Yoga is beneficial in winter

ਸਰਦੀਆਂ ’ਚ ਫਾਇਦੇਮੰਦ  ਯੋਗ ਆਸਣ Yoga is beneficial in winter

ਸਰਦੀ ਦੇ ਮੌਸਮ ਦੇ ਅਗਲੇ ਚਾਰ ਮਹੀਨੇ ਚੰਗੀ ਸਿਹਤ ਬਣਾਏ ਰੱਖਣ ਲਈ ਬਹੁਤ ਮਹੱਤਵਪੂਰਨ ਹਨ ਸਰਦੀ ਦੇ ਮੌਸਮ ’ਚ ਕੀਤਾ ਗਿਆ ਯੋਗ ਅਤੇ ਕਸਰਤ ਸਾਡੇ ਸਰੀਰ ਨੂੰ ਹਰ ਸੀਜ਼ਨ ’ਚ ਐਨਰਜੀ ਦਿੰਦਾ ਹੈ ਸਰਦੀਆਂ ਦੇ ਮੌਸਮ ’ਚ ਠੰਢੀਆਂ ਹਵਾਵਾਂ ਨਾਲ ਫੇਫੜਿਆਂ ਦੀ ਸਿਹਤ ’ਤੇ ਅਸਰ ਪੈ ਸਕਦਾ ਹੈ ਇਹ ਮੌਸਮ ਸਾਹ ਸਮੱਸਿਆਵਾਂ-ਜਿਵੇਂ ਸਰਦੀ, ਖਾਂਸੀ ਅਤੇ ਅਸਥਮਾ ਨੂੰ ਵਧਾ ਸਕਦਾ ਹੈ ਅਜਿਹੇ ’ਚ ਯੋਗ ਨਾ ਸਿਰਫ ਸਰੀਰ ਨੂੰ ਗਰਮ ਰੱਖਣ ’ਚ ਮੱਦਦ ਕਰਦਾ ਹੈ, ਸਗੋਂ ਫੇਫੜਿਆਂ ਨੂੰ ਮਜ਼ਬੂਤ ਅਤੇ ਹੈਲਦੀ ਬਣਾਉਣ ਦਾ ਵੀ ਕੰਮ ਕਰਦਾ ਹੈ ਤਾਂ ਆਓ ਜਾਣਦੇ ਹਾਂ ਅਜਿਹੇ ਯੋਗ ਆਸਣਾਂ ਦੇ ਬਾਰੇ ’ਚ, ਜੋ ਸਰਦੀਆਂ ’ਚ ਸਿਹਤ ਨੂੰ ਸੁਧਾਰਨ ’ਚ ਮਦਦ ਕਰਨਗੇ:

ਸੂਰਿਆ ਨਮਸਕਾਰ:

ਸਰਦੀਆਂ ’ਚ ‘ਸੂਰਿਆ ਨਮਸਕਾਰ’ ਸਭ ਤੋਂ ਮਹੱਤਵਪੂਰਨ ਯੋਗ ਆਸਣ ਹੈ ਸੂਰਿਆ ਨਮਸਕਾਰ ਨਾਲ ਸੂਰਜ ਵਰਗਾ ਤੇਜ਼ ਅਤੇ ਹੀਟ ਮਿਲਦੀ ਹੈ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਭ ਇਸ ਆਸਣ ਨੂੰ ਕਰ ਸਕਦੇ ਹਨ ਅਤੇ ਹੈਲਥ ਬੈਨੀਫਿਟ ਲੈ ਸਕਦੇ ਹਨ

ਅਨੁਲੋਮ-ਵਿਲੋਮ:

ਅਨੁਲੋਮ-ਵਿਲੋਮ ਪ੍ਰਾਣਾਯਾਮ ਫੇਫੜਿਆਂ ਨੂੰ ਸ਼ੁੱਧ ਅਤੇ ਮਜ਼ਬੂਤ ਬਣਾਉਣ ਲਈ ਇੱਕ ਬੇਹਤਰੀਨ ਕਸਰਤ ਹੈ ਇਹ ਪ੍ਰਾਣਾਯਾਮ ਸਾਹ ਦੀ ਪ੍ਰਣਾਲੀ ਨੂੰ ਸੰਤੁਲਿਤ ਕਰਦਾ ਹੈ ਅਤੇ ਆਕਸੀਜਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਇਸ ਆਸਣ ਨੂੰ ਕਰਨ ਲਈ ਕਿਸੇ ਆਰਾਮਦਾਇਕ ਸਥਿਤੀ ’ਚ ਬੈਠ ਜਾਓ ਸੱਜੇ ਨੱਕ ਨੂੰ ਅੰਗੂਠੇ ਨਾਲ ਬੰਦ ਕਰੋ ਅਤੇ ਖੱਬੇ ਨੱਕ ਨਾਲ ਸਾਹ ਲਓ ਹੁਣ ਖੱਬੇ ਨੱਕ ਨੂੰ ਬੰਦ ਕਰਕੇ ਸੱਜੇ ਨੱਕ ਨਾਲ ਸਾਹ ਛੱਡੋ ਇਸਨੂੰ 5-10 ਮਿੰਟਾਂ ਤੱਕ ਦੁਹਰਾਓ

Also Read:  Small investments: ਘਰ ਦੇ ਖਰਚ ਘਟਾ ਕੇ ਛੋਟੇ ਨਿਵੇਸ਼ ਨਾਲ ਕਰੋ ਸ਼ੁਰੂਆਤ

ਭਸਤਿਰਕਾ:

ਇਹ ਪ੍ਰਾਣਾਯਾਮ ਫੇਫੜਿਆਂ ਨੂੰ ਗਹਿਰਾਈ ਤੱਕ ਆਕਸੀਜਨ ਨਾਲ ਭਰਨ ’ਚ ਮੱਦਦ ਕਰਦਾ ਹੈ ਅਤੇ ਸਰੀਰ ਦੀ ਐਨਰਜੀ ਨੂੰ ਵਧਾਉਂਦਾ ਹੈ ਇਸ ਆਸਣ ਨੂੰ ਕਰਨ ਲਈ ਸਿੱਧੇ ਬੈਠੋ ਅਤੇ ਹੱਥ ਗੋਡਿਆਂ ’ਤੇ ਰੱਖੋ ਡੂੰਘਾ ਸਾਹ ਲਓ ਅਤੇ ਫਿਰ ਤੇਜ਼ੀ ਨਾਲ ਸਾਹ ਬਾਹਰ ਕੱਢੋ ਇਸਨੂੰ ਸ਼ੁੁਰੂਆਤ ’ਚ 1-2 ਮਿੰਟ ਤੱਕ ਕਰੋ ਅਤੇ ਹੌਲੀ-ਹੌਲੀ ਸਮਾਂ ਵਧਾਓ

ਭੁਜੰਗ ਆਸਣ (ਕੋਬਰਾ ਪੋਜ਼):

ਭੁਜੰਗ ਆਸਣ ਫੇਫੜਿਆਂ ਨੂੰ ਫੈਲਾਉਣ ਅਤੇ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣ ’ਚ ਮਦਦ ਕਰਦਾ ਹੈ ਇਹ ਛਾਤੀ ਨੂੰ ਖੋਲ੍ਹਦਾ ਹੈ ਅਤੇ ਸਾਹ ਦੀ ਪ੍ਰਣਾਲੀ ਨੂੰ ਸਰਗਰਮ ਕਰਦਾ ਹੈ ਇਸ ਆਸਣ ’ਚ ਤੁਸੀਂ ਪੇਟ ਦੇ ਬਲ ਲੇਟ ਜਾਓ ਅਤੇ ਹੱਥਾਂ ਨੂੰ ਹੇਠਾਂ ਰੱਖੋ ਸਾਹ ਭਰਦੇ ਹੋਏ ਆਪਣੇ ਉੱਪਰਲੇ ਸਰੀਰ ਨੂੰ ਉੱਪਰ ਚੁੱਕੋ ਕੁਝ ਸੈਕਿੰਡ ਇਸ ਸਥਿਤੀ ’ਚ ਰਹੋ ਅਤੇ ਫਿਰ ਸਾਹ ਛੱਡਦੇ ਹੋਏ ਵਾਪਸ ਆਓ ਇਸਨੂੰ 5-7 ਵਾਰ ਦੁਹਰਾਓ

ਉਸ਼ਟਰਾ ਆਸਣ (ਕੈਮਲ ਪੋਜ਼):

ਉਸ਼ਟਰਾ ਆਸਣ ਛਾਤੀ ਅਤੇ ਫੇਫੜਿਆਂ ਨੂੰ ਖੋਲ੍ਹਣ ਲਈ ਬਹੁਤ ਪ੍ਰਭਾਵੀ ਹੈ ਇਹ ਫੇਫੜਿਆਂ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਸਾਹ ਦੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ ਇਸਦੇ ਲਈ ਗੋਡਿਆਂ ਦੇ ਬਲ ਖੜ੍ਹੇ ਹੋਵੋ ਅਤੇ ਹੱਥਾਂ ਨੂੰ ਕਮਰ ’ਤੇ ਰੱਖੋ ਸਾਹ ਲੈਂਦੇ ਹੋਏ ਸਰੀਰ ਨੂੰ ਪਿੱਛੇ ਵੱਲ ਝੁਕਾਓ ਅਤੇ ਅੱਡੀਆਂ ਨੂੰ ਫੜੋ ਕੁਝ ਸੈਕਿੰਡ ਇਸ ਸਥਿਤੀ ’ਚ ਰਹੋ ਅਤੇ ਫਿਰ ਹੌਲੀ-ਹੌਲੀ ਵਾਪਸ ਆਓ

ਮਾਜਾਰੀ ਆਸਣ (ਕੈਟ-ਕਾਓ ਪੋਜ਼):

ਇਹ ਆਸਣ ਛਾਤੀ ਅਤੇ ਰੀੜ੍ਹ ਦੀ ਹੱਡੀ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਇਸ ਆਸਣ ਨੂੰ ਕਰਨ ਲਈ ਹੱਥਾਂ ਅਤੇ ਗੋਡਿਆਂ ਦੇ ਬਲ ਜ਼ਮੀਨ ’ਤੇ ਆਓ ਸਾਹ ਲੈਂਦੇ ਹੋਏ ਛਾਤੀ ਨੂੰ ਬਾਹਰ ਕੱਢੋ ਅਤੇ ਸਿਰ ਨੂੰ ਉੱਪਰ ਚੁੱਕੋ ਸਾਹ ਛੱਡਦੇ ਹੋਏ ਪਿੱਠ ਨੂੰ ਗੋਲ ਕਰੋ ਅਤੇ ਸਿਰ ਨੂੰ ਹੇਠਾਂ ਝੁਕਾਓ ਇਸਨੂੰ 5-7 ਮਿੰਟਾਂ ਤੱਕ ਕਰੋ

Also Read:  ਪੇ੍ਰਮ ਕੇ ਵਸ਼ ਮੇਂ ਹੋਤੀ ਹੈ ਮੌਜ | ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮਪੁਰਾ ਧਾਮ ਗੰਗਵਾ, ਹਿਸਾਰ

ਸਰਦੀਆਂ ’ਚ ਯੋਗ ਦਾ ਅਭਿਆਸ ਨਾ ਸਿਰਫ ਫੇਫੜਿਆਂ ਨੂੰ ਹੈਲਦੀ ਰੱਖਦਾ ਹੈ ਸਗੋਂ ਪੂਰੇ ਸਰੀਰ ਨੂੰ ਸਰਦੀ-ਜੁਕਾਮ ਅਤੇ ਹੋਰ ਸਾਹ ਦੀਆਂ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ ਇਨ੍ਹਾਂ ਆਸਣਾਂ ਨੂੰ ਨਿਯਮਤ ਤੌਰ ’ਤੇ ਕਰਨ ਨਾਲ ਤੁਸੀਂ ਸਰਦੀਆਂ ’ਚ ਹੈਲਦੀ ਅਤੇ ਐਨਰਜੈਟਿਕ ਰਹਿ ਸਕਦੇ ਹੋ ਯੋਗ ਨੂੰ ਆਪਣੇ ਰੂਟੀਨ ’ਚ ਸ਼ਾਮਲ ਕਰੋ ਅਤੇ ਠੰਢ ਦੇ ਮੌਸਮ ਦਾ ਆਨੰਦ ਲਓ