ਗਰਦਨ ਦਰਦ ਦੀ ਵਧਦੀ ਸਮੱਸਿਆ Neck pain problems

ਗਰਦਨ ਦਰਦ, ਨੈੱਕ ਪੇਨ, ਸਰਵਾਈਕਲ ਸਪਾਂਡਾਇਲੋਸਿਸ ਪਹਿਲਾਂ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਤਾਉਂਦਾ ਸੀ ਪਰ ਅਜੋਕੇ ਸਮੇਂ ਦੀ ਸਿੱਖਿਆ ਸ਼ੈਲੀ, ਜੀਵਨਸ਼ੈਲੀ ਅਤੇ ਆਜੀਵਿਕਾ ਨੇ ਬੱਚਿਆਂ ਵੱਡਿਆਂ ਸਭ ਨੂੰ ਗਰਦਨ ਦਰਦ ਦਾ ਮਰੀਜ਼ ਬਣਾ ਦਿੱਤਾ ਹੈ ਇਹ ਲਗਾਤਾਰ ਇੱਕੋ-ਜਿਹੀ ਸਥਿਤੀ ’ਚ ਰਹਿਣ, ਕਮਰ ਅਤੇ ਮੋਢੇ ’ਤੇ ਵਜ਼ਨੀ ਬਸਤੇ ਦਾ ਬੋਝ ਲੱਦਣ, ਟੀਵੀ, ਕੰਪਿਊਟਰ ਨੂੰ ਲਗਾਤਾਰ ਦੇਖਣ, ਕੰਨ ਤੇ ਮੋਢੇ ਨਾਲ ਦਬਾ ਕੇ ਮੋਬਾਇਲ ’ਤੇ ਜ਼ਿਆਦਾ ਗੱਲ ਕਰਨ, ਮੋਟੇ ਸਿਰ੍ਹਾਣੇ ਦੀ ਵਰਤੋਂ ਕਰਨਾ, ਹੈਲਮੇਟ ਨੂੰ ਜ਼ਿਆਦਾ ਦੇਰ ਤੱਕ ਵਰਤਣ ਨਾਲ ਹੁੰਦਾ ਹੈ

ਇਹ ਅਜਿਹੇ ਕਾਰਨਾਂ ਦੀ ਅਧਿਕਤਾ ਜਾਂ ਲਗਾਤਾਰਤਾ ਦੀ ਸਥਿਤੀ ’ਚ ਗਰਦਨ ਦੀਆਂ ਹੱਡੀਆਂ ’ਚ ਗੈਪ ਆਉਣ, ਘਸਣ, ਉਨ੍ਹਾਂ ਦੇ ਜੋੜਾਂ ’ਚ ਸੋਜ ਆਦਿ ਨਾਲ ਦਰਦ ਹੁੰਦਾ ਹੈ ਪਰ ਗਰਦਨ ਦਰਦ ਦਾ ਬਣੇ ਰਹਿਣਾ ਪੀੜਤ ਵਿਅਕਤੀ ਦੀ ਗਰਦਨ ਘੁੰਮਾਉਣ ਅੱਗੇ ਮੁਸ਼ਕਿਲ ਕਰ ਦਿੰਦਾ ਹੈ ਅਤੇ ਉਸ ਦੇ ਰੋਜ਼ਾਨਾ ਦੇ ਕੰਮ ਵੀ ਮੁਸ਼ਕਿਲ ਹੋ ਜਾਂਦੇ ਹਨ ਦਰਦ ਰੋਕੂ ਦਵਾਈਆਂ ਇਸ ਦਾ ਅਸਥਾਈ ਇਲਾਜ ਕਰਦੀਆਂ ਹਨ ਹੱਡੀਆਂ ਦੇ ਡਾਕਟਰ ਅਤੇ ਫਿਜਿਓਥੈਰੇਪਿਸਟ ਹੀ ਰੋਗੀ ਦੀ ਜਾਂਚ ਕਰਕੇ ਇਸ ਤੋਂ ਰਾਹਤ ਦਿਵਾ ਸਕਦੇ ਹਨ

Neck pain problemsਰੀੜ੍ਹ ਦੀ ਹੱਡੀ ਦਾ ਗਰਦਨ ਵਾਲਾ ਹਿੱਸਾ ਜਿਸ ਨੂੰ ਸਰਵਾਈਕਲ ਸਪਾਈਨ ਕਹਿੰਦੇ ਹਨ, ਉਹ ਸੱਤ ਕਸ਼ੇਰੂਕਾਵਾਂ ਤੇ ਉਨ੍ਹਾਂ ਦੀ ਬਾਡੀ ਦੇ ਵਿਚਕਾਰ ਡਿਸਕ ਨਾਲ ਬਣਦਾ ਹੈ ਗਰਦਨ ਦੀ ਚਾਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗਰਦਨ ਦੀ ਹੱਡੀ ’ਚ 32 ਜੋੜ ਹੁੰਦੇ ਹਨ ਇਸ ਲਈ ਗਰਦਨ ਦੀ 85 ਪ੍ਰਤੀਸ਼ਤ ਚਾਲ ਉੱਪਰ ਦੀਆਂ ਦੋ ਕਸ਼ੇਰੂਕਾਵਾਂ ਕਾਰਨ ਹੁੰਦੀ ਹੈ ਗਰਦਨ ਦੇ ਦਰਦ ਨਾਲ ਹੋਣ ਵਾਲੀ ਪ੍ਰੇਸ਼ਾਨੀ, ਚਾਲ ਵੀ ਘੱਟ ਹੋ ਜਾਣ ਨਾਲ ਰੂਟੀਨ ਦੇ ਕੰਮਾਂ ’ਚ ਰੁਕਾਵਟ ਹੁੰਦੀ ਹੈ

Also Read:  Rakshabandhan: ਇਹ ਬੰਧਨ ਹੈ ਕੁਝ ਖਾਸ ਰੱਖੜੀ

ਉਮਰ ਦੇ ਨਾਲ ਹੱਡੀਆਂ ’ਚ ਘਸਾਅ ਅਤੇ ਬਦਲਾਅ ਆ ਜਾਂਦਾ ਹੈ ਇਹ ਗਰਦਨ ਦੀਆਂ ਹੱਡੀਆਂ ’ਚ ਵੀ ਹੁੰਦਾ ਹੈ ਇਨ੍ਹਾਂ ’ਚ ਘਸਾਅ, ਗੈਪ ਹੋ ਜਾਣਾ ਜਾਂ ਇਨ੍ਹਾਂ ਦੇ ਜੋੜ ਵਾਲੇ ਹਿੱਸੇ ਦੀਆਂ ਮਾਸਪੇਸ਼ੀਆਂ ’ਚ ਸੋਜ ਨਾਲ ਇਹ ਗਰਦਨ ਦਾ ਦਰਦ ਹੁੰਦਾ ਹੈ
ਇਹ ਸਭ ਗਰਦਨ ਦੀ ਉਸ ਹੱਡੀ ’ਚ ਹੁੰਦਾ ਹੈ ਜਿਸ ਨੂੰ ਸਰਵਾਈਕਲ ਸਪਾਈਨ ਕਹਿੰਦੇ ਹਨ ਇਹ ਦਰਦ ਗਲਤ ਢੰਗ ਨਾਲ ਇੱਕੋ ਸਥਿਤੀ ’ਚ ਲੰਮੇ ਸਮੇਂ ਤੱਕ ਬੈਠਣ ਜਾਂ ਰਹਿਣ ਨਾਲ ਹੁੰਦਾ ਹੈ ਵਿਦਿਆਰਥੀਆਂ ਨੂੰ ਕਮਰ ’ਤੇ ਰੱਖੇ ਬਸਤੇ ਦੇ ਭਾਰ ਨਾਲ, ਕੰਪਿਊਟਰ ਕਰਮਚਾਰੀ, ਦੰਦਾਂ ਦੇ ਡਾਕਟਰ ਨੂੰ ਆਪਣੇ ਕੰਮ  ਕਾਰਨ, ਵਾਹਨ ਚਾਲਕ ਨੂੰ ਸਿਰ ਅਤੇ ਮੋਢੇ ’ਚ ਮੋਬਾਇਲ ਦਬਾ ਕੇ ਜ਼ਿਆਦਾ ਗੱਲ ਕਰਨ ਨਾਲ, ਸੌਂਦੇ ਸਮੇਂ ਮੋਟੇ ਸਿਰ੍ਹਾਣੇ ਦੀ ਵਰਤੋਂ ਨਾਲ ਜ਼ਿਆਦਾਤਰ ਹੁੰਦਾ ਹੈ

ਅੱਜ-ਕੱਲ੍ਹ ਦੀ ਹੱਦ ਤੋਂ ਜ਼ਿਆਦਾ ਤਣਾਅ ਭਰੀ ਵਿਅਸਤ ਜ਼ਿੰਦਗੀ ਨੈੱਕ ਪੇਨ ਨੂੰ ਵਧਾ ਰਹੀ ਹੈ ਇਹ ਬੱਚਿਆਂ, ਬਾਲਗਾਂ ਲਈ ਖਤਰੇ ਦੀ ਘੰਟੀ ਹੈ ਗਰਦਨ ਦਰਦ ਨਾਲ ਪੀੜਤ ਕੋਈ ਵੀ ਵਿਅਕਤੀ ਜੇਕਰ ਇਸ ’ਤੇ ਧਿਆਨ ਨਹੀਂ ਦਿੰਦਾ, ਇਲਾਜ ਨਹੀਂ ਕਰਵਾਉਂਦਾ ਹੈ ਤਾਂ ਇਹ ਹੋਰ ਪ੍ਰੇਸ਼ਾਨੀਆਂ ਨੂੰ ਵੀ ਵਧਾ ਸਕਦਾ ਹੈ

Neck pain ਲੱਛਣ:

ਗਰਦਨ ’ਚ ਅਕੜਾਅ, ਦਰਦ ਅਤੇ ਭਾਰੀਪਣ, ਗਰਦਨ ਘੁੰਮਾਉਣ ’ਚ ਦਿੱਕਤ, ਸਿਰ ਦੇ ਪਿਛਲੇ ਹਿੱਸੇ ’ਚ ਦਰਦ, ਚੱਕਰ ਆਉਣਾ, ਗਰਦਨ ਘੁੰਮਾਉਣ ’ਚ ਕੜੱਕ ਦੀ ਆਵਾਜ਼ ਆਉਣਾ ਆਦਿ ਅੱਗੇ ਇਸ ਦਰਦ ਦੇ ਲੱਛਣਾਂ ਦਾ ਵਿਸਥਾਰ ਹੱਥ ਤੱਕ ਵਧ ਜਾਂਦਾ ਹੈ ਅਤੇ ਮੋਢਿਆਂ ’ਚ ਹਲਕਾ ਭਾਰੀਪਣ ਅਤੇ ਦਰਦ, ਇਸ ਦਰਦ ਦਾ ਹੱਥ ਤੱਕ ਵਿਸਥਾਰ, ਹੱਥਾਂ ਦਾ ਸੁੰਨ ਹੋ ਜਾਣਾ, ਜਾਨ ਨਾ ਰਹਿਣਾ, ਨਾੜਾਂ ’ਚ ਖਿਚਾਅ ਨਾਲ ਹੱਥਾਂ ’ਚ ਕੰਬਣੀ ਆਦਿ ਲੱਛਣ ਦਿਸਦੇ ਹਨ

Also Read:  ਸਖਸ਼ੀਅਤ ਦਾ ਸ਼ੀਸ਼ਾ ਹੈ ਢੰਗ ਨਾਲ ਬੋਲਣਾ

Neck pain ਆਮ ਕਾਰਨ:

ਬੈਠਣ ਦੀ ਗਲਤ ਸਥਿਤੀ ਕਾਰਨ ਇਹ ਦਰਦ ਹੁੰਦਾ ਹੈ ਲੰਬੇ ਸਮੇਂ ਤੱਕ ਇੱਕੋ ਸਥਿਤੀ ’ਚ ਬੈਠਣ ’ਤੇ ਵੀ ਹੁੰਦਾ ਹੈ
ਕੰਮ ਕਰਨ ਦੀ ਗਲਤ ਸਥਿਤੀ ਕਾਰਨ ਇਹ ਹੁੰਦਾ ਹੈ ਕੰਪਿਊਟਰ ਕਰਮਚਾਰੀ, ਦੰਦਾਂ ਦੇ ਡਾਕਟਰ, ਟਾਈਪਿਸਟ, ਵਾਹਨ ਚਾਲਕ, ਹੈਲਮੇਟ ਧਾਰਕ ਆਦਿ ਨੂੰ ਹੁੰਦਾ ਹੈ ਟੇਬਲ ਜੌਬ ਵਾਲੇ ਵੀ ਇਸ ਤੋਂ ਪੀੜਤ ਹੁੰਦੇ ਹਨ
ਵਿਦਿਆਰਥੀ ਅਤੇ ਉਹ ਵਿਅਕਤੀ ਜੋ ਭਾਰੀ ਬੈਗ ਕਮਰ ਜਾਂ ਮੋਢੇ ’ਤੇ ਲਟਕਾਉਂਦੇ ਹਨ, ਉਹ ਇਸ ਤੋਂ ਪੀੜਤ ਹੁੰਦੇ ਹਨ
ਕਿਸੇ ਸੱਟ ਜਾਂ ਫਰੈਕਚਰ ਕਾਰਨ ਇਹ ਦਰਦ ਹੁੰਦਾ ਹੈ ਕੁਝ ਹੋਰ ਰੋਗਾਂ ’ਚ ਵੀ ਇਹ ਦਰਦ ਪ੍ਰਗਟ ਹੁੰਦਾ ਹੈ
ਇੱਕੋ ਸਥਿਤੀ ’ਚ ਲਗਾਤਾਰ ਟੀਵੀ, ਕੰਪਿਊਟਰ, ਵੀਡੀਓ ਗੇਮ ਆਦਿ ਦੀ ਵਰਤੋਂ ਨਾਲ ਹੁੰਦਾ ਹੈ
ਮੋਟੇ ਸਿਰ੍ਹਾਣੇ ਜਾਂ ਗੱਦੀਆਂ ਦੀ ਜ਼ਿਆਦਾ ਵਰਤੋਂ ਨਾਲ ਇਹ ਹੁੰਦਾ ਹੈ

ਉਪਾਅ ਦੇ ਤਰੀਕੇ:

ਜੇਕਰ ਉਪਰੋਕਤ ’ਚੋਂ ਕੋਈ ਵੀ ਕਾਰਨ ਹੈ ਤਾਂ ਤੁਸੀਂ ਇਸ ਤੋਂ ਬਚਣ ਦਾ ਉਪਾਅ ਖੁਦ ਕਰੋ ਗਰਦਨ ਅਤੇ ਮੋਢਿਆਂ ਦੀ ਕਸਰਤ ਲਗਾਤਾਰ ਕਰੋ ਸਹੀ ਸਥਿਤੀ ’ਚ ਬੈਠੋ ਪੈਰ ਜ਼ਮੀਨ ’ਤੇ ਅਤੇ ਕਮਰ ਕੁਰਸੀ ਦੇ ਪਿਛਲੇ ਹਿੱਸੇ ’ਤੇ ਸਿੱਧੀ ਰੱਖੋ ਝੁਕ ਕੇ ਜਾਂ ਇੱਕੋ ਸਥਿਤੀ ’ਚ ਲਗਾਤਾਰ ਕੰਮ ਨਾ ਕਰੋ ਵਿੱਚ-ਵਿੱਚ ਦੀ ਮੋਢੇ, ਗਰਦਨ ਨੂੰ ਘੁੰਮਾਓ ਮੋਟੇ ਸਿਰ੍ਹਾਣੇ ਅਤੇ ਗੱਦੀਆਂ ਦੀ ਵਰਤੋਂ ਘੱਟ ਜਾਂ ਬੰਦ ਕਰ ਦਿਓ
ਮਾੜਾ-ਮੋਟਾ ਦਰਦ, ਗੋਲੀ ਜਾਂ ਦਰਦ ਰੋਕੂ ਕ੍ਰੀਮ ਨਾਲ ਦੂਰ ਹੋ ਜਾਂਦਾ ਹੈ ਗਰਦਨ ਦੇ ਦਰਦ ਵਾਲੇ ਹਿੱਸੇ ਦੀ ਗਰਮ ਕੱਪੜੇ ਨਾਲ ਟਕੋਰ ਕਰਨ ਨਾਲ ਜਾਂ ਬਰਫ ਰਗੜਨ ਨਾਲ ਦਰਦ ਠੀਕ ਹੋ ਜਾਂਦਾ ਹੈ ਫਿਰ ਵੀ ਦਰਦ ਬਣਿਆ ਰਹੇ ਤਾਂ ਹੱਡੀ ਰੋਗ ਮਾਹਿਰ ਨੂੰ ਮਿਲੋ ਅਤੇ ਇਲਾਜ ਕਰਵਾਓ ਨਹੀਂ ਤਾਂ ਪ੍ਰੇਸ਼ਾਨੀ ਵਧ ਜਾਵੇਗੀ -ਸੀਤੇਸ਼ ਕੁਮਾਰ ਦਿਵੇਦੀ