾਰਡਨ ਦੀ ਮਿੱਟੀ 50 ਪ੍ਰਤੀਸਤ, ਗੋਬਰ ਦੀ ਖਾਦ ਜਾਂ ਵਰਮੀਕੰਪੋਸਟ 40 ਪ੍ਰਤੀਸਤ ਅਤੇ ਰੇਤ 10 ਪ੍ਰਤੀਸ਼ਤ ਲੈ ਲਓ ਇਸਦੇ ਨਾਲ ਤੁਸੀਂ ਥੋੜ੍ਹਾ ਜਿਹਾ ਨਿੰਮ ਖਲੀ ਵੀ ਲੈ ਲਓ ਸਾਰਿਆਂ ਨੂੰ ਚੰਗੀ ਤਰ੍ਹਾ ਨਾਲ ਮਿਕਸ ਕਰਨ ਤੋਂ ਬਾਅਦ ਇੱਕ ਤੋਂ ਦੋ ਦਿਨ ਦੇ ਲਈ ਹਵਾਦਾਰ ਜਗ੍ਹਾ ’ਤੇ ਰੱਖੋ, ਉਸ ਤੋਂ ਬਾਅਦ ਗਮਲੇ ’ਚ ਭਰ ਦਿਓ
ਬੀਜ ਬੀਜੋ:
ਗਮਲੇ ਜਾਂ ਗ੍ਰੋ ਬੈਗ ’ਚ ਮਿੱਟੀ ਭਰਨ ਤੋਂ ਬਾਅਦ ਇਸ ’ਚ ਪਾਲਕ ਦੇ ਬੀਜ ਨੂੰ ਚਾਰੋਂ ਪਾਸਿਆਂ ਤੋਂ ਪਾ ਕੇ ਦਬਾ ਦਿਓ ਅਤੇ ਥੋੜ੍ਹਾ ਜਿਹਾ ਪਾਣੀ ਪਾ ਦਿਓ ਧਿਆਨ ਰਹੇ ਕਿ ਪਾਣੀ ਦੀ ਮਾਤਰਾ ਓਨੀ ਹੋਵੇ, ਜਿੰਨੇ ਨਾਲ ਮਿੱਟੀ ’ਚ ਨਮੀ ਰਹਿ ਸਕੇ ਗਮਲੇ ਨੂੰ ਅਜਿਹੀ ਥਾਂ ਰੱਖੋ ਜਿੱਥੇ ਇਸਨੂੰ ਧੁੱਪ ਮਿਲ ਸਕੇ, ਪਰ ਡਾਇਰੈਕਟ ਧੁੱਪ ਵੀ ਨਹੀਂ ਲੱਗਣੀ ਚਾਹੀਦੀ ਤੁਹਾਨੂੰ ਬੂਟਿਆਂ ’ਚ ਰੋਜ਼ਾਨਾ ਪਾਣੀ ਦੇਣਾ ਹੋਵੇਗਾ
30 ਦਿਨਾਂ ’ਚ ਪਾਲਕ ਤਿਆਰ:
ਬੀਜ ਬੀਜਣ ਦੇ ਕੁਝ ਦਿਨਾਂ ’ਚ ਉੱਗਣ ਲੱਗਣਗੇ 30 ਤੋਂ 40 ਦਿਨਾਂ ’ਚ ਘਰ ਦਾ ਫਰੈੱਸ਼ ਪਾਲਕ ਤਿਆਰ ਹੋ ਜਾਵੇਗਾ ਜਦੋਂ ਬੂਟੇ ਵੱਡੇ ਹੋਣ ਲੱਗਣ, ਤਾਂ ਤੁਸੀਂ ਉਨ੍ਹਾਂ ਦੇ ਪੱਤਿਆਂ ਨੂੰ ਤੋੜ ਕੇ ਵਰਤ ਸਕਦੇ ਹੋ ਪਾਲਕ ਦੀ ਕਟਾਈ ਇਸ ਤਰ੍ਹਾਂ ਕਰੋ, ਜਿਸ ਨਾਲ ਜੜ੍ਹਾਂ ਨੂੰ ਨੁਕਸਾਨ ਨਾ ਹੋਵੇ, ਕਿਉਂਕਿ ਇਨ੍ਹਾਂ ਜੜਾਂ ਤੋਂ ਹੀ ਦੁਬਾਰਾ ਤੋਂ ਪਾਲਕ ਉੱਗਣਗੇ ਕੈਂਚੀ ਦੀ ਮਦਦ ਨਾਲ ਪਾਲਕ ਦੇ ਪੱਤਿਆਂ ਨੂੰ ਤੋੜਨਾ ਸਭ ਤੋਂ ਸਹੀ ਤਰੀਕਾ ਮੰਨਿਆ ਜਾਂਦਾ ਹੈ
ਰੱਖੋ ਧਿਆਨ:
ਘਰ ਦੀ ਕੈਮੀਕਲ ਫਰੀ ਪਾਲਕ ਖਾਣ ਲਈ ਆਰਗੈਨਿਕ ਖਾਦ ਦਾ ਹੀ ਇਸਤੇਮਾਲ ਕਰੋ ਇਸ ਤੋਂ ਇਲਾਵਾ ਬੂਟਿਆਂ ਨੂੰ ਕੀਟਾਂ ਤੋਂ ਬਚਾਉਣ ਲਈ ਤੁਸੀਂ ਨਿੰਮ ਦਾ ਤੇਲ ਜਾਂ ਹੋਰ ਜੈਵਿਕ ਕੀਟਨਾਸ਼ਕਾਂ ਦੀ ਵਰਤੋਂ ਕਰ ਸਕਦੇ ਹੋ ਧਿਆਨ ਰਹੇ ਕਿ ਬੂਟਿਆਂ ਦੀ ਸਿੰਚਾਈ ਕਰਦੇ ਸਮੇਂ ਜ਼ਿਆਦਾ ਪਾਣੀ ਨਾ ਪਾਓ, ਨਹੀਂ ਤਾਂ ਪੌਦਾ ਫੰਗਸ ਦਾ ਸ਼ਿਕਾਰ ਹੋ ਸਕਦਾ ਹੈ ਪਾਲਕ ਦੇ ਪੌਦਿਆਂ ਦੀ ਸਹੀ ਗ੍ਰੋਥ ਲਈ ਚੁਕੰਦਰ ਨੂੰ ਨਮਕ ਅਤੇ ਪਾਣੀ ਨਾਲ ਉੱਬਾਲ ਕੇ ਰੱਖ ਲਓ ਅਤੇ ਫਿਰ ਉਸਨੂੰ ਬੂਟਿਆਂ ’ਚ ਪਾਓ
































































