Free blood donation camp

ਪੂਜਨੀਕ ਬਾਪੂ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਤੇ ਲਗਾਇਆ ਖੂਨਦਾਨ ਕੈਂਪ

ਸ੍ਰੀਗੁਰੂਸਰ ਮੋਡੀਆ ਦੀ ਪਵਿੱਤਰ ਧਰਤੀ ’ਤੇ ਸਾਲ 1929 ’ਚ ਜਨਮੇਂ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮਦਾਤਾ ਦਾ ਜੀਵਨ ਸਮਾਜ ਲਈ ਪ੍ਰੇਰਨਾਸਰੋਤ ਹੈ ਬਚਪਨ ਤੋਂ ਹੀ ਸਦਗੁਣੀ ਵਿਚਾਰਾਂ ਦੇ ਧਨੀ ਬਾਪੂ ਜੀ ਹਮੇਸ਼ਾਂ ਪ੍ਰਭੂ-ਪਰਮਾਤਮਾ ਦੀ ਭਗਤੀ ’ਚ ਲੀਨ ਰਹਿੰਦੇ ਸਨ

ਉਹ ਆਪਣੇ ਦਿਆਲੂ ਸੁਭਾਅ ਦੇ ਚਲਦਿਆਂ ਹਮੇਸ਼ਾ ਪਰਮਾਰਥ ’ਚ ਅੱਗੇ ਰਹੇ ਉਨ੍ਹਾਂ ਦੇ ਸਾਰੇ ਜੀਵਨ ਦਾ ਹਰ ਕਰਮ ਸਮਾਜ ਲਈ ਅੱਜ ਵੀ ਪ੍ਰੇਰਨਾਦਾਈ ਹੈ ਅਜਿਹੀ ਸ਼ਖਸ਼ੀਅਤ ਦੀ ਪਵਿੱਤਰ ਯਾਦ ’ਤੇ ਡੇਰਾ ਸੱਚਾ ਸੌਦਾ ਸਰਸਾ ਵਿਖੇ ਇੱਕ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨੀਆਂ ਨੇ ਆਪਣਾ ਖੂਨਦਾਨ ਕਰਕੇ ਪਰਮਾਰਥੀ ਸਖ਼ਸ਼ੀਅਤ ਨੂੰ ਉਨ੍ਹਾਂ ਨੇ ਭਾਵਭਿੰਨੀ ਸ਼ਰਧਾਂਜਲੀ ਅਰਪਣ ਕੀਤੀ

ਪਵਿੱਤਰ ਯਾਦ ’ਤੇ 5 ਅਕਤੂਬਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ, ਹਸਪਤਾਲ ਅਤੇ ਬਲੱਡ ਸੈਂਟਰ ਦੇ ਡਾਕਟਰਾਂ ਅਤੇ ਸੇਵਾਦਾਰਾਂ ਵੱਲੋਂ ਅਰਦਾਸ ਦਾ ਭਜਨ ਬੋਲ ਕੇ ਕੀਤਾ ਗਿਆ

ਇਸ ਤੋਂ ਬਾਅਦ ਡੇਰਾ ਸ਼ਰਧਾਲੂਆਂ ਨੇ 135 ਯੂਨਿਟ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਇਸ ਦੌਰਾਨ ਖੂਨਦਾਨੀਆਂ ਨੇ ਕਿਹਾ ਕਿ ਇਹ ਸੇਵਾ ਕਾਰਜ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੇ ਨੇਕ ਤੇ ਪਰਮਾਰਥੀ ਸੁਭਾਅ ਦੇ ਚਲਦਿਆਂ ਸਦਾ ਦੂਜਿਆਂ ਦੀ ਭਲਾਈ ਨੂੰ ਪਹਿਲ ਦਿੱਤੀ ਜ਼ਿਕਰਯੋਗ ਹੈ ਕਿ 5 ਅਕਤੂਬਰ, 2004 ਨੂੰ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਕੁੱਲ ਮਾਲਕ ਦੇ ਪਵਿੱਤਰ ਚਰਨਾਂ ’ਚ ਸੱਚਖੰਡ ਜਾਂ ਵਿਰਾਜੇ ਸਨ

Also Read:  ‘ਸੁਪਰੀਮ ਰੋਕ’ ਸੰਦੇਹ ਬਰਕਰਾਰ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ  ਹਰ ਸਾਲ ਇਸ ਦਿਨ ਨੂੰ ‘ਪਰਮਾਰਥੀ ਦਿਵਸ’ ਦੇ ਰੂਪ ’ਚ ਮਨਾਉਂਦੀ ਹੈ ਅਤੇ ਖੂਨਦਾਨ ਕੈਂਪ ਸਮੇਤ ਹੋਰ ਮਾਨਵਤਾ ਭਲਾਈ ਦੇ ਪਵਿੱਤਰ ਕਾਰਜ ਕੀਤੇ ਜਾਦੇ ਹਨ ਜ਼ਿਕਰਯੋਗ ਹੈ ਕਿ 10 ਅਕਤੂਬਰ 2004 ਨੂੰ ਪੂਜਨੀਕ ਬਾਪੂ ਜੀ ਦੀ ਯਾਦ ’ਚ ਸ਼ਰਧਾਂਜਲੀ ਵਜੋਂ ਸ਼੍ਰੀ ਗੁਰੂਸਰ ਮੋਡੀਆ ਦੀ ਪਵਿੱਤਰ ਧਰਤੀ ’ਤੇ ਪਹਿਲੇ ਖੂਨਦਾਨ ਕੈਂਪ ’ਚ ਰਿਕਾਰਡ 17921 ਯੂਨਿਟ ਖੂਨਦਾਨ ਕੀਤਾ ਗਿਆ ਸੀ, ਜੋ ਬਤੋਰ ਵਰਲਡ ਰਿਕਾਰਡ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੈ