Progress

ਤਰੱਕੀ ਲਈ ਧੀਰਜ ਰੱਖੋ

ਮਹਾਂਭਾਰਤ ’ਚ ਇੱਕ ਪ੍ਰਸੰਗ ਹੈ ਯਕਸ਼ ਸਵਾਲ ਯਕਸ਼ ਯੁਧਿਸ਼ਠਿਰ ਤੋਂ ਕੁਝ ਸਵਾਲ ਪੁੱਛਦੇ ਹਨ ਅਤੇ  ਯੁਧਿਸ਼ਠਿਰ ਬਹੁਤ ਸਮਝਦਾਰੀ ਨਾਲ ਉਨ੍ਹਾਂ ਦੇ ਉੱਤਰ ਦਿੰਦੇ ਹਨ ਸਾਰੇ ਸਵਾਲ ਨਾ ਸਿਰਫ ਮਹੱਤਵਪੂਰਨ ਅਤੇ ਜਾਣਨ ਸਮਝਣ ਯੋਗ ਹਨ ਸਗੋਂ ਵਰਤਮਾਨ ਸੰਦਰਭਾਂ ’ਚ ਵੀ ਉਨ੍ਹਾਂ ਦੀ ਪ੍ਰਸੰਗਿਕਤਾ ਘੱਟ ਨਹੀਂ ਹੋਈ ਹੈ ਇਸੇ ਨਾਲ ਯਕਸ਼ ਸਵਾਲ ਅੱਜ ਇੱਕ ਮੁਹਾਵਰਾ ਬਣ ਗਿਆ ਹੈ

ਯਕਸ਼ ਨੇ ਯੁਧਿਸ਼ਠਿਰ ਤੋਂ ਇੱਕ ਸਵਾਲ ਪੁੱਛਿਆ ਸੀ ਕਿ ਮਨੁੱਖ ਦਾ ਸਾਥ ਕੌਣ ਦਿੰਦਾ ਹੈ? ਯੁਧਿਸ਼ਠਿਰ ਨੇ ਜਵਾਬ ਦਿੱਤਾ ਕਿ ਧੀਰਜ ਹੀ ਮਨੁੱਖ ਦਾ ਸਾਥੀ ਹੁੰਦਾ ਹੈ ਜੇਕਰ ਅੱਜ ਦੇ ਪਰਿਪੱਖ ’ਚ ਦੇਖੀਏ ਤਾਂ ਸਪੱਸ਼ਟ ਹੈ ਕਿ ਧੀਰਜ ਹੀ ਮਨੁੱਖ ਦਾ ਅਸਲ ਅਤੇ ਉੱਤਮ ਸਾਥੀ ਹੈ ਧੀਰਜ ਦੀ ਕਮੀ ’ਚ, ਧੀਰਜ ਤੋਂ ਰਹਿਤ ਮਨੁੱਖ ਸਰਲਤਾ ਨਾਲ ਜੀਵਨ-ਜਾਪਣ ਨਹੀਂ ਕਰ ਸਕਦਾ ਧੀਰਜ ਜੀਵਨ ਜਿਉਣ ਦੀ ਕਲਾ ਅਤੇ ਧਰਮ ਦਾ ਪਹਿਲਾ ਲੱਛਣ ਹੈ

ਧੀਰਜ, ਮੁਆਫੀ, ਦਮ, ਚੋਰੀ ਨਾ ਕਰਨਾ, ਪਵਿੱਤਰਤਾ, ਇੰਦਰੀਆਂ-ਸੰਜਮ, ਸਵੈ-ਨਿਯੰਤਰਣ, ਗਿਆਨ, ਵਿੱਦਿਆ, ਸੱਚ ਅਤੇ ਕ੍ਰੋਧ ਨਾ ਰੱਖਣਾ-ਇਹ ਧਰਮ ਦੇ ਦਸ ਲੱਛਣ ਹਨ ਧੀਰਜ ਨੂੰ ਇੱਥੇ ਪਹਿਲੀ ਥਾਂ ’ਤੇ ਰੱਖਿਆ ਗਿਆ ਹੈ ਅਸਲ ’ਚ ਜਿਸ ਵਿਅਕਤੀ ’ਚ ਧੀਰਜ ਨਹੀਂ ਹੈ, ਉਹ ਧਾਰਮਿਕ ਨਹੀਂ ਹੋ ਸਕਦਾ ਅਤੇ ਜਿਸ ਧਰਮ ’ਚ ਧੀਰਜ ਅਤੇ ਸਹਿਣਸ਼ੀਲਤਾ ਦੀ ਕਮੀ ਹੈ, ਉਹ ਧਰਮ ਹੀ ਨਹੀਂ ਹੈ ਜਿੱਥੇ ਧਰਮ ਦੇ ਨਾਂਅ ’ਤੇ ਤਲਵਾਰਾਂ ਖਿੱਚੀਆਂ ਰਹਿੰਦੀਆਂ ਹਨ ਪਤਾ ਨਹੀਂ ਉਹ ਕਿਹੜਾ ਧਰਮ ਹੈ?

ਸਾਡੇ ਰੋਜਾਨਾ ਦੇ ਜੀਵਨ ’ਚ ਵੀ ਤਾਂ ਕਮੋਬੇਸ਼ ਇਹੀ ਹੋ ਰਿਹਾ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ ਤਲਵਾਰ ਸਾਡੇ ਸਿਰ ’ਤੇ ਲਟਕੀ ਹੀ ਰਹਿੰਦੀ ਹੈ ਅਸੀਂ ਹਰ ਪਲ ਕਿਸੇ ਨਾ ਕਿਸੇ ਤਰ੍ਹਾਂ ਦੇ ਤਨਾਅ ਨਾਲ ਗ੍ਰਸਤ ਰਹਿੰਦੇ ਹਾਂ ਇਸਦਾ ਮੁੱਖ ਕਾਰਨ ਧੀਰਜ ਦੀ ਕਮੀ ਹੀ ਤਾਂ ਹੈ ਅਸੀਂ ਸਭ ਕੁਝ ਅੱਜ ਅਤੇ ਇਸੇ ਸਮੇਂ ਹਾਸਲ ਕਰ ਲੈਣਾ ਚਾਹੁੰਦੇ ਹਾਂ ਸਾਡੇ ਕੋਲ ਲੋਂੜੀਦਾ ਸਾਧਨ ਨਹੀਂ ਹੈ ਤਾਂ ਕੀ ਹੋਇਆ? ਜੋ ਚਾਹੀਦਾ ਕਿਸੇ ਵੀ ਸਹੀ-ਗਲਤ ਤਰੀਕੇ ਨਾਲ ਹਾਸਲ ਕਰ ਲੈਂਦੇ ਹਾਂ

Also Read:  ਸਫਲਤਾ ਦੇ ਸਿਖਰ ’ਤੇ ਮਹਿਲਾਵਾਂ ਮਹਿਲਾ ਦਿਵਸ ’ਤੇ ਵਿਸ਼ੇਸ਼

ਧੀਰਜ ਦੀ ਕਮੀ ’ਚ ਅਸੀਂ ਅਨੈਤਿਕ ਹੀ ਨਹੀਂ, ਅਪਰਾਧੀ ਬਣਦੇ ਜਾ ਰਹੇ ਹਾਂ ਕਿਸੇ ਵਸਤੂ ਨੂੰ ਪਾਉਣ ਲਈ ਝੂਠ ਬੋਲਣ ਤੋਂ ਪਰਹੇਜ਼ ਨਹੀਂ ਕਰਦੇ ਨਿਰੀਹ ਬਣ ਜਾਂਦੇ ਹਾਂ ਜੋ ਅਸੀਂ ਅਸਲ ’ਚ ਹੈ ਨਹੀਂ ਧੀਰਜ ਐਨਾ ਟੁੱਟ ਗਿਆ ਹੈ ਕਿ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਪਰਿਣਾਮ ਦੇ ਬਾਰੇ ’ਚ ਸੋਚਦੇ ਤੱਕ ਨਹੀਂ ਧੀਰਜ ਦੀ ਕਮੀ ’ਚ ਬੁਰੇ ਕੰਮ ਦਾ ਬੁਰਾ ਨਤੀਜਾ ਭੁਗਤਣਾ ਹੀ ਪੈਂਦਾ ਹੈ

ਧੀਰਜ ਨਹੀਂ ਤਾਂ ਮੁਆਫ ਕਰਨਾ ਵੀ ਸੰਭਵ ਨਹੀਂ ਹੈ ਨਹੀਂ ਤਾਂ ਦਮ, ਚੋਰੀ ਨਾ ਕਰਨਾ, ਪਵਿੱਤਰਤਾ, ਇੰਦਰੀਆਂ ਸੰਯਮ, ਗਿਆਨ, ਵਿੱਦਿਆ, ਸੱਚ ਅਤੇ ਕ੍ਰੋਧ ਧਰਮ ਦੇ ਇਨ੍ਹਾਂ ਹੋਰ ਸਾਰੇ ਲੱਛਣਾ ਦਾ ਵਿਕਾਸ ਹੋ ਹੀ ਨਹੀਂ ਸਕਦਾ ਧੀਰਜ ਦੀ ਕਮੀ ’ਚ ਨਾ ਤਾਂ ਮਨ ’ਤੇ ਕੰਟਰੋਲ ਕਰਨਾ ਹੀ ਸੰਭਵ ਹੈ ਅਤੇ ਨਾ ਮਨ ਦਾ ਸੁੱਭ ਸੰਕਲਪਮਈ ਹੋਣਾ ਹੀ ਸੰਭਵ ਹੈ

ਧੀਰਜ ਹੈ ਤਾਂ ਹੋਰ ਸਾਰੇ ਲੱਛਣਾਂ ਦਾ ਵਿਕਾਸ ਸਹਿਜਤਾ ਨਾਲ ਹੋਣਾ ਮੁਸ਼ਕਿਲ ਨਹੀਂ ਧੀਰਜ ਧਾਰਨ ਕਰਨਾ ਜਾਂ ਕਿਸੇ ਕੰਮ ਦੇ ਪੂਰਨਤਾ ਤੱਕ ਪਹੁੰਚਣ ਲਈ ਸਹੀ ਸਮੇਂ ਤੱਕ ਉਡੀਕ ਕਰਨਾ ਜ਼ਰੂਰੀ ਹੈ ਕਹਿੰਦੇ ਹਨ ਹੱਥ ’ਤੇ ਸਰ੍ਹੋਂ ਨਹੀਂ ਜੰਮਦੀ ਧੀਰਜ ਦਾ ਅਰਥ ਹੈ ਸਹਿਜਤਾ-ਸੁਭਾਵਿਕਤਾ ਕਬੀਰ ਨੇ ਕਿਹਾ ਹੈ:

ਧੀਰੇ-ਧੀਰੇ ਰੇ ਮਨਾ, ਧੀਰੇ ਸਭ ਕੁਝ ਹੋਏ,
ਮਾਲੀ ਸੀਂਚੇ ਸੌ ਘੜਾ ਰਿਤੁ ਆਏ ਫਲ ਹੋਏ

ਧੀਰਜ ਧਾਰਨ ਕਰਨਾ ਹੀ ਹੋਵੇਗਾ ਸਹੀ ਸਮੇਂ ਦੀ ਉਡੀਕ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ -ਸੀਤਾਰਾਮ ਗੁਪਤਾ